کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਮੁਈਸ਼ਤ ਤੇ ਵਪਾਰ > ਅਮਰੀਕੀ ਬੈਂਕਾਂ ਮਗਰੋਂ ਯੌਰਪੀ ਬੈਂਕਾਂ ਦੇ ਡੁੱਬਣ ਦਾ ਵੀ ਖ਼ਤਰਾ

ਅਮਰੀਕੀ ਬੈਂਕਾਂ ਮਗਰੋਂ ਯੌਰਪੀ ਬੈਂਕਾਂ ਦੇ ਡੁੱਬਣ ਦਾ ਵੀ ਖ਼ਤਰਾ

ਵਿਚਾਰ ਡੈਸਕ

October 6th, 2008

 

 

ਬਰਤਾਨੀਆ ਦੇ ਇਕ ਮੁਆਸ਼ੀ ਅਖ਼ਬਾਰ ਨੇ ਦੱਸਿਆ ਹੈ ਕਿ ਅਮਰੀਕਾ ਦੇ ਮੁਕਾਬਲੇ ਵਿਚ ਯੌਰਪੀ ਬੈਂਕਾਂ ਦੀ ਬੀਲਨਸ ਸ਼ੀਟ ਬਹੁਤੀ ਮਾੜੀ ਹੈ ਤੇ ਉਨ੍ਹਾਂ ਦੇ ਡੁੱਬਣ ਦਾ ਖ਼ਤਰਾ ਵੀ ਬਹੁਤਾ ਹੈ।

ਦੀ ਇਕਾਨੋਮਿਸਟ ਦੇ ਮੂਜਬ ਅਮਰੀਕਾ ਦੇ ਬੈਂਕਾਂ ਨੇ ਔਸਤ ਇਕ ਡਾਲਰ ਦੇ ਖਾਤਿਆਂ ਤੇ 96 ਸੈਂਟ ਦਾ ਕਰਜ਼ਾ ਦਿੱਤਾ ਜਦੋਂ ਕਿ ਪੋਰਪੀ ਬੈਂਕਾਂ ਨੇ ਔਸਤ ਇਕ ਪਾਊਂਡ ਦੇ ਖਾਤਿਆਂ ਤੇ ਇਕ ਆਸ਼ਾਰਆ ਚਾਲੀ ਪਾਊਂਡ ਕਰਜ਼ਾ ਦਿੱਤਾ। ਇਸ ਲਈ ਬਾਕੀ ਦੀ ਰਕਮ ਪੂਰੀ ਕਰਨ ਲਈ ਯੂਰਪੀ ਬੈਂਕ ਮੰਡੀ ਵਿਚੋਂ ਕਰਜ਼ਾ ਚੁੱਕਣ ਤੇ ਬਹੁਤੇ ਮਜਬੂਰ ਨਜ਼ਰੀਂ ਆਵਣਗੇ।

ਅਖ਼ਬਾਰ ਨੇ ਲਿਖਿਆ ਹੈ ਕਿ ਇਸ ਵੇਲ਼ੇ ਮੰਡੀ ਵਿਚੋਂ ਪੈਸਾ ਚੁੱਕਣਾ ਮਹਿੰਗਾ ਹੋ ਗਿਆ ਹੈ ਅਤੇ ਲੰਦਨ ਇੰਟਰ ਬੈਂਕ ਦੀ ਸੁਦੀ ਦਰ ਛੇ ਫ਼ੀਸਦ ਦੇ ਨੇੜੇ ਹੈ ਜਦੋਂ ਕਿ ਇਕ ਸੌਦੇ ਵਿਚ ਬੈਂਕ ਗਿਆਰਾਂ ਫ਼ੀਸਦ ਦਰ ਤੇ ਪੈਸਾ ਚੁੱਕਣ ਲਈ ਵੀ ਰਾਜ਼ੀ ਹਨ ਜਿਹੜਾ ਅਜੋਕੇ ਬੁਹਰਾਨ ਤੋਂ ਪਹਿਲੋਂ ਦੀ ਮੁਕਾਬਲੇ ਵਿਚ ਪੰਜ ਗੁਣਾ ਵੱਧ ਹੈ।

ਤਜਜ਼ੀਏ ਵਿਚ ਇਸ ਡਰ ਦਾ ਵਿਖਾਲਾ ਕੀਤਾ ਗਿਆ ਹੈ ਕਿ ਇਹ ਮਾਲਯਾਤੀ ਬੁਹਰਾਨ ਯੂਰਪ ਮਗਰੋਂ ਏਸ਼ੀਆ ਦੀਆਂ ਮੁੰਡਿਆਂ ਨੂੰ ਵੀ ਹਿਲਾ ਕੇ ਰੱਖ ਦੇਵੇ ਗਾ ਉਂਜ ਇਹ ਮਾਲਯਾਤੀ ਬੁਹਰਾਨ ਮੁਆਸ਼ੀ ਬੁਹਰਾਨ ਵਿਚ ਬਦਲ ਸਕਦਾ ਹੈ। ਅਖ਼ਬਾਰ ਦਾ ਆਖਣਾ ਹੈ ਕਿ ਤੇਲ ਅਤੇ ਹੋਰ ਦੂਜੀਆਂ ਵਸਤਾਂ ਦੇ ਮੂਲ ਵਿਚ ਥੁੜ ਅਤੇ ਪੈਸੇ ਦੇ ਖਿਲਾਰ ਵਿਚ ਥੁੜ ਨੂੰ ਵੇਖਦਿਆਂ ਮਰਕਜ਼ੀ ਬੈਂਕ ਜੇ ਸੁਦੀ ਦਰ ਘਟਾ ਦੇਵਨ ਤੇ ਬੈਂਕਾਂ ਤੇ ਵਧਦਾ ਹੋਇਆ ਦਬਾ ਘੱਟ ਸਕਦਾ ਹੈ।

 

More

Powered by: PHPCow.com