کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਮੁਈਸ਼ਤ ਤੇ ਵਪਾਰ > ਮੁਲਕ ਦੀਆਂ ਤਿੰਨੋਂ ਸਟਾਕ ਏਕਸਚੇਂਜਾਂ ਡੁੱਬ ਗਈਆਂ, ਸਰਮਾਇਆ ਕਾਰਾਂ ਦੀ ਤੋੜ ਭੰਨ

ਮੁਲਕ ਦੀਆਂ ਤਿੰਨੋਂ ਸਟਾਕ ਏਕਸਚੇਂਜਾਂ ਡੁੱਬ ਗਈਆਂ, ਸਰਮਾਇਆ ਕਾਰਾਂ ਦੀ ਤੋੜ ਭੰਨ

ਵਿਚਾਰ ਡੈਸਕ

July 17th, 2008

 

 

ਮੁਲਕ ਦੀਆਂ ਤਨੋਂ ਸਟਾਕ ਇਕਸਚੀਨਜਾਂ ਵਿਚ ਅੱਜ ਸਰਮਾਇਆ ਕਾਰਾਂ ਦਾ ਸਬਰ ਜਵਾਬ ਦੇ ਗਿਆ ਤੇ ਸਵੇਰ ਤੋਂ ਈ ਹੋਵਣ ਵਾਲੀ ਤੋੜ ਭੰਨ, ਪਥਰਾ ਅਤੇ ਇਹਤਜਾਜ ਤੋਂ ਮਗਰੋਂ ਮਾਰਕੀਟ ਫਿਰ ਘਾਟੇ ਵਿੱਚ ਬੰਦ ਹੋਈ। ਪੰਦਰਾਂ ਦਿਹਾੜੀਆਂ ਵਿਚ ਕਰਾਚੀ ਸਟਾਕ ਐਕਸਚੇਂਜ ਦਾ ਆਸ਼ਾਰਆ ਹਨ ਤੀਕਰ ਪੰਜ ਹਜ਼ਾਰ ਛੇ ਸੌ ਪਵਾਇਨਟ ਡਿੱਗ ਚੁੱਕਿਆ ਹੈ ਜਿਹੜਾ ਛੱਤੀ ਫ਼ੀਸਦ ਦੇ ਨੇੜੇ ਬੰਨਦਾ ਹੈ।

ਕਰਾਚੀ ਸਟਾਕ ਐਕਸਚੇਂਜ ਦਾ ਸੌ ਦਾ ਆਸ਼ਾਰਆ ਸਾਰਾ ਦਿਨ ਡਾਢੀ ਥਲੜੀ ਪੱਧਰ ਤੇ ਰਹਿਣ ਮਗਰੋਂ ਕੁੱਝ ਚੰਗਾ ਹੋ ਕੇ ਦਸ ਹਜ਼ਾਰ ਦੋ ਸੌ ਤੇਰਾਂ ਤੇ ਬੰਦ ਹੋਇਆ। ਇੰਜ ਆਸ਼ਾਰੀਏ ਦੇ ਅਖ਼ੀਰ ਤੇ ਦੋ ਸੌ ਉਨਾਸੀ ਪਵਾਇਨਟ ਦੀ ਘਾਟ ਹੋਈ।

ਸੈਂਕੜੇ ਸਰਮਾਇਆ ਕਾਰਾਂ ਨੇ ਟਰੇਡਿੰਗ ਹਾਲ ਦੇ ਬਾਹਰ ਇਕੱਠੇ ਹੋ ਕੇ ਨਾਅਰੇ ਬਾਜ਼ੀ ਕੀਤੀ ਤੇ ਸ਼ੇਅਰਾਂ ਦੇ ਡਿਗਦੇ ਹੋਏ ਮੂਲ ਪਾਰੋਂ ਮਾਰਕੀਟ ਦੋ ਦਿਹਾੜੀਆਂ ਲਈ ਬੰਦ ਕਰਨ ਦੀ ਮੰਗ ਕੀਤੀ।

ਤੋੜ ਭੰਨ ਤੇ ਖ਼ਰੂਦ ਵਿਚ ਦੋ ਬੰਦੇ ਫੱਟੜ ਹੋਏ ਤੇ ਹਾਲਾਤ ਨੂੰ ਵੇਖਦਿਆਂ ਮਾਰਕੀਟ ਵਿਚ ਪੁਲਿਸ ਨੂੰ ਸੱਦ ਲਿਆ ਗਿਆ। ਸਰਮਾਇਆ ਕਾਰਾਂ ਨੇ ਕਾਰੋਬਾਰ ਨੂੰ ਸਹਾਰਾ ਦੇਵਨ ਲਈ ਮਾਰਕੀਟ ਸਪੋਰਟ ਫ਼ੰਡ ਛੇਤੀ ਤੋਂ ਛੇਤੀ ਲਿਆਉਣ ਦੀ ਮੰਗ ਕੀਤੀ।

ਲਹੌਰ ਵਿਚ ਵੀ ਸਟਾਕ ਐਕਸਚੇਂਜ ਦੇ ਬਾਹਰ ਸਰਮਾਇਆ ਕਾਰਾਂ ਨੇ ਮਾਰਕੀਟ ਵਿਚ ਚੱਲ ਰਹੀ ਮੰਦੀ ਤੇ ਭਰਵਾਂ ਇਹਤਜਾਜ ਕਰਦਿਆਂ ਟਾਇਰ ਸਾੜੇ ਤੇ ਸੜਕਾਂ ਤੇ ਡੱਕੇ ਲਾ ਦਿੱਤੇ। ਇਸਲਾਮ ਆਬਾਦ ਸਟਾਕ ਐਕਸਚੇਂਜ ਵਿਚ ਵੀ ਨਿੱਕੇ ਸਰਮਾਇਆ ਕਾਰਾਂ ਵੱਲੋਂ ਇਹਤਜਾਜ ਕੀਤਾ ਗਿਆ।

ਇਸ ਈ ਸੀ ਪੀ ਦੇ ਚੇਅਰਮੈਨ ਰਜ਼ੀ ਅਲ-ਰਹਿਮਾਨ ਦਾ ਆਖਣਾ ਹੈ ਕਿ ਕਰਾਚੀ ਸਟਾਕ ਮਾਰਕੀਟ ਵਿਚ ਤੋੜ ਭੰਨ ਤੇ ਸਰਮਾਇਆ ਕਾਰਾਂ ਦੇ ਇਹਤਜਾਜ ਮਗਰੋਂ ਕਰਾਚੀ ਸਟਾਕ ਐਕਸਚੇਂਜ ਨੂੰ ਕੁੱਝ ਦਿਹਾੜੀਆਂ ਲਈ ਬੰਦ ਕਰਨ ਬਾਰੇ ਗੌਹ ਕੀਤਾ ਜਾ ਰਿਹਾ ਹੈ।

 

More

Your Name:
Your E-mail:
Subject:
Comments:


Powered by: PHPCow.com