کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > ਸਾਰੇ ਜੱਗ ਵਿਚ ਹਰ ਰੋਜ਼ 7000 ਮੁਰਦਾ ਬਾਲ ਜਮ ਦੇ ਨੇਂ

ਸਾਰੇ ਜੱਗ ਵਿਚ ਹਰ ਰੋਜ਼ 7000 ਮੁਰਦਾ ਬਾਲ ਜਮ ਦੇ ਨੇਂ

ਵਿਚਾਰ ਡੈਸਕ

April 16th, 2011

 

 

ਇਕ ਬਿਨ ਅਲਾਕਵਾਮੀ ਸਾਇੰਸੀ ਅਖ਼ਬਾਰ ਵਿਚ ਛਪਣ ਵਾਲੇ ਇਕ ਮੁਕਾਲੇ ਮੂਜਬ ਸਾਰੇ ਜੱਗ ਵਿਚ ਹਰ ਰੋਜ਼ 7000 ਮਰੇ ਹੋਏ ਬਾਲ ਜੰਮਦੇ ਨੇਂ, ਤਰੱਕੀ ਪਜ਼ੀਰ ਮੁਲਕਾਂ ਵਿਚ ਮੁਰਦਾ ਬਾਲ ਜੰਮਣ ਦੀ ਦਰ ਬਹੁਤੀ ਹੈ।

ਲਾਂਸੇਟ ਵਿਚ ਛਪਣ ਵਾਲੇ ਮੁਕਾਲੇ ਵਿਚ ਹੋਰ ਕਹਿਆ ਗਿਆ ਹੇ ਪਈ ਸਾਰੇ ਜੱਗ ਵਿਚ ਹਰ ਸਾਲ ਪੈਦਾ ਹੋਣ ਵਾਲੇ 26 ਲੱਖ ਬਾਲਾਂ ਦਾ ਅਠਾਨੋਏ ਫ਼ੀਸਦ ਦਰਮਿਆਨੀ ਤੇ ਘੱਟ ਆਮਦਨੀ ਵਾਲੇ ਮੁਲਕਾਂ ਵਿਚ ਪੈਦਾ ਹੁੰਦੇ ਨੇਂ।

ਇਸ ਮੁਕਾਲੇ ਵਿਚ ਕਹਿਆ ਗਿਆ ਹੇ ਪਈ ਚੰਗੀਆਂ ਤਬੀ ਸੋਖਤਾਂ ਤੇ ਰਾਖੀ ਨਾਲ ਗ਼ਰੀਬ ਮੁਲਕਾਂ ਵਿਚ ਮੁਰਦਾ ਬਾਲਾਂ ਦੇ ਜੰਮਣ ਦੀ ਦਰ ਨੂੰ ਸੁਣਾ 2020 ਤੀਕਰ ਘਟਾ ਕੇ ਅੱਧਾ ਕੀਤਾ ਜਾ ਸਕਦਾ ਹੈ।

ਬਾਲਾਂ ਦੇ ਆਲਮੀ ਅਦਾਰੇ 'ਸੇਵ ਦੀ ਚਿਲਡਰਨ ' ਮੂਜਬ ਇਸ ਮਸਅਲੇ ਨਾਲ ਨਿੱਬੜਨ ਲਈ ਮੌਜੂਦਾ ਦੌਰ ਵਿੱਚ ਮਿਲਣ ਵਾਲੇ ਮੌਕਿਆਂ ਤੋਂ ਪੂਰੀ ਤਰ੍ਹਾਂ ਫ਼ੈਦਾ ਨਹੀਂ ਚੁੱਕਿਆ ਜਾ ਰਿਹਾ ਤੇ ਉਹ ਜ਼ਾਇ ਹੋ ਰਹੇ ਨੇਂ।

ਦੱਖਣੀ ਅਫ਼ਰੀਕਾ ਤੇ ਦੱਖਣੀ ਏਸ਼ੀਆਈ ਮੁਲਕਾਂ ਵਿਚ ਮਰੇ ਬਾਲਾਂ ਦੇ ਜੰਮਣ ਦੀ ਦਰ ਬਹੁਤੀ ਹੈ। ਰਿਪੋਰਟ ਵਿਚ ਗ਼ਰੀਬ ਮੁਲਕਾਂ ਨੂੰ ਕਹਿਆ ਗਿਆ ਹੇ ਪਈ ਉਹ ਇਸ ਦਹਾਕੇ ਦੇ ਅਖ਼ੀਰ ਤੀਕਰ ਮਰੇ ਬਾਲਾਂ ਦੇ ਜੰਮਣ ਦੀ ਦਰ ਨੂੰ ਪੰਜਾਹ ਫ਼ੀਸਦ ਤੀਕਰ ਘੱਟ ਕਰਨ ਤੇ ਇਹਦੇ ਵਿਚ ਕਾਰਵਾਈਆਂ ਦੀ ਨਸ਼ਾਨਦਹੀ ਵੀ ਕੀਤੀ ਗਈ ਹੈ ਜਿਹੜੀਆਂ ਇਸ ਸਿਲਸਿਲੇ ਵਿਚ ਕੀਤੀਆਂ ਜਾ ਸਕਦੀਆਂ ਨੇਂ।

ਚੀਨ , ਮੈਕਸੀਕੋ, ਕੋਲੰਬੀਆ ਤੇ ਅਰਜਨਟੀਨਾ ਵਰਗੇ ਦਰਮਿਆਨੀ ਆਮਦਨ ਵਾਲੇ ਮੁਲਕਾਂ ਨੇ ਅਜੋਕੇ ਸਾਲਾਂ ਵਿਚ ਮੁਰਦਾ ਬਾਲਾਂ ਦੇ ਜੰਮਣ ਦੀ ਦਰ 40 ਤੋਂ 50 ਫ਼ੀਸਦ ਤੀਕਰ ਘਟਾਈ ਹੈ।

ਦੱਖਣੀ ਅਫ਼ਰੀਕੀ ਮੁਲਕਾਂ ਵਿਚ ਆਤਸ਼ਕ ਦੇ ਇਲਾਜ ਵਿਚ ਕੁਤਾਹੀ ਵੀ ਮਰੇ ਬਾਲਾਂ ਦੇ ਜੰਮਣ ਦਾ ਇਕ ਵੱਡਾ ਕਾਰਨ ਹੈ। ਰਿਪੋਰਟ ਵਿਚ ਕਹਿਆ ਗਿਆ ਹੇ ਜੋ ਇਸ ਬਿਮਾਰੀ ਦੇ ਇਲਾਜ ਨਾਲ ਹਰ ਸਾਲ ਇਕ ਲੱਖ 36 ਹਜ਼ਾਰ ਬਾਲਾਂ ਨੂੰ ਬਚਾਇਆ ਜਾ ਸਕਦਾ ਹੈ।

 

More

Your Name:
Your E-mail:
Subject:
Comments: