ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > ਪਾਂਡਾ ਦੇ ਜਿਨਸੀ ਰਾਜ਼
ਬੀ ਬੀ ਸੀ ਦੀ ਨੈਚੁਰਲ ਹਿਸਟਰੀ ਟੀਮ ਨੇ ਚੀਨ ਦੇ ਜੰਗਲਾਂ ਵਿੱਚ ਪਾਂਡਾ ਦੇ ਪਿਆਰ ਮੁਹੱਬਤ ਤੇ ਜਿਨਸੀ ਕੰਮ ਤੀਕਰ ਪੂਰੀ ਵੀਡੀਓ ਰਿਕਾਰਡਿੰਗ ਕੀਤੀ ਹੈ ਜਿਹੜੀ ਕਿ ਟੀ ਵੀ ਦੀ ਦੁਨੀਆ ਵਿੱਚ ਪਹਿਲਾ ਵਾਕਿਆ ਹੈ। ਪਾਂਡਾ ਰਵਾਇਤੀ ਤੌਰ ਤੇ ਇਕ ਚੁੱਪ ਕੀਤਾ ਜਾਨਵਰ ਹੈ ਤੇ ਚੀਨ ਦੇ ਵਾਂਸ ਦੇ ਜੰਗਲਾਂ ਵਿੱਚ ਵਾਂਸ ਖਾਂਦਾ ਹੈ ਤੇ ਖ਼ੁਸ਼ ਰਹਿੰਦਾ ਹੈ। ਪਰ ਬੀ ਬੀ ਸੀ ਦੀ ਵੀਡੀਓ ਵਿਚ ਵਖਾਲੀਆ ਗਿਆ ਹੇ ਕਿ ਇਕ ਖ਼ਾਸ ਸੀਜ਼ਨ ਵਿਚ ਜਦੋਂ ਪਾਂਡਾ ਅਪਣੀ ਮਾਦਾ ਨੂੰ ਆਪਣੇ ਵੱਲ ਰਝਾਵਨਦਾ ਹੈ ਤੇ ਬੜਾ ਜੋਸ਼ ਵਿੱਚ ਆਜਾਂਦਾ ਹੈ ਤੇ ਜੇ ਕੋਈ ਹੋਰ ਪਾਂਡਾ ਇਸੇ ਮਾਦਾ ਨੂੰ ਅਪਣੀ ਵੱਲ ਕਰਨ ਦੀ ਕੋਸ਼ਿਸ਼ ਕਰਦਾ ਹੇ ਤੇ ਪਾਂਡਾ ਮਾਰਾ ਮਾਰ ਤੇ ਉਤਰ ਆਵਨਦਾਹੇ।
ਵੀਡੀਓ ਵਿਚ ਵਿਖਾਇਆ ਗਿਆ ਹੇ ਕਿ ਪਾਂਡਾ ਅਪਣੀ ਮਾਦਾ ਨੂੰ ਪਾਵਨ ਲਈ ਹਰ ਜਤਨ ਕਰਦਾ ਹੈ ਤੇ ਅਖ਼ੀਰ ਕਾਮਯਾਬ ਵੀ ਹੁੰਦਾ ਹੈ ਤੇ ਉਸ ਵੇਲ਼ੇ ਉਹ ਅਨੋਖੀਆਂ ਆਵਾਜ਼ਾਂ ਕਿੱਡ ਦਾ ਹੈ।ਇਕ ਮੰਜ਼ਰ ਵਿਚ ਵਿਖਾਇਆ ਗਿਆ ਕਿ ਮਾਦਾ ਪਾਂਡਾ ਰੁਖ ਤੇ ਚੜ੍ਹੀ ਹੋਈ ਤੇ ਨਿਰ ਪਾਂਡਾ ਉਹਨੂੰ ਰਝਾਵਨ ਲਈ ਆਵਾਜ਼ਾਂ ਕਿੱਡ ਦਾ ਤੇ ਰੁਖ ਤੋਂ ਥੱਲੇ ਲੱਥਣ ਲਈ ਕਹਿੰਦਾ ਹੈ ਪਰ ਇਸੇ ਵਿਚਕਾਰ ਇਕ ਦੂਜਾ ਨਰ ਪਾਂਡਾ ਇਸ ਮਾਦਾ ਨੂੰ ਰਝਾਵਨ ਲਈ ਆਵਾਜ਼ਾਂ ਕਿੱਡ ਦਾ ਹੈ ਤੇ ਇਸ ਤੇ ਦੂਜਾ ਪਾਂਡਾ ਰੂਸ ਜਾਂਦਾ ਹੇ। ਇਹ ਵੀਡੀਓ ਬੀ ਬੀ ਸੀ ਟੂ ਵਰਲਡ ਦੀ ਵਾਈਲਡ ਚਾਈਨਾ ਸੀਰੀਜ਼ ਲਈ ਰਿਕਾਰਡ ਕੀਤੀ ਗਈ ਹੈ ਇਹਨਾਂ ਤਸਵੀਰਾਂ ਵਿਚ ਪਾਂਡਾ ਦੇ ਜਿਨਸੀ ਕੰਮ ਨੂੰ ਹਰ ਪਾਸਿਓਂ ਵਿਖਾਇਆ ਗਿਆ ਹੈ ਜਿਹੜਾ ਕਿ ਦੁਨੀਆ ਦੇ ਕਿਸੇ ਵੀ ਚਿੜੀਆ ਘਰ ਵਿੱਚ ਵੇਖਣ ਨੂੰ ਨਹੀਂ ਮਿਲਦਾ ਹੈ।
ਵਾਈਲਡ ਚਾਈਨਾ ਦੇ ਪਰਡੀਵਸਰ ਗੀਵਨ ਮੀਕਸੀਲ ਦਾ ਕਹਿਣਾ ਹੈ ' ਬਹੁਤੇ ਪਾਂਡੇ ਕਿੱਲੇ ਰਹਿੰਦੇ ਹਨ ਤੇ ਕਿਸੇ ਨਾਲ ਬਹੁਤੇ ਘੁਲਦੇ ਮਿਲਦੇ ਨਹੀਂ ਪਰ ਸਿਰਫ਼ ਜਿਨਸੀ ਸਾਕ ਬਣਾਉਣ ਦੇ ਸਮੇ ਹੀ ਉਹ ਇਕ ਦੂਜੇ ਨਾਲ ਹੁੰਦੇ ਹਨ ਤੇ ਵਣ ਸੁਣਿਆਂ ਆਵਾਜ਼ਾਂ ਕਿੱਡ ਦੇ ਹਨ।'ਇਹ ਆਵਾਜ਼ਾਂ ਏਨੀਆਂ ਵੱਖਰੀਆਂ ਹੁੰਦਿਆਂ ਹਨ ਕਿ ਘੱਟੋ ਘੱਟ ਇਹ ਯਕੀਨ ਕਰਨਾ ਔਖਾ ਹੁੰਦਾ ਹੈ ਕਿ ਇਹ ਪਾਂਡੇ ਦੀਆਂ ਆਵਾਜ਼ਾਂ ਹਨ।
ਇਹ ਆਵਾਜ਼ਾਂ ਉਸ ਵੇਲ਼ੇ ਹੋਰ ਤੇਜ਼ ਹੋ ਜਾਂਦੀਆਂ ਨੇਂ ਜਦੋਂ ਇਕ ਮਾਦਾ ਦੇ ਕੋਲ ਤਿੰਨ ਯਾਂ ਚਾਰ ਨਰ ਪਾਂਡੇ ਆਜਾਂਦੇ ਹਨ। ਇਸ ਵੇਲ਼ੇ ਪਾਂਡੇ ਇਸ ਲਈ ਆਵਾਜ਼ਾਂ ਕੱਡੇ ਦੇ ਹਨ ਕਿ ਕਿਤੇ ਦੂਜਾ ਪਾਂਡਾ ਮਾਦਾ ਨੂੰ ਨਾ ਲੈ ਜਾਵੇ।ਪਾਂਡੇ ਦੀ ਉਂਜ ਸ਼ੂਟਿੰਗ ਕਰਨ ਲਈ ਸਿਰਫ਼ ਬਹੁਤ ਸਾਰੀ ਰਿਸਰਚ ਹੀ ਨਹੀਂ ਕਰਨੀ ਪਈ ਸਗੋਂ ਚੀਨ ਦੇ ਪ੍ਰਬੰਧੀਆਂ ਤੋਂ ਇਜਾਜ਼ਤ ਲੈਣੀ ਵੀ ਸੌਖੀ ਨਹੀਂ ਸੀ। ਵੀਡੀਓ ਨੂੰ ਬਣਾਉਣਾ ਇਕ ਉਚੇਚਾ ਹੁਨਰ, ਸਬਰ ਤੇ ਖ਼ੁਸ਼ ਨਸੀਬੀ ਨਾਲ ਹੀ ਹੋਇਆ।
ਚੀਨ ਦੇ ਜਿਨ੍ਹਾਂ ਵਾਨਸਾਂ ਦੇ ਜੰਗਲਾਂ ਵਿਚ ਇਹਨਾਂ ਪਾਂਡਿਆਂ ਦੀ ਵੀਡੀਓ ਬਣਾਈ ਗਈ ਉਹ ਏਨੇ ਘਣੇ ਹਨ ਕਿ ਪਾਂਡੇ ਦੇ ਨੇੜੇ ਜਾਵਣਾ ਵੀ ਔਖਾ ਸੀ ਇਕ ਚੰਗਾ ਤੇ ਸਾਫ਼ ਸ਼ੂਟ ਲੈਣਾ ਦੂਰ ਦੀ ਗੱਲ ਹੈ। ਪਾਂਡਾ ਵੱਲ ਜਾਂਦਿਆਂ ਵੇਲ਼ੇ ਜੇ ਬਹੁਤਾ ਰੌਲਾ ਪਾਇਆ ਜਾਵੇ ਤੇ ਪਾਂਡਾ ਬਹੁਤ ਦੂਰ ਚਲੇ ਜਾਵਣਗੇ ਤੇ ਤੁਸੀ ਅਪਣਾ ਘਰ ਲੱਭਦੇ ਰਹਿ ਜਾਓਗੇ।
