ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > ਸ਼ੂਗਰ ਦੇ ਰੋਗੀਆਂ ਲਈ ਸਪਰੇ ਵਾਲੀ ਇੰਸੁਲੀਨ
ਸ਼ੂਗਰ ਦੇ ਰੋਗੀ ਜਿਹੜੇ ਇੰਸੁਲੀਨ ਲਾਉਂਦੇ ਨੇਂ ਤੇ ਪਿੰਡੇ ਵਿਚ ਸੂਈਆਂ ਚੁਭੋ ਚੁਭੋ ਇਕ ਗਏ ਨੇਂ ਉਨ੍ਹਾਂ ਲਈ ਇਕ ਚੰਗੀ ਖ਼ਬਰ ਹੈ ਕਿ ਉਹ ਹੁਣ ਸਪਰੇ ਰਾਹੀਂ ਵੀ ਇੰਸੁਲੀਨ ਲੈ ਸਕਦੇ ਨੇਂ। ਇਹ ਸਪਰੇ ਮੂੰਹ ਰਾਹੀਂ ਪਿੰਡੇ ਨੂੰ ਇੰਸੁਲੀਨ ਪਚਾਵੇਗੀ।
ਇਹ ਸਪਰੇ ਤਿਆਰੀ ਦੇ ਬਿਲਕੁਲ ਨੇੜੇ ਹੈ ਤੇ ਚੈਕਿੰਗ ਦੇ ਤੀਜੇ ਮਰਹਲੇ ਵਿਚ ਹੈ। ਸ਼ੁਰੂ ਵਿਚ ਇਹ ਇੰਸੁਲੀਨ ਅਮਰੀਕਾ ਵਿਚ ਵੇਚੀ ਜਾਵੇਗੀ। ਇਹਨੂੰ ਹਿੰਦੁਸਤਾਨ ਵਿਚ ਵੇਚਣ ਦੀ ਮਨਜ਼ੂਰੀ ਵੀ ਮਿਲ ਗਈ ਹੈ। ਹਿੰਦੁਸਤਾਨੀ ਕੰਪਨੀ ਦਾ ਆਖਣਾ ਹੈ ਕਿ ਸਾਨੂੰ ਵੇਚਣ ਦੀ ਮਨਜ਼ੂਰੀ ਮਿਲ ਗਈ ਹੈ ਤੇ ਹੁਣ ਅਸੀਂ ਇਹਦੇ ਮੂਲ ਦੀ ਉਡੀਕ ਵਿਚ ਹਾਂ। ਆਸ ਹੈ ਕਿ ਦਸੰਬਰ ਤੀਕਰ ਇਹ ਸਪਰੇ ਹਿੰਦੁਸਤਾਨੀ ਮੰਡੀ ਵਿਚ ਆ ਜਾਵੇਗੀ।
ਟਾਈਪ ਇਕ ਤੇ ਟਾਈਪ ਦੋ ਦੀ ਸ਼ੂਗਰ ਲਈ ਇਹ ਸਪਰੇ ਵਰਤੀ ਜਾ ਸਕਦੀ ਹੈ। ਇਹ ਸਪਰੇ ਫੇਫੜਿਆਂ ਰਾਹੀਂ ਇੰਸੁਲੀਨ ਨੂੰ ਸ਼ਰੀਆਨੀ ਨਿਜ਼ਾਮ ਤੀਕਰ ਅਪਰਾਵੇਗੀ। ਗਵੇੜ ਹੈ ਕਿ ਇਹਦੇ ਇਕ ਪੈਕਟ ਦਾ ਮੂਲ ਦੋ ਹਜ਼ਾਰ ਰੁਪਈਆ ਹੋਵੇ ਗਾ ਤੇ ਇਕ ਪੈਕਟ ਵਿਚ 80 ਯੂਨਿਟ ਇੰਸੁਲੀਨ ਹੋਵੇਗੀ।
ਦਵਾ ਬਣਾਉਣ ਵਾਲੀ ਕੰਪਨੀ ਨੇ ਇਹ ਦਵਾ ਬਾਰਾਂ ਵਰ੍ਹਿਆਂ ਵਿਚ 240 ਮਲੀਨ ਡਾਲਰ ਖ਼ਰਚਾ ਕਰ ਕੇ ਬਣਾਈ ਹੈ।
More