کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > ਬਿਜਲੀ ਬਚਾਉਣ ਵਾਲੀ ਸੂਰਜ ਅੰਗੀਆ

ਬਿਜਲੀ ਬਚਾਉਣ ਵਾਲੀ ਸੂਰਜ ਅੰਗੀਆ

ਵਿਚਾਰ ਡੈਸਕ

May 14th, 2008

 

 

ਬੀਬੀਓ, ਜੇ ਤੁਸੀਂ ਬਿਜਲੀ ਦੀ ਬੱਚਤ ਕਰਨੀ ਹੈ ਤੇ ਮਾਹੋਲੀਆਤ ਨੂੰ ਦਿਲ ਨਾਲ ਲਾਉਣਾ ਹੈ ਤੇ ਇਹੋ ਜਿਹੀ ਸ਼ਮਸੀ ਅੰਗੀਆ ਬਣ ਗਈ ਹੈ ਜਿਸ ਨਾਲ ਏਨੀ ਬਿਜਲੀ ਪੈਦਾ ਹੁੰਦੀ ਹੈ ਜੋ ਮੁਬਾਇਲ ਫ਼ੋਨ ਚਾਰਜ ਹੋ ਸਕਦਾ ਹੈ।

ਜਾਪਾਨ ਦੀ ਕੰਪਨੀ ਟਰਾਈਮਫ਼ ਇੰਟਰਨੈਸ਼ਨਲ ਜਾਪਾਨ ਲਮੀਟਦ ਨੇ ਬੁੱਧ ਨੂੰ ਹਰੇ ਰੰਗ ਦੀ ਇਕ ''ਸ਼ਮਸੀ ਅੰਗੀਆ'' ਦੀ ਈਜਾਦ ਦਾ ਐਲਾਨ ਕਰਦਿੱਤਾ ਹੈ। ਇਹ ਅੰਗੀਆ ਰੌਸ਼ਨੀ ਨਾਲ ਬਿਜਲੀ ਪੈਦਾ ਕਰੇਗੀ।ਪਰ  ਇਹ ਅਜੇ ਬਾਜ਼ਾਰ ਵਿੱਚ ਵੇਚਣ ਲਈ ਨਹੀਂ ਜਾ ਰਹੀ ਕਿਉਂ ਜੋ ਸਿਰਫ਼ ਅੰਗੀਆ ਪਾਕੇ ਕੋਈ ਬਾਹਰ ਨਹੀਂ ਜਾ ਸਕਦਾ ਤੇ ਜੇ ਇਸ ਦੇ ਉਤੇ ਕੋਈ ਹੋਰ ਕੱਪੜਾ ਪਾ ਲਿਆ ਜਾਵੇ ਤੇ ਇਹ ਬਿਜਲੀ ਪੈਦਾ ਨਹੀਂ ਕਰਦੀ।

ਕੰਪਨੀ ਦੇ ਬੁਲਾਰੇ ਮੀਸੋਡਾ ਦਾ ਕਹਿਣਾ ਹੈ ਜੋ ਭਾਂਵੇਂ ਇਹ ਅੰਗੀਆ ਅਜੇ ਬਾਜ਼ਾਰ ਵਿੱਚ ਨਾ ਵਿਕੇ ਪਰ ਇਸ ਨਾਲ ਇਕ ਗੱਲ ਸਾਬਤ ਹੋ ਜਾਂਦੀ ਹੈ ਜੋ ਅਸੀਂ ਆਪਣੇ ਕੱਪੜਿਆਂ ਰਾਹੀਂ ਕਿਵੇਂ ਦੁਨੀਆ ਨੂੰ ਬਚਾ ਸਕਦੇ ਹਾਂ। ਉਨ੍ਹਾਂ ਇਹ ਵੀ ਕਹਿਆ ਜੋ ਇਸ ਅੰਗੀਆ ਨੂੰ ਨਾ ਧੋਇਆ ਜਾਵੇ ਤੇ ਨਾ ਗਲਾ ਹੋਵਣ ਦਿੱਤਾ ਜਾਵੇ।

 

More

Your Name:
Your E-mail:
Subject:
Comments:


Powered by: PHPCow.com