ਮੁਢਲਾ ਵਰਕਾ > ਗੁਰਮੁਖੀ ਵਿਚਾਰ > ਮੁਈਸ਼ਤ ਤੇ ਵਪਾਰ > ਬਜਟ ਤੇ ਸ਼ਹਿਰੀਆਂ ਦਾ ਹਰਖ
ਪਾਕਿਸਤਾਨ ਪੀਪਲਜ਼ ਪਾਰਟੀ ਦੀ ਮਖ਼ਲੋਤ ਹਕੂਮਤ ਵੱਲੋਂ ਨਵੇਂ ਮਾਲੀ ਸਾਲ ਲਈ ਪੇਸ਼ ਕੀਤੇ ਜਾਵਣ ਵਾਲੇ ਬਜਟ ਤੇ ਕਰਾਚੀ ਦੇ ਸ਼ਹਰੀਆਂਨੇ ਮਾਯੂਸੀ ਦਾ ਵਿਖਾਲਾ ਕੀਤਾ ਹੈ। ਉਨ੍ਹਾਂ ਕਹਿਆ ਹਕੂਮਤ ਨੇ ਆਮ ਬੰਦੇ ਲਈ ਬਜਟ ਵਿਚ ਕੋਈ ਰਿਲੀਫ਼ ਨਹੀਂ ਰੱਖਿਆ ਹੈ।ਵਾਈਸ ਆਫ਼ ਅਮਰੀਕਾ ਨਾਲ ਗੱਲ ਬਾਤ ਵਿਚ ਕੁੱਝ ਸ਼ਹਿਰੀਆਂ ਦੀ ਰਾਏ ਇਹ ਸੀ :
ਬਜਟ ਕੀਹ ਹੈ। ਇਥੇ ਬੱਸ ਮਹਿੰਗਾਈ ਬਜਟ ਹੈ। ਬਾਰਾਂ ਸੌ ਰੁਪਏ ਵਧਾਏ ਹਨ। ਬਾਰਾਂ ਸੌ ਵਿਚ ਨਿਆਣਿਆਂ ਨੂੰ ਪੜ੍ਹਾ ਲਵਾਂ, ਰਾਸ਼ਨ ਮੇਰੇ ਘਰ ਢਾਈ ਹਜ਼ਾਰ ਦਾ ਪੈਂਦਾ ਸੀ ਹੁਣ ਸਾਡੇ ਚਾਰ ਦਾ ਪੈਂਦਾ ਹੈ। ਸਾਡੇ ਸਤ ਹਜ਼ਾਰ ਮੇਰੀ ਤਨਖ਼ਾਹ ਹੈ। ਕਿਥੋਂ ਪੂਰਾ ਕਰਾਂ ?'
' ਤਨਖ਼ਾਹ ਪੈਨਸ਼ਨ ਨਾਲ ਸਾਡਾ ਕੀਹ ਤਾਅਲੁੱਕ ਹੈ। ਅਸੀਂ ਤੇ ਦਿਹਾੜੀ ਦਾਰ ਬੰਦੇ ਹਾਂ। ਰੋਜ਼ ਕਮਾਵਣੇ ਤੇ ਖਾਣੇ ਹਾਂ। ਸੌ ਰੁਪਏ ਰੋਜ਼ ਕਮਾਵਣ ਵਾਲਾ ਕੀਹ ਤੇਲ ਖ਼ਰੀਦੇ ਗਾ, ਕੀਹ ਆਟਾ ਖ਼ਰੀਦੇ ਗਾ, ਸਬਜ਼ੀ ਖ਼ਰੀਦੇ ਗਾ। ਕੀਹ ਕਮਾਵੈ ਗਾ ,ਖਾਵੇ ਗਾ ਕੀਹ ?'
