کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > ਸਿਗਰੇਟ ਨਾਲ ਕੈਂਸਰ ਦਾ ਇਲਾਜ

ਸਿਗਰੇਟ ਨਾਲ ਕੈਂਸਰ ਦਾ ਇਲਾਜ

ਵਿਚਾਰ ਡੈਸਕ

April 17th, 2011

 

 

ਇੰਡੋਨੇਸ਼ੀਆ ਦੇਗਰੀਆ ਬਾਲੋਰ ਦੀ ਮੋਢੀ ਡਾਕਟਰ ਗਰੀਥਾ ਜ਼ਹਾਰ ਦਾ ਕਹਿਣਾ ਹੈ ਜੋ ਇਨਸਾਨੀ ਪਿੰਡੇ ਚੋਂ ਪਾਰੇ ਦੀ ਹੋਂਦ ਨੂੰ ਮੁਕਾਉਣ ਨਾਲ ਸਿਹਤ ਮੱਲ ਸਕਦੀ ਹੈ। ਇਸੇ ਮਨਾਸਬਤ ਨਾਲ ਉਨ੍ਹਾਂ ਨੇ ਡੀਵਾਈਨ ਸਿਗਰੇਟ ਨੂੰ ਸਾਹਮਣੇ ਲਿਆਂਦਾ ਹੈ।

ਇੰਡੋਨੇਸ਼ੀਆ ਦੀ ਡਾਕਟਰ ਗਰੀਥਾ ਜ਼ਹਾਰ ਨੇ ਨੈਣੋ ਕੈਮਿਸਟਰੀ ਵਿਚ ਡਾਕਟਰੇਟ ਦੀ ਡਿਗਰੀ ਲਈ ਹੋਈ ਹੈ। ਡਾਕਟਰ ਜ਼ਹਾਰ ਨੇ ਇਹ ਡਿਗਰੀ ਬਨਡੋਨਗ ਦੀ Padjadjarn ਯੂਨੀਵਰਸਿਟੀ ਤੋਂ ਲਈ ਸੀ। ਉਨ੍ਹਾਂ ਦਾ ਦਾਅਵਾ ਹੈ ਪਈ ਪਿਛਲੇ ਇਕ ਦਹਾਕੇ ਵਿੱਚ ਉਨ੍ਹਾਂ ਨੇ ਸਾਰੇ ਜੱਗ ਵਿੱਚ 60 ਹਜ਼ਾਰ ਮਰੀਜ਼ਾਂ ਦਾ ਇਲਾਜ ਇਸ ਢੰਗ ਨਾਲ ਕਾਮਯਾਬੀ ਨਾਲ ਕੀਤਾ ਹੈ।

ਉਨ੍ਹਾਂ ਦੇ ਕਲੀਨਿਕ ਗਿਰਿਆ ਬਾਲੋਰ ਤੀਕਰ ਲਹਿੰਦੇ ਮੁਲਕਾਂ ਤੋਂ ਵੀ ਮਰੀਜ਼ ਅੱਪੜਦੇ ਨੇਂ। ਗਿਰਿਆ ਬਾਲੋਰ ਕਲੀਨਿਕ ਪਹਿਲੋਂ ਕਈ ਮੁਲਕਾਂ ਵਿਚ ਕੰਮ ਕਰਦਾ ਸੀ। ਹੁਣ ਇਹ ਕਈ ਮੁਲਕਾਂ ਵਿਚ ਰੋਕ ਦਾ ਸ਼ਿਕਾਰ ਹੋ ਗਏ ਨੇਂ। ਇੰਡੋਨੇਸ਼ੀਆ ਵਿਚ ਹੁਣ ਵੀ ਇਹ ਚਾਲੂ ਹੈ। ਇਸ ਕਲੀਨਿਕ ਵਿਚ ਕਈ ਕਿਸਮਾਂ ਦੇ ਕੈਂਸਰ ਦਾ ਇਲਾਜ ਤਮਾਕੂ ਪੀਣ ਨਾਲ ਕੀਤਾ ਜਾਂਦਾ ਹੈ।

