کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਮੁਈਸ਼ਤ ਤੇ ਵਪਾਰ > ਪੰਜਾਬ ਹਕੂਮਤ ਦਾ ਜ਼ਰੱਈ ਆਮਦਨ ਤੇ ਟੈਕਸ ਲਾਉਣ ਦਾ ਫ਼ੈਸਲਾ

ਪੰਜਾਬ ਹਕੂਮਤ ਦਾ ਜ਼ਰੱਈ ਆਮਦਨ ਤੇ ਟੈਕਸ ਲਾਉਣ ਦਾ ਫ਼ੈਸਲਾ

ਵਿਚਾਰ ਡੈਸਕ

April 10th, 2011

5 / 5 (1 Votes)

 

 

ਪੰਜਾਬ ਹਕੂਮਤ ਨੇ ਜ਼ਰੱਈ ਆਮਦਨ ਤੇ ਟੈਕਸ ਲਾਉਣ ਦਾ ਫ਼ੈਸਲਾ ਕੀਤਾ ਹੈ।ਜ਼ਰੱਈ ਸੈਕਟਰ ਵਿਚ 50 ਏਕੜ ਤੋਂ ਬਹੁਤੀ ਜ਼ਮੀਨ ਰੱਖਣ ਵਾਲੇ ਮਾਲਕਾਂ ਤੇ ਇਹ ਟੈਕਸ ਲੱਗੇ ਗਾ ਜਦੋਂ ਕਿ ਇਸ ਹੱਦ ਤੋਂ ਘੱਟ ਜ਼ਮੀਨ ਰੱਖਣ ਵਾਲੇ ਮਾਲਿਕ ਤੇ ਪਹਿਲੋਂ ਜ਼ਰੱਈ ਜ਼ਮੀਨ ਤੇ ਟੈਕਸ ਦੇਣ ਵਾਲੇ ਇਸ ਟੈਕਸ ਤੋਂ ਬਾਹਰ ਹੋਣਗੇ।  ਟੈਕਸ ਦੇ ਲਾਗੂ ਹੋਣ ਦਾ ਫ਼ੈਸਲਾ ਡੇਟਾ ਜਮਾ ਕਰਨ, ਐੱਫ਼ ਬੀ ਆਰ ਦੇ ਫ਼ੀਲਡ ਸਟਾਫ਼ ਦੀ ਸਿਖਲਾਈ ਤੇ ਪੂਰੀ ਤਿਆਰੀ ਦੇ ਮਗਰੋਂ ਕੀਤਾ ਗਿਆ ਹੈ।

ਫ਼ੈਡਰਲ ਬੋਰਡ ਆਫ਼ ਰੀਵਨੀਵ ( ਐੱਫ਼ ਬੀ ਆਰ ) ਦੇ ਅਹਿਲਕਾਰ ਪੰਜਾਬ ਦੇ ਹਰ ਜ਼ਿਲੇ ਵਿਚ ਵੱਡੇ ਜਾਗੀਰਦਾਰਾਂ ਨਾਲ ਛੇਤੀ ਰਾਬਤਾ ਕਰਨਗੇ  ਤੇ ਉਨ੍ਹਾਂ ਨੂੰ ਟੈਕਸ ਰਿਟਰਨ ਫ਼ਾਈਲ ਕਰਨ ਲਈ ਸੌਖਾ ਟੈਕਸ ਫ਼ਾਰਮ ਦੇਣਗੇ।  ਪੰਜਾਬ ਹਕੂਮਤ ਹੜ੍ਹ ਮਾਰੇ ਇਲਾਕਿਆਂ ਲਈ ਪਹਿਲੇ ਹੀ ਟੈਕਸ ਛੋਟ ਦੇ ਚੱਕੀ ਹੈ। ਪੰਜਾਬ ਵਿੱਚ ਫ਼ਾਰਮਜ਼ ਤੇ ਟੈਕਸ ਦਾ ਨਫ਼ਾਜ਼ ਪੰਜਾਬ ਐਗਰੀ ਕਲਚਰ ਇਨਕਮ ਟੈਕਸ ਐਕਟ 1997 ਹੇਠ ਕੀਤਾ ਗਿਆ ਸੀ ਜਿਹਦੇ ਮੂਜਬ ਸਾਢੇ ਬਾਰਾਂ ਏਕੜ ਤੀਕਰ ਜ਼ਮੀਨ ਤੇ ਟੈਕਸ ਲਾਗੂ ਨਹੀਂ ਹੁੰਦਾ।

ਸਾਢੇ 12 ਤੋਂ 25 ਕਿੱਲੇ ਜ਼ਮੀਨ ਤੇ 150 ਰੁਪਏ ਫ਼ੀ ਏਕੜ ਜਦੋਂ ਕਿ ਪੰਝੀ ਏਕੜ ਤੋਂ ਬਹੁਤੀ ਜ਼ਮੀਨ ਤੇ 250 ਰੁਪਏ ਏਕੜ ਟੈਕਸ ਲਾਇਆ ਗਿਆ। 2001 ਵਿਚ ਐਕਟ ਵਿਚ ਸੋਧ ਕਰ ਕੇ ਜ਼ਮੀਨ ਤੇ ਟੈਕਸ ਦੀ ਥਾਂ ਆਮਦਨ ਤੇ ਟੈਕਸ ਦਾ ਅਸੂਲ ਤੈਅ ਕੀਤਾ ਗਿਆ ਤਾਂ ਜੋ ਬਾਰਾਨੀ ਜ਼ਮੀਨ ਦੇ ਮੁਕਾਬਲੇ ਵਿਚ ਜ਼ਰਖ਼ੇਜ਼ ਜ਼ਮੀਨ ਰੱਖਣ ਵਾਲੇ ਕਿਸਾਨ ਜਿਹਨਾਂ ਦੀ ਆਮਦਨ ਵੀ ਬਹੁਤੀ ਹੈ ਉਨ੍ਹਾਂ ਕੋਲੋਂ ਟੈਕਸ ਲਿਆ ਜਾਵੇ। ਐਕਟ ਦੀ ਸੈਕਸ਼ਨ 3(4) ਮੂਜਬ ਜ਼ਮੀਨ ਤੇ ਟੈਕਸ ਯਾਂ ਜ਼ਰੱਈ ਆਮਦਨ ਤੇ ਟੈਕਸ ਵਿੱਚੋਂ ਜਿਹੜਾ ਬਹੁਤਾ ਹੋਵੇ ਗਾ ਉਹੀ ਭਰਿਆ ਜਾਵੇ ਗਾ। ਪਰ ਜ਼ਰੱਈ ਆਮਦਨ ਤੇ ਟੈਕਸ ਦਾ ਨਫ਼ਾਜ਼ ਕਦੀ ਨਹੀਂ ਕੀਤਾ ਜਾ ਸਕਿਆ।

ਜ਼ਰੱਈ ਇਨਕਮ ਟੈਕਸ ਬੋਰਡ ਆਫ਼ ਰੀਵਨੀਵ ਦੇ ਮੈਂਬਰ ਚੌਧਰੀ ਸਫ਼ਦਰ ਹੁਸੈਨ ਨੇ ਤਸਦੀਕ ਕੀਤੀ ਪਈ ਇਨ ਪਛਾਤੇ ਕਾਰਨਾਂ ਪਾਰੋਂ ਜ਼ਮੀਨ ਜ਼ਰੱਈ ਆਮਦਨ ਤੇ ਟੈਕਸ ਨਹੀਂ ਲਿਆ ਜਾ ਰਿਹਾ ਸੀ। ਉਨ੍ਹਾਂ ਨੇ ਤਾਕਤਵਰ ਲਾਬੀ ਦਾ ਸਿੱਧਾ ਸਾਹਵਾਂ ਨਾਂ ਨਹੀਂ ਲਿਆ ਜਿਹੜੇ ਪਾਰਲੀਮੈਂਟ ਦੇ ਇਵਾਨਾਂ ਵਿਚ ਬੈਠ ਕੇ ਕਈ ਸਾਲਾਂ ਤੋਂ ਇਸ ਟੈਕਸ ਦੇ ਨਫ਼ਾਜ਼ ਵਿਚ ਰੋਕ ਬਣੇ ਹੋਏ ਨੇਂ ਤੇ ਮੁਲਕ ਨੂੰ ਅਰਬਾਂ ਰੁਪਏ ਦਾ ਨੁਕਸਾਨ ਅੱਪੜਾ ਰਹੇ ਨੇਂ। ਬੋਰਡ ਆਫ਼ ਰੀਵਨੀਵ ਨੇ ਕੇਸ ਸਟੱਡੀ ਲਈ ਡੀ ਜੀ ਖ਼ਾਨ, ਰਹੀਮ ਯਾਰ ਖ਼ਾਨ, ਖ਼ਾਨੇਵਾਲ ਤੇ ਸਰਗੋਧਾ ਦੇ ਚਾਰ ਜਾਗੀਰਦਾਂ ਨੂੰ ਚੁਣਿਆ ਜਿਹਨਾਂ ਦੀ ਜ਼ਮੀਨ 476 ਏਕੜ , 198 ਏਕੜ, 383 ਏਕੜ ਤੇ 780 ਏਕੜ ਸੀ। ਇਨ੍ਹਾਂ ਚਾਰਾਂ ਜਾਗੀਰਦਾਰਾਂ ਨੇ ਆਪਣੀ ਜ਼ਰੱਈ ਆਮਦਨ ਤੇ ਤਰਤੀਬ ਵਾਰ 3 ਕਰੋੜ 53 ਲੱਖ 60 ਹਜ਼ਾਰ ਰੁਪਏ,3 ਕਰੋੜ 20 ਲੱਖ,43 ਲੱਖ 54 ਹਜ਼ਾਰ ਤੇ 2 ਕਰੋੜ 50 ਰੁਪਏ ਡਕਲੀਅਰ ਕੀਤੀ ਪਰ ਇਨ੍ਹਾਂ ਜਾਗੀਰਦਾਰਾਂ ਨੇ ਤਰਤੀਬ ਵਾਰ ਇੱਕ ਲੱਖ19 ਹਜ਼ਾਰ, 42 ਹਜ਼ਾਰ, 91 ਹਜ਼ਾਰ, 42 ਹਜ਼ਾਰ, ਤੇ 2 ਲੱਖ 2 ਹਜ਼ਾਰ ਰੁਪਏ ਦਾ ਮਾਅਮੂਲੀ ਟੈਕਸ ਦਿੱਤਾ।

