ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > ਹੂਨਡਾ ਨੇ ਪਾਣੀ ਨਾਲ ਚੱਲਣ ਵਾਲੀ ਕਾਰ ਬਣਾ ਲਈ
ਕਾਰਾਂ ਬਣਾਉਣ ਵਾਲੀ ਕੰਪਨੀ ਹੂਨਡਾ ਨੇ ਹਾਈਡ੍ਰੋਜਨ ਜਿਹੜਾ ਕਿ ਪਾਣੀ ਦਾ ਮੁੱਢਲਾ ਅਨਸਰ ਹੈ ਨਾਲ ਚੱਲਣ ਵਾਲੀ ਪਹਿਲੀ ਕਾਰ ਦੀ ਕਮਰਸ਼ਲ ਪੈਦਾਵਾਰ ਸ਼ੁਰੂ ਕਰ ਦਿੱਤੀ ਹੈ। ਇਸ ਕਾਰ ਵਿਚੋਂ ਕਿਸੇ ਕਿਸਮ ਦੀ ਕੋਈ ਗੈਸ ਨਹੀਂ ਨਿਕਲੇਗੀ। ਚਾਰ ਸੀਟਾਂ ਵਾਲੀ ਇਹ ਗੱਡੀ ਜਿਹਦਾ ਨਾਂ 'ਇਸ ਸੀ ਐਕਸ ਕਲੀਰਟੀ' ਹੋਵੇ ਗਾ, ਹਾਈਡ੍ਰੋਜਨ ਗੈਸ ਤੇ ਬਿਜਲੀ ਨਾਲ ਚੱਲੇਗੀ ਤੇ ਇਹਦੇ ਵਿਚੋਂ ਉੱਕਾ ਭਾਪ ਨਿਕਲੇਗੀ।
ਹੂਨਡਾ ਨੇ ਇਹ ਦਾਅਵਾ ਕੀਤਾ ਹੈ ਕਿ ਇਹ ਨਵੀਂ ਗੱਡੀ, ਪੈਟਰੋਲ ਯਾਂ ਡੀਜ਼ਲ ਨਾਲ ਚੱਲਣ ਵਾਲੀਆਂ ਆਮ ਗੱਡੀਆਂ ਨਾਲੋਂ ਤਿੰਨ ਗੁਣਾ ਘੱਟ ਖ਼ਰਚਾ ਕਰੇਗੀ। ਪਹਿਲੋਂ ਹੂਨਡਾ ਦੋ ਸੌ ਗੱਡੀਆਂ ਬਣਾਵੇਗੀ ਜਿਹੜੀਆਂ ਅਗਲੇ ਤਿੰਨ ਵਰ੍ਹਿਆਂ ਵਿਚ ਲੀਜ਼ ਤੇ ਲੱਭਣ ਗਿਆਂ। ਅਮਰੀਕੀ ਅਦਾਕਾਰਾ ਜਿਮੀ ਲੀ ਕਰਟਸ ਇਸ ਗੱਡੀ ਨੂੰ ਲੈਣ ਵਾਲਿਆਂ ਵਿਚ ਹੋਵਣ ਗਿਆਂ। ਇਹ ਗੱਡੀ ਜੁਲਾਈ ਤੋਂ ਕੈਲੇਫ਼ੋਰਨੀਆ ਵਿਚ ਅਤੇ ਇਸ ਵਰ੍ਹੇ ਦੇ ਅਖ਼ੀਰ ਤੇ ਜਾਪਾਨ ਵਿਚ ਵੀ ਲੱਭੇਗੀ।
ਹੂਨਡਾ ਕੰਪਨੀ ਦਾ ਆਖਣਾ ਹੈ ਕਿ ਉਹ ਅਮਰੀਕਾ ਤੇ ਜਾਪਾਨ ਵਿਚ ਇਸ ਵਰ੍ਹੇ ਇੰਜ ਦੀਆਂ ਕੁੱਝ ਦਰਜਨ ਕਾਰਾਂ ਜਦੋਂ ਕਿ ਅਗਲੇ ਤਿੰਨ ਵਰ੍ਹਿਆਂ ਵਿਚ ਇੰਜ ਦੀਆਂ ਦੋ ਸੌ ਗੱਡੀਆਂ ਬਣਾ ਲੋਏਗੀ। ਇਹ ਗੱਡੀ ਛੇ ਸੌ ਡਾਲਰ ਮਹੀਨੇ ਲਈ ਲੀਜ਼ ਤੇ ਮਿਲੇਗੀ।
More