کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > ਵਯਾਗਰਾ ਦਾ ਬਦਲ ਹਦਵਾਣਾ

ਵਯਾਗਰਾ ਦਾ ਬਦਲ ਹਦਵਾਣਾ

ਵਿਚਾਰ ਡੈਸਕ

July 3rd, 2008

 

 

ਇਕ ਨਵੀਂ ਕਾਹਡ ਵਿਚ ਪਤਾ ਲੱਗਾ ਹੈ ਕਿ ਤਾਜ਼ੇ ਤੇ ਠੰਢੇ ਹਦਵਾਣੇ (ਤਰਬੂਜ਼) ਦਾ ਅਸਰ ਉਹੋ ਈ ਹੁੰਦਾ ਏ ਜਿਹੜਾ ਵਿਆਗਰਾ ਖਾਵਣ ਦਾ। ਪਰ ਇਹ ਜ਼ਰੂਰੀ ਨਹੀਂ ਕਿ ਇਹ ਤੁਹਾਡੀ ਸਾਰੀ ਰਾਤ ਨੂੰ ਰੰਗੀਨ ਬਣਾਈ ਰੱਖੇ। ਹਦਵਾਣੇ ਵਿਚ ਇਕ ਅਨਸਰ ਸਟਰੋਲੀਨ ਪਾਇਆ ਜਾਂਦਾ ਹੈ ਜਿਹੜਾ ਉਹ ਹਾਰਮੁਨ ਪੈਦਾ ਕਰਦਾ ਹੈ ਜਿਹੜੇ ਪਿੰਡੇ ਦੀਆਂ ਖ਼ੂਨ ਦੀਆਂ ਨਾੜੀਆਂ ਨੂੰ ਠੰਡਾ ਕਰਦਾ ਹੇ। ਇਹ ਉਹੋ ਈ ਕੰਮ ਏ ਜਿਹੜਾ ਵਿਆਗਰਾ ਖਾਵਣ ਤੋਂ ਮਗਰੋਂ ਹੁੰਦਾ ਏ।

ਜਦੋਂ ਵਾਹਵਾ ਸਾਰਾ ਖਾਹਦਾ ਜਾਵੇ ਤੇ ਹਦਵਾਣੇ ਦੇ ਗੁੱਦੇ ਤੇ ਉਹਦੇ ਹੇਠ ਚਿੱਟੇ ਰੰਗ ਦੇ ਹਿੱਸੇ ਵਿਚ ਮੌਜੂਦ ਸਟਰੋਲੀਨ ਪਿੰਡੇ ਦੇ ਐਨਜ਼ਾਈਮ ਨਾਲ ਰਲ ਕੇ ਅਮਲ ਕਰਦੇ ਹਨ ਤੇ ਆਰਗਨਨ ਬੰਨਦਾ ਏ ਜਿਹੜਾ ਇਕ ਤਰ੍ਹਾਂ ਦਾ ਅਮਾਇਨੋ ਐਸਿਡ ਹੁੰਦਾ ਏ। ਇਹ ਦਿਲ ਤੇ ਪਿੰਡੇ ਵਿੱਚ ਖ਼ੂਨ ਦੇ ਬਹਾ ਨੂੰ ਤਾਕਤ ਦਿੰਦਾ ਏ। ਆਰਗਨਨ ਨਾਈਟ੍ਰਿਕ ਆਕਸਾਈਡ ਨੂੰ ਵਧਾਉਂਦਾ ਏ ਜਿਹੜਾ ਖ਼ੂਨ ਦੀਆਂ ਨਾਲੀਆਂ ਨੂੰ ਠੰਡਾ ਕਰ ਦਿੰਦਾ ਏ ਤੇ ਵਿਆਗਰਾ ਵੀ ਇਹੋ ਕੰਮ ਕਰਦੀ ਏ।

ਖੋਜ ਕਰਨ ਵਾਲੇ ਸਾਇੰਸਦਾਨ ਦਾ ਆਖਣਾ ਹੈ ਕਿ ਹਦਵਾਣੇ ਨੂੰ ਬਿਲਕੁਲ ਵਿਆਗਰਾ ਦੇ ਤੌਰ ਤੇ ਤਾਂ ਨਹੀਂ ਵਰਤਿਆ ਜਾ ਸਕਦਾ ਪਰ ਇਹ ਖ਼ੂਨ ਦੀਆਂ ਨਾੜੀਆਂ ਨੂੰ ਬਣਾ ਕਿਸੇ ਦਵਾਈ ਦੇ ਵਰਤੀਆਂ ਸਕੂਨ ਦੇਵਨ ਦਾ ਬਹੁਤ ਵਧੀਆ ਤਰੀਕਾ ਹੈ।

 

More

Your Name:
Your E-mail:
Subject:
Comments:


Powered by: PHPCow.com