ਮੁਢਲਾ ਵਰਕਾ > ਗੁਰਮੁਖੀ ਵਿਚਾਰ > ਮੁਈਸ਼ਤ ਤੇ ਵਪਾਰ > ਇਜਤਿਮਾਈ ਜ਼ਿਆਦਤੀ ਦੇ ਮੁਲਜ਼ਮ ਵੱਲੋਂ ਕੁੜੀ ਨੂੰ ਜਾਨੋਂ ਮਾਰਨ ਦੀ ਤੜ੍ਹੀ
ਮੰਡੀ ਬਹਾਵਾਲਦੀਨ ਵਿਚ ਐਫ਼ ਇਸ ਸੀ ਦੀ ਯਤੀਮ ਪੜ੍ਹਿਆਰ ਨੂੰ ਇਜਤਿਮਾਈ ਜ਼ਿਆਦਤੀ ਤੋਂ ਮਗਰੋਂ ਤੇਜ਼ਾਬ ਨਾਲ ਮੂੰਹ ਸਾੜਨ ਦੇ ਮੁਕੱਦਮਾ ਦਾ ਮਰਕਜ਼ੀ ਮੁਲਜ਼ਮ ਬਾਰਾਂ ਦਿਹਾੜ ਲੰਘਣ ਤੋਂ ਮਗਰੋਂ ਵੀ ਹਾਲੀ ਤੀਕਰ ਫੜਿਆ ਨਹੀਂ ਗਿਆ ਮੁਲਜ਼ਮ ਨੇ ਕੁੜੀ ਨੂੰ ਜਾਨੋਂ ਮਾਰਨ ਦੀ ਤੜ੍ਹੀ ਲਾਈ। ਥਾਣਾ ਸਦਰ ਮੰਡੀ ਬਹਾਵਾਲਦੀਨ ਦੇ ਇਲਾਕਾ ਚਕ ਬਸਾਵਾ ਤੋਂ ਬਾਰਾਂ ਦਿਹਾੜ ਪਹਿਲੋਂ ਅਗ਼ਵਾ ਹੋਵਣ ਵਾਲੀ ਯਤੀਮ ਪੜ੍ਹਿਆਰ ਨੇ ਪਮਜ਼ ਹਸਪਤਾਲ ਵਿਚ ਜੀਵ ਨਿਊਜ਼ ਨਾਲ ਗੱਲ ਬਾਤ ਕਰਦਿਆਂ ਹੋਇਆਂ ਦੱਸਿਆ ਕਿ ਕਿ ਮੁਲਜ਼ਮ ਆਪੇ ਹੀ ਇਲਜ਼ਾਮ ਲਾ ਰਹੇ ਹਨ ਜਿਹੜੇ ਉੱਕਾ ਗ਼ਲਤ ਹਨ।
ਮਰਕਜ਼ੀ ਮੁਲਜ਼ਮ ਮਜ਼ਹਰ ਹਸਪਤਾਲ ਵਿਚ ਵੀ ਵੇਖਿਆ ਗਿਆ ਹੇ ਮੇਰੇ ਭਤੀਜੇ ਮੁਰਤਜ਼ਾ ਨੇ ਉਹਦਾ ਪਿੱਛਾ ਵੀ ਕੀਤਾ ਪਰ ਉਹ ਨੱਸ ਗਿਆ ਪੜ੍ਹਿਆਰ ਕੁੜੀ ਮੂਜਬ ਮੁਲਜ਼ਮ ਜਾਨੋਂ ਮਾਰਨ ਦੀਆਂ ਤੜ੍ਹੀਆਂ ਲਾਰਹੀਆ ਹੈ ਕੁੜੀ ਦੇ ਦੇ ਭਤੀਜੇ ਮੁਰਤਜ਼ਾ ਨੇ ਦੱਸਿਆ ਕਿ ਉਹ ਹਸਪਤਾਲ ਵਿਚ ਦੋ ਵਾਰੀ ਵੇਖਿਆ ਗਿਆ ਹੈ ਜਿਸ ਤੇ ਹਸਪਤਾਲ ਪ੍ਰਬੰਧੀਆਂ ਤੇ ਮੁਕਾਮੀ ਪੁਲਿਸ ਨੂੰ ਮੁਲਜ਼ਮ ਦੀਆਂ ਤਸਵੀਰਾਂ ਦੇ ਦਿੱਤੀਆਂ ਹਨ ।
ਦੂਜੇ ਪਾਸੇ ਥਾਣਾ ਸਦਰ ਮੰਡੀ ਬਹਾਉਆਲਦੀਨ ਦੇ ਡੀ ਇਸ ਪੀ ਤਾਹਿਰ ਨਵਾਜ਼ ਵੜਾਇਚ ਨੇ ਦੱਸਿਆ ਕਿ ਮੁਕੱਦਮਾ ਦੇ ਮਰਕਜ਼ੀ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਕਈ ਟੀਮਾਂ ਕੰਮ ਕਰ ਰਹੀਆਂ ਹਨ ਮੁਲਜ਼ਮ ਛੇਤੀ ਫੜਿਆ ਜਾਵੇ ਗਾ ਕੁੜੀ ਨੂੰ ਜਾਨੋਂ ਮਾਰਨ ਦੀ ਤੜ੍ਹੀ ਬਾਰੇ ਡੀ ਇਸ ਪੀ ਦਾ ਕਹਿਣਾ ਸੀ ਇਹ ਗੱਲ ਸਾਨੂੰ ਨਹੀਂ ਪਤਾ ਕਿ ਕਦੋਂ ਮੁਲਜ਼ਮ ਹਸਪਤਾਲ ਆਇਆ ਤੇ ਕਦੋਂ ਤੜ੍ਹੀ ਲਾਈ।
More