کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਮੁਈਸ਼ਤ ਤੇ ਵਪਾਰ > ਪੈਟਰੋਲ ਦੇ ਮੁਲ ਵਿਚ ਗਿਆਰਾਂ ਰੁਪਈਏ ਵਾਧਾ ਆਮ ਬੰਦੇ ਦੀ ਹੋਰ ਸ਼ਾਮਤ

ਪੈਟਰੋਲ ਦੇ ਮੁਲ ਵਿਚ ਗਿਆਰਾਂ ਰੁਪਈਏ ਵਾਧਾ ਆਮ ਬੰਦੇ ਦੀ ਹੋਰ ਸ਼ਾਮਤ

ਵਿਚਾਰ ਡੈਸਕ

July 20th, 2008

 

 

ਉਗਰਾ ਵੱਲੋਂ ਵਜ਼ੀਰ ਆਜ਼ਮ ਨੂੰ ਪੈਟਰੋਲ ਨਾਲ ਬਣੀਆਂ ਵਸਤਾਂ ਦੇ ਮੂਲ ਵਿਚ ਵਾਧੇ ਲਈ ਘੱਲੀ ਜਾਵਣ ਵਾਲੀ ਸਮਰੀ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਜਿਹਦੇ ਮਗਰੋਂ ਪੈਟਰੋਲ ਦੀਆਂ ਵਸਤਾਂ ਵਿਚ 10 ਰੁਪਈਏ ਤੀਕਰ ਵਾਧਾ ਹੋ ਜਾਵੇ ਗਾ।

ਵਜ਼ੀਰ ਆਜ਼ਮ ਨੇ ਮਨਜ਼ੂਰੀ ਤੋਂ ਮਗਰੋਂ ਸਮਰੀ ਉਗਰਾ ਨੂੰ ਵਾਪਸ ਘੁਲ ਦਿੱਤੀ ਹੈ। ਸਮਰੀ ਦੀ ਮਨਜ਼ੂਰੀ ਮਗਰੋਂ ਪੈਟਰੋਲ ਦੇ ਮੂਲ ਵਿਚ 10 ਰੁਪਈਏ 97 ਪੈਸੇ ਫ਼ੀ ਲਿਟਰ, ਮਿੱਟੀ ਦੇ ਤੇਲ ਵਿੱਚ 8 ਰੁਪਈਏ 20 ਪੈਸੇ ਅਤੇ ਡੀਜ਼ਲ ਦੇ ਮੂਲ ਵਿਚ 9 ਰੁਪਈਏ 49 ਪੈਸੇ ਵਾਧਾ ਹੋ ਜਾਵੇ ਗਾ।

ਇਸ ਐਲਾਨ ਤੋਂ ਮਗਰੋਂ ਪੂਰੇ ਮੁਲਕ ਵਿਚ ਪੈਟਰੋਲ ਪੰਪ ਮਾਲਕਾਂ ਨੇ ਲੋਕਾਂ ਨੂੰ ਪੈਟਰੋਲ ਵੇਚਣਾ ਬੰਦ ਕਰ ਦਿੱਤਾ ਹੈ ਤੇ ਜਿਥੇ ਤੇਲ ਵੇਚਿਆ ਜਾ ਰਿਹਾ ਹੈ ਉਥੇ 86 ਤੋਂ 88 ਰੁਪਈਏ ਫ਼ੀ ਲਿਟਰ ਵੇਚਿਆ ਜਾ ਰਿਹਾ ਹੈ।

 

More

Powered by: PHPCow.com