ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > ਮਰੀਖ਼ ਦੀ ਜ਼ਮੀਨ ਤੇ ਰੱਖ ਉੱਗ ਸਕਦੇ ਹਨ
ਨਾਸਾ ਦੇ ਸਾਇੰਸ ਦਾਨਾਂ ਨੇ ਕਹਿਆ ਹੈ ਉਹ ਇਹ ਜਾਣ ਕੇ ਹੈਰਾਨ ਰਹਿ ਗਏ ਜੋ ਮਰੀਖ਼ ਦੀ ਸੱਤਾ ਕਈ ਜ਼ਮੀਨੀ ਜੁੜੀ ਬੂਟਿਆਂ ਨੂੰ ਉਗਾਉਣ ਦੀ ਸਲਾਹੀਅਤ ਰੱਖਦੀ ਹੈ।ਅਮਰੀਕੀ ਖ਼ਲਾਈ ਮਾਹਿਰਾਂ ਨੇ ਜੁਮੇਰਾਤ ਨੂੰ ਮਰੀਖ਼ ਦੀ ਮਿੱਟੀ ਤੇ ਪਹਿਲੇ ਕੀਮੀਆਈ ਤਜਜ਼ੀਏ ਦੇ ਤੱਤ ਖੁੱਲੇ ਹਨ ਕਿ ਇਹਨਾਂ ਖ਼ਿਆਲਾਂ ਤੋਂ ਉਲਟ ਮਰੀਖ਼ ਦੀ ਮਿੱਟੀ ਤੇਜ਼ਾਬੀ ਨਹੀਂ ਹੈ ਤੇ ਤਜਜ਼ੀਏ ਤੋਂ ਇਹ ਜ਼ਾਹਰ ਹੋਇਆ ਹੈ ਉਥੇ ਇੰਜ ਦੀਆਂ ਸ਼ੈਵਾਂ ਤੇ ਗ਼ਜ਼ਾਈ ਅਜਜ਼ਾ ਮੌਜੂਦ ਹਨ ਜਿਹੜੇ ਜ਼ਿੰਦਗੀ ਵਿਚ ਮਦਦ ਦੇ ਸਕਦੇ ਹਨ।
ਦੋਹਫ਼ਤੇ ਪਹਿਲੋਂ ਮਰੀਖ਼ ਤੇ ਉਤਰਨ ਵਾਲੇ ਖ਼ਲਾਈ ਜਹਾਜ਼ ਫ਼ੀਨਕਸ ਨੇ ਮਰੀਖ਼ ਦੀ ਮਿੱਟੀ ਦਾ ਨਮੁਨਾ ਲੈਣ ਤੋਂ ਮਗਰੁਨ ਅਪਣੀ ਲੈਬਾਰਟਰੀ ਵਿੱਚ ਇਹਨੂੰ 538 ਡਿਗਰੀ ਸੈਂਟੀ ਗ੍ਰੇਡ ਤੇ ਤੱਤਾ ਕੀਤਾ ਸੀ। ਇਸ ਮੌਕੇ ਤੇ ਨਮੂਨੇ ਤੋਂ ਪਾਣੀ ਦੇ ਕੁੱਝ ਬੁਖ਼ਾਰਾਤ ਨਿਕਲੇ ਸਨ। ਸਾਇੰਸ ਦਾਨਾਂ ਦਾ ਕਹਿਣਾ ਹੈ ਇਹ ਮਿੱਟੀ ਉੱਕੀ ਉਂਜ ਦੀ ਹੈ ਜਿਵੇਂ ਸਾਡੇ ਵਿਹੜਿਆਂ ਵਿਚ ਹੁੰਦੀ ਹੈ।
More