ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > ਫਲਦਾਰ ਰੁਖ ਮੁੱਕਣ ਦਾ ਡਰ
ਸਾਇੰਸਦਾਨਾਂ ਨੇ ਖ਼ਬਰਦਾਰ ਕੀਤਾ ਹੈ ਪਈ ਉਨ੍ਹਾਂ ਜੰਗਲੀ ਫਲਦਾਰ ਰੁੱਖਾਂ ਦੇ ਦੁਨੀਆ ਤੋਂ ਮੁੱਕਣ ਦਾ ਖ਼ਤਰਾ ਪੈਦਾ ਹੋ ਗਿਆ ਹੇ ਜਿਨ੍ਹਾਂ ਨੂੰ ਆਮ ਫਲਦਾਰ ਰੁੱਖਾਂ ਦੇ ਪਿਓ ਦਾਦੀਆਂ ਵਿਚ ਗਿਣਿਆ ਜਾਂਦਾ ਹੇ। ਕਾਹਡਵਾਂ ਨੇ ਖ਼ਤਰੇ ਦਾ ਸ਼ਿਕਾਰ ਇੰਜ ਦੇ ਰੁੱਖਾਂ ਦੀ ਇਕ ਲਿਸਟ ਵੀ ਛਾਪੀ ਹੈ ਜਿਹੜੇ ਵਸਤੀ ਏਸ਼ੀਆ ਦੇ ਜੰਗਲਾਂ ਵਿੱਚ ਪਾਏ ਜਾਂਦੇ ਨੇਂ। ਇਸ ਲਿਸਟ ਵਿਚ ਕਰਗ਼ਜ਼ਸਤਾਨ, ਕਜ਼ਾਕਿਸਤਾਨ, ਤਰਕਮਾਨਸਤਾਨ, ਤੇ ਤਾਜਿਕਸਤਾਨ ਵਿਚ ਮੌਜੂਦ ਰੁੱਖਾਂ ਦੀਆਂ ਚੁਤਾਲੀ ਇੰਜ ਦੀਆਂ ਕਿਸਮਾਂ ਦੀ ਨਸ਼ਾਨਦਹੀ ਕੀਤੀ ਗਈ ਹੈ ਜਿਨ੍ਹਾਂ ਦੇ ਮੁੱਕਣ ਦਾ ਡਰ ਹੈ।
ਮਾਹੋਲੀਆਤੀ ਤਹੱਫ਼ੁਜ਼ ਦੀ ਖ਼ੈਰਾਤੀ ਸੱਥ ਫ਼ਾਨਾ ਐਂਡ ਫ਼ਲੋਰ ਇੰਟਰਨੈਸ਼ਨਲ ਮੂਜਬ ਮਾਹੋਲੀਆਤੀ ਬਦਲੀਆਂ ਨੂੰ ਸਹਿਣ ਦੀ ਤਾਕਤ ਰੱਖਣ ਵਾਲੇ ਤੇ ਬਿਮਾਰੀਆਂ ਤੋਂ ਅਪਣਾ ਆਪ ਬਚਾਉਣ ਵਾਲੇ ਇਹ ਰੁੱਖ ਮੁਸਤਕਬਿਲ ਵਿਚ ਇਨਸਾਨ ਦੀ ਖ਼ੁਰਾਕ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਅਹਿਮ ਕਿਰਦਾਰ ਅਦਾ ਕਰਸਕਦੇ ਨੇਂ ਪਰ ਪਿਛਲੇ ਪੰਜਾਹ ਵਰ੍ਹਿਆਂ ਤੋਂ ਇਹਨਾਂ ਰੁੱਖਾਂ ਦੇ ਨੱਵੇ ਫ਼ੀਸਦ ਜੰਗਲਾਂ ਨੂੰ ਮੁਕਾਇਆ ਗਿਆ ਹੈ।
ਸਾਇੰਸਦਾਨਾਂ ਮੂਜਬ ਇਨਸਾਨੀ ਤਰੱਕੀ ਤੇ ਵਸੀਲਿਆਂ ਦੀਆਂ ਲੋੜਾਂ ਤੋਂ ਵੱਧ ਵਰਤਾ ਉਹ ਵੱਡੇ ਖ਼ਤਰੇ ਨੇਂ ਜਿਹੜੇ ਇਹਨਾਂ ਜੰਗਲਾਂ ਨੂੰ ਨੇਂ ਜਿਨ੍ਹਾਂ ਵਿੱਚ ਸੇਬ, ਆੜੋ, ਚੈਰੀ, ਖ਼ੋਬਾਨੀ, ਤੇ ਅਖ਼ਰੋਟ ਸਣੇ ਤਿੰਨ ਸੌ ਹੋਰ ਜੰਗਲੀ ਫੁੱਲ ਤੇ ਮੇਵਿਆਂ ਦੇ ਰੁੱਖ ਮੌਜੂਦ ਨੇਂ।
ਕਾਹਡਵਾਂ ਦੀ ਟੀਮ ਦੇ ਪ੍ਰਧਾਨ ਅਨਤੁਨੀਆ ਈਸਟ ਵੱਡ ਮੂਜਬ ਵਸਤੀ ਏਸ਼ੀਆ ਦਾ ਇਹ ਇਲਾਕਾ ' ਆਲਮੀ ਤਨੁ ਦੀ ਵੱਖਰੀ ਮਿਸਾਲ ਹੈ'। ਬੀ ਬੀ ਸੀ ਨਾਲ ਗੱਲ ਕਰਦਿਆਂ ਹੋਇਆਂ ਉਨ੍ਹਾਂ ਨੇ ਕਹਿਆ ਰੁੱਖਾਂ ਦੀਆਂ ਕਈ ਕਿਸਮਾਂ ਇੰਜ ਦੀਆਂ ਨੇਂ ਜਿਹੜੀਆਂ ਸਿਰਫ਼ ਏਥੇ ਹੀ ਪਾਈਆਂ ਜਾਂਦੀਆਂ ਨੇਂ। ਅਨਤੁਨੀਆ ਮੂਜਬ '' ਇਹ ਪਹਾੜੀ ਤੇ ਖ਼ੁਸ਼ਕ ਇਲਾਕੇ ਨੇਂ ਇਸ ਲਈ ਇਥੇ ਮੌਜੂਦ ਕਿਸਮਾਂ ਵਿਚ ਸਰਦੀ ਤੇ ਖ਼ੁਸ਼ਕ ਸਾਲੀ ਝੱਲਣ ਦਾ ਮਾਦਾ ਬਹੁਤਾ ਹੈ। ਕਜ਼ਾਕਿਸਤਾਨ ਤੇ ਕਰਗ਼ਜ਼ਸਤਾਨ ਨੂੰ ਲਾਲ ਤੇ ਸੁਨਹਿਰੇ ਸੇਬਾਂ ਦਾ ਘਰ ਸਮਝਿਆ ਜਾਂਦਾ ਹੈ।
More