کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > ਚਾਹ ਯਾਂ ਅੰਮ੍ਰਿਤ ਧਾਰਾ

ਚਾਹ ਯਾਂ ਅੰਮ੍ਰਿਤ ਧਾਰਾ

ਵਿਚਾਰ ਡੈਸਕ

April 10th, 2011

1 / 5 (1 Votes)

 

 

ਜੇ ਤੁਹਾਡਾ ਭਾਰ ਵੱਧ ਰਿਹਾ ਹੈ ਤੇ ਤੁਹਾਨੂੰ ਖਾਣ ਪੀਣ ਤੋਂ ਹੱਥ ਖਿੱਚਣ, ਦੌੜਾਂ ਲਾਉਣ, ਜਮ ਜਾਣ ਯਾਂ ਭਾਰਘਟਾਉਨ ਵਾਲੀਆਂ ਦਵਾਈਆਂ ਖਾਣ ਦੀ ਲੋੜ ਨਹੀਂ। ਇਹਦਾ ਸੌਖਾ ਹੱਲ ਹੈ ਸਿਰਫ਼ ਚਾਹ ਦੇ ਤਿੰਨ ਚਾਰ ਕੱਪ ਰੋਜ਼ਾਨਾ, ਪਰ ਚੰਗਾ ਇਹੋ ਹੈ ਜੋ ਉਹਦੇ ਵਿਚ ਦੁੱਧ ਤੇ ਖੰਡ ਨਾ ਪਾਈ ਜਾਵੇ। ਕਿਉਂ ਜੋ ਦੁੱਧ ਚਾਹ ਦੇ ਮੁਫ਼ੀਦ ਅਸਰਾਂ ਨੂੰ ਘਟਾ ਦਿੰਦਾ ਹੈ ਤੇ ਖੰਡ ਵਜ਼ਨ ਵਧਾਉਣ ਵਿਚ ਇਕ ਵੱਡਾ ਕਾਰਨ ਸਮਝੀ ਜਾਂਦੀ ਹੈ।

ਇਕ ਨਵੀਂ ਖੋਜ ਤੋਂ ਜ਼ਾਹਰ ਹੋਇਆ ਹੈ ਜੋ ਚਾਹ ਵਿੱਚ ਇੰਜ ਦੇ ਕੁਦਰਤੀ ਮਰਕਬਾਂ ਦੀ ਇਕ ਵੱਡੀ ਮਿਕਦਾਰ ਮੌਜੂਦ ਹੈ ਜਿਹੜੀ ਜਿਸਮ ਵਿੱਚ ਚਰਬੀ ਪਘਲਾਉਨ ਤੇ ਖ਼ੂਨ ਵਿੱਚ ਕੋਲੈਸਟਰੋਲ ਦੀ ਪੱਧਰ ਘਟਾਉਣ ਵਿੱਚ ਮਦਦ ਦਿੰਦੇ ਨੇਂ। ਖ਼ੂਨ ਵਿੱਚ ਕੋਲੈਸਟਰੋਲ ਦਾ ਵਾਧਾ ਦਿਲ ਦੀਆਂ ਬਿਮਾਰੀਆਂ ਤੇ ਅਸਟਰੋਕ ਦਾ ਇਕ ਵੱਡਾ ਕਾਰਨ ਹੈ। ਤੇ ਇਹਦਾ ਮਤਲਬ ਹੈ ਚਾਹ ਦੀ ਹਰ ਪਿਆਲੀ ਇਸ ਖ਼ਤਰੇ ਤੋਂ ਦੂਰ ਖੜਨ ਵਿੱਚ ਮਦਦ ਦੇ ਸਕਦੀ ਹੈ।

ਚਾਹ ਦੇ ਫ਼ਾਇਦਿਆਂ ਦਾ ਸਿਲਸਿਲਾ ਸਿਰਫ਼ ਇਥੋਂ ਤੀਕਰ ਨਹੀਂ ਸਗੋਂ ਤਬੀ ਮਾਹਿਰਾਂ ਦਾ ਕਹਿਣਾ ਹੈ ਪਈ ਚਾਹ ਖ਼ੂਨ ਦਾ ਦਬਾ ਘਟਾਉਣ ਵਿਚ ਵੀ ਫ਼ੈਦੇ ਮੰਦ ਹੈ ਤੇ ਇਹਦੇ ਵਿਚ ਮੌਜੂਦ antioxidants ਮਦਾਫ਼ਾਤੀ ਨਿਜ਼ਾਮ ਨੂੰ ਚੰਗਾ ਬਣਾ ਕੇ ਅਨਫ਼ਕਸ਼ਨ ਤੋਂ ਬੱਚਾ ਵਿਚ ਸਾਡੀ ਮਦਦ ਕਰਦੇ ਨੇਂ।

ਚਾਹ ਦੁਨੀਆ ਦਾ ਸੱਭ ਤੋਂ ਪੁਰਾਣਾ ਮਸ਼ਰੋਬ ਹੈ ਤੇ ਕੋਈ 5 ਹਜ਼ਾਰ ਵਰ੍ਹਿਆਂ ਤੋਂ ਵਰਤਿਆ ਜਾ ਰਿਹਾ ਹੈ। ਚਾਹ ਸਾਦੇ ਪਾਣੀ ਤੋਂ ਮਗਰੋਂ ਸੱਭ ਤੋਂ ਬਹੁਤਾ ਪੀਤਾ ਜਾਣ ਵਾਲਾ ਮਸ਼ਰੋਬ ਹੈ। ਇਕ ਅਜੋਕੀ ਸਾਇੰਸੀ ਖੋਜ ਮੂਜਬ Theaflavins ਤੇ Thearubigin ਦੀ ਹੁੰਦਾ ਦਾ ਪਤਾ ਲੱਗਿਆ ਹੈ। ਇਹ ਦੋਵੇਂ ਮਰਕਬ ਭਾਰ ਘਟਾਉਣ ਵਿੱਚ ਮਦਦ ਦਿੰਦੇ ਨੇਂ। ਸਾਇੰਸਦਾਨਾਂ ਨੇ ਇਹ ਮਰਕਬ ਉਨ੍ਹਾਂ ਚੂਹਿਆਂ ਨੂੰ ਦਿੱਤੇ ਜਿਹਨਾਂ ਨੂੰ ਪਹਿਲੋਂ ਤੋਂ ਮਰਗ਼ਨ ਖ਼ੁਰਾਕ ਦਿੱਤੀ ਜਾ ਰਹੀ ਸੀ ਤੇ ਉਨ੍ਹਾਂ ਦਾ ਵਧਦਾ ਹੋਇਆ ਵਜ਼ਨ ਰੋਕ ਹੀ ਨਹੀਂ ਗਿਆ ਸਗੋਂ ਇਹ ਘੱਟ ਵੀ ਗਿਆ।

ਤਜਰਬਿਆਂ ਵਿਚ ਸਾਇੰਸਦਾਨਾਂ ਨੂੰ ਪਤਾ ਲੱਗਿਆ ਹੈ ਪਈ ਜਦੋਂ ਚੂਹਿਆਂ ਨੂੰ ਘੱਟ ਮਿਕਦਾਰ ਵਿਚ ਚਾਹ ਦੇ ਅਜਜ਼ਾ ਵਾਲੀ ਖ਼ੁਰਾਕ ਦਿੱਤੀ ਗਈ ਤੇ ਉਨ੍ਹਾਂ ਦੇ ਖ਼ੂਨ ਵਿੱਚ ਕੋਲੈਸਟਰੋਲ ਦੀ ਪੱਧਰ ਘਟਾਉਣ ਦੇ ਨਾਲ ਨਾਲ ਚਰਬੀਲੇ ਮਰਕਬ ਵੀ ਘੱਟ ਗਏ।

ਹਿੰਦੁਸਤਾਨੀ ਰਿਆਸਤ ਆਸਾਮ ਵਿਚ ਚਾਹ ਦੇ ਇਕ ਖੋਜੀ ਅੱਡੇ ਜੋਰਹਾਤ ਦੇ ਇਕ ਸਾਇੰਸਦਾਨ ਡਾਕਟਰ ਦੀਵਾਜੀਤ ਬੋਰਥਾਕੋਰ ਦਾ ਕਹਿਣਾ ਹੈ ਪਈ ਚਾਹ ਦੇ ਫ਼ੈਦੇ ਉਦੋਂ ਤੀਕਰ ਬਰਕਰਾਰ ਰਹਿੰਦੇ ਨੇਂ ਜਦੋਂ ਤੀਕਰ ਉਹਦੇ ਵਿਚ ਦੁੱਧ ਨਹੀਂ ਪਾਇਆ ਜਾਂਦਾ। ਦੁੱਧ ਨਾਲ ਕਹੋਏ ਵਿਚ ਮੌਜੂਦ ਵਜ਼ਨ ਤੇ ਕੰਟਰੋਲ ਕਰਨ ਵਾਲੇ ਅਜਜ਼ਾ ਮੁਤਾਸਿਰ ਹੁੰਦੇ ਨੇਂ ਤੇ ਅਸੀਂ ਚਾਹ ਦੇ ਫ਼ੈਦਿਆਂ ਤੋਂ ਵਾਂਝੇ ਜਾਣੇ ਆਂ।

ਹਾਲੀਂ ਜਰੀਦੇ ਨੀਵਟਰੀਸ਼ਨ ਵਿਚ ਛਪਣ ਵਾਲੀ ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਪਈ ਜਾਪਾਨ ਦੇ ਇਕ ਖੋਜੀ ਅਦਾਰੇ ਵਿਚ ਕੀਤੀ ਜਾਣ ਵਾਲੀ ਪੁਣ ਛਾਣ ਤੋਂ ਇਹ ਜ਼ਾਹਰ ਹੁੰਦਾ ਹੈ ਜੋ ਚਾਹ ਦੀ ਪੱਤੀ ਵਿਚ ਮੌਜੂਦ ਅਜਜ਼ਾ ਖ਼ੂਨ ਵਿੱਚ ਰਲ ਕੇ ਚਰਬੀਲੇ ਮਾਦਿਆਂ ਨੂੰ ਆਪਣੇ ਵਿਚ ਸਮੋ ਲੈਣ ਦੀ ਖ਼ੂਬੀ ਰੱਖਦੇ ਨੇਂ।

ਜਾਪਾਨੀ ਸਾਇੰਸਦਾਨ ਡਾਕਟਰ ਹੀਰਵਾਕੀ ਯਾਬੀ ਮਾ ਦਾ ਕਹਿਣਾ ਹੈ ਪਈ ਕਾਲੀ ਚਾਹ ਵਿਚ ਇੰਜ ਦੇ ਅਜਜ਼ਾ ਹੁੰਦੇ ਨੇਂ ਜਿਹੜੇ ਖ਼ੂਨ ਵਿੱਚ ਚਰਬੀਲੇ ਮਾਦਿਆਂ ਨੂੰ ਆਪਣੇ ਵਿਚ ਜਜ਼ਬ ਕਰ ਕੇ ਉਨ੍ਹਾਂ ਨੂੰ ਜਿਸਮ ਚੋਂ ਖ਼ਾਰਜ ਕਰ ਦਿੰਦੇ ਨੇਂ।

ਮਾਹਿਰਾਂ ਦਾ ਕਹਿਣਾ ਹੈ ਪਈ ਜਿਸਮ ਚੋਂ ਚਰਬੀ ਕੱਢਣ ਤੇ ਆਪਣੇ ਭਾਰ ਨੂੰ ਕਾਬੂ ਵਿਚ ਰੱਖਣ ਲਈ ਕਾਲੀ ਚਾਹ, ਸਬਜ਼ ਚਾਹ ਨਾਲੋਂ ਬਹੁਤੀ ਫ਼ੈਦੇ ਮੰਦ ਹੈ।

 

More

Your Name:
Your E-mail:
Subject:
Comments: