ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > ਡਿਪ੍ਰੈਸ਼ਨ ਦੂਰ ਕਰਨ ਵਾਲਿਆਂ ਦਵਾਈਆਂ ਦਾ ਵਰਤਣਾ ਮਹਿਫ਼ੂਜ਼ ਤੇ ਫ਼ੈਦੇ ਮੰਦ ਹੈ: ਨਵੀਂ ਕਾਹਡ
ਡਿਪ੍ਰੈਸ਼ਨ ਅੱਜ ਦੇ ਦੌਰ ਦੀ ਬਿਮਾਰੀ ਹੈ ਤੇ ਅਹਨੋਂਦੋਰ ਕਰਨ ਲਈ ਦਵਾਈਆਂ ਦਾ ਵਰਤਣਾ ਵੀ ਫ਼ੈਸ਼ਨ ਬਣ ਦਾ ਜਾ ਰਿਹਾ ਹੈ। ਕੁੱਝ ਐਂਟੀ ਡਪਰੀਸਨਟ ਮੀਡੀਸਨਜ਼ ਦੀ ਪੈਕਿੰਗ ਤੇ ਇਹ ਵਾਰਨਿੰਗ ਲਿਖੀ ਹੁੰਦੀ ਹੈ ਕਿ ਇਸ ਦਵਾਈ ਨੂੰ ਵਰਤਣ ਨਾਲ ਨੌਜਵਾਨ ਖ਼ੁਦ ਕਸ਼ੀ ਵੱਲ ਵਧ ਸਕਦੇ ਹਨ। ਪਰ ਹੁਣ ਮਾਹਿਰਾਂ ਨੇ ਪੰਜ ਹਜ਼ਾਰ ਨਿਆਣਿਆਂ ਤੇ ਜਵਾਨਾਂ ਤੇ ਇਕ ਨਵੀਂ ਰਿਸਰਚ ਤੋਂ ਮਗਰੋਂ ਦਾਅਵਾ ਕੀਤਾ ਹੈ ਕਿ ਐਂਟੀ ਡੀਪਰੀਸਨਟ ਦਵਾਈਆਂ ਵਰਤਣਾ ਮਹਿਫ਼ੂਜ਼ ਤੇ ਫ਼ੈਦੇ ਮੰਦ ਹੈ।
ਤਿੰਨ ਸਾਲ ਪਹਿਲੋਂ ਜਦੋਂ ਰੇਆਨ ਯਾਰਕ ਦੀ ਉਮਰ ਚੌਦਾਂ ਸਾਲ ਸੀ ਡਾਕਟਰ ਨੇ ਉਨ੍ਹਾਂ ਲਈ ਇਕ ਐਂਟੀ ਡਪਰੀਸਨਟ ਦਵਾ ਪੀਕਸਲ ਦੱਸੀ ਸੀ। ਪਰ ਉਨ੍ਹਾਂ ਦੀ ਹਾਲਤ ਚੰਗੀ ਹੋਵਣ ਦੀ ਬਜਾਏ ਹੋਰ ਵਿਗੜ ਗਈ ਤੇ ਉਨ੍ਹਾਂ ਆਪ ਹੱਤਿਆ ਦੀ ਕੋਸ਼ਿਸ਼ ਵੀ ਕੀਤੀ। ਰੇਆਨ ਕਹਿੰਦੇ ਹਨ ਕਿ ਉਸ ਵੇਲ਼ੇ ਮੈਨੂੰ ਸਕੂਲ, ਘਰ ਵਾਲਿਆਂ ਤੇ ਬਿੱਲੀਆਂ ਦੀ ਹੀ ਨਹੀਂ ਸਗੋਂ ਅਪਣੀ ਵੀ ਕੋਈ ਪ੍ਰਵਾਹ ਨਹੀਂ ਸੀ।
ਇੰਜ ਦੇ ਇਕ ਹੋਰ ਵਾਕੇ ਵਿਚ ਇਕ ਜ਼ਨਾਨੀ ਮੇਰੀ ਐਨ ਨੇ ਅਮਰੀਕੀ ਫ਼ੂਡ ਐਂਡ ਡਰੱਗ ਐਡਮਨਿਸਟਰੇਸ਼ਨ ਦੇ ਕੋਲ ਅਪਣੀ ਸ਼ਿਕਾਇਤ ਦਰਜ ਕਰਾਵਨਦੀਆਂ ਹੋਈਆਂ ਕਹਿਆ ਕਿ ਇਕ ਡਾਕਟਰ ਨੇ ਉਨ੍ਹਾਂ ਦੀ ਧੀ ਬੀਥ ਨੂੰ ਨੀਂਦ ਨਾ ਆਉਣ ਦੇ ਇਲਾਜ ਲਈ ਐਂਟੀ ਡਪਰੀਸਨਟ ਦਵਾਈ ਦੱਸੀ ਸੀ। ਡਾਕਟਰ ਨੇ ਕਹਿਆ ਸੀ ਕਿ ਉਹ ਦੋ ਹਫ਼ਤਿਆਂ ਵਿੱਚ ਠੀਕ ਹੋ ਜਾਵੇਗੀ। ਪਰ ਦਵਾਈ ਦੇ ਵਰਤਣ ਦੇ ਸੱਤਵੇਂ ਦਿਹਾੜ ਜਦੋਂ ਉਹ ਦਫ਼ਤਰ ਤੋਂ ਘਰ ਵਾਪਸ ਆਈਆਂ ਤੇ ਉਨ੍ਹਾਂ ਦੀ ਧੀ ਗੱਲ ਵਿੱਚ ਫਾਹ ਲੈ ਕੇ ਮਰਚਕੀ ਸੀ।
ਹਨ ਫ਼ੂਡ ਐਂਡ ਡਰੱਗ ਐਡਮਨਿਸਟਰੇਸ਼ਨ ਨੇ ਦਵਾਈਆਂ ਬਣਾਉਣ ਵਾਲੇ ਅਦਾਰਿਆਂ ਨੂੰ ਪਾਬੰਦ ਕੀਤਾ ਹੈ ਕਿ ਐਂਟੀ ਡਪਰੀਸਨਟ ਦਵਾਈਆਂ ਤੇ ਇਕ ਸਾਫ਼ ਵਾਰਨਿੰਗ ਲਿਖਣ ਜਿਸ ਵਿੱਚ ਖ਼ਬਰਦਾਰ ਕੀਤਾ ਗਿਆ ਹੋਵੇ ਕਿ ਇਹਨਾਂ ਦੇ ਵਰਤਣ ਨਾਲ ਜਵਾਨਾਂ ਵਿੱਚ ਖ਼ੁਦ ਕਸ਼ੀ ਦਾ ਰਜਹਾਨ ਵੀ ਪੈਦਾ ਹੋਸਕਦਾ ਹੈ।
ਅਮਰੀਕਾ ਦੇ ਨੈਸ਼ਨਲ ਇੰਸਟੀ ਟਿਊਟ ਬਰਾਏ ਮੈਂਟਲ ਹੈਲਥ ਨੇ ਇਸ ਬਾਰੇ ਕਾਹਡ ਜਾਰੀ ਰੱਖਣ ਲਈ ਫ਼ਨਡਜ਼ ਦਿੱਤੇ ਹਨ। ਕਾਹਡ ਹਾਲੀ ਜਾਰੀ ਹੈ। ਅਮਰੀਕਨ ਮੈਡੀਕਲ ਏਸੋਸੀ ਇਸ਼ਨ ਦੇ ਜਰਨਲ ਵਿੱਚ ਛਪਣ ਵਾਲੇ ਇਕ ਮਤਾਲਾਏ ਮੂਜਬ ਅੰਟੀ ਡਪਰੀਸਨਟ ਦਵਾਈਆਂ ਦਾ ਵਰਤਣਾ ਨਿਆਣਿਆਂ ਤੇ ਵੱਡੀਆਂ ਲਈ ਉੱਕਾ ਮਹਿਫ਼ੂਜ਼ ਹੈ। ਡਾਕਟਰ ਡੇਵਿਡ ਬਰਨੀਟ ਦਾ ਕਹਿਣਾ ਹੈ ਕਿ ਅਸੀਂ ਅਪਣੀ ਕਾਹਡ ਦੇ ਮੁੱਢ ਤੇ ਇਹ ਕਹਿ ਸੁਕਣੇ ਹਾਂ ਕਿ ਹੁਣ ਐਂਟੀ ਡਪਰੀਸਨਟ ਦਵਾਈਆਂ ਤੇ ਬਲੈਕ ਬਾਕਸ ਵਾਰਨਿੰਗ ਦੇ ਕਨੂੰਨ ਤੇ ਨਜ਼ਰ ਸਾਨੀ ਹੋਣੀ ਚਾਹੀ ਦੀ ਹੈ।
ਡਾਕਟਰ ਡੇਵਿਡ ਬਰਨੀਟ ਪਟਸ ਬਰਾਗ ਮੈਡੀਕਲ ਸਕੂਲ ਵਿਚ ਮਾਹਿਰ ਨਫ਼ਸੀਆਤ ਦੇ ਤੌਰ ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਡਿਪ੍ਰੈਸ਼ਨ ਦੂਰ ਕਰਨ ਵਾਲਿਆਂ ਦਵਾਈਆਂ ਵਰਤਣ ਵਾਲੇ ਪੰਜ ਹਜ਼ਾਰ ਨਿਆਣਿਆਂ ਤੇ ਵੱਡੀਆਂ ਤੇ ਤਹਿਕੀਕ ਕੀਤੀ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਖ਼ੋਰੇ ਸੌ ਵਿਚੋਂ ਇਕ ਨਿਆਣੇ ਵਿੱਚ ਖ਼ੁਦ ਕਸ਼ੀ ਦੀਆਂ ਅਲਾਮਤਾਂ ਪੈਦਾ ਹੋ ਜਾਵਣ ਪਰ ਨਾ ਤੇ ਕਿਸੇ ਨੇ ਖ਼ੁਦ ਕਸ਼ੀ ਦੀ ਕੋਸ਼ਿਸ਼ ਕੀਤੀ ਤੇ ਨਾ ਹੀ ਉਹ ਇਸ ਵਿਚ ਕਾਮਯਾਬ ਹੋਇਆ।
