ਮੁਢਲਾ ਵਰਕਾ > ਗੁਰਮੁਖੀ ਵਿਚਾਰ > ਮੁਈਸ਼ਤ ਤੇ ਵਪਾਰ > ਦੁਨੀਆ ਵਿੱਚ ਫ਼ੌਜੀ ਖ਼ਰਚੇ 45 ਫ਼ੀਸਦ ਵਧ ਗਏ
ਸਟਾਕ ਹਾਲਮ ਦੇ ਆਲਮੀ ਅਮਨ ਬਾਰੇ ਖੋਜ ਕਰਨ ਵਾਲੇ ਅਦਾਰੇ ਨੇ ਆਖਿਆ ਹੈ ਕਿ ਪਿਛਲੇ ਦਹਾਕੇ ਵਿੱਚ ਦੁਨੀਆ ਵਿੱਚ ਫ਼ੌਜ ਤੇ ਕੀਤੇ ਜਾਵਣ ਵਾਲੇ ਖ਼ਰਚੇ 45 ਫ਼ੀਸਦ ਵਧ ਗਏ ਹਨ ਜਿਹਨਾਂ ਵਿਚ ਸਭ ਤੋਂ ਵੱਧ ਅਮਰੀਕਾ ਦਾ ਹੈ ਜਿਹੜਾ ਆਪਣੇ ਖ਼ਰਚਿਆਂ ਦਾ ਅੱਧ ਫ਼ੌਜ ਤੇ ਖ਼ਰਚ ਰਿਹਾ ਹੈ।
ਪਿਛਲੇ ਵਰ੍ਹੇ ਫ਼ੌਜੀ ਖ਼ਰਚਿਆਂ ਵਿਚ ਛੇ ਫ਼ੀਸਦੀ ਵਾਧਾ ਹੋਇਆ। ਅਦਾਰੇ ਦੀ ਰਿਪੋਰਟ ਮੂਜਬ ਵਰ੍ਹੇ 2007ਈ. ਵਿਚ 1339 ਬਿਲੀਅਨ ਡਾਲਰ ਫ਼ੌਜ ਤੇ ਖ਼ਰਚੇ ਗਏ ਜਿਹੜਾ ਜੱਗ ਦੇ ਜੀ ਡੀ ਪੀ ਦਾ 2.5 ਫ਼ੀਸਦ ਬੰਨਦਾ ਹੈ। ਅਮਰੀਕਾ ਨੇ ਸਭ ਤੋਂ ਵੱਧ 547 ਬਿਲੀਅਨ ਡਾਲਰ ਫ਼ੌਜ ਤੇ ਖ਼ਰਚਾ ਕੀਤਾ ਜਿਹੜਾ ਦੁਨੀਆ ਦੇ ਖ਼ਰਚਿਆਂ ਦਾ 45 ਫ਼ੀਸਦੀ ਹੈ।
ਫ਼ੌਜ ਤੇ ਬਹੁਤਾ ਖ਼ਰਚਾ ਕਰਨ ਵਾਲਿਆਂ ਵਿਚ ਅਮਰੀਕਾ ਤੋਂ ਮਗਰੋਂ ਬਰਤਾਨੀਆ, ਚੀਨ, ਫ਼ਰਾਂਸ ਤੇ ਜਾਪਾਨ ਹਨ। ਰੋਸ ਦੇ ਖ਼ਰਚੇ ਪਿਛਲੇ ਵਰ੍ਹੇ 13 ਫ਼ੀਸਦ ਵਧੇ ਹਨ ਤੇ ਉਤਰੀ ਅਮਰੀਕਾ ਦੇ ਖ਼ਰਚਿਆਂ ਵਿਚ 65 ਫ਼ੀਸਦੀ ਵਾਧਾ ਹੋਇਆ ਹੈ।
More