کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > ਪਾਕਿਸਤਾਨੀ ਮੁਈਸ਼ਤ ਵਖ਼ਤਾਂ ਵਿਚ: ਰਿਪੋਰਟ

ਪਾਕਿਸਤਾਨੀ ਮੁਈਸ਼ਤ ਵਖ਼ਤਾਂ ਵਿਚ: ਰਿਪੋਰਟ

ਵਿਚਾਰ ਡੈਸਕ

June 1st, 2008

 

 

ਪਾਕਿਸਤਾਨ ਦੇ ਮਰਕਜ਼ੀ ਬੈਂਕ ਨੇ ਸਨੀਚਰ ਨੂੰ ਇਸ ਮਾਲੀ ਸਾਲ ਦੀ ਤੀਜੀ ਸਾ ਮਾਹੀ ਰਿਪੋਰਟ ਜਾਰੀ ਕਰ ਦਿੱਤੀ ਹੈ ਜਿਸ ਮੂਜਬ ਮੁਲਕ ਦੀ ਮੁਈਸ਼ਤ ਵਧਦੇ ਹੋਏ ਦਬਾ ਦਾ ਸ਼ਿਕਾਰ ਨਜ਼ਰ ਆਰਹੀ ਹੈ ਤੇ ਪੰਜਾਂ ਸਾਲਾਂ ਵਿਚ ਪਹਿਲੀ ਵਾਰ ਹਕੀਕੀ ਮਜਮੋਆਈ ਪੈਦਾਵਾਰ ਛੇ ਫ਼ੀਸਦ ਘਟਣ, ਮਹਿੰਗਾਈ ਦੀ ਸ਼ਰਾ ਵਧਣ ਤੇ ਮਾਲਯਾਤੀ ਖ਼ਸਾਰੇ ਵਿਚ ਚੋਖੇ ਵਾਧੇ ਦਾ ਡਰ ਹੈ।

ਸਟੇਟ ਬੈਂਕ ਦੀ ਇਸ ਰਿਪੋਰਟ ਮੂਜਬ ਆਲਮੀ ਗਰਾਨੀ ਦੀ ਉਚੀ ਪੱਧਰ ਦੇ ਮੁਲਕੀ ਗਰਾਨੀ ਤੇ ਬੜੇ ਅਸਰ ਪਏ ਹਨ, ਮਾਲੀ ਸਾਲ ਦੋ ਹਜ਼ਾਰ ਅਠ ਵਿਚ ਕੀਮਤਾਂ ਦੇ ਸਾਰੇ ਇਸ਼ਾਰਿਆਂ ਵਿਚ ਵਾਧੇ ਦਾ ਰਜਹਾਨ ਵੇਖਿਆ ਗਿਆ ਹੈ ਤੇ ਇਹ ਪਿਛਲੇ ਪੰਜਾਂ ਵਰ੍ਹਿਆਂ ਦੀ ਔਸਤ ਦੇ ਮੁਕਾਬਲੇ ਵਿਚ ਵਾਹਵਾ ਹੱਦ ਤੀਕਰ ਉਚੀ ਪੱਧਰ ਤੇ ਰਿਹਾ ਹੈ।

ਅਪ੍ਰੈਲ ਦੋ ਹਜ਼ਾਰ ਅਠ ਵਿਚਕਾਰ ਗ਼ਜ਼ਾਈ ਤੇ ਗ਼ੈਰ ਗ਼ਜ਼ਾਈ ਦੋਹਵਾਂ ਗਰੁੱਪਾਂ ਦੇ ਕਾਰਨ ਸਾਰਫ਼ ਇਸ਼ਾਰਿਆ ਕੀਮਤ ਗਰਾਨੀ ਵਧ ਕੇ 17.2 ਫ਼ੀਸਦ ਹੋ ਗਈ, ਉਚੇਚਾ ਗ਼ਜ਼ਾਈ ਮਹਿੰਗਾਈ ਅਪ੍ਰੈਲ ਵਿਚ 25.5 ਫ਼ੀਸਦ ਤੀਕਰ ਅੱਪੜ ਗਈ। ਗ਼ੈਰ ਗ਼ਜ਼ਾਈ ਤੇ ਗ਼ੈਰ ਤਵਾਨਾਈ ਸ਼ੈਵਾਂ ਤੇ ਮਹਿੰਗਾਈ ਜਿਹੜੀ ਅਪ੍ਰੈਲ 2008 ਵਿਚ ਵਧ ਕੇ ਗਿਆਰਾਂ ਫ਼ੀਸਦ ਦੇ ਨੇੜੇ ਅੱਪੜ ਗਈ ਸੀ ਇਸ ਤੋਂ ਵੀ ਜ਼ਾਹਰ ਹੁੰਦਾ ਹੈ ਕਿ ਮਹਿੰਗਾਈ ਦਾ ਦਬਾ ਬਰਕਰਾਰ ਹੈ।

