ਮੁਢਲਾ ਵਰਕਾ > ਗੁਰਮੁਖੀ ਵਿਚਾਰ > ਮੁਈਸ਼ਤ ਤੇ ਵਪਾਰ > ਚੀਨ ਦੁਨੀਆ ਦੀ ਤੀਜੀ ਵੱਡੀ ਮੁਈਸ਼ਤ ਬਣ ਗਿਆ
ਚੀਨ ਜਰਮਨੀ ਤੋਂ ਅੱਗੇ ਲੰਘ ਕੇ ਦੁਨੀਆ ਦੀ ਤੀਜੀ ਵੱਡੀ ਮੁਈਸ਼ਤ ਬਣ ਗਿਆ ਹੇ। ਚੀਨ ਦੇ ਆਂਕੜਿਆਂ ਦੇ ਨੈਸ਼ਨਲ ਬਿਊਰੋ ਮੂਜਬ 2007ਈ. ਵਿਚ ਚੀਨ ਦੀ ਮੁਈਸ਼ਤ 13 ਫ਼ੀਸਦੀ ਦੇ ਹਿਸਾਬ ਨਾਲ ਵਧੀ ਹੈ। ਪਹਿਲੋਂ ਇਹ ਦਰ 11.9 ਫ਼ੀਸਦ ਸੀ। ਚੀਨ ਤੋਂ ਅੱਗੇ ਹੁਣ ਅਮਰੀਕਾ ਤੇ ਜਾਪਾਨ ਵੱਡੀਆਂ ਦੋ ਮਾਈਸ਼ਤਾਂ ਹਨ। ਆਂਕੜਿਆਂ ਮੂਜਬ ਪਿਛਲੇ 30 ਵਰ੍ਹਿਆਂ ਵਿਚ ਚੀਨ ਨੇ ਬੜੀ ਭਰਵੀਂ ਤਰੱਕੀ ਕੀਤੀ ਹੈ। ਇਸ ਵੇਲ਼ੇ ਆਲਮੀ ਮਾਲਯਾਤੀ ਬੁਹਰਾਨ ਪਾਰੋਂ ਚੀਨ ਲਈ ਵੀ ਇਹ ਔਖਾ ਵੇਲਾ ਹੈ ਤੇ ਚੀਨ ਇਸ ਵੇਲ਼ੇ ਕੋਈ ਭਾਰੀ ਜ਼ਿੰਮੇ ਵਾਰੀ ਦੀ ਹਾਮੀ ਭਰਨੋਂ ਵਲਾ ਰਿਹਾ ਹੈ। ਲੰਦਨ ਦੇ ਇਕ ਸੂਝਵਾਨ ਮੂਜਬ ਚੀਨ ਜਰਮਨੀ ਨਾਲੋਂ ਅੱਗੇ ਨਿਕਲ ਗਿਆ ਹੈ ਤੇ ਉਹ ਵੇਲਾ ਵੀ ਦੂਰ ਨਹੀਂ ਰਿਹਾ ਜਦੋਂ ਚੀਨ ਜਾਪਾਨ ਨੂੰ ਵੀ ਪਿੱਛੇ ਛੱਡ ਜਾਵੇ ਗਾ। ਕਈ ਮੁਈਸ਼ਤ ਦਾਨਾਂ ਦਾ ਗਵੇੜ ਹੈ ਪਈ ਚੀਨ ਦੀ ਤਰੱਕੀ ਦੀ ਦਰ 2009ਈ. ਵਿਚ ਘੱਟ ਕੇ 8 ਫ਼ੀਸਦੀ ਰਹਿ ਜਾਵੇਗੀ ਪਰ ਉਸੇ ਹਿਸਾਬ ਨਾਲ ਦੂਜਿਆਂ ਮਾਈਸ਼ਤਾਂ ਦੇ ਡਿੱਗਣ ਨਾਲ ਚੀਨ ਨੂੰ ਕੋਈ ਬਹੁਤਾ ਫ਼ਰਕ ਨਹੀਂ ਪਵੇ ਗਾ। ਗੋਲਡ ਮੈਨ ਸਾਸ਼ੇ ਦੀ ਪੇਸ਼ੀਨ ਗੋਈ ਹੈ ਪਈ 2040ਈ. ਵਿਚ ਚੀਨ ਦੀ ਮੁਈਸ਼ਤ ਅਮਰੀਕਾ ਨਾਲੋਂ ਵੀ ਚੰਗੀ ਹੋਵੇਗੀ ਤੇ ਚੀਨ ਦੁਨੀਆ ਦੀ ਸਭ ਤੋਂ ਵੱਡੀ ਮੁਆਸ਼ੀ ਤਾਕਤ ਬਣ ਜਾਵੇ ਗਾ। ਭਰਵੀਂ ਤਰੱਕੀ ਤੇ ਕਰੋੜਾਂ ਲੋਕਾਂ ਦੇ ਗ਼ਰੀਬੀ ਦੀ ਲਕੀਰ ਤੋਂ ਨਿਕਲਣ ਮਗਰੋਂ ਵੀ ਚੈਨ ਨਿਸਬਤਨ ਇਕ ਗ਼ਰੀਬ ਮੁਲਕ ਗਿਣਿਆ ਜਾਂਦਾ ਹੈ। 2007ਈ. ਵਿੱਚ ਵਰਲਡ ਬੈਂਕ ਦੇ ਆਂਕੜਿਆਂ ਵਿਚ ਲੋਕਾਂ ਦੀ ਵਸਤਾਂ ਖ਼ਰੀਦਣ ਦੀ ਤਾਕਤ ਦੇ ਹਿਸਾਬ ਨਾਲ 122 ਵੀਂ ਨੰਬਰ ਤੇ ਸੀ ਤੇ ਮਿਸਰ, ਇਲਸੀਲਵਾ ਡੋਰ ਤੇ ਆਰਮੀਨੀਆ ਚੀਨ ਤੋਂ ਅੱਗੇ ਸਨ।
More