ਅਖ਼ੀਰ ਵਿਚ ਬੀ ਬੀ ਸੀ ਦੀ ਟੀਮ ਨੂੰ ਇਕ ਇੰਜ ਦੀ ਥਾਂ ਲੱਭੀ ਜਿਥੇ ਮਾਦਾ ਪਾਂਡਾ ਇਕ ਨੁਕੀਲੀ ਪਹਾੜੀ ਵੱਲ ਮੂੰਹ ਕਰ ਕੇ ਇਕ ਰੁਖ ਤੇ ਚੜ੍ਹੀ ਹੋਈ ਸੀ ਤੇ ਰੁਖ ਹੇਠ ਉਹਦਾ ਆਸ਼ਿਕ ਵਣ ਸੁਣਿਆਂ ਆਵਾਜ਼ਾਂ ਕਿੱਡ ਕੇ ਉਹਨੂੰ ਹੇਠਾਂ ਸਦਨ ਦੇ ਜਤਨ ਕਰ ਰਿਹਾ ਸੀ।ਏਨੇ ਵਿਚ ਇਕ ਹੋਰ ਪਾਂਡਾ ਇਸੇ ਮਾਦਾ ਨੂੰ ਰਝਾਵਨ ਲਈ ਆਵਾਜ਼ਾਂ ਕਡਦਾ ਹੈ ਤੇ ਰੁਖ ਹੇਠਾਂ ਖਲੋਤਾ ਪਾਂਡਾ ਉਹਨੂੰ ਨਸਾਵਨ ਲਈ ਜਾਵੰਦਾ ਹੈ ਤੇ ਅਖ਼ੀਰ ਵਿਚ ਜਦੋਂ ਨਰ ਪਾਂਡਾ ਰੁਖ ਤੋਂ ਥੱਲੇ ਲੱਥ ਦੀ ਹੈ ਤੇ ਉਹਨੂੰ ਲੈ ਕੇ ਟੁਰ ਜਾਂਦਾ ਹੈ।
ਏਹ ਪਹਿਲੀ ਵਾਰੀ ਨਹੀਂ ਹੈ ਕਿ ਜਦੋਂ ਪਾਂਡਾ ਦੇ ਜਿਨਸੀ ਕੰਮ ਨੂੰ ਵੀਡੀਓ ਤੇ ਲਾਇਆ ਗਿਆ ਹੋਵੇ ਪਰ ਇਹ ਪਹਿਲੀ ਵਾਰ ਹੈ ਜਦੋਂ ਉਹਦੀ ਮੁਹੱਬਤ ਦਾ ਪੂਰਾ ਅਮਲ ਵਿਖਾਇਆ ਗਿਆ ਹੋਵੇ।ਮਿਸਟਰ ਮੀਕਸਵੀਲ ਦਾ ਕਹਿਣਾ ਹੈ ਕਿ ਪਾਂਡਾ ਦਾ ਇਹ ਵਰਤਾਰਾ ਅੱਖਾਂ ਖੋਲ ਦੇਵਨ ਵਾਲਾ ਸੀ ਕਿਉਂ ਜੋ ਪਾਂਡੇ ਦੀ ਸ਼ਬੀਹ ਇੱਕ ਚੁੱਪ ਕੀਤੇ ਜਾਨਵਰ ਦੀ ਹੈ।
ਉਨ੍ਹਾਂ ਹੋਰ ਕਹਿਆ ਕਦੀ ਕਦੀ ਇੰਜ ਹੁੰਦਾ ਸੀ ਕਿ ਅਸੀਂ ਚੁੱਪ ਕਰ ਕੇ ਬੈਠੇ ਹੋਏ ਆਂ ਤੇ ਅੱਚਨ ਚਿੱਤੀ ਇਕ ਪਾਂਡਾ ਵਾਨਸਾਂ ਦੇ ਜੰਗਲ ਤੋਂ ਨਿਕਲ ਕੇ ਤਹਾਦੇ ਵੱਲ ਆਉਂਦਾ ਹੈ ।ਉਹ ਜ਼ੋਰ ਜ਼ੋਰ ਨਾਲ ਸਾਹ ਲੈਂਦਿਆਂ ਹੋਇਆਂ ਹਫ਼ ਰਹੇ ਹੁੰਦੇ ਸਨ, ਤੇ ਤੁਸੀ ਉਨ੍ਹਾਂ ਦੇ ਮੂੰਹੋਂ ਨਿਕਲਣ ਵਾਲੀ ਭਾਪ ਨੂੰ ਵੇਖ ਸਕਦੇ ਓ ਲਗਦਾ ਸੀ ਕਿ ਇਹ ਪਾਂਡਾ ਨਹੀਂ ਕੋਈ ਹੋਰ ਜਾਨਵਰ ਹੈ।
ਬੀ ਬੀ ਸੀ ਦੇ ਸ਼ੁਕਰੀਏ ਨਾਲ
More