ਸਰਕਾਰੀ ਕੀਮਤਾਂ ਵਧ ਰਹੀਆਂ ਹਨ, ਉਜਰਤਾਂ ਵਿਚ ਵਾਧੇ ਦਾ ਦਬਾ ਮੌਜੂਦ ਹੈ ਤੇ ਦਰਾਮਦ ਗਰਾਨੀ ਵਿਚ ਵੀ ਵਾਧੇ ਦਾ ਰਜਹਾਨ ਪਾਇਆ ਜਾਂਦਾ ਹੈ ਜਿਸ ਨਾਲ ਜ਼ਾਹਿਰ ਹੈ ਕਿ ਥੋੜੇ ਚਿਰ ਵਿੱਚ ਕੀਮਤਾਂ ਦੇ ਇਸਤਿਹਕਾਮ ਨੂੰ ਬਰਕਰਾਰ ਰੱਖਣਾ ਔਖਾ ਹੋ ਸਕਦਾ ਹੈ।

ਰਿਪੋਰਟ ਮੂਜਬ ਸਨਅਤਾਂ ਵਿਚ ਵੱਡੇ ਪੈਮਾਨੇ ਤੇ ਸ਼ੈਵਾਂ ਬਣਾਉਣ ਦੇ ਸ਼ੋਅਬੇ ਵਿਚ ਮਾਲੀ ਸਾਲ ਦੋ ਹਜ਼ਾਰ ਅਠ ਦੇ ਮੁੱਢ ਵਿਚ ਮਾਕੂਲ ਨਮੋ ਦੇ ਜਿਹੜੇ ਇਮਕਾਨ ਪਾਏ ਜਾਂਦੇ ਸੀ ਉਹ ਬਿਜਲੀ ਦੇ ਵਧਦੇ ਹੋਏ ਬੁਹਰਾਨ ਤੇ ਅਜਨਾਸ ਦੀ ਉਚੀ ਆਲਮੀ ਕੀਮਤਾਂ ਦੇ ਨਾਲ ਨਾਲ ਮੁਲਕ ਵਿਚ ਤਕਰੀਬਾ ਸਾਰਾ ਸਾਲ ਜਾਰੀ ਸਿਆਸੀ ਭੜਤੋ ਦੀ ਵਜ੍ਹਾ ਤੋਂ ਧੁੰਦਲਾ ਗਏ ਹਨ।

ਇੰਜ ਇਸ ਸ਼ੋਅਬੇ ਨੇ ਇਸ ਮਾਲੀ ਸਾਲ ਦੇ ਪਹਿਲੇ ਨੂ ਮਹੀਨਿਆਂ ਵਿਚ ਉੱਕਾ 4.8 ਫ਼ੀਸਦ ਨਮੋ ਹਾਸਲ ਕੀਤਾ ਹੈ ਜਦੋਂ ਕਿ ਮਾਲੀ ਸਾਲ ਦੋ ਹਜ਼ਾਰ ਸਤ ਦੇ ਇਸੇ ਚਿਰ ਵਿੱਚ ਇਹ ਨਮੋ ਨੂ ਫ਼ੀਸਦ ਰਹੀ ਸੀ।

ਮਰਕਜ਼ੀ ਬੈਂਕ ਮੂਜਬ, ਬਿਜਲੀ ਦੀ ਕਮੀ ਦੀ ਵਜ੍ਹਾ ਤੋਂ ਪੇਸ਼ ਆਉਣ ਵਾਲੀਆਂ ਰੁਕਾਵਟਾਂ ਨੇ ਸ਼ੈਵਾਂ ਬਣਾਉਣ ਦੀਆਂ ਕੰਮਾਂ ਤੇ ਬਹੁਤ ਅਸਰ ਪਾਇਆ ਹੈ। ਬਹੁਤਾ ਅਸਰ ਜ਼ੀਲੀ ਸ਼ੋਅਬੇ ਧਾਤ ਤੇ ਪਿਆ ਜਿਹੜਾ ਕਿ ਉਂਜ ਵੀ ਅਸਟੀਲ ਦੀ ਵਿਧੀ ਹੋਈ ਆਲਮੀ ਕੀਮਤਾਂ ਤੋਂ ਮੁਤਾਸਿਰ ਰਿਹਾ। ਬਿਜਲੀ ਦੇ ਵਾਰ ਵਾਰ ਜਾਵਣ ਤੇ ਖ਼ਾਮ ਮਾਲ ਦੇ ਵਧਦੇ ਹੋਏ ਖ਼ਰਚਿਆਂ ਨਾਲ ਟੈਕਸਟਾਈਲ ਤੇ ਕੈਮੀਕਲਜ਼ ਦੇ ਜ਼ੀਲੀ ਸ਼ੋਅਬਿਆਂ ਦੀਆਂ ਸਰਗਰਮੀਆਂ ਵੀ ਮੁਤਾਸਿਰ ਹੋਈਆਂ ।

ਨਵੇਂ ਹਿਸਾਬ ਕਿਤਾਬ ਤੋਂ ਜ਼ਾਹਰ ਹੈ ਕਿ ਮਾਲੀ ਸਾਲ ਦੋਹਜ਼ਾਰ ਅਠ ਵਿਚ ਮੁਈਸ਼ਤ ਵਿਚ ਸੁਸਤ ਰਫ਼ਤਾਰੀ ਬੁਨਿਆਦੀ ਤੌਰ ਤੇ ਸ਼ੈਵਾਂ ਪੈਦਾ ਕਰਨ ਵਾਲੇ ਸ਼ੋਅਬਿਆਂ ਵਿਚ ਆਈ। ਮਿਸਾਲ ਦੇ ਤੌਰ ਤੇ ਅਹਿਮ ਫ਼ਸਲਾਂ ਦੀ ਮਾਯੂਸ ਕਣ ਪੈਦਾਵਾਰ ਨੇ ਇਸ ਮਾਲੀ ਸਾਲ ਵਿਚਕਾਰ ਨਮੋ ਨੂੰ ਸੁਸਤ ਕਰਨ ਵਿਚ ਬੜਾ ਕਿਰਦਾਰ ਅਦਾ ਕੀਤਾ।

ਮੁਲਕ ਵਿਚ ਕਾਸ਼ਤ ਕਾਰਾਂ ਨੂੰ ਜ਼ਰੱਈ ਸ਼ੈਵਾਂ ਦੀਆਂ ਕੀਮਤਾਂ ਦੇ ਮਿਥਣ ਦੇ ਹਵਾਲੇ ਨਾਲ ਗ਼ੈਰ ਯਕੀਨੀ ਪਲੀਸੀ, ਖ਼ਾਮ ਮਾਲ ਯਾਨੀ ਕੀੜੇ ਮਾਰ ਦਵਾਵਾਂ, ਬੀਜ ਵਗ਼ੈਰਾ ਦੇ ਮਿਆਰ ਵੱਲੋਂ ਨਾਕਾਫ਼ੀ ਕਾਆਦੇ ਕਨੂੰਨ ਤੇ ਨਾਕਿਸ ਪ੍ਰਬੰਧ ਕਾਰਨ ਵੀ ਨੁਕਸਾਨ ਚੁੱਕਣਾ ਪੈਂਦਾ ਹੈ। ਰਿਪੋਰਟ ਵਿਚ ਸਲਾਹ ਦਿੱਤੀ ਗਈ ਹੈ ਕਿ ਇਹਨਾਂ ਸ਼ੋਅਬਿਆਂ ਤੇ ਪਲੀਸੀ ਸਾਜ਼ੀ ਦੇ ਅਮਲ ਨੂੰ ਚੰਗਾ ਬਣਾਉਣ ਨਾਲ ਪੈਦਾਵਾਰ ਵਿਚ ਵਾਧੇ ਤੋਂ ਛੇਤੀ ਚੰਗੇ ਨਤੀਜੇ ਨਿਕਲ ਸਕਦੇ ਹਨ।

