کلاسک

    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਮੁਈਸ਼ਤ ਤੇ ਵਪਾਰ > ਆਲਮੀ ਮੁਆਸ਼ੀ ਫਰਦੂਲ ਮਗਰੋਂ ਫਿਰ ਕਰੋੜ-ਪਤਿਆਂ ਵਿਚ ਵਾਧਾ, ਅਮਰੀਕਾ ਪਹਿਲੇ ਨੰਬਰ ਤੇ

ਆਲਮੀ ਮੁਆਸ਼ੀ ਫਰਦੂਲ ਮਗਰੋਂ ਫਿਰ ਕਰੋੜ-ਪਤਿਆਂ ਵਿਚ ਵਾਧਾ, ਅਮਰੀਕਾ ਪਹਿਲੇ ਨੰਬਰ ਤੇ

ਵਿਚਾਰ ਡੈਸਕ

June 22nd, 2010

 

 

ਵਰ੍ਹੇ 2009ਈ. ਵਿਚ ਮੁਆਸ਼ੀ ਮੁੰਡਿਆਂ ਦੇ ਆਲਮੀ ਮੁਆਸ਼ੀ ਫਰਦੋਲ ਵਿੱਚੋਂ ਨਿਕਲਣ ਨਾਲ ਲੋਕਾਂ ਡਾ ਡੁੱਬਿਆ ਹੋਇਆ ਪੈਸਾ ਫਿਰ ਇਕ ਵਾਰੀ ਤੁਰਨ ਲੱਗ ਪਿਆ ਹੈ ਤੇ ਦੁਨੀਆ ਦੀਆਂ ਤਰੱਕੀ ਦੀ ਲੀਹੇ ਚਲਦੀਆਂ ਮੁੰਡਿਆਂ ਵਿਚ ਇਕ ਵਾਰੀ ਫਿਰ ਪੈਸੇ ਦੀ ਰੇਲ ਪੀਲ ਹੋ ਰਹੀ ਹੈ। ਬੋਸਟਨ ਕਨਸਲਟਨਗ ਗਰੁੱਪ ਦੀ ਇਕ ਰਿਪੋਰਟ ਮੂਜਬ ਜੱਗ ਦੀ ਚੜ੍ਹਦੀ ਲੀਹਨਦੀ ਮੰਡੀ ਵਿਚ ਕਈ ਬੰਦਿਆਂ ਨੇ ਫਿਰ ਕਰੋੜਾਂ ਰੁਪਈਆ ਇਕੱਠਾ ਕਰ ਲਿਆ ਹੈ।

ਰਿਪੋਰਟ ਵਿਚ ਦੱਸਿਆ ਗਿਆ ਹੇ ਪਈ ਵਰ੍ਹੇ 2009ਈ. ਵਿਚ ਜੱਗ ਦੀ ਦੌਲਤ ਵਿਚ 11.5 ਫ਼ੀਸਦ ਵਾਧਾ ਹੋਇਆ ਹੈ ਤੇ ਇਹ ਵਧ ਕੇ 111.5 ਟਰੀਲੀਨ ਡਾਲਰ ਹੋ ਗਈ ਹੈ ਜਿਹੜਾ ਵਰ੍ਹੇ 2007ਈ. ਪੱਧਰ ਤੋਂ ਥੋੜਾ ਜਹਿਆ ਘੱਟ ਹੈ। ਅਸਾਸੀਆਂ ਤੇ ਹੱਥ ਵਿਚ ਰਹਿਣ ਵਾਲੇ ਪੈਸੇ ਦਾ ਹਿਸਾਬ ਲਾਓ ਤੇ ਅਮਰੀਕਾ ਇਸ ਵੇਲ਼ੇ ਕਰੋੜ-ਪਤਿਆਂ ਵਿੱਚ ਸੱਭ ਤੋਂ ਅੱਗੇ ਹੈ ਜਿੱਥੇ 40 ਲੱਖ 70 ਹਜ਼ਾਰ ਕਰੋੜ ਪਤੀ ਬਣਦੇ ਹਨ। ਅਮਰੀਕਾ ਤੋਂ ਮਗਰੋਂ ਜਾਪਾਨ ਅਤੇ ਚੀਨ ਦਾ ਨੰਬਰ ਆਉਂਦਾ ਹੈ।

ਸਿੰਗਾਪੁਰ ਜਿਹਦੀ ਸਾਰੀ ਆਬਾਦੀ ਈ 51 ਲੱਖ ਹੈ ਵਿਚ ਕਰੋੜਪਤੀਆਂ ਦੀ ਗਿਣਤੀ ਬਥੇਰੀ ਹੈ ਤੇ ਦੇਸ ਦੀ ਸਾਰੀ ਦੌਲਤ ਦਾ 11.4 ਫ਼ੀਸਦ ਕੁੱਝ ਬੰਦਿਆਂ ਕੋਲ ਹੈ। ਰਿਪੋਰਟ ਵਿਚ ਦੱਸਿਆ ਹੈ ਪਈ ਪਿਛਲੇ ਵਰ੍ਹੇ ਭਾਵੇਂ ਪੈਸਾ ਤੇ ਲੋਕਾਂ ਕੋਲ ਪਰਤ ਆਇਆ ਹੈ ਪਰ ਹਾਲੇ ਵੀ ਵਿਸਾਹ ਦੀ ਥੁੜ ਹੈ।

ਇਹ ਪੂਰੀ ਰਿਪੋਰਟ ਦੇਸਾਂ ਦੇ ਵੇਰਵੇ ਨਾਲ ਤੁਸੀਂ ਹੇਠਾਂ ਦਿੱਤੇ ਲਿੰਕ ਤੇ ਪੜ੍ਹ ਸਕਦੇ ਹੋ।

 

More

Your Name:
Your E-mail:
Subject:
Comments: