کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਮੁਈਸ਼ਤ ਤੇ ਵਪਾਰ > ਮੋਦੀਰ ਅਨੋਸਟਰਜ਼ ਨੇ ਪਾਕਿਸਤਾਨ ਦੀ ਸਾਖ ਘਟਾ ਦਿੱਤੀ

ਮੋਦੀਰ ਅਨੋਸਟਰਜ਼ ਨੇ ਪਾਕਿਸਤਾਨ ਦੀ ਸਾਖ ਘਟਾ ਦਿੱਤੀ

ਵਿਚਾਰ ਡੈਸਕ

May 22nd, 2008

 

 

ਅਮਰੀਕੀ ਕੰਪਨੀ ਇਸ ਐਂਡ ਪੀ ਦੇ ਪਾਕਿਸਤਾਨੀ ਦੀ ਕਰਜ਼ਦਾਰੀ ਸਾਖ ਘਟਾਉਣ ਮਗਰੋਂ ਮੋਦੀਜ਼ ਅਨੋਸਟਰਜ਼ ਸਰਵਿਸ ਨੇ ਵੀ ਪਾਕਿਸਤਾਨ ਦੀ ਸਾਖ ਇਹ ਆਖਦਿਆਂ ਘਟਾ ਦਿੱਤੀ ਹੈ ਪਾਕਿਸਤਾਨ ਦੀ ਮੁਆਸ਼ੀ ਤੇ ਸਿਆਸੀ ਹਾਲਤ ਵਧੇਰੀ ਵਿਗੜ ਗਈ ਹੈ।ਮੋਦੀਜ਼ ਨੇ ਸਰਕਾਰੀ ਬਾਨਡਜ਼ ਦੀ ਸਾਖ ਨੂੰ B1 ਤੂੰ B2 ਕਰ ਦਿੱਤਾ ਹੈ ਜਿਹੜਾ ਕਿ ਸਰਮਾਇਆ ਕਾਰੀ ਗ੍ਰੇਡ ਤੋਂ ਪੰਜ ਦਰਜੇ ਹੇਠਾਂ ਹੈ।

ਪਾਕਿਸਤਾਨ ਵਿੱਚ ਰੁਪਈਏ ਦਾ ਖਿਲਾਰ (ਅਫ਼ਰਾਤ ਜ਼ਰ) 1970ਈ. ਤੋਂ ਮਗਰੋਂ ਹਨ ਇਸ ਵੇਲ਼ੇ ਸਭ ਤੋਂ ਉਤਲੀ ਪੱਧਰ ਤੇ ਹੈ ਤੇ ਰੁਪਈਏ ਦੀ ਕਦਰ ਅਪਣੀ ਤਾਰੀਖ਼ ਦੀ ਸਭ ਤੋਂ ਹੇਠਲੀ ਪੱਧਰ ਤੇ ਅੱਪੜ ਗਈ ਹੈ। ਵਪਾਰੀ ਤੇ ਮੁਆਸ਼ੀ ਘਾਟੀਆਂ ਨੇ ਖ਼ਤਰੇ ਦੇ ਟਲ ਵਜਾ ਦਿੱਤੇ ਹਨ। ਮੋਦੀਜ਼ ਅਨੋਸਟਰਜ਼ ਦਾ ਆਖਣਾ ਹੈ ਕਿ ਪਾਕਿਸਤਾਨ ਦੀ ਮੁਆਸ਼ੀ ਹਾਲਤ ਤੇ ਕਰੰਟ ਅਕਾਊਂਟ ਵਿਚ ਘਾਟਾ ਪਾਕਿਸਤਾਨ ਦੇ ਜੀ ਡੀ ਪੀ ਤੋਂ 7 ਫ਼ੀਸਦੀ ਵੱਧ ਸਕਦਾ ਹੈ। ਇਹਦੇ ਨਾਲ ਸੈਂਟਰਲ ਬੈਂਕ ਦੇ ਵਸੀਲਿਆਂ ਤੇ ਦਬਾ ਵਧੇ ਗਾ ਤੇ ਰੁਪਈਏ ਦੇ ਖਿਲਾਰ ਦਾ ਦਬਾ ਵੀ ਵੱਧ ਜਾਵੇ ਗਾ।

ਮੋਦੀਜ਼ ਅਨੋਸਟਰਜ਼ ਦੇ ਇਕ ਮੁਆਸ਼ੀ ਮਾਹਿਰ ਆਨੰਦਾ ਮਿੱਤਰਾ ਦਾ ਆਖਣਾ ਹੈ ਕਿ ਪਾਕਿਸਤਾਨ ਵਿੱਚ ਰਲਵੇਂ ਸਰਕਾਰ ਦੇ ਝੇੜੇ ਖੁੱਲ ਕੇ ਸਾਹਮਣੇ ਆ ਰਹੇ ਹਨ ਤੇ ਇਹਦੇ ਨਾਲ ਉਹ ਪਾਲਿਸੀਆਂ ਨਹੀਂ ਬਣਨ ਗਿਆਂ ਜਿਹੜੀਆਂ ਮੈਕਰੋ ਇਕਨਾਮਿਕਸ ਦੇ ਵਿਗਾੜ ਨੂੰ ਮੁਲਕ ਵਿਚ ਸੁਧਾਰ ਸਕਣ। ਇਹਨਾਂ ਖ਼ਤਰਿਆਂ ਤੋਂ ਮਗਰੋਂ ਵੀ ਮੋਦੀਜ਼ ਨੇ ਪਾਕਿਸਤਾਨ ਬਾਰੇ ਆਪਣੀਆਂ ਆਸਾਂ ਹੋ ਵਧਾ ਲਈਆਂ ਹਨ ਕਿਉਂ ਜੇ ਉਨ੍ਹਾਂ ਨੂੰ ਆਸ ਹੈ ਕਿ ਪਾਕਿਸਤਾਨ ਨੂੰ ਬਾਹਰੋਂ ਹੋਰ ਕਰਜ਼ੇ ਮਿਲਣਗੇ। 

ਦੂਜੇ ਪਾਸੇ ਅਮਰੀਕੀ ਕੰਪਨੀ ਸਟੈਂਡਰਡ ਐਂਡ ਪੋਓਅਰ (S&P) ਨੇ ਅਪਣੀ ਆਸ ਹੋਰ ਘਟਾ ਦਿੱਤੀ ਹੈ ਕਿਉਂ ਜੋ ਉਨ੍ਹਾਂ ਨੂੰ ਡਰ ਹੈ ਕਿ ਮੰਦੇ ਸਿਆਸੀ ਹਾਲਾਤ ਵਿਚ ਪਾਲਿਸੀਆਂ ਬਣਾਉਣ ਦਾ ਕੰਮ ਚੰਗੀ ਤਰ੍ਹਾਂ ਨਹੀਂ ਹੋ ਸਕੇ ਗਾ। ਇਸ ਮਹੀਨੇ ਦੇ ਸ਼ੁਰੂ ਵਿਚ ਪਾਕਿਸਤਾਨ ਦੀ ਸਟੇਟ ਬੈਂਕ ਦੀ ਗਵਰਨਰ ਸ਼ਮਸ਼ਾਦ ਅਖ਼ਤਰ ਨੇ ਆਖਿਆ ਸੀ ਕਿ ਉਨ੍ਹਾਂ ਨੂੰ ਆਸ ਹੈ ਕਿ ਸੱਜਣ ਮੁਲਕਾਂ ਤੇ ਦੂਜੇ ਵੱਡੇ ਕਰਜ਼ੇ ਦੇਵਨ ਵਾਲਿਆਂ ਵੱਲੋਂ ਪਾਕਿਸਤਾਨ ਨੂੰ 3.5 ਬਿਲੀਅਨ ਡਾਲਰ ਦਾ ਕਰਜ਼ਾ ਮਿਲੇ ਗਾ।


 

More

Powered by: PHPCow.com