کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਮੁਈਸ਼ਤ ਤੇ ਵਪਾਰ > ਡਾਲਰ 75 ਰੁਪਈਏ ਤੋਂ ਵੀ ਟੱਪ ਗਿਆ

ਡਾਲਰ 75 ਰੁਪਈਏ ਤੋਂ ਵੀ ਟੱਪ ਗਿਆ

ਵਿਚਾਰ ਡੈਸਕ

August 13th, 2008

 

 

ਅੱਜ ਬੈਂਕਾਂ ਵਿਚਕਾਰ ਡਾਲਰ ਦੇ ਮੁਕਾਬਲੇ ਵਿਚ ਰੁਪਈਏ ਦੀ ਕਦਰ ਇਕ ਰੁਪਈਆ 25 ਪੈਸੇ ਘੱਟ ਗਈ ਜਿਹਦੇ ਮਗਰੋਂ ਡਾਲਰ 75 ਰੁਪਈਏ ਤੋਂ ਵੀ ਟੱਪ ਗਿਆ ਹੇ। ਕਰੰਸੀ ਦੇ ਵਪਾਰੀਆਂ ਮੂਜਬ ਪਿਛਲੇ ਦਿਹਾੜੇ ਬੈਂਕਾਂ ਵਿਚਕਾਰ ਡਾਲਰ ਦੇ ਮੁਕਾਬਲੇ ਵਿਚ ਰੁਪਈਆ 73 ਰੁਪਈਏ 75 ਪੈਸੇ ਤੇ ਬੰਦ ਹੋਇਆ ਸੀ ਤੇ ਅੱਜ ਇਹ 75 ਰੁਪਈਏ ਦੀ ਹੱਦ ਵੀ ਟੱਪ ਗਿਆ ਹੇ। ਖੁੱਲੀ ਮੰਡੀ ਵਿਚ ਡਾਲਰ 75 ਰੁਪਈਏ ਤੇ 50 ਪੈਸੇ ਵਿੱਚ ਵਿਕ ਰਿਹਾ ਹੈ।

ਅਨਵੀਸਟ ਕੈਪੀਟਲ ਦੇ ਤਜਜ਼ੀਆ ਕਾਰ ਖ਼ੁੱਰਮ ਸ਼ਹਿਜ਼ਾਦ ਮੂਜਬ ਮੰਡੀ ਵਿਚ ਡਾਲਰ ਦੇ ਖ਼ਰੀਦਾਰ ਬਹੁਤੇ ਹੋਵਣ ਪਾਰੋਂ ਅਦਾਰੇ ਤੇ ਸਰਮਾਇਆ ਕਾਰ ਡਾਲਰ ਲੈਣ ਵਿਚ ਮੋਹ ਰੱਖਦੇ ਨੇਂ ਜਦੋਂ ਕਿ ਮੰਡੀ ਵਿਚ ਸਿੱਟਾ ਵੀ ਖੇਡਿਆ ਜਾ ਰਿਹਾ ਹੈ। ਉਨ੍ਹਾਂ ਦਾ ਆਖਣਾ ਹੈ ਕਿ ਮੁਲਕ ਵਿਚ ਮੰਦੇ ਸਿਆਸੀ ਹਾਲਾਂ ਪਾਰੋਂ ਸਿੱਟੇ ਬਾਜ਼ਾਂ ਕੰਮ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਜਿਹੜੇ ਦਰਆਮਦਕਾਰਾਂ ਲਈ ਔਕੜਾਂ ਖੜ੍ਹੀਆਂ ਕਰ ਰਹੇ ਨੇਂ।

ਸੂਝਵਾਨਾਂ ਦਾ ਆਖਣਾ ਹੈ ਕਿ ਇਹਨਾਂ ਹਾਲਾਤ ਵਿਚ ਇਸਟੇਟ ਬੈਂਕ ਵੱਲੋਂ ਰੁਪਈਏ ਦੀ ਕਦਰ ਨੂੰ ਸਾਂਭਣ ਲਈ ਪੈਰ ਪੁੱਟਣ ਦੀ ਲੋੜ ਹੈ।

 

More

Your Name:
Your E-mail:
Subject:
Comments:


Powered by: PHPCow.com