کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > ਘੱਟ ਸੌਣ ਦੀ ਬਿਮਾਰੀ ਦੀ ਵਜ੍ਹਾ ਜੀਨਜ਼ ਹੋ ਸਕਦੇ ਨੇਂ

ਘੱਟ ਸੌਣ ਦੀ ਬਿਮਾਰੀ ਦੀ ਵਜ੍ਹਾ ਜੀਨਜ਼ ਹੋ ਸਕਦੇ ਨੇਂ

ਵਿਚਾਰ ਡੈਸਕ

June 9th, 2008

 

 

ਇਕ ਨਵੀਂ ਕਾਹਡ ਵਿਚ ਇਹ ਖੋਜ ਕਰਨ ਦਾ ਜਤਨ ਹੋ ਰਿਹਾ ਹੈ ਕਿ ਕੀ ਬੰਦੇ ਦੇ ਸਵੇਰੇ ਸਾਨਝਰੇ ਉੱਠਣ ਯਾਂ ਰਾਤੀਂ ਕੁਵੇਲੇ ਸੌਣ ਦੀ ਵਜ੍ਹਾ ਬੰਦੇ ਦੇ ਜੀਨਜ਼ ਨੂੰ ਪਰਖ ਕੇ ਲੱਭੀ ਜਾ ਸਕਦੀ ਹੈ ਯਾਂ ਨਹੀਂ। ਨਵੇਂ ਕਾਹਡ ਵਿਚ ਇਸ ਖੋਜ ਦੇ ਅਮਲ ਨੂੰ ਸੌਖਾ ਕੀਤਾ ਜਾ ਰਿਹਾ ਹੈ ਤੇ ਇਸ ਖੋਜ ਲਈ ਰੱਤ ਦੇ ਨਮੂਨੇ ਨਹੀਂ ਸਗੋਂ ਥੁੱਕ ਨਾਲ ਈ ਪਤਾ ਲੱਗ ਜਾਇਆ ਕਰੇ ਗਾ।

ਪਿੰਡੇ ਵਿਚ ਸੋਨ ਤੇ ਜਾਗਣ ਦੇ ਵੇਲ਼ੇ ਨੂੰ ''ਸਰਕੀਡੀਨ ਰਿਧਮ'' ਆਖਿਆ ਜਾਂਦਾ ਹੈ। ਇਸ ਟੈਸਟ ਵਿੱਚ ਇਹਨਾਂ ਜੀਨਜ਼ ਦੀ ਪਛਾਣ ਹੋ ਜਾਂਦੀ ਹੈ ਜਿਹੜੇ ਇਸ ਵੇਲ਼ੇ ਤੇ ਅਸਰ ਪਾਉਂਦੇ ਹਨ। '''ਸਰਕੀਡੀਨ ਰਿਧਮ'' ਤੇ ਕਈ ਵੱਖਰੀਆਂ ਵੱਖਰੀਆਂ ਜੀਨਜ਼ ਅਸਰ ਪਾਉਂਦੀਆਂ ਹਨ ਤੇ ਉਨ੍ਹਾਂ ਨਾਲ ਬਣਨ ਵਾਲੇ 'ਰਾਈਬੋ ਨੀਵਕਲੀਅਕ ਐਸਿਡ' ਮਤਲਬ 'ਆਰ ਐਨ ਏ' ਦੀ ਮਿਕਦਾਰ ਨਾਲ ਇਨਫ਼ਰਾਦੀ ਸਰਕੀਡੀਨ ਰਿਧਮ ਬੰਨਦੇ ਹਨ। ਆਰ ਐਨ ਏ ਦੇ ਬਣਨ ਪਾਰੋਂ ਬੰਦੇ ਨੂੰ ਵੱਖਰੇ ਵੱਖਰੇ ਵੇਲਿਆਂ ਵਿਚ ਸਸਤੀ ਯਾ ਚੁਸਤੀ ਮਹਿਸੂਸ ਹੁੰਦੀ ਹੈ।

ਬਰਤਾਨੀਆ ਦੇ ਸ਼ਹਿਰ ਚੀਲਟਨ੍ਹਮ ਵਿਚ ਪਿਛਲੇ ਹਫ਼ਤੇ ਹੋਵਣ ਵਾਲੇ ਇਕ ਸਾਇੰਸੀ ਮੇਲੇ ਵਿਚ ਇਸ ਜੈਨ ਤੇ ਕਾਹਡ ਕੱਢੀ ਗਈ। ਮੇਲੇ ਵਿਚ ਇਕ ਖ਼ਿਤਾਬ ਦੇ ਮਗਰੋਂ ਤੇ ਪਹਿਲੋਂ ਕਈ ਬੰਦਿਆਂ ਦੇ ਥੁੱਕ ਦੇ ਨਮੂਨੇ ਲਏ ਗਏ ਤੇ ਇਹਨਾਂ ਵਿਚ ਇਹਨਾਂ ਜੀਨਜ਼ ਦਾ ਪਤਾ ਵੀ ਲਾ ਕੇ ਵੇਖਿਆ ਜਾਵੇ ਗਾ ਕਿ ਇਹਨਾਂ ਬੰਦਿਆਂ ਵਿਚ ਸੁਸਤੀ ਦਾ ਕੀ ਹਾਲ ਰਿਹਾ।

ਲੋਕਾਂ ਵਿਚ ਸੋਨ ਤੇ ਜਾਗਣ ਦੇ ਵੱਖਰੇ ਵੇਲ਼ੇ ਦੇ ਰਜਹਾਨ ਨਾਲ ਬਹੁਤਾ ਵਿਆਹੀਆਂ ਵਰ੍ਹਿਆਂ ਜੁੜੀਆਂ ਵਿਚ ਪਾੜ ਪੈਂਦੇ ਹਨ ਕਿਉਂਜੇ ਇਕ ਬੰਦਾ ਸਵੇਰੇ ਉਠ ਸਕਦਾ ਹੈ ਜਦੋਂ ਕਿ ਦੂਜੇ ਬੰਦੇ ਨੂੰ ਰਾਤ ਕੁਵੇਲੇ ਤੀਕਰ ਜਾਗਣਾ ਚੰਗਾ ਲਗਦਾ ਹੈ। ਸਾਇੰਸਦਾਨਾਂ ਦਾ ਆਖਣਾ ਹੈ ਕਿ ਇਸ ਨਵੀਂ ਟੈਸਟ ਨਾਲ ਹੁਣ ਉੱਕਾ ਉਨ੍ਹਾਂ ਬੰਦਿਆਂ ਦੇ ਰਜਹਾਨਾਂ ਦੀ ਈ ਪਤਾ ਨਹੀਂ ਲੱਗੇ ਗਾ ਸਗੋਂ ਇਸ ਨਾਲ ਜੀਨਜ਼ ਤੇ ਕਈ ਸ਼ੈਵਾਂ ਦੇ ਅਸਰ ਦਾ ਪਤਾ ਲਾਉਣ ਵਿਚ ਵੀ ਸੋਖਿਤ ਹੋਵੇਗੀ। 


 

More

Powered by: PHPCow.com