ਇਸ ਕਲੀਨਿਕ ਦੀ ਮੋਢੀ ਡਾਕਟਰ ਗਰੀਥਾ ਜ਼ਹਾਰ ਦਾ ਕਹਿਣਾ ਹੈ ਪਈ ਇਨਸਾਨੀ ਪਿੰਡੇ ਦੇ ਵਿੱਚ ਕਈ ਹਾਲਤਾਂ ਤੇ ਅੰਦਾਜ਼ ਨਾਲ ਅਪੜਨ ਵਾਲਾ ਮਰਕਰੀ ਯਾਂ ਪਾਰਾ ਬਹੁਤ ਗੁੰਝਲਾਂ ਦਾ ਕਾਰਨ ਬਣ ਦਾ ਹੈ। ਜਿਸਮ ਦੇ ਵਿੱਚ ਪਾਰੇ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਉਹਦੇ ਰੋਕਣ ਨਾਲ ਕਈ ਚੰਗੇ ਅਸਰ ਇਨਸਾਨੀ ਸਿਹਤ ਤੇ ਪੈਂਦੇ ਨੇਂ। ਡਾਕਟਰ ਜ਼ਹਾਰ ਮੂਜਬ ਪਾਰੇ ਨੂੰ ਕੰਟਰੋਲ ਕਰਨ ਨਾਲ ਢਲਦੀ ਉਮਰ ਦਾ ਕੰਮ ਵੀ ਰੋਕਿਆ ਜਾ ਸਕਦਾ ਹੈ। ਉਹ ਆਪਣੇ ਸਿਗਰਿਟਾਂ ਨਾਲ ਹੁਣ ਤੀਕਰ ਹਜ਼ਾਰਾਂ ਬੰਦਿਆਂ ਦਾ ਕਾਮਯਾਬ ਇਲਾਜ ਕਰ ਚੁੱਕੀਆਂ ਨੇਂ। ਉਨ੍ਹਾਂ ਨੇ ਆਪਣੇ ਸਿਗਰਿਟਾਂ ਨੂੰ ਡੀਵਾਈਨ ਸਿਗਰੇਟ ਯਾਂ ਆਲੋਹੀ ਸਿਗਰੇਟ ਮਿਥਿਆ ਹੈ। ਉਨ੍ਹਾਂ ਨੇ ਪਾਰੇ ਨੂੰ ਸਾਰੀਆਂ ਬਿਮਾਰੀਆਂ ਦੀ ਜੜ ਦੱਸਿਆ ਹੈ।

ਡਾਕਟਰ ਗਰੀਥਾਜ਼ਹਾਰ ਨੇ ਆਪਣੀ ਵੈਬ ਸਾਈਟ ਤੇ ਹਾਲੀਂ ਲਿਖਿਆ ਹੈ ਪਈ ਉਹ ਆਪਣੇ ਨਜ਼ਰੀਆਂ ਦੀ ਬੀਨ ਅਲਾਕਵਾਮੀ ਤਬੀ ਲੈਬਾਰਟਰੀਆਂ ਨਾਲ ਤਸਦੀਕ ਜ਼ਰੂਰੀ ਨਹੀਂ ਸਮਝਦੀ। ਉਨ੍ਹਾਂ ਮੂਜਬ ਉਹ ਆਪਣੇ ਨਜ਼ਰੀਆਂ ਨੂੰ ਤਬਾਅਤ ਦੇ ਕੰਮ ਤੋਂ ਵੀ ਦੂਰ ਰੱਖਣਾ ਚਾਹੁੰਦੀਆਂ ਨੇਂ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਪਈ ਉਨ੍ਹਾਂ ਦੇ ਕੋਲ ਸਰਮਾਏ ਦੀ ਵੀ ਥੁੜ ਹੈ ਤੇ ਇਸੇ ਪਾਰੋਂ ਉਹ ਲਹਿੰਦੇ ਸਾਇੰਸਦਾਨਾਂ ਦੇ ਨਾਲ ਕਿਸੇ ਤਕਾਬਲੀ ਮੁਹਿਮ ਜੋਈ ਦਾ ਹਿੱਸਾ ਨਹੀਂ ਬਨਨਾਚਾਹੋਨਦੀ।

ਡਾਕਟਰ ਜ਼ਹਾਰ ਦਾ ਖ਼ਿਆਲ ਹੈ ਪਈ ਇਨਸਾਨੀ ਪਿੰਡੇ ਵਿਚ ਪਾਰੇ ਦੀ ਕਈ ਅੰਦਾਜ਼ ਵਿਚ ਹੋਂਦ ਕਈ ਬਿਮਾਰੀਆਂ ਦਾ ਕਾਰਨ ਬਣ ਦੀ ਹੈ ਤੇ ਉਨ੍ਹਾਂ ਦੇ ਸਿਗਰੇਟ ਇਨਸਾਨੀ ਜੁੱਸੇ ਚੋਂ ਪਾਰੇ ਦੀ ਹੋਂਦ ਨੂੰ ਮੁਕਾਉਣ ਵਿਚ ਮੁੱਢਲਾ ਕਿਰਦਾਰ ਅਦਾ ਕਰਦੇ ਨੇਂ। ਡਾਕਟਰ ਜ਼ਹਾਰ ਦਾ ਕਹਿਣਾ ਹੈ ਪਈ ਉਹ ਆਪਣੇ ਡੀਵਾਈਨ ਸਿਗਰੇਟ ਵਿਚ ਨੈਣੋ ਟੈਕਨਾਲੋਜੀ ਵਰਤ ਦੀਆਂ ਨੇਂ ਤੇ ਉਨ੍ਹਾਂ ਦੇ ਸਿਗਰੇਟ ਦੇ ਸੁੱਟੇ ਨਾਲ ਇਨਸਾਨੀ ਜੁੱਸੇ ਵਿਚ ਮੌਜੂਦ ਪਾਰੇ ਦੇ ਅਜਜ਼ਾ ਨੂੰ ਧੂਏਂ ਦੇ ਅਖ਼ਰਾਜ ਨਾਲ ਬਾਹਰ ਕੱਢਣ ਵਿੱਚ ਮਦਦ ਮਿਲਦੀ ਹੈ।

ਇੰਡੋਨੇਸ਼ੀਆ ਵਿਚ ਤਮਾਕੂ ਪੀਣ ਦੇ ਖ਼ਿਲਾਫ਼ ਮੁਹਿਮ ਚਲਾਉਣ ਵਾਲਿਆਂ ਦਾ ਖ਼ਿਆਲ ਹੈ ਪਈ ਗਿਰਿਆ ਬਾਲੋਰ ਵਰਗੇ ਕਲੀਨਿਕ ਤਮਾਕੂ ਪੀਣ ਤੇ ਰੋਕ ਦੀ ਰਾਹ ਵਿਚ ਅੜੀਚ ਨੇਂ ਕਿਉਂ ਜੋ ਉਨ੍ਹਾਂ ਪਾਰੋਂ ਹਕੂਮਤ ਨੂੰ ਅਰਬਾਂ ਡਾਲਰ ਦੀ ਕਮਾਈ ਸਿਗਰਿਟਾਂ ਦੀ ਵਿਕਰੀ ਨਾਲ ਹੋ ਰਹੀ ਹੈ।

ਇਨ੍ਹਾਂ ਦਿਨਾਂ ਵਿੱਚ ਡਾਕਟਰ ਜ਼ਹਾਰ ਨੂੰ ਆਪਣੇ ਤਰੀਕਾ ਇਲਾਜ ਦੇ ਸਿਲਸਿਲੇ ਵਿਚ ਇੰਡੋਨੇਸ਼ੀਆ ਦੀ ਦਸਤੂਰੀ ਅਦਾਲਤ ਦਾ ਸਾਹਮਣਾ ਹੈ। ਦਸਤੂਰੀ ਅਦਾਲਤ ਵਿਚ ਕਿਸਾਨਾਂ ਤੇ ਪਾਰਲੀਮੈਂਟ ਦੇ ਰਕਨਾਂ ਨੇ ਇਕ ਅਪੀਲ ਦਾਇਰ ਕੀਤੀ ਹੈ ਪਈ ਤਮਾਕੂ ਨਾਲ ਨਸ਼ੇ ਦੀ ਲੱਤ ਪੱਕੀ ਹੁੰਦੀ ਹੈ ਇਸ ਲਈ ਇਸ ਸਿਲਸਿਲੇ ਵਿਚ ਕਾਰਵਾਈ ਦੀ ਇਜਾਜ਼ਤ ਦਿੱਤੀ ਜਾਵੇ।

 

More

Your Name:
Your E-mail:
Subject:
Comments: