ਮੁਢਲਾ ਵਰਕਾ > ਗੁਰਮੁਖੀ ਵਿਚਾਰ > ਮੁਈਸ਼ਤ ਤੇ ਵਪਾਰ > ਤਾਲਿਬਾਨ ਨੇ ਪੋਸਤ ਦੇ ਵਪਾਰ ਵਿਚ ਅਰਬਾਂ ਡਾਲਰ ਕਮਾਏ:ਅਕਵਾਮ ਮੁਤਹਿਦਾ
ਅਕਵਾਮ ਮੁਤਹਿਦਾ ਦੀ ਨਸ਼ਿਆਂ ਨੂੰ ਮੁਕਾਉਣ ਵਾਲੀ ਏਜੰਸੀ ਨੇ ਆਖਿਆ ਹੈ ਕਿ ਵਰ੍ਹੇ ਦੋ ਹਜ਼ਾਰ ਸਤ ਵਿਚ ਤਾਲਿਬਾਨ ਨੇ ਪੋਸਤ ਦੇ ਵਪਾਰ ਵਿਚ ਇਕ ਸੌ ਮਲੀਨ ਡਾਲਰ ਕਮਾਏ ਨੇਂ। ਏਜੰਸੀ ਦੀ ਮੋਹਰੀ ਇਨਤੁਨੀਵ ਮਾਰਿਆ ਕੋਸਟਾ ਨੇ ਆਖਿਆ ਕਿ ਤਾਲਿਬਾਨ ਨੇ ਇਹ ਪੈਸਾ ਪੋਸਤ ਦੇ ਕਾਸ਼ਤਕਾਰਾਂ ਦੀ ਕਮਾਈ ਤੇ ਦੱਸ ਫ਼ੀਸਦੀ ਟੈਕਸ ਲਾ ਕੇ ਕਮਾਇਆ ਹੈ।
ਇਨਤੁਨੀਵ ਮਾਰਿਆ ਕੋਸਟਾ ਦਾ ਆਖਣਾ ਹੈ ਕਿ ਤਾਲਿਬਾਨ ਦੀ ਕਮਾਈ ਇਸ ਤੋਂ ਵੀ ਵੱਧ ਹੈ ਕਿਉਂ ਜੇ ਉਹ ਪੋਸਤ ਦੇ ਕਾਸ਼ਤਕਾਰ ਦੀ ਕਮਾਈ ਤੋਂ ਅੱਡ ਪੋਸਤ ਦੇ ਵਪਾਰ ਦੇ ਦੋ ਹੋਰ ਮਰਹਲੀਆਂ ਤੇ ਵੀ ਟੈਕਸ ਲੈਂਦੇ ਨੇਂ। ਉਨ੍ਹਾਂ ਆਖਿਆ ਕਿ ਤਾਲਿਬਾਨ ਪੋਸਤ ਦੀਆਂ ਲੈਬਾਰਟਰੀਆਂ ਦੀ ਰਾਖੀ ਤੇ ਪੋਸਤ ਨੂੰ ਸਰਹੱਦੋਂ ਪਾਰ ਅਪੜਾਉਣ ਦੀ ਜ਼ਿੰਮੇ ਵਾਰੀ ਲੈਂਦੇ ਨੇਂ ਜਿਹਦੇ ਲਈ ਉਨ੍ਹਾਂ ਵੱਖਰਾ ਟੈਕਸ ਲਾਇਆ ਹੋਇਆ ਹੈ।
ਅਫ਼ਗ਼ਾਨਿਸਤਾਨ ਵਿਚ ਇਸ ਵਰ੍ਹੇ ਪੋਸਤ ਦੀ ਕੁੱਲ ਪੈਦਾਵਾਰ ਬਾਰੇ ਪੱਕੇ ਆਂਕੜੇ ਹਾਲੇ ਸਾਹਮਣੇ ਨਹੀਂ ਆਏ ਹੈਂ ਪਰ ਸੂਝਵਾਨਾਂ ਦਾ ਵਿਚਾਰ ਏ ਕਿ ਇਸ ਵਰ੍ਹੇ ਪੋਸਤ ਦੀ ਪੈਦਾਵਾਰ ਘੱਟ ਹੋਈ ਏ ਪਰ ਬਹੁਤਾ ਫ਼ਰਕ ਨਹੀਂ ਪਿਆ। ਅਕਵਾਮ ਮੁਤਹਿਦਾ ਦੇ ਬੁਲਾਰੇ ਮੂਜਬ ਪਿਛਲੇ ਵਰ੍ਹੇ ਅਫ਼ਗ਼ਾਨਿਸਤਾਨ ਵਿਚ ਅਠ ਹਜ਼ਾਰ ਟਨ ਪੋਸਤ ਕਾਸ਼ਤ ਕੀਤੀ ਗਈ ਸੀ ਜਿਹਦੇ ਵਿਚੋਂ ਚਾਰ ਟਨ ਨੂੰ ਵਰਤ ਲਿਆ ਗਿਆ ਤੇ ਰਹਿੰਦੀ ਚਾਰ ਟਨ ਹਾਲੇ ਵੀ ਕਿਸੇ ਥਾਂ ਲੁਕਾਈ ਹੋਈ ਹੈ। ਇਹ ਪੈਦਾਵਾਰ ਕਾਸ਼ਤਕਾਰਾਂ ਕੋਲ ਨਹੀਂ ਹੈ ਸਗੋਂ ਕਿਧਰੇ ਹੋਰ ਥਾਂ ਤੇ ਲੁਕਾਈ ਹੋਈ ਹੈ।
ਬਰਤਾਨਵੀ ਪ੍ਰਬੰਧੀਆਂ ਦਾ ਆਖਣਾ ਹੈ ਕਿ ਤਾਲਿਬਾਨ ਪੋਸਤ ਦੀ ਕਮਾਈ ਨਾਲ ਆਪਣੀਆਂ ਖਾੜਕੂ ਕਾਰਵਾਈਆਂ ਵਿਚ ਹਥ ਵੰਡਾਉਂਦੇ ਹਨ।
More