کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਮੁਈਸ਼ਤ ਤੇ ਵਪਾਰ > ਰਾਜਾ ਜੈ ਪਾਲ : ਪੰਜਾਬ ਦਾ ਵਿੱਸਰਿਆ ਸੁਰਮਾ

ਰਾਜਾ ਜੈ ਪਾਲ : ਪੰਜਾਬ ਦਾ ਵਿੱਸਰਿਆ ਸੁਰਮਾ

ਮਜੀਦ ਸ਼ੇਖ਼ ਪੰਜਾਬੀ ਰੂਪ:ਜ਼ੁਬੈਰ ਅਹਿਮਦ

March 21st, 2012

4 / 5 (4 Votes)

 

 

ਲਾਹੌਰ ਨੇ ਆਪਣੀ ਪਿਛਲੇ ਦੋਹਜ਼ਾਰ ਵਰ੍ਹੀਆਂਦੀ ਵਾਰ ਵਿਚ ਕਈ ਹਾਕਮ ਹਨਡਾਏ ਨੇਂ ਜਿਹਨਾਂ ਵਿੱਚ ਚਨਦਰਾਗੁਪਤ ਮੌਰੀਆ ਤੇ ਰਣਜੀਤ ਸਿੰਘ ਵਰਗੇ ਹਾਕਮ ਵੀ ਸ਼ਾਮਿਲ ਸਨ।
 ਪੁਰਾਣੇ ਲਾਹੌਰ ਵਿਚ ਫਿਰਦੀਆਂ ਇੱਕ ਨਿੱਕਾ ਜਿਹਾ ਬੂਹਾ ਏ ਜਿਸ ਨੂੰ ਮੋਰੀ ਦਰਵਾਜ਼ਾ ਆਖਿਆ ਜਾਂਦਾ ਏ ਤੇ ਇਸ ਦਰਵਾਜ਼ੇ ਦੇ ਸੱਜੇ ਪਾਸੇ ਇਕ ਵੱਡਾ ਬੋੜ੍ਹ ਦਾ ਰੁੱਖ ਏ। ਇਸੇ ਥਾਂ ਤੂੰ ਕੁੱਝ ਪੈਰ ਪਰੇ ਜਿੱਥੇ ਇਹ ਰੁੱਖ ਖਲੋਤਾ ਏ ਉਹ ਥਾਂ ਏ ਜਿੱਥੇ ਰਾਜਾ ਜੈਪਾਲ ਨੇ 991 ਵਰ੍ਹੇ ਪਹਿਲਾਂ ''ਜੋ੍ਹਰ'' ਲਿਆ ਸੀ। ''ਜੋ੍ਹਰ'' ਉਹ ਬਲਦਾਂ ਏ ਜੋ ਇਕ ਜੱਟ ਆਪਣੀ ਬੇ ਆਦਰੀ ਤੋਂ ਬਚਣ ਲਈ ਅਣਖ ਲਈ ਦੇ ਸਕਦਾ ਏ।
 ਸਾਡੇ ਭਾਣੇ ਉਹ ਇਕ ਮਹਾਨ ਹਾਕਮ ਸੀ ਜਿਹੜਾ ਇੱਥੇ ਰਿਹਾ ਤੇ ਲਾਹੌਰ ਉੱਤੇ ਰਾਜ ਕੀਤਾ । ਜੇ ਸਾਡੇ ਬਹੁਤੇ ਪਾਕੀਆਂ ਤੂੰ ਇਹ ਹੋ ਸਕੇ ਪਈ ਅਸੀਂ ਆਪਣੀ ਸੋੜਦਲੀ ਨੂੰ ਲਾਂਭੇ ਕਰੀਏ, ਫਿਰ ਅਸੀਂ ਉਸ ਬੰਦੇ ਨੂੰ ਉਹਦੇ ਗੁਣਾਂ ਤੋਂ ਪਰਖੀਏ। ਉਹ 'ਪੂਰੋ ਯਾਂ ਪੋਰਸ' ਸੀ ਜਿਵੇਂ ਯੂਨਾਨੀ ਸਾਡੇ ਲਹੋਰੀ ਹਾਕਮਾਂ ਨੂੰ ਸੱਦਦੇ ਨੇਂ ਜਿਹਨਾਂ ਦਾ ਰਾਜ ਅਫ਼ਗ਼ਾਨਿਸਤਾਨ ਵਿਚ ਜਲਾਲ ਆਬਾਦ ਤੋਂ ਸੁਤਲਜ ਤੇ ਫਿਰ ਕਸ਼ਮੀਰ ਤੋਂ ਮੁਲਤਾਨ ਤੀਕ ਸੀ।
 ਅੱਜ ਦੇ ਵੇਲ਼ੇ ਵਿਚ ਤੁਸੀਂ ਇਸ ਨੂੰ ਮਹਾਨ ਪੰਜਾਬ ਕਹਿ ਸਕਦੇ ਉਹ ਧਰਤੀ ਜੋ ਮੁੜ ਰਣਜੀਤ ਸਿੰਘ ਨੇ 800 ਵਰ੍ਹਿਆਂ ਮਗਰੋਂ ਮੁੜ ਪੰਜਾਬ ਨੂੰ ਪਰਤਾਈ। ਚੇਤੇ ਰਹਵੇ ਰਣਜੀਤ ਸਿੰਘ ਵੀ ਸਾਡੀ ਧਰਤੀ ਤੇ ਸ਼ਹਿਰ ਦਾ ਵੱਡਾ ਵਤਨ ਪਿਆਰਾ ਸੀ। ਪਾਕਿਸਤਾਨ ਵਿੱਚ ਦੋਵਾਂ ਨੂੰ ਆਦਰ ਨਹੀਂ ਦਿੱਤਾ ਜਾਂਦਾ ਕਿਉਂ ਜੇ ਪਈ ਉਹ ਮੁਸਲਮਾਨ ਨਹੀਂ ਸਨ। ਜੈਪਾਲ ਦੇ ਮਾਮਲੇ ਵਿਚ ਪਾਕਿਸਤਾਨ ਦੀ ਵਾਰ ਉਥੋਂ ਛੂੰਹਦੀ ਏ ਜਿਥੋਂ ਉਹਦੀ ਮੁੱਕਦੀ ਏ। ਰਾਜਾ ਜੈਪਾਲ ਨੇ ਭਟਨਡੇ ਨੂੰ ਆਪਣਾ ਦੂਜਾ ਤਖ਼ਤ ਸ਼ਹਿਰ ਬਣਾਇਆ ਸੀ ਤਾਂ ਜੋ ਉਹ ਚੜ੍ਹਦੇ ਇਲਾਕਿਆਂ ਦੀ ਚੰਗੀ ਰਾਖੀ ਕਰਸਕੇ। ਚੜ੍ਹਦੇ ਵੱਲ ਹੁਨਾਂ ਦੀ ਤੋਰਾ ਮਾਣ ਸ਼ਾਹੀ ਹਰਿਆਣਾ ਤੇ ਦਿਹਲੀ ਉੱਤੇ ਰਾਜ ਕਰਦੀ ਪਈ ਸੀ। ਜੈਪਾਲ ਜਨਜੋਆਹ ਸ਼ਾਹੀ ਹਾਕਮ ਸੀ। ਪਹਿਲੋਂ ਨਿਖੇੜਾ ਕਰ ਲੀਏ। ਮੁਲਤਾਨ ਉੱਤੇ ਬੁਧਾਂ ਦਾ ਰਾਜ ਸੀ ਤੇ ਉਸ ਨੂੰ ਬੁਧ ਸ਼ਾਹੀ ਆਖਿਆ ਜਾਂਦਾ ਸੀ ਜਦ ਕੇ ਲਾਹੌਰ ਉੱਤੇ ਹਿੰਦੂਆਂ ਦਾ ਰਾਜ ਸੀ ਤੇ ਇਸ ਲਈ ਇਸ ਨੂੰ ਹਿੰਦੂ ਸ਼ਾਹੀ ਆਖਿਆ ਜਾਂਦਾ ਸੀ। ਹੁਨਾਂ ਨੇ ਬੁਧ ਮਤ ਨੂੰ ਸਾਡੀ ਧਰਤੀ ਤੂੰ ਮਾਰ ਮੁਕਾਇਆ ਸੀ ਤੇ ਸ਼ਿਵਾ ਮਤ ਨੂੰ ਇੱਥੇ ਲਾ ਖਿਲਾਰਿਆ ਸੀ। ਪਰ ਅਸੀਂ ਕਹਿ ਸਕਣੇ ਆਂ ਪਈ ਪੰਜਾਬੀਆਂ ਦਾ ਸ਼ਾਂਤੀ ਭਰਿਆ ਸਭਾ ਭਾਵੇਂ ਸਾਡੇ ਮੁੱਢੋਂ ਬੁਧ ਮਿਤੀ ਹੋਣ ਵਿਚ ਹੋਵੇ। ਸਾਡੀ ਰਹਿਤਲ ਵਿਚ ਹਿੰਦੂ ਅਸਰ ਬਹੁਤ ਮਗਰੋਂ ਆਇਆ ਤੇ ਉਹ ਸ਼ੁੱਧੀ ਅੰਗ ਵੀ ਜਿਸ ਉੱਤੇ ਅੱਜ ਸਾਨੂੰ ਬੜਾ ਮਾਣ ਏ। ਇਹ ਰਲਾ ਮਜ਼ੇ ਦਾਰ ਏ ਕਿਉਂ ਜੇ ਇਹ ਪੱਕੀ ਪਹਿਚਾਣ ਦੇ ਹੱਦ ਬਣੀਆਂ ਨੂੰ ਤੋੜਦਾ ਏ। ਖ਼ੋਰੇ ਅਸੀਏ ਲਈ ਸਾਡੇ ਲੁਕੇ ਬਾਰੇ ਕੋਈ ਪੱਕੀ ਥਿਤੀ ਪੈੱਸ਼ਨ ਗੋਈ ਨਹੀਂ ਕੀਤੀ ਜਾਸਕਦੀ।
 ਜਦ ਹਨਦੋਸ਼ਾਹੀ ਬਾਤਸ਼ਾਹ ਭਾਰਾਤਾ ਲਹੋਰਾਉਤੇ ਮਲ ਮਾਰ ਲਿਆ ਤੇ ਰਾਜਾ ਜੈਪਾਲ ਨੇ ਆਪਣੇ ਪੁਤੱਰ ਅਨਨਦਪਾਲ ਦੇ ਅਗਵਾਈ ਵਿਚ ਫ਼ੌਜ ਘੱਲੀ ਲਾਹੌਰ ਉੱਤੇ ਕਬਜ਼ਾ ਕਰਨ ਲਈ। ਭਾਰਾਤਾ ਨੇ ਉਸ ਨੂੰ ਚੋਖੀ ਰਕਮ ਤਾਰੀ ਪਈ ਉਹ ਜੈਪਾਲ ਦੇ ਨਾਂ ਉੱਤੇ ਉਸ ਦਾ ਲਾਹੌਰ ਉੱਤੇ ਰਾਜ ਰਹਿਣ ਦੇ। ਇਸ ਸਮਝੋਤੇ ਪਿੱਛੋਂ ਲਾਹੌਰ ਦੇ ਹਾਕਮਾਂ ਵਿਚ ਛਿੰਜ ਪੈ ਗਈ ਤੇ ਭਾਰਤਾ ਨੂੰ ਉਸ ਦੇ ਪੱਤਰ ਹਰਦਿੱਤ ਨੇ ਪਛਾਣ ਕਰਦਿੱਤਾ। ਇਸ ਗੱਲ ਉੱਤੇ ਅਨਨਦਪਾਲ ਨੇ ਉਸ ਨੂੰ ਮਜ਼ਾ ਚਖਾਨ ਦਾ ਮਿਥਿਆ ਤੇ 999 ਲਾਹੌਰ ਨੂੰ ਲੈ ਲਿਆ। ਹੁਣ ਰਾਜਾ ਜੈਪਾਲ ਦਾ ਰਾਜ ਜਲਾਲ ਆਬਾਦ ਤੋਂ ਚੁਨਾਂਹ ਤੀਕ ਸੀ। ਤੁਸੀ ਕਹਿ ਸਕਦੇ ਉਹ ਪਈ ਕੁਲ ਹਿੰਦੁਸਤਾਨ ਦਾ ਹਾਕਮ ਬਣ ਗਿਆ ਤੇ ਇਕ ਮਹਾਨ ਹਾਕਮ।

 ਜਿਸ ਵੇਲ਼ੇ ਜੈਪਾਲ ਨੇ ਆਪਨਾਰਾਜ ਪੱਕਾ ਕੀਤਾ, ਗ਼ਜ਼ਨੀ ਦੇ ਮੁਸਲਿਮ ਹਾਕਮਾਂ ਨੇ ਹਨਦੋਸ਼ਾਹੀ ਉੱਤੇ ਭਾਰ ਪਾਵਣਾ ਛੋਹਿਆ। ਸੁਲਤਾਨ ਅਲਪਤਗੀਨ, ਜਿਹੜਾ ਖ਼ੁਰਾਸਾਨੀ ਤੁਰਕ ਸੀ, ਉਹ ਗ਼ਜ਼ਨੀ ਦਾ ਹਾਕਮ ਬਣ ਖਲੋਤਾ। ਉਸ 8 ਵਰ੍ਹੇ ਰਾਜ ਕੀਤਾ ਤੇ ਉਹ 963 ਵਿਚ ਮੋਇਆ। ਫਿਰ 14ਵਰ੍ਹੇ ਭੰਬਲ ਭੂਸਾ ਰਿਹਾ।974 ਵਿਚ ਸੁਬਗਤੀਨ ਜਿਹੜਾ ਇਕ ਗੋਲਾ (ਗ਼ੁਲਾਮ) ਸੀ ਤੇ ਅਲਪਤਗੀਨ ਦਾ ਸਾਲਾ ਸੀ, ਉਸ ਗ਼ਜ਼ਨੀ ਉੱਤੇ ਮਲ ਮਾਰ ਲਈ ਤੇ ਉਸ ਗ਼ਜ਼ਨੀ ਦੀ ਯਮਨੀ ਸ਼ਾਹੀ ਦੀ ਨੇਹ ਰੱਖੀ। ਗ਼ਜ਼ਨੀ ਉੱਤੇ ਆਪਣੀ ਪਕੜ ਪੱਕੀ ਕਰਨ ਮਗਰੋਂ ਉਸ ਆਪਣਾ ਧਿਆਨ ਗ਼ਜ਼ਨੀ ਅਤੇ ਲਾਹੌਰ ਵੱਲ ਲਾਇਆ।
 ਰਾਜਾ ਜੈਪਾਲ ਨੇ ਆਪਣੀ ਸ਼ਾਹੀ ਦੇ ਲਹਿੰਦੇ ਪਾਸੇ ਨੂੰ ਰਾਖਵਾਂ ਬਣਾਉਣ ਲਈ ਅਗਦੋਂ ਈ ਸਾਉਧਾਨੀ ਵਰਤੀ।ਪਰ ਫਿਰ ਵੀ ਦਿਵੇਂ ਭਿੜੇ।ਜੈਪਾਲ ਮੁਲਤਾਨ ਦੇ ਮੁਸਲਮਾਨ ਹਾਕਮਾਂ ਨਾਲ ਜੋੜ ਜੋੜਿਆ। ਸਬਗਤੀਨ ਨੇ ਝਬਦੇ ਅਗਾਂਹ ਹੋ ਇਸ ਮੁਸਲਿਮ ਹਿੰਦੂ ਏਕਤਾ ਨੂੰ ਵੰਡਣ ਲਈ ਜੈਪਾਲ ਦਿਆਂ ਸਰਹੱਦੀ ਥਾਵਾਂ ਉੱਤੇ ਧਾੜਾ ਕੀਤਾ ਤੇ ਕੁੱਝ ਚੁੱਕੀਆਂ ਨੱਪ ਲਿਆਂ। ਇਸ ਦੇ ਪਰਤਾਵੇ ਵਿਚ ਜੈਪਾਲ ਨੇ ਗ਼ਜ਼ਨੀ ਦੇ ਇਲਾਕੇ ਉੱਤੇ ਭਰਵਾਂ ਧਾੜਾ ਕੀਤਾ।
 ਇਕ ਤਰਿਖੀ ਲੜਾਈ ਦੋਵਾਂ ਸ਼ਾਹੀਆਂ ਦੇ ਕੰਡਿਆਂ ਉੱਤੇ ਲੜਈ ਗਈ ਜਿਹੜੀ ਕਈ ਦਿਨ ਰਹੀ ਤੇ ਦਿਵੇਂ ਧਿਰਾਂ ਦੇ ਚੋਖੇ ਬੰਦੇ ਮਰੀਜੇ। ਜਦ ਕਿਸੇ ਸਿੱਟੇ ਦੀ ਆਸ ਬਣੀ ਤੇ ਡਾਢੇ ਬਰਫ਼ਾਨੀ ਹੜ੍ਹ ਨੇ ਲਾਹੌਰ ਦੀਆਂ ਫ਼ੌਜਾਂ ਦੀ ਵਾਹ ਵਾਹ ਤਬਾਈ ਲਾਈ। ਇਕ ਦਿਲੋਂ ਹਾਰੇ ਰਾਜੇ ਨੇ ਸਬਗਤੀਨ ਨਾਲ ਸਮਝੌਤਾ ਕਰ ਲਿਆ ਤੇ ਉਸ ਨੂੰ ਚੋਖਾ ਮੂਲ ਤਾਰਨ ਦੀ ਪੱਕੀ ਕੀਤੀ, ਕੁੱਝ ਸ਼ਹਿਰ ਵੀ ਦੇਣੇ ਮਨਜ਼ੋਰਏ ਤੇ ਹਾਥੀ ਵੀ ।
 ਪਰ ਇਕ ਵਾਰੀ ਲਾਹੌਰ ਅੱਪੜ, ਰਾਜਾ ਜੈਪਾਲ ਰਕਮ ਤਾਰਨ ਤੋਂ ਨਾ ਕਰਦਤੀ ਤੇ ਦਾਵੀ ਕੀਤਾ ਪਈ ਉਸ ਨੂੰ ਭਾਜ ਨਹੀਂ ਹੋਈ ਸੀ। ਉਸ ਬੜੀ ਹੁਸ਼ਿਆਰੀ ਨਾਲ ਦਿਹਲੀ, ਅਜਮੇਰ ਤੇ ਕਲਾਨੋਜ ਦੇ ਹਾਕਮਾਂ ਨਾਲ ਜੋੜ ਬਣਾਉਣ ਲਈ ਗੱਲ ਬਾਤ ਤੁਰੀ।991 ਵਿਚ ਰਾਜਾ ਜੈਪਾਲ ਇਕ ਵੱਡੀ ਫ਼ੌਜ ਦੀ ਅਗਵਾਈ ਕਰਦਿਆਂ ਗ਼ਜ਼ਨੀ ਵੱਲ ਮਾਰਚ ਕੀਤਾ ਤੇ ਸਬਗਤੀਨ ਨੂੰ ਜਲਾਲ ਆਬਾਦ ਕੋਲ ਟੱਕਰਿਆ। ਲਾਹੌਰ ਦੇ ਵੱਡੀ ਫ਼ੌਜ ਦਾ ਹਿਸਾਬ ਕਰਦਿਆਂ,ਸਬਗਤੀਨ ਨੇ ਖੇਡ ਵਾਂਗਰ ਆਪਣਾ ਪੈਂਤਰਾ ਬਦਲਿਆ ਤੇ ਗੁਰੀਲਾ ਲੜਾਈ ਛੇੜ ਲਈ। ਉਸ ਆਪਣੀਆਂ ਬੰਦਿਆਂ ਨੂੰ ਇਸ ਪੈਂਤਰੇ ਦਾ ਇਹ ਕਾਰਨ ਦੱਸਿਆ ਪਈ ਸਿੱਧੀ ਲੜਾਈ ਨਾਲ ਹਾਰ ਹੋਸੀ। ਉਸ ਆਪਣੀ ਫ਼ੌਜ ਨੂੰ 500 ਦਸਤਿਆਂ ਵਿਚ ਵੰਡਿਆ ਜਿਹਨਾਂ ਇਕ ਪਿੱਛੋਂ ਦੂਜੇ ਨੇ ਲਾਹੌਰ ਦੀਆਂ ਫ਼ੌਜਾਂ ਉੱਤੇ ਧਾੜੇ ਕੀਤੇ ਤੇ ਡਾਢੀਆਂ ਸੱਟਾਂ ਲਾਵਣ ਵਿਚ ਸਫਲ ਰਹੇ।
 ਪੰਜਾਬ ਦੇ ਮੈਦਾਨੀ ਇਲਾਕੇ ਦੀਆਂ ਫ਼ੌਜਾਂ ਪਹਾੜਾਂ ਵਿੱਚ ਅਜਿਹੇ ਧਾੜੀਆਂ ਦੀਆਂ ਹੱਲਿਆਂ ਹੋਈਆਂ ਨਹੀਂ ਸਨ।ਉਨ੍ਹਾਂ ਲਈ ਇੰਜ ਲੜਨਾ ਅਪਮਾਨ ਆਲੀ ਗੱਲ ਸੀ। ਪੈਂਤਰਾ ਇਹ ਸੀ ਪਈ ਲਾਹੌਰ ਦੀਆਂ ਫ਼ੌਜਾਂ ਨੂੰ ਜ਼ਰੀ ਸਾਹ ਨਹੀਂ ਲੈਣ ਦੇਣਾ। ਇਕ ਪਰਾਈ ਥਾਂ ਉੱਤੇ ਉਸ ਕਾਰਨ ਦੱਸਿਆ ਇਹ ਉਨ੍ਹਾਂ ਦਾ ਤੋਰਾ ਕੱਢ ਦੇਸੀ ।ਸਿੱਟਾ ਇਹ ਨਿਕਲਿਆ ਪਈ ਲਾਹੌਰ ਦੀਆਂ ਫ਼ੌਜਾਂ ਨੂੰ ਚੋਖੀ ਸੱਟ ਵੱਜੀ ਤੇ ਉਹ ਸਿੰਧ ਵੱਲ ਪਰਤ ਆਈਆਂ। ਇਸ ਹਾਰਜਤ ਦੀ ਲੜਾਈ ਵਿਚ ਰਾਜਾ ਜੈਪਾਲ ਨੂੰ ਸਿੰਧ ਦੇ ਲਹਿੰਦੇ ਦਾ ਇਲਾਕਾ ਵੰਝਾ ਬੈਠਾ।
 998 ਵਿਚ ਸਬਗਤੀਨ ਨੇ ਪਿਸ਼ੌਰ ਉੱਤੇ ਮਲ ਮਾਰ ਲਿਆ ਤੇ ਤੁਰਕਾਂ ਦੀ ਇਕ ਹਜ਼ਾਰ ਫ਼ੌਜ ਉਥੇ ਲਾ ਦਿੱਤੀ। 988 ਵਿਚ ਈ ਸਬਗਤੀਨ ਮੋਇਆ ਤੇ ਮੁੜ ਉਹਦੀ ਥਾਂ ਮਹਿਮੂਦ ਆਇਆ, ਜਿਸ ਆਪਣੇ ਭਰਾ ਸਮਾਆਈਲ ਨਾਲ ਇਕ ਨਿੱਕੀ ਲੜਾਈ ਮਗਰੋਂ ਰਾਜ ਸਾਂਭ ਲਿਆ। ਸੁਲਤਾਨ ਮਹਿਮੂਦ ਨੇ 1000ਵਿੱਚ ਹਿੰਦੂ ਸ਼ਾਹੀ ਉੱਤੇ ਪਹਿਲਾ ਧਾੜਾ ਕੀਤਾ ਤੇ ਰਾਜਾ ਜੈਪਾਲ ਦੇ ਸਰਹੱਦੀ ਇਲਾਕਿਆਂ ਨੂੰ ਹੂੰਝ ਕੇ ਰੱਖ ਦਿੱਤਾ। ਲਾਹੌਰ ਦੀਆਂ ਫ਼ੌਜਾਂ ਨੇ ਧਾੜੇ ਨੂੰ ਡੱਕਣ ਦਾ ਉਪਰਾਲਾ ਕੀਤਾ ਤੇ ਮਹਿਮੂਦ ਨੂੰ ਪਿਸ਼ੌਰ ਕੋਲ ਟੱਕਰੇ। ਇਸ ਲੜਾਈ ਵਿਚ ਜਿਹੜੀ ਮੁੜ 1001 ਹੋਈ ਰਾਜੇ ਨੂੰ ਫਿਰ ਭਾਜ ਹੋਗਈ।
 ਰਾਜਾ ਜੈਪਾਲ ਤੇ ਉਸ ਦੇ 15ਰਿਸ਼ਤੇ ਦਾਰ ਨੱਪ ਲਏ ਗਏ ਤੇ ਉਹਦੇ ਪੁਤੱਰ ਅਨੰਦ ਪਾਲ ਕਾਫ਼ੀ ਚੋਖੀ ਰਕਮ ਤਾਰਨ ਪਛੋਂਾਵਹਨਾਂ ਨੂੰ ਰਿਹਾ ਕਰਾਇਆ। ਉੱਤੋ ਰਤੀ ਕਈ ਹਾਰਾਂ ਦੇ ਡੰਗ ਖਾਵਣ ਪਿੱਛੋਂ ਉਸ ਆਪਣਾ ਤਖ਼ਤ ਅਨੰਦ ਪਾਲ ਨੂੰ ਸੌਂਪ ਦਿੱਤਾ। ਜਿਸ ਦਿਨ ਅਨੰਦ ਪਾਲ ਲਾਹੌਰ ਦਾ ਨਵਾਂ ਪੂਰੋ ਬਣਿਆ , ਜੈਪਾਲ ਸ਼ਹਿਰ ਦੇ ਚੜ੍ਹਦੇ ਬੂਹੇ ਵੱਲ ਆਈਆਤੇ ਮੋਰੀ ਦਰਵਾਜ਼ੇ ਤੋਂ ਬਾਹਰ ਨਿਕਲਿਆ। ਉਥੇ ਉਹ ਆਪੇ ਧੁਕਾਈ ਚਿਤਾ ਕੋਲ ਆਇਆ , ਆਪਣੇ ਉੱਤੇ ਘਿਓ ਸੁੱਟਿਆ ਤੇ ਆਪਣੇ ਆਪ ਨੂੰ ਅੱਗ ਲਾ ਲਈ।
 ਇਸ ਗੱਲ ਨੂੰ ਅੱਜ 1010 ਵਰ੍ਹੇ ਬੀਤ ਗਏ ਨੇਂ ਜਦ ਰਾਜੇ 'ਜੋ੍ਹਰ ' ਲਿਆ। ਸਾਡੇ ਧਰਤੀ ਉੱਤੇ ਬੇ ਆਦਰੀ ਦਾ ਵਿਚਾਰ ਕਈ ਬਦਲੀਆਂ ਵਿੱਚੋਂ ਲੰਘਿਆ ਏ। ਰਾਜਾ ਜਿਸ ਨੂੰ ਗ਼ੈਰਾਂ ਹੱਥੋਂ ਹਾਰ ਹੋਈ ਸੀ ਉਸ ਇਸ ਰਸਮ ਦੀ ਲਾਜ ਰੱਖੀ ਕਿਉਂ ਉਸ ਆਪਣੇ ਲੋਕਾਂ ਨੂੰ ਨਿਵਾ ਦਿੱਤਾ ਸੀ। ਇਹ ਗੱਲ ਬਹੁਤ ਚੰਗੀ ਹੋਸੀ ਪਈ ਜਿੱਥੇ ਰਾਜੇ ' ਜੋ੍ਹਰ' ਲਿਆ ਉਥੇ ਧਰਤੀ ਦੇ ਇਸ ਸੱਚੇ ਸੁਪੂਤ ਦੀ ਯਾਦ ਵਿਚ ਕੋਈ ਥਾਂ ਉਸਾਰ ਦਿੱਤੀ ਜਾਵੇ। ਇਹ ਵੇਲਾ ਏ ਪਈ ਅਸੀਂ ਆਪਣੇ ਦਿਮਾਗ਼ਾਂ ਵਿੱਚੋਂ ਸੁੜ ਨੂੰ ਕੱਢੀਏ ਤੇ ਆਪਣੀ ਝੋਟੀ ਹੰਕਾਰ ਤੋਂ ਮੁਕਤ ਹੋਈਏ।
( ਰੋਜ਼ਵਾਰ ਡਾਨ 4-03-2012 ਦੇ ਸ਼ਕਰੇਏ ਨਾਲ)

 


 

 

More

Your Name:
Your E-mail:
Subject:
Comments: