کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਮੁਈਸ਼ਤ ਤੇ ਵਪਾਰ > ਘਾਟਾ ਪੂਰਾ ਕਰਨ ਲਈ ਤਰਕੀਆਤੀ ਕੰਮ ਬੰਦ

ਘਾਟਾ ਪੂਰਾ ਕਰਨ ਲਈ ਤਰਕੀਆਤੀ ਕੰਮ ਬੰਦ

ਵਿਚਾਰ ਡੈਸਕ

August 24th, 2008

 

 

ਹਕੂਮਤ ਮਾਲੀ ਘਾਟਾ ਘੱਟ ਕਰਨ ਤੇ ਮੈਕਰੋ ਅਕਾਨਾਮਕ ਇਸਤਿਹਕਾਮ ਲਈ ਪਬਲਿਕ ਸੈਕਟਰ ਤਰਕੀਆਤੀ ਪ੍ਰੋਗਰਾਮ ਵਿੱਚ ਸੌ ਅਰਬ ਰੁਪਏ ਦੀ ਕਟੌਤੀ ਕਰੇਗੀ।ਵਫ਼ਾਕੀ  ਵਜ਼ੀਰ ਖ਼ਜ਼ਾਨਾ ਨਵੀਦ ਕਮਰ ਮੂਜਬ ਹਕੂਮਤ ਮਾਲੀ ਸਾਲ ਵਿਚਕਾਰ ਖ਼ਸਾਰਾ ਘੱਟ ਕਰ ਕੇ 4.7 ਫ਼ੀਸਦ ਤੇ ਲਿਆਵਣਾ ਚਾਹੁੰਦੀ ਹੈ ਜਿਸ ਲਈ ਤਰਕੀਆਤੀ ਬਜਟ ਵਿੱਚ ਘਾਟੇ ਕਾਰਨ ਕਈ ਹੋਰ ਫ਼ੈਸਲੇ ਕੀਤੇ ਜਾਰਹੇ ਹਨ।

ਮੁਲਕ ਵਿਚ ਪਟਰੋਲੀਮ ਸ਼ੈਵਾਂ ਦੀਆਂ ਕੀਮਤਾਂ ਵਿਚ ਹਨ ਤੀਕਰ ਛੇ ਵਾਰੀ ਵਾਧਾ ਕੀਤਾ ਜਾਸਕਦਾ ਹੈ, ਗੈਸ ਦੀਆਂ ਕੀਮਤਾਂ ਵਧਾਈਆਂ ਜਾਚਕੀਆਂ ਹਨ ਜਦੋਂ ਕਿ ਬਿਜਲੀ ਦੀਆਂ ਕੀਮਤਾਂ ਵਿਚ ਵਾਧਾ ਹਨ ਕੁੱਝ ਹੀ ਚਿਰ ਦੀ ਗੱਲ ਲਗਦੀ ਹੈ। ਵਜ਼ੀਰ ਖ਼ਜ਼ਾਨਾ ਦਾ ਕਹਿਣਾ ਹੈ ਜੋ ਹਕੂਮਤ ਦੇ ਸਾਹਮਣੇ ਜ਼ਰੰਬਾਦਲਾ ਦੇ ਜ਼ਖ਼ੀਰਿਆਂ ਵਿੱਚ ਕਮੀ ਬਹੁਤ ਵੱਡਾ ਮਸਅਲਾ ਹੈ। ਚੇਤਾ ਰਵੇ ਜੋ ਜ਼ਖ਼ੀਰੇ ਦਸ ਅਰਬ ਡਾਲਰ ਦੀ ਪੱਧਰ ਤੋਂ ਘੱਟ ਹੋ ਗਏ ਹਨ।

ਨਵੀਦ ਕਮਰ ਦਾ ਕਹਿਣਾ ਹੈ ਜੋ ਤੇਲ ਦੀਆਂ ਆਲਮੀ ਕੀਮਤਾਂ ਵਿੱਚ ਕਮੀ ਦਾ ਫ਼ਿਦਾ ਵਰਤਣ ਵਾਲੀਆਂ ਨੂੰ ਉਸ ਵੇਲ਼ੇ ਹੋਵੇ ਗਾ ਜਦੋਂ ਹਕੂਮਤ ਨੂੰ ਦਿੱਤੀ ਜਾਵਣ ਵਾਲੀ ਜ਼ਰਿ ਤਲਾਕੀ ਮੁੱਕ ਜਾਵੇ। ਸਾਰੇ ਸਰਕਾਰੀ ਅਦਾਰਿਆਂ ਤੇ ਮਹਿਕਮਿਆਂ ਦੀ ਜ਼ਿਮਨੀ ਗਰਾਂਟ ਰੋਕ ਦਿੱਤੀ ਗਈ ਹੈ ਤੇ ਗ਼ੈਰ ਮੁਲਕੀ ਦੌਰਿਆਂ ਵਿੱਚ ਕਟੌਤੀ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ।

ਇੰਜ ਦੇ ਤਰਕੀਆਤੀ ਮਨਸੂਬਿਆਂ ਲਈ ਜਾਰੀ ਕੀਤੀ ਗਈ ਰਕਮ ਰੋਕੀ ਜਾਵੇਗੀ  ਜਿਨ੍ਹਾਂ ਦੇ ਇਕਤਸਾਦੀ ਫ਼ੈਦੇ ਨਾ ਹੋਵਣ। ਪਰ ਉਨ੍ਹਾਂ ਨੇ ਤਰਕੀਆਤੀ ਖ਼ਰਚਿਆਂ ਵਿਚ ਘਾਟੇ ਨੂੰ ਹਰਖ ਆਖਿਆ।ਇਸ ਹਕੂਮਤੀ ਫ਼ੈਸਲੇ ਤੋਂ ਮਗਰੋਂ ਪੰਜ ਸੌ ਪੰਜਾਹ ਅਰਬ ਰੁਪਏ ਦਾ ਤਰਕੀਆਤੀ ਪ੍ਰੋਗਰਾਮ ਚਾਰ ਸੌ ਪੰਜਾਹ ਅਰਬ ਰੁਪਏ ਰਹਿ ਜਾਵੇ ਗਾ।

ਆਲਮੀ ਮਾਲਯਾਤੀ ਅਦਾਰੇ ਦਾ ਦਬਾ ਹੈ ਜੋ ਬਜਟ ਖ਼ਸਾਰਾ 4.3 ਫ਼ੀਸਦ ਘੱਟ ਕੀਤਾ ਜਾਵੇ। ਪਰ ਹਕੂਮਤ ਨੇ ਇਹਨੂੰ ਨਾਮੁਮਕਿਨ ਕਹਿੰਦਿਆਂ ਹੋਇਆਂ ਪੱਕ ਕਰਵਾਇਆ ਜੋ ਖ਼ਸਾਰਾ 4.7 ਫ਼ੀਸਦ ਤੋਂ ਨਹੀਂ ਵਧਣ ਦਿੱਤਾ ਜਾਵੇ ਗਾ।


 

More

Powered by: PHPCow.com