کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਮੁਈਸ਼ਤ ਤੇ ਵਪਾਰ > ਇਸਟੇਟ ਬੈਂਕ ਨੇ ਮਾਲਯਾਤੀ ਪਾਲਿਸੀ ਦਾ ਐਲਾਨ ਕਰ ਦਿੱਤਾ

ਇਸਟੇਟ ਬੈਂਕ ਨੇ ਮਾਲਯਾਤੀ ਪਾਲਿਸੀ ਦਾ ਐਲਾਨ ਕਰ ਦਿੱਤਾ

ਵਿਚਾਰ ਡੈਸਕ

July 29th, 2008

 

 

ਕਰਜ਼ਿਆਂ ਲਈ ਹਕੂਮਤ ਦੀ ਸਟੇਟ ਬੈਂਕ ਦੀ ਕਾਂ ਤੇ ਪੈਸੇ ਦੇ ਖਿਲਾਰ ਦੇ ਅਸਰ ਤੋਂ ਮੁਈਸ਼ਤ ਨੂੰ ਬਚਾਉਣ ਲਈ ਇਸਟੇਟ ਬੈਂਕ ਨੇ ਮਾਨੀਟਰੀ ਪਾਲਿਸੀ ਹੋਰ ਕਰੜੀ ਕਰ ਦਿੱਤੀ ਹੈ। ਅਗਲੇ ਛੇ ਮਹੀਨਿਆਂ ਲਈ ਅਪਣੀ ਹਕੁਮਤ ਅਮਲੀ ਦੱਸਦਿਆਂ ਇਸਟੇਟ ਬੈਂਕ ਦੀ ਗਵਰਨਰ ਸ਼ਮਸ਼ਾਦ ਅਖ਼ਤਰ ਨੇ ਡਸਕਾਉਨਟ ਰੇਟ 100 ਬੀਸਜ਼ ਪਵਾਇਨਟ ਵਧਾ ਕੇ ਤੇਰਾਂ ਫ਼ੀਸਦ ਕਰਨ ਦਾ ਐਲਾਨ ਕੀਤਾ ਹੈ।

ਡਸਕਾਉਨਟ ਰੇਟ ਸੂਦ ਦੀ ਉਹ ਦਰ (ਸ਼ਰਾ) ਹੈ ਜਿਹਦੇ ਤੇ ਕਮਰਸ਼ਲ ਬੈਂਕ, ਇਸਟੇਟ ਬੈਂਕ ਕੋਲੋਂ ਕਰਜ਼ੇ ਲੈਂਦੇ ਨੇਂ ਤੇ ਇਸੇ ਦੇ ਮੁੱਢ ਤੇ ਉਹ ਸਨਅਤਾਂ ਅਤੇ ਆਮ ਲੋਕਾਈ ਨੂੰ ਦਿੱਤੇ ਜਾਵਣ ਵਾਲੇ ਕਰਜ਼ਿਆਂ ਤੇ ਸੂਦ ਦੀ ਦਰ ਮਿਥਦੇ ਨੇਂ।

ਡਾਕਟਰ ਸ਼ਮਸ਼ਾਦ ਅਖ਼ਤਰ ਨੇ ਆਖਿਆ ਕਿ ਹਕੂਮਤ ਨੇ ਇਸ ਮਾਲੀ ਸਾਲ ਵਿਚ 84 ਅਰਬ ਦਾ ਕਰਜ਼ਾ ਮੁੜਨਾ ਏ ਪਰ 25 ਦਿਹਾੜੀਆਂ ਦੇ ਕੰਮ ਵਿਚ ਇਹ ਹੁੰਦਾ ਨਜ਼ਰ ਨਹੀਂ ਆਉਂਦਾ। ਉਨ੍ਹਾਂ ਆਖਿਆ ਕਿ ਹਕੂਮਤ ਨੂੰ ਮਰਕਜ਼ੀ ਬੈਂਕ ਦੀ ਥਾਂ ਕਮਰਸ਼ਲ ਬੈਂਕਾਂ ਕੋਲੋਂ ਕਰਜ਼ੇ ਲੈਣੇ ਚਾਹੀਦੇ ਨੇਂ।

ਅਜੋਕੇ ਡਸਕਾਉਨਟ ਰੇਟ ਤੇ ਕਮਰਸ਼ਲ ਬੈਂਕਾਂ ਨੇ ਹਕੂਮਤ ਨੂੰ ਕਰਜ਼ੇ ਦੇਵਨ ਤੋਂ ਨਾਂਹ ਕਰ ਦਿੱਤੀ ਸੀ ਜਿਹਦੇ ਪਾਰੋਂ ਇਸਟੇਟ ਬੈਂਕ ਨੂੰ ਡਸਕਾਉਨਟ ਰੇਟ ਵਧਾਉਣਾ ਪਿਆ। ਡਾਕਟਰ ਸ਼ਮਸ਼ਾਦ ਅਖ਼ਤਰ ਦਾ ਆਖਣਾ ਸੀ ਕਿ ਅੱਜ ਲੋਕਾਂ ਦੇ ਹਥ ਵਿਚ ਬਹੁਤੇ ਰੁਪਏ ਨੇਂ ਜਿਹਦੀ ਜ਼ਿੰਮੇ ਵਾਰੀ ਹਕੂਮਤ ਦੇ ਵਧਦੇ ਹੋਏ ਕਰਜ਼ਿਆਂ ਤੇ ਹੈ।

 

More

Powered by: PHPCow.com