کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > ਮੁੰਬਈ: ਸੰਗੀਤ ਰੋਗੀਆਂ ਦੀ ਦਰਦਾਂ ਦਾ ਦਾਰੂ

ਮੁੰਬਈ: ਸੰਗੀਤ ਰੋਗੀਆਂ ਦੀ ਦਰਦਾਂ ਦਾ ਦਾਰੂ

ਵਿਚਾਰ ਡੈਸਕ

July 8th, 2008

5 / 5 (1 Votes)

 

 

ਸੰਗੀਤ ਰਾਹੀਂ ਇਲਾਜ ਦਾ ਤਰੀਕਾ ਪੁਰਾਣੇ ਆਈਵਵੀਦਕ ਤਰੀਕੇ ਦੇ ਇਲਾਜ ਵਿਚ ਹਜ਼ਾਰਾਂ ਵਰ੍ਹਿਆਂ ਤੋਂ ਹੋ ਰਿਹਾ ਹੈ। ਹੁਣ ਨਵੇਂ ਕਾਹਡ ਵਿਚ ਪਤਾ ਲੱਗਾ ਹੈ ਕਿ ਸੰਗੀਤ ਕਈ ਰੋਗਾਂ ਦਾ ਦਾਰੂ ਵੀ ਹੁੰਦਾ ਏ ਜਿਥੇ ਸੰਗੀਤ ਜ਼ਿਹਨੀ ਸਕੂਨ ਦਾ ਵਸੀਲਾ ਬੰਨਦਾ ਏ ਉਥੇ ਈ ਇਹ ਬੰਦੇ ਦੇ ਦਰਦ ਨੂੰ ਦੂਰ ਕਰਨ ਲਈ ਵੀ ਵਧੀਆ ਹੈ ਜਿਹੜਾ ਆਪ੍ਰੇਸ਼ਨ ਤੇ ਦਵਾਈਆਂ ਨਾਲ ਵੀ ਨਹੀਂ ਠੀਕ ਹੁੰਦਾ ਤੇ ਉਹਦ ਦੂਜੇ ਭੈੜੇ ਅਸਰਾਤ ਵੀ ਹੁੰਦੇ ਨੇਂ।

ਇਸ ਸਿਲਸਿਲੇ ਵਿਚ ਮੁੰਬਈ ਦੇ ਇਕ ਹਸਪਤਾਲ ਵਿਚ ਮਿਊਜ਼ਿਕ ਥਰਾਪੀ ਦਾ ਤਜਰਬਾ ਸ਼ੁਰੂ ਕੀਤਾ ਗਿਆ ਏ। ਇਹਦੇ ਵਿਚ ਸੰਗੀਤ ਦੇ ਕਈ ਆਲਿਆਂ ਰਾਹੀਂ ਇਹੋ ਜਿਹੀਆਂ ਲਹਿਰਾਂ ਪੈਦਾ ਕੀਤੀਆਂ ਜਾਂਦੀਆਂ ਹਨ ਜਿਹਨਾਂ ਨਾਲ ਰੋਗੀ ਨੂੰ ਜ਼ਿਹਨੀ ਈ ਨ੍ਹੀਂ ਸਗੋਂ ਜਿਸਮਾਨੀ ਸਕੂਨ ਵੀ ਮਿਲਦਾ ਏ ਤੇ ਇਹਦੇ ਵਿਚ ਰੋਗ ਮੁਤਾਬਿਕ ਸੁਰਾਂ ਦੇ ਉਤਾਰ ਚੜ੍ਹਾ ਨੂੰ ਈ ਖ਼ਾਸ ਲੈ ਵਿਚ ਘਟਾਇਆ ਵਧਾਇਆ ਜਾਂਦਾ ਏ।

ਇਸ ਇਲਾਜ ਵਿਚ ਮਿਊਜ਼ਿਕ ਥਰਾਪੀ ਦੀਆਂ ਸੀ ਡਿਆਂ ਦਿੱਤੀਆਂ ਜਾਂਦੀਆਂ ਨੇਂ ਜਿਹਨਾਂ ਰਾਹੀਂ ਜ਼ਿਹਨੀ ਖਿਲਾਰ, ਸ਼ੂਗਰ ਤੇ ਸਿਰ ਪੀੜ ਤੋਂ ਅੱਡ ਦੌਰੇ, ਦਿਲ ਦੀਆਂ ਧੜਕਣਾਂ ਦਾ ਬੇ ਕਾਬੂ ਹੋਣਾ, ਕਈ ਅੰਗਾਂ ਵਿਚ ਖਚਾ, ਤੇ ਪੁੱਠੀਆਂ ਦੇ ਦਰਦ ਦਾ ਇਲਾਜ ਕੀਤਾ ਜਾਂਦਾ ਏ।

ਇਸ ਤੋਂ ਅੱਡ ਅਨਸੋਮੀਨਾ (ਨਿੰਦਰ ਨਾ ਆਉਣਾ) ਤੇ ਡਰ ਵਰਗੇ ਰੋਗਾਂ ਦਾ ਇਲਾਜ ਵੀ ਹੁੰਦਾ ਏ। ਡਾਕਟਰਾਂ ਦਾ ਆਖਣਾ ਏ ਕਿ ਸੀ ਡੀਜ਼ ਦੇ ਅਲਬਮ ਵਿਚ ਜਿਹੜਾ ਸੰਗੀਤ ਚੁਣਿਆ ਗਿਆ ਏ ਉਹਦੇ ਵਿਚ ਆਵਾਜ਼ਾਂ ਦੇ ਉਤਾਰ ਚੜ੍ਹਾ ਤੇ ਧੁਨਾਂ ਦੀ ਬੁਣਤਰ ਤੇ ਕਾਹਡ ਮਗਰੋਂ ਉਨ੍ਹਾਂ ਨੂੰ ਵੱਖਰਿਆਂ ਵੱਖਰੀਆਂ ਮਿਰਜ਼ਾਂ ਲਈ ਵਰਤਿਆ ਜਾਂਦਾ ਏ।

ਸੰਗੀਤ ਰਾਹੀਂ ਦਿਲ ਦੀਆਂ ਰੋਗਾਂ ਦਾ ਇਲਾਜ ਸਭ ਤੋਂ ਚੰਗਾ ਹੁੰਦਾ ਏ ਜਿਹਦੇ ਵਿੱਚ ਧੜਕਣਾ ਦਾ ਬੇ ਕਾਬੂ ਹੋਣਾ, ਹਾਈ ਬਲੱਡ ਪ੍ਰੈਸ਼ਰ, ਖ਼ੂਨ ਦੀਆਂ ਨਾੜਾਂ ਤੇ ਪੁੱਠੀਆਂ ਦੇ ਸੁੰਗੜਨ ਦੇ ਅਮਲ ਨੂੰ ਰੋਕਣਾ ਰਲਤੀ ਹੈ।

 

More

Your Name:
Your E-mail:
Subject:
Comments:


Powered by: PHPCow.com