ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > 2030 ਤੀਕਰ ਅੱਧੀ ਤੋਂ ਵੱਧ ਦੁਨੀਆ ਮੋਟਾਪੇ ਦਾ ਸ਼ਿਕਾਰ ਹੋ ਜਾਵੇਗੀ
ਦੁਨੀਆ ਵਿਚ ਲੋਕਾਂ ਦੇ ਵਧਦੇ ਹੋਏ ਢਿੱਡਾਂ ਨੂੰ ਵੇਖਦਿਆਂ ਖੋਜਕਾਰਾਂ ਦੇ ਇਕ ਜਿਥੇ ਨੇ ਗਵੇੜ ਲਾਇਆ ਹੈ ਕਿ 2030 ਤੀਕਰ ਦੁਨੀਆ ਦੀ 58 ਫ਼ੀਸਦ ਆਬਾਦੀ ਮੋਟਾਪੇ ਦਾ ਸ਼ਿਕਾਰ ਹੋ ਜਾਵੇਗੀ। ਖੋਜ ਕਰਨ ਵਾਲਿਆਂ ਦਾ ਆਖਣਾ ਹੈ ਕਿ ਦੁਨੀਆ ਦੀ ਇਕ ਤਿਹਾਈ ਆਬਾਦੀ ਪਹਿਲੋਂ ਈ ਮੋਟੀ ਯਾਂ ਬਹੁਤ ਮੋਟੀ ਹੈ।
ਇਹ ਖੋਜ ਬੜੀ ਅਹਿਮ ਗੌਣੀ ਜਾ ਰਹੀ ਹੈ ਕਿਉਂ ਜੋ ਪੂਰੀ ਦੁਨੀਆ ਵਿੱਚ ਮੋਟਾਪੇ ਬਾਰੇ ਸੌ ਸਾਲਾਂ ਵਿਚ ਲਾਇਆ ਜਾਵਣ ਵਾਲਾ ਇਹ ਪਹਿਲਾ ਗਵੇੜ ਹੈ। ਇਸ ਖੋਜ ਵਿਚ ਖੋਜਕਾਰਾਂ ਨੇ ਦੁਨੀਆ ਦੀ 88 ਫ਼ੀਸਦ ਆਬਾਦੀ ਰੱਖਣ ਵਾਲੇ 106 ਮੁਲਕਾਂ ਵਿਚੋਂ ਆਂਕੜੇ ਇਕੱਠੇ ਕੀਤੇ ਸਨ।
ਇਸ ਖੋਜ ਦੇ ਤੱਤ ਬਾਰੇ ਦੱਸਦਿਆਂ ਖੋਜੀਆਂ ਦੱਸਿਆ ਕਿ ਵਰ੍ਹੇ 2005 ਤੀਕਰ ਦੁਨੀਆ ਦੀ 23.2 ਫ਼ੀਸਦਜਵਾਨ ਆਬਾਦੀ ਮੋਟੀ ਤੇ 9.8 ਫ਼ੀਸਦ ਬਹੁਤ ਮੋਟੀ ਸੀ। ਨੇੜੇ ਤੇੜੇ 937 ਮਲੀਨ ਬੰਦੇ ਮੋਟੇ ਅਤੇ 396 ਮਲੀਨ ਬਹੁਤ ਮੋਟੇ ਸਨ। ਜੇ ਇਸੇ ਤਰ੍ਹਾਂ ਈ ਮੋਟੀਆਂ ਦੀ ਗਿਣਤੀ ਵਧਦੀ ਰਹੀ ਤੇ 2030 ਤੀਕਰ ਮੋਟੀਆਂ ਦੀ ਗਿਣਤੀ 2.16ਬਿਲੀਅਨ ਅਤੇ ਬਹੁਤ ਮੋਟੀਆਂ ਦੀ ਗਿਣਤੀ 1.12 ਬਿਲੀਅਨ ਹੋ ਜਾਵੇਗੀ।
More