کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਮੁਈਸ਼ਤ ਤੇ ਵਪਾਰ > ਮੁਈਸ਼ਤ ਨੂੰ ਬੁਹਰਾਨ ਵਿਚੋਂ ਕੱਢਣ ਲਈ ਪਾਕਿਸਤਾਨ ਆਈ ਐਮ ਐਫ਼ ਦੀ ਮਦਦ ਲੈ ਸਕਦਾ ਹੈ:ਮਾਹਿਰ

ਮੁਈਸ਼ਤ ਨੂੰ ਬੁਹਰਾਨ ਵਿਚੋਂ ਕੱਢਣ ਲਈ ਪਾਕਿਸਤਾਨ ਆਈ ਐਮ ਐਫ਼ ਦੀ ਮਦਦ ਲੈ ਸਕਦਾ ਹੈ:ਮਾਹਿਰ

ਵਿਚਾਰ ਡੈਸਕ

September 6th, 2008

 

 

ਆਲਮੀ ਮਾਲਯਾਤੀ ਅਦਾਰੇ ਯਾਨੀ ਆਈ ਐਮ ਐਫ਼ ਦੀ ਟੀਮ ਬਾਰਾਂ ਸਤੰਬਰ ਨੂੰ ਕਰਾਚੀ ਅੱਪੜ ਰਹੀ ਹੈ। ਇਹ ਟੀਮ ਪ੍ਰਬੰਧੀਆਂ ਨਾਲ ਮੁਈਸ਼ਤ ਨੂੰ ਬੁਹਰਾਨ ਵਿਚੋਂ ਕੱਢਣ ਬਾਰੇ ਕਾਰਵਾਈਆਂ ਤੇ ਅਦਾਰੇ ਦੀ ਮਦਦ ਦੇ ਹਵਾਲੇ ਨਾਲ ਗੱਲ ਬਾਤ ਕਰੇਗੀ।ਵਖ਼ਤਾਂ  ਵਿਚ ਪਈ ਪਾਕਿਸਤਾਨੀ ਮੁਈਸ਼ਤ ਨੂੰ ਆਸਰਾ ਦੇਵਨ ਲਈ ਆਈ ਐਮ ਐਫ਼ ਸਣੇ ਮਾਲਯਾਤੀ ਅਦਾਰਿਆਂ ਦੀ ਮਦਦ ਦੀ ਬਹੁਤ ਲੋੜ ਹੈ ਤੇ ਇਸ ਗੱਲ ਦੇ ਬਹੁਤ ਇਮਕਾਨ ਹਨ ਜੋ ਪਾਕਿਸਤਾਨ ਇਕ ਵਾਰ ਫਿਰ ਆਈ ਐਮ ਐਫ਼ ਪ੍ਰੋਗਰਾਮ ਤੋਂ ਮਦਦ ਲਵੇ ਗਾ ਜਿਹਦੇ ਲਈ ਸਖ਼ਤ ਇਕਤਸਾਦੀ ਫ਼ੈਸਲੇ ਕਰਨੇ ਹੂਓਨਗੇ। 

ਮੁਲਕ ਵਿਚ ਤੇਲ ਗੈਸ ਤੇ ਬਿਜਲੀ ਦੀਆਂ ਕੀਮਤਾਂ ਇਹਨਾਂ ਅਦਾਰਿਆਂ ਵੱਲੋਂ ਦਬਾ ਤੇ ਬਹਾਲੀ ਮੁਈਸ਼ਤ ਵੱਲ ਹੋਰ ਸਖ਼ਤ ਫ਼ੈਸਲਿਆਂ ਦੀ ਆਸ ਕੀਤੀ ਜਾਰਹੀ ਹੈ। ਪਿਛਲੀ ਹਕੂਮਤ ਵਿਚ ਪਾਕਿਸਤਾਨ ਆਈ ਐਮ ਐਫ਼ ਪ੍ਰੋਗਰਾਮ ਤੋਂ ਬਾਹਰ ਆਗਿਆ ਸੀ ਪਰ ਇਕ ਵਾਰ ਫਿਰ ਇਸ ਗੱਲ ਦਾ ਡਰ ਪੈਦਾ ਹੋ ਗਿਆ ਹੇ ਜੋ ਡਫ਼ਾਲਟ ਤੋਂ ਬਚਣ ਲਈ ਉਹਨੂੰ ਆਈ ਐਮ ਐਫ਼ ਦੀ ਮਦਦ ਦੀ ਲੋੜ ਹੋਵੇਗੀ। 

ਇਸ ਵੇਲ਼ੇ ਮੁਲਕ ਦੇ ਜ਼ਰੰਬਾਦਲਾ ਦੇ ਜ਼ਖ਼ੀਰੇ ਨੂ ਅਰਬ ਡਾਲਰ ਦੀ ਪੱਧਰ ਤੀਕਰ ਹਨ। ਪਿਛਲੇ ਅੱਠਾਂ ਮਹੀਨਿਆਂ ਵਿਚ ਜ਼ਖ਼ੀਰੇ ਸਤ ਅਰਬ ਡਾਲਰ ਘੱਟੇ ਹਨ। ਰੁਪਏ ਦੀ ਕਦਰ ਵੀ ਵੀਹ ਫ਼ੀਸਦ ਤੋਂ ਵੱਧ ਕਮੀ ਦੇ ਨਾਲ ਸਤਤਰ ਰੋਫ਼ੇ ਫ਼ੀ ਡਾਲਰ ਤੋਂ ਉਤੇ ਹੈ। ਤਜਾਰਤੀ ਤੇ ਕਰੰਟ ਅਕਾਊਂਟ ਖ਼ਸਾਰਾ ਵੱਧ ਰਿਹਾ ਹੈ। ਅਫ਼ਰਾਤਿ ਜ਼ਰ ਤਿਨਾਂ ਧਾਕੀਆਂ ਦੀ ਉਚੀ ਪੱਧਰ ਤੇ ਹੈ।

ਪਾਕਿਸਤਾਨ ਨੂੰ ਦਰ ਆਮਦਾਤ ਤੇ ਬਾਹਰਲੀਆਂ ਅਦਾਇਗੀਆਂ ਲਈ ਜ਼ਰੰਬਾਦਲਾ ਦੀ ਲੋੜ ਹੈ ਜਿਹਦੇ ਲਈ ਆਲਮੀ ਮਾਲਯਾਤੀ ਅਦਾਰਿਆਂ ਦੇ ਨਾਲ ਨਾਲ ਅਮਰੀਕਾ ਤੇ ਹੋਰ ਤਰੱਕੀ ਯਾਫ਼ਤਾ ਮੁਲਕਾਂ ਵੱਲੋਂ ਮਾਲੀ ਇਮਦਾਦ ਤੇ ਇਕਤਸਾਦੀ ਤਾਆਵਨ ਦੇ ਹਸੂਲ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਰਹੀਆਂਹੇ ਹਨ।
ਮਾਹਿਰ ਸੂਰਤ ਹਾਲ ਨੂੰ ਮੁਈਸ਼ਤ ਦਾ ਬੁਹਰਾਨ ਕਹਿ ਰਹੇ ਹਨ।


 

More

Powered by: PHPCow.com