کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > ਕਾਇਨਾਤ ਦੀ ਸਭ ਤੋਂ ਠੰਡੀ ਥਾਂ

ਕਾਇਨਾਤ ਦੀ ਸਭ ਤੋਂ ਠੰਡੀ ਥਾਂ

ਵਿਚਾਰ ਡੈਸਕ

July 20th, 2008

 

 

ਫ਼ਰਾਂਸ ਅਤੇ ਸੋਅਟਜ਼ਰਲੀਨਡ ਦੀ ਸਰਹੱਦ ਤੇ ਇਕ ਸੁਰੰਗ ਵਿਚ ਫ਼ਿਜ਼ਿਕਸ ਦੇ ਇਲਮ ਤੇ ਤਜਰਬੇ ਕਰਨ ਲਈ ਬਣਾਈ ਜਾਵਣ ਵਾਲੀ ਲੈਬਾਰਟਰੀ ਕਾਇਨਾਤ ਦੀ ਸਭ ਤੋਂ ਠੰਡੀ ਥਾਂ ਹੈ। ਖ਼ਿਲਾ ਦੇ ਦੌਰ ਦੁਰਾਡੇ ਇਲਾਕਿਆਂ ਵਿਚ ਦਰਜਾ ਹਰਾਰਤ ਮਨਫ਼ੀ 270 ਡਿਗਰੀ ਸੈਂਟੀ ਗ੍ਰੇਡ ਦੱਸਿਆ ਜਾਂਦਾ ਹੈ ਪਰ ਇਸ ਲੈਬਾਰਟਰੀ ਵਿੱਚ ਦਰਜਾ ਹਰਾਰਤ ਮਨਫ਼ੀ 271 ਡਿਗਰੀ ਸੈਂਟੀ ਗ੍ਰੇਡ ਹੋਵੇ ਗਾ।

ਵਿਚਾਰ ਹੈ ਕਿ ਇਸ ਲੈਬਾਰਟਰੀ ਵਿੱਚ ਹੁਣ ਤੀਕਰ ਦਾ ਸਭ ਤੋਂ ਵੱਡਾ ਤਜਰਬਾ ਕੀਤਾ ਜਾਵੇ ਗਾ ਜਿਹਦੇ ਵਿਚ ਕੁੱਝ ਅਜਿਹੇ ਹਾਲਾਤ ਪੈਦਾ ਕੀਤੇ ਜਾਵਣਗੇ ਜਿਹੜੇ 'ਬਿੱਗ ਬੈਂਗ' ਵੇਲ਼ੇ ਹੋਏ ਹੂਓਨਗੇ। ਸਾਇੰਸੀ ਨਜ਼ਰੀਏ 'ਬਿੱਗ ਬੈਂਗ' ਮੂਜਬ ਇਹ ਕਾਇਨਾਤ ਇਕ ਧਮਾਕੇ ਮਗਰੋਂ ਹੋਂਦ ਵਿਚ ਆਈ ਜਿਹਦੇ ਤੱਤ ਵਿਚ ਕਈ ਸੀਆਰੇ ਕਾਇਨਾਤ ਵਿੱਚ ਖਿਲਰ ਗਏ ਅਤੇ ਉਥੇ ਕਰੋੜਾਂ ਵਰ੍ਹਿਆਂ ਵਿਚ ਹੋਵਣ ਵਾਲਿਆਂ ਬਦਲੀਆਂ ਪਾਰੋਂ ਜ਼ਿੰਦਗੀ ਵਜੂਦ ਵਿਚ ਆਈ।

ਹਜ਼ਾਰਾਂ ਮਿਕਨਾਤੀਸੀ ਤਾਰਾਂ ਨਾਲ ਬਣਿਆ ਹੋਇਆ ਇਕ ਪਾਈਪ ਐਲ ਐਚ ਸੀ (ਲਾਰਜ ਹਾਈਡਰੁਨ ਕੋਲਾਈਡਰ) ਬਣਾਇਆ ਗਿਆ ਹੈ ਜਿਹੜਾ ਫ਼ਰਾਂਸੀਸੀ ਸਰਹੱਦ ਤੇ ਬਣਾਈ ਜਾਵਾਂ ਵਾਲੀ ਲੈਬਾਰਟਰੀ ਵਿੱਚ ਮਨਫ਼ੀ ਦੋ ਸੋ ਅਕਹਤਰ ਡਿਗਰੀ ਸੈਂਟੀ ਗ੍ਰੇਡ ਤੇ ਲਾਇਆ ਜਾਵੇ ਗਾ। ਇਹ ਮਿਕਨਾਤੀਸੀ ਤਾਰਾਂ ਚੂੜੀ ਦੀ ਸੂਰਤ ਵਿਚ ਇਸ ਤਰ੍ਹਾਂ ਲਾਈਆਂ ਗਈਆਂ ਹਨ ਕਿ ਉਹ ਇਸ ਸੁਰੰਗ ਵਿਚ 27 ਕਿਲੋਮੀਟਰ ਤੀਕਰ ਇਸ ਪਾਈਪ ਵਿਚ ਲੱਗਿਆਂ ਹੋਵਣ ਗਿਆਂ।

ਜਦੋਂ ਇਸ ਲੈਬਾਰਟਰੀ ਵਿੱਚ ਤਜਰਬਾ ਕੀਤਾ ਜਾਵੇ ਗਾ ਤੇ ਰਿਸ਼ਮਾਂ ਮਿਕਨਾਤੀਸੀ ਤਾਰਾਂ ਨਾਲ ਲੱਗੇ ਪਾਈਪ ਐਲ ਐਚ ਸੀ ਰਾਹੀਂ ਵੱਖਰੇ ਵੱਖਰੇ ਪਾਸਿਆਂ ਨੂੰ ਚਾਨਣ ਦੀ ਟੁਰੇ ਲੰਘਦਿਆਂ ਕਈ ਥਾਵਾਂ ਤੇ ਆਪੋਂ ਵਿਚ ਟਕਰਾਵਨ ਗਿਆਂ। ਇਹ ਟਕਰਾ ਤੂਫ਼ਾਨੀ ਹੋਵੇ ਗਾ ਜਿਵੇਂ 'ਬਿੱਗ ਬੈਂਗ' ਵੇਲ਼ੇ ਹੋਇਆ ਹੋਵੇ ਗਾ।

ਲੈਬਾਰਟਰੀ ਵਿਚ ਇਹ ਇਸ ਕਿਸਮ ਦਾ ਪਹਿਲਾ ਤਜਰਬਾ ਹੈ। ਇਹ ਤਜਰਬਾ ਇਹੋ ਜਿਹੇ ਠੰਢੇ ਮਾਹੌਲ ਵਿਚ ਹੋਵੇ ਗਾ ਜਿਹੜਾ ਇਹ ਸਾਬਤ ਕਰੇ ਗਾ ਕਿ ਕਾਇਨਾਤ ਵਿਚ ਏਨੀ ਠੰਡ ਕਿਤੇ ਹੋਰ ਨਹੀਂ ਹੈ।

 

More

Powered by: PHPCow.com