کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਮੁਈਸ਼ਤ ਤੇ ਵਪਾਰ > ਦੁਨੀਆ ਦੇ ਸਰਮਾਇਆ ਦਾਰਾਂ ਨੇ ਹਿੰਦੁਸਤਾਨ ਵੱਲ ਮੂੰਹ ਕਰ ਲਿਆ

ਦੁਨੀਆ ਦੇ ਸਰਮਾਇਆ ਦਾਰਾਂ ਨੇ ਹਿੰਦੁਸਤਾਨ ਵੱਲ ਮੂੰਹ ਕਰ ਲਿਆ

ਵਿਚਾਰ ਡੈਸਕ

July 9th, 2008

 

 

ਯੂਰਪ, ਗਲਫ਼ ਤੇ ਏਸ਼ੀਆ ਦੇ ਵੱਡੇ ਸਰਮਾਇਆ ਦਾਰ ਇਸ ਵੇਲ਼ੇ ਦੁਨੀਆ ਵਿੱਚ ਪੈਸਾ ਲਾਉਣ ਲਈ ਸਭ ਤੋਂ ਚੰਗੀ ਥਾਂ ਹਿੰਦੁਸਤਾਨ ਨੂੰ ਸਮਝਦੇ ਹਨ। ਹਾਲੀਂ 800 ਬੰਦੇ ਜਿਹਨਾਂ ਕੋਲ ਬਹੁਤ ਸਰਮਾਇਆ ਹੈ ਕੋਲੋਂ ਕੀਤੇ ਜਾਵਣ ਵਾਲੇ ਇਕ ਸਰਵੇ ਵਿਚ ਪਤਾ ਲੱਗਾ ਹੈ ਕਿ 69 ਫ਼ੀਸਦ ਸਰਮਾਇਆ ਦਾਰ ਹਿੰਦੁਸਤਾਨ ਨੂੰ ਸਰਮਾਇਆ ਲਾਉਣ ਲਈ ਚੰਗੀ ਥਾਂ ਸਮਝਦੇ ਹਨ ਇਸ ਤੋਂ ਮਗਰੋਂ ਦੂਜੇ ਨੰਬਰ ਤੇ ਚੀਨ ਹੈ।

ਇਹ ਪਹਿਲੀ ਵਾਰੀ ਹੈ ਕਿ ਹਿੰਦੁਸਤਾਨ ਤੇ ਅਮਰੀਕਾ ਬਾਰੇ ਕੰਮ ਪੁੱਠਾ ਹੋ ਗਿਆ ਹੇ। ਸਰਵੇ ਵਿਚ ਪਤਾ ਲੱਗਾ ਹੈ ਕਿ ਜਿਥੇ 69 ਫ਼ੀਸਦ ਬੰਦੇ ਹਿੰਦੁਸਤਾਨ ਵਿਚ ਸਰਮਾਇਆ ਲਾਉਣਾ ਚਾਹੁੰਦੇ ਹਨ ਉਨੇ ਈ ਬੰਦੇ ਸਰਮਾਇਆ ਲਾਉਣ ਲਈ ਅਮਰੀਕਾ ਨੂੰ ਭੈੜੀ ਥਾਂ ਸਮਝਦੇ ਹਨ।

ਵਰ੍ਹੇ 2007ਈ. ਵਿਚ ਕੀਤੇ ਜਾਵਣ ਵਾਲੇ ਇਸੇ ਸਰਵੇ ਵਿਚ 32 ਫ਼ੀਸਦੀ ਸਰਮਾਇਆ ਦਾਰਾਂ ਨੇ ਹਿੰਦੁਸਤਾਨ ਨੂੰ ਸਰਮਾਇਆ ਲਾਉਣ ਲਈ ਚੰਗੀ ਥਾਂ ਮਿਥਿਆ ਸੀ।

 

More

Powered by: PHPCow.com