کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਮੁਈਸ਼ਤ ਤੇ ਵਪਾਰ > ਹਿੰਦੁਸਤਾਨ ਨਾਲ ਵਪਾਰ ਵਧਾਇਆ ਜਾਵੇ ਗਾ: ਅਹਿਮਦ ਮੁਖ਼ਤਾਰ

ਹਿੰਦੁਸਤਾਨ ਨਾਲ ਵਪਾਰ ਵਧਾਇਆ ਜਾਵੇ ਗਾ: ਅਹਿਮਦ ਮੁਖ਼ਤਾਰ

ਵਿਚਾਰ ਡੈਸਕ

July 19th, 2008

 

 

ਹਕੂਮਤ ਨੇ ਮਾਲੀ ਸਾਲ ਦੋ ਹਜ਼ਾਰ ਅਠ ਅਤੇ ਨੂ ਲਈ ਨਵੇਂ ਵਪਾਰੀ ਪਾਲਿਸੀ ਦਾ ਐਲਾਨ ਕਰਦਿਆਂ ਹਿੰਦੁਸਤਾਨ ਤੋਂ ਤੇਲ ਅਤੇ ਡੀਜ਼ਲ ਸਣੇ ਕਈ ਵਸਤਾਂ ਮੰਗਵਾਉਣ ਦੀ ਇਜਾਜ਼ਤ ਦੇਵਨ ਦਾ ਐਲਾਨ ਕੀਤਾ ਹੈ। ਇਸ ਗੱਲ ਦਾ ਐਲਾਨ ਵਪਾਰ ਦੇ ਵਫ਼ਾਕੀ ਵਜ਼ੀਰ ਅਹਿਮਦ ਮੁਖ਼ਤਾਰ ਨੇ ਵਫ਼ਾਕੀ ਕਾਬੀਨਾ ਦੀ ਮਨਜ਼ੂਰੀ ਤੋਂ ਮਗਰੋਂ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਹੁਣ ਹਿੰਦੁਸਤਾਨ ਤੋਂ ਸਟੇਨ ਲੈਸ ਸਟੀਲ, ਸੁੱਤੀ ਧਾਗਾ, ਕਿਤਾਬਾਂ, ਮਾਦਨੀਆਤ ਨਾਲ ਜੁੜੀ ਮਸ਼ੀਨਰੀ ਤੇ ਸੰਦ ਅਤੇ ਸੀ ਐਨ ਜੀ ਬੱਸਾਂ ਵੀ ਮੰਗਵਾਈਆਂ ਜਾ ਸਕਣ ਗਿਆਂ।

ਉਨ੍ਹਾਂ ਦੱਸਿਆ ਕਿ ਹਕੂਮਤ ਭਾਰਤ ਨਾਲ ਵਪਾਰ ਵਧਾਉਣਾ ਚਾਹੁੰਦੀ ਹੈ ਤੇ ਕਈ ਵਸਤਾਂ ਜਿਹਨਾਂ ਤੇ ਹਿੰਦੁਸਤਾਨ ਤੋਂ ਮੰਗਵਾਉਣ ਤੇ ਪਾਬੰਦੀ ਹੈ ਉਹਨੂੰ ਮੁਕਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਤੇ ਉਨ੍ਹਾਂ ਵਸਤਾਂ ਦੀ ਲਿਸਟ ਛੇਤੀ ਈ ਜਾਰੀ ਕਰ ਦਿੱਤੀ ਜਾਵੇਗੀ। 

ਵਪਾਰ ਦੇ ਵਜ਼ੀਰ ਨੇ ਦੱਸਿਆ ਕਿ ਉਚੇਚੇ ਖੇਤਰਾਂ ਵਿਚ ਸਨਅਤੀ ਯੂਨਿਟ ਲਾਉਣ ਲਈ ਜਿਹੜੀ ਮਸ਼ੀਨਰੀ ਬਾਹਰੋਂ ਮੰਗਵਾਈ ਜਾਵੇਗੀ  ਉਹਦੇ ਤੇ ਟੈਕਸ ਵਿਚ ਛੋਟ ਦਿੱਤੀ ਜਾਵੇਗੀ।  ਸੋਨੇ, ਚਾਂਦੀ, ਹੀਰੇ, ਪਲੋਟੁਨੀਮ ਅਤੇ ਦੂਜੀਆਂ ਹੋਰ ਧਾਤਾਂ ਅਤੇ ਵੱਡ ਮੂਲੇ ਪੱਥਰ ਬਾਹਰੋਂ ਮੰਗਵਾਉਣ ਤੇ ਵੀ ਸੇਲਜ਼ ਟੈਕਸ ਅਤੇ ਕਸਟਮ ਡਿਊਟੀ ਵਿਚ ਛੋਟ ਹੋਵੇਗੀ। 

ਉਨ੍ਹਾਂ ਦੱਸਿਆ ਕਿ ਹਕੂਮਤ ਨੇ ਅਫ਼ਗ਼ਾਨਿਸਤਾਨ ਨਾਲ ਵਪਾਰ ਕਰਨ ਲਈ ਵੀ ਉਹਦੇ ਦੋ ਸੂਬਿਆਂ ਪਕਤੀਕਾ ਅਤੇ ਖ਼ੋਸਤ ਦੇ ਨੇੜੇ ਸਰਹੱਦ ਤੇ ਕਸਟਮ ਚੁੱਕੀਆਂ ਬਣਾਈਆਂ ਜਾਵਣ ਗਿਆਂ।

ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਿੱਚ ਬਾਹਰੋਂ ਮੰਗਵਾਈਆਂ ਜਾਵਣ ਵਾਲਿਆਂ ਅੱਧੀਆਂ ਵਸਤਾਂ ਦੁਨੀਆ ਦੇ ਸਤ ਮੁਲਕਾਂ ਅਮਰੀਕਾ, ਬਰਤਾਨੀਆ, ਜਰਮਨੀ, ਹਾਂਗ ਕਾਂਗ, ਦੁਬਈ ਅਤੇ ਸਾਊਦੀ ਅਰਬ ਤੋਂ ਮੰਗਵਾਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਨਵੇਂ ਪਾਲਿਸੀ ਮੂਜਬ ਨਵੀਆਂ ਮੁੰਡਿਆਂ ਲੱਭੀਆਂ ਜਾਵਣ ਗਿਆਂ। ਅਹਿਮਦ ਮੁਖ਼ਤਾਰ ਨੇ ਦੱਸਿਆ ਕਿ ਦੁਨੀਆ ਵੀ ਪੰਜ ਹਜ਼ਾਰ ਤੋਂ ਵੱਧ ਵਸਤਾਂ ਦਾ ਮੁਲਕਾਂ ਵਿਚਕਾਰ ਕਾਰੋਬਾਰ ਹੁੰਦਾ ਹੈ ਜਦੋਂ ਕਿ ਪਾਕਿਸਤਾਨ ਵਿੱਚ ਸਾਢੇ ਤੇਰਾਂ ਸੌ ਦੇ ਨੇੜੇ ਵਸਤਾਂ ਮੰਗਵਾਈਆਂ ਜਾਂਦੀਆਂ ਹਨ। ਉਨ੍ਹਾਂ ਆਖਿਆ ਕਿ ਅਵਾਮੀ ਹਕੂਮਤ ਚਾਹੁੰਦੀ ਹੈ ਕਿ ਬਾਹਰੋਂ ਮੰਗਵਾਈਆਂ ਜਾਵਣ ਵਾਲੀਆਂ ਵਸਤਾਂ ਵਿਚ ਵਾਧਾ ਕੀਤਾ ਜਾਵੇ।

ਵਪਾਰ ਦੇ ਵਜ਼ੀਰ ਨੇ ਦੱਸਿਆ ਕਿ ਪਹਿਲੋਂ ਤਿੰਨ ਵਰ੍ਹੇ ਪੁਰਾਣੀਆਂ ਬੱਸਾਂ ਬਾਹਰੋਂ ਮੰਗਵਾਈਆਂ ਜਾ ਸਕਦੀਆ ਸਨ ਪਰ ਹੁਣ ਹਕੂਮਤ ਤੇ ਦੱਸ ਵਰ੍ਹੇ ਪੁਰਾਣੀਆਂ ਬੱਸਾਂ ਵੀ ਬਾਹਰੋਂ ਮੰਗਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਨਵੇਂ ਵਪਾਰੀ ਪਾਲਿਸੀ ਮੂਜਬ ਦਵਾਈਆਂ ਅਤੇ ਕੈਮੀਕਲ ਕੰਪਨੀਆਂ ਲਈ ਵੀ ਛੋਟਾਂ ਦਿੱਤੀਆਂ ਗਈਆਂ ਹਨ।

 

More

Your Name:
Your E-mail:
Subject:
Comments:


Powered by: PHPCow.com