ਐਂਟੀ ਡਪਰੀਸਨਟ ਦਵਾਈਆਂ ਚਿੰਤਾ ਤੇ ਜ਼ਿਹਨੀ ਦਬਾ ਯਾਂ ਡਿਪ੍ਰੈਸ਼ਨ ਦੇ ਇਲਾਜ ਲਈ ਦੱਸੀਆਂ ਜਾਂਦੀਆਂ ਹਨ। ਡਾਕਟਰ ਬਰੀਨਟ ਤੇ ਉਨ੍ਹਾਂ ਦੀ ਕਾਹਡ ਮੂਜਬ ਐਂਟੀ ਡਪਰੀਸਨਟ ਦਵਾਈਆਂ ਇਹਨਾਂ ਨਿਆਣਿਆਂ ਤੇ ਵੱਡੀਆਂ ਲਈ ਫ਼ੈਦੇ ਮੰਦ ਹੁੰਦਿਆਂ ਹਨ ਜਿਹੜੇ ਚਿੰਤਾ ਦਾ ਸ਼ਿਕਾਰ ਹੁੰਦੇ ਹਨ। ਨਿਆਣਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਪਾਮੀਲਾ ਮਰੇ ਦਾ ਕਹਿਣਾ ਹੈ ਕਿ ਮੇਰਾ ਤਜਰਬਾ ਇਹ ਦੱਸਦਾ ਹੈ ਕਿ ਐਂਟੀ ਡਪਰੀਸਨਟ ਦਵਾਈਆਂ ਦੇ ਵਰਤਣ ਨਾਲ ਲੋਕਾਂ ਨੂੰ ਫ਼ਿਦਾ ਹੋਇਆ ਹੈ।
ਪਿਛਲੇ ਸਾਲ ਨਵੰਬਰ ਵਿੱਚ ਬਲੈਕ ਬਾਕਸ ਵਾਰਨਿੰਗ ਦਾ ਕਨੂੰਨ ਲਾਵਣ ਤੋਂ ਮਗਰੋਂ ਇਹ ਗੱਲ ਸਾਹਮਣੇ ਆਈ ਹੈ ਕਿ ਘੱਟ ਤੋਂ ਘੱਟ ਨਿਆਣਿਆਂ ਲਈ ਐਂਟੀ ਡਪਰੀਸਨਟ ਦਵਾਈਆਂ ਤਜਵੀਜ਼ ਕੀਤੀਆਂ ਜਾਰਹੀਆਂ ਹਨ।ਚਿੰਤਾ ਦੀ ਗੱਲ ਇਹ ਹੇ ਕਿ ਕਿਸੇ ਫ਼ੈਦੇ ਮੰਦ ਐਂਟੀ ਡਪਰੀਸਨਟ ਦਵਾਈ ਦੇ ਨਾ ਹੋਵਣ ਕਾਰਨ ਸਿਰਫ਼ ਅਮਰੀਕਾ ਵਿਚ ਹੀ ਨਹੀਂ ਸਾਰੀ ਦੁਨੀਆ ਵਿੱਚ ਖ਼ੁਦ ਕਸ਼ੀ ਦੀ ਸ਼ਰਾ ਵੱਧ ਰਹੀ ਹੈ। ਨੈਸ਼ਨਲ ਇੰਸਟੀ ਟਿਊਟ ਫ਼ਾਰਮੀਨਟਲ ਹੈਲਥ ਵੱਲੋਂ ਕਰਵਾਈ ਜਾਵਣ ਵਾਲੀ ਨਵੀਂ ਕਾਹਡ ਤੋਂ ਆਸ ਰੱਖੀ ਜਾਰਹੀ ਹੈ ਕਿ ਇਹ ਪਤਾ ਲਾਇਆ ਜਾਸਕੇ ਗਾ ਕਿ ਐਂਟੀ ਡਪਰੀਸਨਟ ਦਵਾਈਆਂ ਵਾਕਈ ਖ਼ੁਦ ਕਸ਼ੀ ਵੱਲ ਲੈ ਜਾਂਦੀਆਂ ਹਨ? ਇਸ ਕਾਹਡ ਨਾਲ ਡਾਕਟਰਾਂ ਨੂੰ ਖ਼ੁਦ ਕਸ਼ੀ ਦਾ ਰਜਹਾਨ ਰੱਖਣ ਵਾਲੇ ਮਰੀਜ਼ਾਂ ਦੀ ਤਸ਼ਖ਼ੀਸ ਵਿਚ ਵੀ ਮਦਦ ਮਿਲੇਗੀ।
ਵਾਈਸ ਆਫ਼ ਅਮਰੀਕਾ ਦੇ ਸ਼ੁਕਰੀਏ ਨਾਲ
More