' ਹਜ਼ਾਰ ਰੁਪਈਆ ਲੈ ਕੇ ਹੁਣੇ ਬਾਜ਼ਾਰ ਚਲੋ। ਮਹੀਨੇ ਦਾ ਰਾਸ਼ਨ ਵੀ ਨਹੀਂ ਆਵੇ ਗਾ ਪੂਰਾ। ਜਿਨ੍ਹਾਂ ਦੀ ਪੈਂਤੀ ਚਾਲੀ ਹਜ਼ਾਰ ਤਨਖ਼ਾਹ ਹੈ ਉਨ੍ਹਾਂ ਦੀ ਦੱਸ ਹਜ਼ਾਰ ਵਧ ਜਾਵੇਗੀ ਤੇ ਜ਼ਾਹਿਰ ਹੈ ਫ਼ਿਦਾ ਉਨ੍ਹਾਂ ਨੂੰ ਹੋਵੇ ਗਾ'।
ਮੈਂ ਤੇ ਸਰਕਾਰੀ ਨੌਕਰ ਹਾਂ। ਚੰਗਾ ਹੈ ਬਜਟ, ਪਰਸਾਰੇ ਲੋਕਾਂ ਲਈ ਬਿਹਤਰ ਹੋਵੇ, ਖ਼ਾਸ ਕਰ ਗ਼ਰੀਬ ਲੋਕਾਂ ਲਈ । ' ਮੇਰੇ ਚਾਰ ਨਿਆਣੇ ਹਨ, ਮੇਰਾ ਤੇ ਚਲੋ ਗੁਜ਼ਾਰਾ ਹੋ ਜਾਂਦਾ ਹੇ। ਅਨਸ਼ਾਆਲਲਾ ਹੋ ਜਾਵੇ ਗਾ ਪਰ ਲੋਕਾਂ ਲਈ ਸਹੀ ਨਹੀਂ ਹੈ। ''ਬਿਜਲੀ ਬੰਦ ਹੋ ਜਾਂਦੀ ਹੇ। ਬਿਜਲੀ ਦਾ ਬਲ ਪਹਿਲੇ ਤੋਂ ਵੀ ਬਹੁਤਾ ਆਰਹੀਆ ਹੈ। ਪਹਿਲੇ ਆਉਂਦਾ ਸੀ ਸਾਢੇ ਸਤ ਸੋ ਹੁਣ ਆਉਂਦਾ ਹੈ ਉਨੀ ਸੌ ਗੈਸ ਦਾ ਬਲ ਪਹਿਲੋਂ ਆਉਂਦਾ ਸੀ ਇਕ ਸੌ ਪੰਜਾਹ ਹਨ ਆਉਂਦਾ ਹੈ ਸਤ ਸੌ ਪੰਜਾਹ। ਕਿਥੋਂ ਕਰੇ ਗਾ ਗ਼ਰੀਬ ਬੰਦਾ ਗੁਜ਼ਾਰਾ, ਚੋਰੀ ਚਕਾਰੀ ਤੇ ਹੀ ਲੱਗੇ ਗਾ ਉਹ।'
' ਤੁਸੀ ਕਹਿੰਦੇ ਓ ਅਸੀਂ ਬਜਟ ਲਿਆ ਰਹੇ ਹਾਂ ਅਵਾਮੀ ਬਜਟ, ਕਿਥੋਂ ਆਇਆ ਅਵਾਮੀ ਬਜਟ ਇਹ ? ਲੋਕਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਿਆ ਗਿਆ ਹੇ '।
ਸ਼ਹਿਰੀ ਕਹਿੰਦੇ ਹਨ ਕਿ ਬਜਟ ਵਿਚ ਨਵੇਂ ਟੈਕਸਾਂ ਤੋਂ ਮਗਰੋਂ ਆਮ ਬੰਦੇ ਦੀ ਹਕੂਮਤ ਤੋਂ ਆਸਾਂ ਮੁਕਦਿਆਂ ਜਾਰਹੀਆਂ ਹਨ ਤੇ ਇੰਜ ਆਲਮੀ ਮੰਡੀ ਵਿਚ ਤੇਲ ਦੀਆਂ ਕੀਮਤਾਂ ਮੁਸਲਸਲ ਵਧਣ ਨਾਲ ਉਨ੍ਹਾਂ ਨੂੰ ਡਰ ਹੈ ਆਉਣ ਵਾਲਾ ਵੇਲਾ ਉਨ੍ਹਾਂ ਲਈ ਬਹੁਤ ਔਖਾ ਹੋਵੇ ਗਾ।
More