ਖੋਜ ਮੂਜਬ ਇਨ੍ਹਾਂ ਚਾਰਾਂ ਜਾਗੀਰਦਾਰਾਂ ਨੇ ਇਕ ਕਰੋੜ 39 ਲੱਖ 16 ਹਜ਼ਾਰ ਰੁਪਏ ਦਾ ਟੈਕਸ ਚੋਰੀ ਕੀਤਾ। ਬੀ ਓ ਆਰ ਦੇ ਹਿਸਾਬ ਮੂਜਬ ਪੰਜਾਬ ਵਿੱਚ 50 ਏਕੜ ਤੋਂ ਬਹੁਤੀ ਜ਼ਮੀਨ ਰੱਖਣ ਵਾਲੇ ਜਾਗੀਰਦਾਰਾਂ ਦੀ ਗਿਣਤੀ 6555 ਹੈ ਜਿਹੜੇ 6 ਲੱਖ 87 ਹਜ਼ਾਰ 351 ਏਕੜ ਜ਼ਮੀਨ ਦੇ ਮਾਲਿਕ ਨੇਂ। ਸੀਨਅਰ ਮੈਂਬਰ ਬੋਰਡ ਆਫ਼ ਰੀਵਨੀਵ ਇਖ਼ਲਾਕ ਤਾਰਡ ਦੀ ਇਜਾਜ਼ਤ ਤੇ ਚੌਧਰੀ ਸਫ਼ਦਰ ਹੁਸੈਨ ਨੇ ' ਦੀ ਨਿਊਜ਼ ' ਨਾਲ ਗੱਲ ਬਾਤ ਕਰਦਿਆਂ ਹੋਇਆਂ ਕਹਿਆ ਪੰਜਾਬ ਹਕੂਮਤ ਇਨ੍ਹਾਂ ਵੱਡੇ ਜਾਗੀਰਦਾਰਾਂ ਤੋਂ ਪਹਿਲੀ ਵਾਰੀ ਜ਼ਰੱਈ ਆਮਦਨ ਤੇ ਟੈਕਸ ਲੈਣ ਜਾ ਰਹੀ ਹੈ। ਇਖ਼ਲਾਕ ਤਾਰਡ ਦਾ ਕਹਿਣਾ ਸੀ ਜੋ ਅਸੀਂ ਨਿੱਕੇ ਕਿਸਾਨਾਂ ਨੂੰ ਨਹੀਂ ਸਗੋਂ ਸਿਰਫ਼ ਵੱਡੇ ਜਾਗੀਰਦਾਰਾਂ ਨੂੰ ਟੈਕਸ ਨੈੱਟ ਵਿਚ ਲਿਆਉਣਾ ਚਾਹੁੰਦੇ ਆਂ ।

 

More

Your Name:
Your E-mail:
Subject:
Comments: