کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > ਹਰ ਬਿਮਾਰੀ ਦਾ ਇਲਾਜ ਚਪੇੜਾਂ ਨਾਲ

ਹਰ ਬਿਮਾਰੀ ਦਾ ਇਲਾਜ ਚਪੇੜਾਂ ਨਾਲ

ਵਿਚਾਰ ਡੈਸਕ

April 16th, 2011

5 / 5 (3 Votes)

 

 

ਤਾਇਵਾਨ ਵਿਚ ਮੈਡੀਕਲ ਕਾਨੂੰਨਾਂ ਦੀ ਖ਼ਿਲਾਫ਼ ਵਰਜ਼ੀ ਕਰਨ ਉਤੇ ਆਪਣੇ ਆਪ ਨੂੰ ਅਵਾਮੀ ਤਰੀਕਾ ਇਲਾਜ ਦਾ ਮਾਹਿਰ ਆਖਣ ਵਾਲੇ ਇਕ ਇੰਜ ਦੇ ਅਮਰੀਕੀ 'ਡਾਕਟਰ' ਨੂੰ ਮੁਲਕ ਛੱਡਣ ਦਾ ਹੁਕਮ ਦੇ ਦਿੱਤਾ ਗਿਆ ਹੇ ਜਿਹੜਾ ਮਰੀਜ਼ਾਂ ਦਾ "ਫੈਂਟੀ ਥੀਰਾਪੀ" ਨਾਲ ਇਲਾਜ ਕਰਦਾ ਹੈ।

ਤਾਈ ਪੈ ਤੋਂ ਮਿਲੀਆਂ ਰਿਪੋਰਟਾਂ ਵਿਚ ਦੱਸਿਆ ਗਿਆ ਹੈ ਜੋ ਇਸ ਬੰਦੇ ਦਾ ਨਾਂ ਜ਼ੀਆਉ ਹੂੰਗ ਚੀ ਹੈ, ਜਿਹੜਾ ਇਕ ਅਮਰੀਕੀ ਸ਼ਹਿਰੀ ਹੈ ਤੇ ਇਕ ਸੀਆਹਤੀ ਵੀਜ਼ੇ ਤੇ ਤਾਇਵਾਨ ਰਹਿ ਰਿਹਾ ਸੀ।

ਨਾਲ ਹੀ 'ਲੋਕ ਥੀਰਾਪੀ' ਕਰਨ ਵਾਲੇ ਇਸ ਡਾਕਟਰ ਨੂੰ ਜਿਹੜਾ ਇਕ ਲਿਖਾਰੀ ਵੀ ਹੈ 50 ਹਜ਼ਾਰ ਤਾਈਵਾਨੀ ਡਾਲਰ ਯਾਂ ਸੋਲਾਂ ਸੋ ਅਮਰੀਕੀ ਡਾਲਰ ਦੇ ਬਰਾਬਰ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ ਕਿਉਂ ਜੋ ਉਹ ਤਾਈ ਪੈ ਵਿਚ ਪ੍ਰਬੰਧੀਆਂ ਦੀ ਇਜਾਜ਼ਤ ਦੇ ਬਣਾ ਇਕ ਮਾਆਲਜ ਦੇ ਤੌਰ ਤੇ ਕੰਮ ਕਰ ਰਿਹਾ ਸੀ।

ਜ਼ੀਆਉ ਹੂੰਗ ਚੀ ਦਾ ਕਹਿਣਾ ਹੈ ਜੋ ਪੁਰਾਣੇ ਅਵਾਮੀ ਤਰੀਕਾ ਇਲਾਜ ਦੇ ਮੁਤਾਬਿਕ ਕਿਸੇ ਵੀ ਬੰਦੇ ਨੂੰ ਲੱਗਣ ਵਾਲੀਆਂ ਬਿਮਾਰੀਆਂ ਉਚੇਚਾ ਪੁਰਾਣੀਆਂ ਬਿਮਾਰੀਆਂ ਦਾ ਇਲਾਜ ਮਰੀਜ਼ ਨੂੰ ਫੈਂਟੀ ਲਾ ਕੇ ਕੀਤਾ ਜਾ ਸਕਦਾ ਹੈ।

ਇਹ ਅਮਰੀਕੀ ਸ਼ਹਿਰੀ ਇਸ ਤਰੀਕਾ ਇਲਾਜ ਨੂੰ Slapping Therapy ਦਾ ਨਾਂ ਦਿੰਦਾ ਹੈ ਤੇ ਹਾਲੀਂ ਉਹਨੇ ਤਾਈ ਪੈ ਵਿਚ ਆਪਣੀ 'ਸ਼ਫ਼ਾ ਦੇਣ ਵਾਲੀਆਂ ਖ਼ੂਬੀਆਂ' ਬਾਰੇ ਇਕ ਮਸ਼ਹੂਰੀ ਕਰਨ ਵਾਲੇ ਪ੍ਰੋਗਰਾਮ ਵਿੱਚ ਲੋਕਾਂ ਦੀ ਇਕ ਵੱਡੀ ਗਿਣਤੀ ਸਾਹਮਣੇ ਇਕ ਮਰੀਜ਼ਾ ਦੀ ਬਾਂਹ ਚਪੇੜਾਂ ਮਾਰ ਮਾਰ ਕੇ ਲਾਲ ਕਰ ਦਿੱਤੀ।

ਹੂੰਗ ਚੀ ਦਾ ਦਾਅਵਾ ਹੈ ਪਈ ਫੈਂਟੀ ਲਾ ਕੇ ਕਿਸੇ ਵੀ ਮਰੀਜ਼ ਦੇ ਜਿਸਮ ਵਿਚ ਕਿਸੇ ਉਚੇਚੇ ਥਾਂ ਤੇ ਮੌਜੂਦ ਜ਼ਹਿਰ ਨੂੰ ਇੰਜ ਕੱਢ ਦਿੱਤਾ ਜਾਂਦਾ ਹੇ ਪਈ ਇੰਜ ਤਵਾਨਾਈ ਦਾ ਜਿਸਮਾਨੀ ਬਹਾ ਤੇਜ਼ ਹੋ ਜਾਂਦਾ ਹੇ ਤੇ ਮਰੀਜ਼ ਨੂੰ ਉਹਦੇ ਮਰਜ਼ ਤੋਂ ਛੁਟਕਾਰਾ ਮੱਲ ਜਾਂਦਾ ਹੈ।

ਤਾਇਵਾਨ ਵਿਚ ਇਕ ਮੁਕਾਮੀ ਟੈਲੀ ਵਿਜ਼ਨ ਤੇ ਹੂੰਗ ਚੀ ਦੇ ਮਸ਼ਹੂਰੀ ਦੇ ਪ੍ਰੋਗਰਾਮ ਦਾ ਜਿਹੜਾ ਹਿੱਸਾ ਨਸ਼ਰ ਕੀਤਾ ਗਿਆ, ਉਹਦੇ ਵਿਚ ਇਸ ਮਾਆਲਜ ਨੇ ਇਹ ਦਾਅਵਾ ਵੀ ਕੀਤਾ ਸੀ ਪਈ ਉਹ ਬਹੁਤੇ ਬਲੱਡ ਪ੍ਰੈਸ਼ਰ ਤੇ ਦਿਲ ਦੀਆਂ ਕਈ ਬਿਮਾਰੀਆਂ ਤੋਂ ਅੱਡ ਕੁੱਝ ਹੀ ਦਿਨਾਂ ਵਿੱਚ ਚਪੇੜਾਂ ਮਾਰ ਮਾਰ ਕੇ ਸ਼ੂਗਰ ਵਰਗੀ ਬਿਮਾਰੀ ਦਾ ਵੀ ਸੌ ਫ਼ੀਸਦ ਇਲਾਜ ਕਰ ਸਕਦਾ ਹੈ।

ਇਹ ਚੀਨੀ ਨਜ਼ਾਦ ਅਮਰੀਕੀ ਸ਼ਹਿਰੀ ਇਲਾਜ ਵਿਚ ਆਪਣੇ ਮਰੀਜ਼ਾਂ ਦੀ ਫੈਂਟੀ ਦੇ ਨਾਲ ਨਾਲ ਉਨ੍ਹਾਂ ਦੇ ਪੱਠੇ ਵੀ ਖਿੱਚ ਦਾ ਹੈ ਕਿਉਂ ਜੋ 'ਪੱਠੇ ਖਿੱਚਣ ਨਾਲ ਉਨ੍ਹਾਂ ਵਿਚ ਜ਼ਹਿਰ ਦਾ ਅਰਤਕਾਜ਼' ਮੁੱਕ ਜਾਂਦਾ ਹੇ।ਜ਼ੀਆਉ ਹੂੰਗ ਚੀ ਤੇ ਜਾਦੂ ਰਾਹੀਂ ਇਲਾਜ ਨੂੰ ਰਿਵਾਜ ਦੇਣ ਦੀਆਂ ਕੋਸ਼ਿਸ਼ਾਂ ਦਾ ਇਲਜ਼ਾਮ ਵੀ ਹੈ ਤੇ ਉਹਨੂੰ ਤਾਇਵਾਨ ਛੱਡਣ ਲਈ ਸਤ ਦਿਨਾਂ ਦੀ ਮੁਹਲਤ ਦਿੱਤੀ ਗਈ ਹੈ।


ਸਵਾਦੀ ਗੱਲ ਇਹ ਹੈ ਜੋ folk therapist ਦੀ ਫੈਂਟੀ ਰਾਹੀਂ ਇਲਾਜ ਦੇ ਮੋਜ਼ੂਅ ਤੇ ਤਾਇਵਾਨ ਵਿਚ ਹੀ ਇਕ ਕਿਤਾਬ ਵੀ ਛਪੀ ਹੈ ਜਿਹਦੀਆਂ ਹੁਣ ਤੀਕਰ ਪੰਜ ਲੱਖ ਤੋਂ ਬਹੁਤੀਆਂ ਕਾਪੀਆਂ ਵਿਕ ਚੁੱਕੀਆਂ ਨੇਂ।

ਤਾਈ ਪੈ ਵਿਚ ਮਹਿਕਮਾ ਸਿਹਤ ਤੇ ਪਰਦੇਸੀਆਂ ਬਾਰੇ ਮੁਲਕੀ ਅਦਾਰੇ ਦੇ ਪ੍ਰਬੰਧੀਆਂ ਮੂਜਬ ਹੂੰਗ ਚੀ ਹੁਣ ਤੀਕਰ ਚੀਨ, ਤਾਇਵਾਨ, ਤੇ ਅਮਰੀਕਾ ਵਿਚ "ਚਪੇੜਾਂ ਰਾਹੀਂ ਇਲਾਜ" ਦੇ ਆਪਣੇ ਤਰੀਕਿਆਂ ਬਾਰੇ ਕਈ ਤਸ਼ਹੀਰੀ ਪ੍ਰੋਗਰਾਮ ਕਰ ਚੱਕੀ ਹੈ ਜਿਹਦੇ ਵਿਚ ਹਰ ਵਾਰੀ ਵੱਡੀ ਗਿਣਤੀ ਵਿਚ ਲੋਕ ਆਏ ਸਨ।

 

More

Visitors Comments

Name:Sardul Singh Abrawan
Date:12th September

Comment: This new therphy which is know as Fanty Theraphy i.e. one can slap the patient. Though All the diseases may not be cureable but it had some sold point.


Your Name:
Your E-mail:
Subject:
Comments: