ਮੁਢਲਾ ਵਰਕਾ > ਗੁਰਮੁਖੀ ਵਿਚਾਰ > ਮੁਈਸ਼ਤ ਤੇ ਵਪਾਰ > ਏਸ਼ੀਆ ਦਾ ਸਭ ਤੋਂ ਵੱਡਾ ਹੀਰਾ ਪੰਝੀ ਕਰੋੜ ਦਾ ਵਿਕ ਗਿਆ
ਏਸ਼ੀਆ ਵਿਚ ਹੁਣ ਤਾਈਂ ਵਿਕਣ ਵਾਲਾ ਸਭ ਤੋਂ ਵੱਡਾ ਹੀਰਾ ਹਾਂਗ ਕਾਂਗ ਵਿਚ ਵੇਚਿਆ ਗਿਆ ਏ । 25.41 ਕਰੋੜ ਰੁਪਏ ਵਿਚ ਵਿਕਣ ਵਾਲਾ ਹੀਰਾ 101.27 ਕੈਰਟ ਦਾ ਹੈ।
ਹੀਰੇ ਦੀ ਬੋਲੀ ਲਵਾਵਨ ਵਾਲੀ ਕੰਪਨੀ ਕ੍ਰਿਸਟੀ ਦੇ ਮੁਤਾਬਿਕ ਇਹ ਹੀਰਾ ਪਿਛਲੇ 18 ਵਰ੍ਹਿਆਂ ਵਿਚ ਵਿਇਕਨ ਵਾਲਾ ਸਭ ਤੋਂ ਵੱਡਾ ਬੇ ਰੰਗਾ ਹੀਰਾ ਏ।
ਕ੍ਰਿਸਟੀ ਦੇ ਮੁਤਾਬਿਕ ਉਹ ਹੁਣ ਤਾਈਂ ਸੋ ਕੈਰਟ ਤੋਂ ਵੱਧ ਦੇ ਚਾਰ ਹੀਰੇ ਵਿਕਾ ਚੁਕੀ ਹੈ। ਹਾਂਗ ਕਾਂਗ ਵਿਚ ਵਿਕਿਆ ਹੋਇਆ ਇਹ ਹੀਰਾ ਇਕ ਤਾਜ ਤੇ ਜੁੜਿਆ ਹੋਇਆ ਏ। ਕ੍ਰਿਸਟੀ ਦੇ ਮੁਤਾਬਿਕ ਉਹਦੀ ਇਹ ਹੁਣ ਤਾਈਂ ਸਭ ਤੋਂ ਵੱਡੀ ਬੋਲੀ ਹੈ। ਕਿਸੇ ਟੇਬਲ ਟੈਨਿਸ ਦੀ ਗੇਂਦ ਦੇ ਜੋੜ ਬਰਾਬਰ ਇਹ ਹੀਰਾ 460 ਕੈਰਟ ਦੇ ਹੀਰੇ ਦੇ ਇਕ ਵੱਡੇ ਜਿਹੇ ਟੋਟੇ ਤੋਂ ਸ਼ਨਘਾਰ ਕੇ ਤਿਆਰ ਕੀਤਾ ਗਿਆ ਏ। ਇਸ ਹੀਰੇ ਦੇ 92 ਕੌਰ ਨੇਂ। ਕਿਸੇ ਵੀ ਹੀਰੇ ਦਾ ਮੂਲ ਉਹਦੇ ਕੌਰਾਂ ਤੋਂ ਇਈ ਲਾਇਆ ਜਾਂਦਾ ਹੈ। ਜਿਵੇਂ ਹੀਰੇ ਦੇ ਜਿਨੇ ਕੌਰ ਹੋਣਗੇ ਉਹਦਾ ਮੂਲ ਉਨ੍ਹਾਂ ਬਹੁਤਾ ਹੋਵੇ ਗਾ।
ਹਾਂਗ ਕਾਂਗ ਵਿਚ ਕ੍ਰਿਸਟੀ ਨੇ ਤਕਰੀਬਨ 250 ਕਰੋੜ ਰੁਪਏ ਦੇ ਗਹਿਣਿਆਂ ਦੀ ਬੋਲੀ ਲਵਾਈ ਏ। ਇਹਦੇ ਵਿਚ ਇਹ ਹੀਰਾ ਵੀ ਸ਼ਾਮਿਲ ਏ। ਕ੍ਰਿਸਟੀ ਨੇ ਇਸ ਹੀਰੇ ਨੂੰ ਨਿਲਾਮ ਕਰਨ ਵਾਲੇ ਸ਼ਖ਼ਸ ਦਾ ਨਾਂ ਤੇ ਨਹੀਂ ਦੱਸਿਆ ਲੇਕਿਨ ਇਹ ਜ਼ਰੂਰ ਦੱਸਿਆ ਕਿ ਬੋਲੀ ਵਾਰੇ ਟੈਲੀਫ਼ੋਨ ਤੇ ਬੋਲੀ ਲਵਾ ਕੇ ਹਾਂਗ ਕਾਂਗ ਦੇ ਇਕ ਆਜ਼ਾਦ ਸ਼ਖ਼ਸ ਨੇ ਇਹਨੂੰ ਖ਼ਰੀਦ ਲਿਆ ਏ।
ਇਸ ਹੀਰੇ ਨੇ ਪੂਰੇ ਹਾਂਗ ਕਾਂਗ ਵਿਚ ਥਰਥਲੀ ਪਾਈ ਹੋਈ ਸੀ। ਹੁਣ ਇਸ ਹੀਰੇ ਦੇ ਮਾਲਿਕ ਨੂੰ ਹੀਰੇ ਦਾ ਨਾਂ ਰੱਖਣ ਦਾ ਹੱਕ ਮਿਲ ਜਾਵੇ ਗਾ। ਕ੍ਰਿਸਟੀ ਇੰਟਰਨੈਸ਼ਨਲ ਦੇ ਡਾਇਰੈਕਟਰ ਫ਼ੀਨਕੋਅਸ ਕਰੀਲ ਨੇ ਦੱਸਿਆ ਕਿ ਬੇ ਰੰਗੀਆਂ ਹੀਰਿਆਂ ਦੀ ਖੇਤਰ ਵਿੱਚ ਵਿਕਣ ਵਾਲਾ ਇਹ ਹੁਣ ਤਾਈਂ ਸਭ ਤੋਂ ਮਹਿੰਗਾ ਹੀਰਾ ਹੈ। ਫ਼ੀਨਕੋਅਸ ਕੋਰੇਲ ਕਾ ਕਹਿਣਾ ਸੀ, " ਇਸ ਹੀਰੇ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿਤੇ ਨੇਂ। ਇਸ ਹੀਰੇ ਦੀ ਸ਼ਕਲ ਤੇ ਇਸ ਦੇ ਮੂਲ ਨੇ ਸਭਨਾਂ ਨੂੰ ਹੈਰਾਨ ਕਰ ਰੱਖਿਆ ਏ।" ਫ਼ੀਨਕੋਅਸ ਕੋਰੇਲ ਨੇ ਦੱਸਿਆ ਕਿ ਬੋਲੀ ਦੇ ਵਾਰੇ ਪੂਰੇ ਹਾਲ ਦਾ ਮਾਹੌਲ ਬੇ ਹੱਦ ਜ਼ਬਰਦਸਤ ਸੀ। ਇਹ ਹੀਰਾ ਦੱਖਣੀ ਅਫ਼ਰੀਕਾ ਦੀ ਕਾਂ " ਪ੍ਰੀਮੀਅਰ ਮਾਏਂ" ਚੋਂ ਕੱਢਿਆ ਗਿਆ ਏ। ਇਹ ਕਾਂ ਦੱਖਣੀ ਅਫ਼ਰੀਕਾ ਦੀ ਸਭ ਤੋਂ ਵੱਡੀ ਹੀਰਿਆਂ ਦੀ ਕਾਂ ਏ। ਇਸੇ ਇਈ ਕਾਂ ਚੋਂ ਦੁਨੀਆ ਦਾ ਸਭ ਤੋਂ ਵੱਡਾ ਹੀਰਾ "ਕਲਨਨ ਵੀ ਪੁੱਟ ਕੇ ਕੱਢਿਆ ਗਿਆ ਸੀ।
More