ਰਿਪੋਰਟ ਮੂਜਬ ਇਸ ਮਾਲੀ ਸਾਲ ਵਿਚ ਖ਼ਸਾਰੇ ਦਾ ਰਜਹਾਨ ਜਾਰੀ ਰਿਹਾ ਤੇ ਬਾਈ ਮਈ ਤੀਕਰ ਗ਼ੈਰ ਮੁਲਕੀ ਜ਼ਰੰਬਾਦਲਾ ਦੇ ਜ਼ਖ਼ੀਰੇ ਘੁੱਟ ਕੇ ਗਿਆਰਾਂ ਅਰਬ ਡਾਲਰ ਰਹਿ ਗਏ ਜਦੋਂ ਕਿ ਡਾਲਰ ਦੇ ਮੁਕਾਬਲੇ ਵਿਚ ਰੁਪਏ ਦੀ ਕਦਰ ਵਿਚ ਸਾਢੇ ਤੇਰਾਂ ਫ਼ੀਸਦ ਕਮੀ ਆਈ ਹੈ। ਇਸ ਮਾਲੀ ਸਾਲ ਵਿਚਕਾਰ ਤਜਾਰਤੀ ਖ਼ਸਾਰਾ16.8 ਅਰਬ ਡਾਲਰ ਦੀ ਰਿਕਾਰਡ ਰਕਮ ਤੀਕਰ ਅੱਪੜ ਗਿਆ ਜਿਹੜਾ ਤਜਾਰਤੀ ਖ਼ਸਾਰੇ ਦੇ ਸਾਲਾਨਾ ਹਦਫ਼ ਤੋਂ 37.8 ਫ਼ੀਸਦ ਵੱਧ ਹੈ।

ਮਰਕਜ਼ੀ ਬੈਂਕ ਮੂਜਬ ਹਕੂਮਤੀ ਕਰਜ਼ਿਆਂ ਦਾ ਅਸਰ ਇਸ ਮਾਲੀ ਸਾਲ ਵਿਚ ਬਹੁਤਾ ਰਿਹਾ ਤੇ ਦੱਸ ਮਈ ਤੀਕਰ ਇਹ ਕਰਜ਼ ਵਧ ਕੇ ਸਾਢੇ ਪੰਜ ਸੌ ਅਰਬ ਰੁਪਏ ਤੀਕਰ ਅੱਪੜ ਗਿਆ ਜਿਹੜਾ ਰਿਕਾਰਡ ਸੱਤਾ ਹੈ, ਜਦੋਂ ਕਿ ਪਿਛਲੇ ਮਾਲੀ ਸਾਲ ਦੇ ਇਸ ਚਿਰ ਤੀਕਰ ਇਹ ਕਰਜ਼ ਸਿਰਫ਼ ਸਾਢੇ ਪੰਤਾਲੀ ਅਰਬ ਰੁਪਏ ਸੀ। ਤੇ ਇੰਜ ਹਕੂਮਤ ਦਾ ਵਾਜਬ ਅਲਾਦਾ ਕੁਲ ਕਰਜ਼ ਨੂ ਸੋ ਚਾਲੀ ਆਸ਼ਾਰਆ ਛੇ ਅਰਬ ਤੀਕਰ ਅੱਪੜ ਚੁੱਕਿਆ ਹੈ। ਰਿਪੋਰਟ ਮੂਜਬ ਜੇ ਹਕੂਮਤੀ ਕਰਜ਼ੇ ਦਾ ਰਜਹਾਨ ਜਾਰੀ ਰਿਹਾ ਤੇ ਮਹਿੰਗਾਈ ਹੋਰ ਵਧੇਗੀ। 

 

More

Powered by: PHPCow.com