ਮੁਢਲਾ ਵਰਕਾ > ਗੁਰਮੁਖੀ ਵਿਚਾਰ > ਮੁਈਸ਼ਤ ਤੇ ਵਪਾਰ > ਸਦਰ ਦਾ ਇਸਤੀਫ਼ਾ: ਮਾਰਕੀਟਾਂ ਚੜ੍ਹ ਗਈਆਂ, ਰੁਪਈਏ ਦੀ ਕਦਰ ਵਿਚ ਵਾਧਾ
ਸਦਰ ਦੇ ਅਸਤਾਫ਼ੇ ਦੀਆਂ ਖ਼ਬਰਾਂ ਤੇ ਅੱਜ ਕਰਾਚੀ ਸਟਾਕ ਮਾਰਕੀਟ ਵਿਚ ਤੇਜ਼ੀ ਵੇਖੀ ਗਈ ਤੇ ਰੁਪਈਏ ਦੀ ਕਦਰ ਵਿਚ ਇਕ ਰੁਪਈਆ 20 ਪੈਸੇ ਦਾ ਵਾਧਾ ਹੋਇਆ ਜਿਹਦੇ ਨਤੀਜੇ ਵਿਚ ਡਾਲਰ ਦੀ ਕੀਮਤ ਫ਼ਰਖ਼ਤ ਘੁੱਟ ਕੇ 75 ਰੁਪਈਏ 40 ਪੈਸੇ ਹੋ ਗਈ।
ਕਰਾਚੀ ਸਟਾਕ ਐਕਸਚੇਂਜ ਵਿਚ ਸਵੇਰ ਤੋਂ ਈ ਸਦਰ ਦੇ ਅਸਤਾਫ਼ੇ ਦੀਆਂ ਖ਼ਬਰਾਂ ਤੇ ਤੇਜ਼ੀ ਰਹੀ ਤੇ ਇੰਡੈਕਸ 700 ਪਵਾਇਨਟ ਦੀ ਪੱਧਰ ਟੱਪ ਗਿਆ। ਜੁਲਾਈ ਵਿੱਚ ਮਾਰਕੀਟ ਇਸ ਪੱਧਰ ਤੇ ਵੇਖੀ ਗਈ ਸੀ। ਅੱਜ ਇੰਡੈਕਸ ਵਿਚ ਸਾਢੇ ਚਾਰ ਸੌ ਪਵਾਇਨਟ ਦਾ ਵਾਧਾ ਵੇਖਿਆ ਗਿਆ। ਐਕਸਚੇਂਜ ਦੇ ਮੈਂਬਰਾਂ ਅਤੇ ਵਪਾਰੀਆਂ ਨੇ ਮੁਸ਼ੱਰਫ਼ ਦੇ ਅਸਤਾਫ਼ੇ ਨੂੰ ਜੀ ਆਇਆਂ ਨੂੰ ਆਖਿਆ। ਉਨ੍ਹਾਂ ਦਾ ਆਖਣਾ ਹੈ ਕਿ ਮੁਸ਼ੱਰਫ਼ ਦੇ ਅਸਤਾਫ਼ੇ ਨਾਲ ਮੁਲਕ ਵਿਚ ਹੋਵਣ ਵਾਲੀ ਖਿੱਚ ਧਰੂ ਮੁੱਕ ਜਾਵੇਗੀ।
ਕਰਾਚੀ ਸਟਾਕ ਐਕਸਚੇਂਜ ਦੇ ਸੀਨਅਰ ਮੈਂਬਰਾਂ ਸਦੀਕ ਦਲਾਲ, ਅਕੀਲ ਕਰੀਮ ਢੁੱਡੀ, ਕਰਾਚੀ ਚੈਂਬਰ ਦੇ ਗੁਜ਼ਰੇਲ ਪ੍ਰਧਾਨ ਸੁਰਾਜ ਕਾਸਿਮ ਤੀਲੀ, ਫ਼ੈਡਰੇਸ਼ਨ ਚੈਂਬਰ ਆਫ਼ ਕਾਮਰਸ ਦੇ ਗੁਜ਼ਰੇਲ ਪ੍ਰਧਾਨ ਤਾਰਿਕ ਸਈਦ ਨੇ ਮੀਡੀਆ ਨਾਲ ਗੱਲ ਕਰਦਿਆਂ ਆਖਿਆ ਕਿ ਮੁਸ਼ੱਰਫ਼ ਦੇ ਅਸਤਾਫ਼ੇ ਦੇ ਫ਼ੈਸਲੇ ਨਾਲ ਮੁਲਕ ਵਿਚ ਭੰਬਲ ਭੂਸੇ ਦੀ ਸੋਤਹਾਲ ਮੁੱਕ ਜਾਵੇਗੀ।
ਸਟਾਕ ਬਰੋਕਰਾਂ ਦਾ ਆਖਣਾ ਸੀ ਕਿ ਸਦਰ ਦੇ ਅਸਤਾਫ਼ੇ ਨਾਲ ਮੰਡੀ ਵਿਚ ਕਈ ਮਹੀਨਿਆਂ ਤੋਂ ਚੱਲ ਰਹੀ ਮੰਦੀ ਮੁੱਕ ਜਾਵੇਗੀ ਤੇ ਮੁਕਾਮੀ ਤੇ ਬਾਹਰਲੇ ਸਰਮਾਇਆ ਕਾਰਾਂ ਦਾ ਭਰੋਸਾ ਵਧੇ ਗਾ। ਪਿਛਲੇ ਦਿਨਾਂ ਇਵਾਨ ਸਨਾਤ ਵ ਤਜਾਰਤ ਕਰਾਚੀ ਅਤੇ ਵਫ਼ਾਕ ਇਵਾਨ ਹਾਏ ਸਨਾਤ ਵ ਤਜਾਰਤ ਨੇ ਸਦਰ ਨੂੰ ਆਪਣੀਆਂ ਚਿੱਠੀਆਂ ਵਿੱਚ ਮੁਲਕ ਦੀ ਭਲਿਆਈ ਲਈ ਇਸਤੀਫ਼ਾ ਦੇਵਨ ਦੀ ਸਲਾਹ ਦਿੱਤੀ ਸੀ।
More