کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > ਤੰਬਾਕੂ ਨਾਲ ਕੈਂਸਰ ਦਾ ਇਲਾਜ

ਤੰਬਾਕੂ ਨਾਲ ਕੈਂਸਰ ਦਾ ਇਲਾਜ

ਵਿਚਾਰ ਡੈਸਕ

July 23rd, 2008

 

 

ਆਖਿਆ ਜਾਂਦਾ ਹੇ ਕਿ ਤੰਬਾਕੂ ਪੀਣ ਵਾਲੀਆਂ ਨੂੰ ਕੈਂਸਰ ਹੋ ਜਾਂਦਾ ਏ ਪਰ ਅਮਰੀਕਾ ਦੇ ਕੁੱਝ ਸਾਇੰਸਦਾਨਾਂ ਦੀ ਕਾਹਡ ਦੇ ਨਤੀਜੇ ਵਿੱਚ ਕੈਂਸਰ ਦੇ ਰੋਗੀਆਂ ਲਈ ਤੰਬਾਕੂ ਦੇ ਬੂਟੇ ਨਾਲ ਇਕ ਵੈਕਸੀਨ ਬਣਾਈ ਗਈ ਹੈ। ਕੈਂਸਰ ਦੇ ਰੋਗੀਆਂ ਦੇ ਟਿਊਮਰ ਸੈੱਲ ਨਾਲ ਲੜਨ ਵਾਲੀ ਇਹ ਵੈਕਸੀਨ ਜੀਨੀਆਤੀ ਤੌਰ ਤੇ ਬਣਾਏ ਗਏ ਤੰਬਾਕੂ ਦੇ ਬੂਟੇ ਨਾਲ ਬਣਾਈ ਗਈ ਹੈ।

ਕੈਲੇਫ਼ੋਰਨੀਆ ਵਿਚ ਸਟੀਨਫ਼ੋਰਡ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ਦੇ ਡਾਕਟਰ ਰੋਣ ਲੇਵੀ ਦਾ ਆਖਣਾ ਹੈ ਕਿ ਇਹ ਪਹਿਲੀ ਵਾਰੀ ਹੋਇਆ ਹੈ ਕਿ ਇਕ ਬੂਟੇ ਨੂੰ ਇਹੋ ਜਹਿਆ ਪ੍ਰੋਟੀਨ ਬਣਾਉਣ ਲਈ ਵਰਤਿਆ ਜਾ ਰਿਹਾ ਹੈ ਜਿਹੜਾ ਬੰਦੇ ਦੇ ਪਿੰਡੇ ਵਿੱਚ ਦਾਖ਼ਲ ਕੀਤਾ ਜਾ ਸਕਦਾ ਏ। ਉਹਨਾਂ ਦਾ ਆਖਣਾ ਹੈ ਕਿ ਇਹਦੇ ਨਾਲ ਕੈਂਸਰ ਦਾ ਇਲਾਜ ਬਿਨਾ ਕਿਸੇ ਸਾਈਡ ਅਫ਼ੀਕਟਸ ਦੇ ਕੀਤਾ ਜਾ ਸਕੇ ਗਾ। ਇਸ ਵੈਕਸੀਨ ਦਾ ਟੀਚਾ ਇਹ ਹੈ ਕਿ ਬੰਦੇ ਦੇ ਆਪਣੇ ਪਿੰਡੇ ਨੂੰ ਇਸ ਕਾਬਲ ਕੀਤਾ ਜਾ ਸਕੇ ਕਿ ਉਹ ਕੈਂਸਰ ਦੇ ਰੋਗ ਨਾਲ ਲੜ ਸਕੇ।

ਇਸ ਟੈਕਨਾਲੋਜੀ ਨਾਲ ਇਕ ਇਹੋ ਜਹਿਆ ਵਾਇਰਸ ਬਣਾਇਆ ਜਾਂਦਾ ਏ ਜਿਹੜਾ ਤੰਬਾਕੂ ਦੇ ਪੱਤਿਆਂ ਤੇ ਅਸਰ ਕਰਦਾ ਏ। ਰੋਗੀ ਦੇ ਪਿੰਡੇ ਵਿਚੋਂ ਕੈਂਸਰ ਵਾਲੇ ਖ਼ਲੀਏ ਲੈ ਕੇ ਇਸ ਵਾਇਰਸ ਨਾਲ ਰਲਾਏ ਜਾਂਦੇ ਨੇਂ। ਫਿਰ ਇਸ ਵਾਇਰਸ ਨੂੰ ਤੰਬਾਕੂ ਦੇ ਬੂਟੇ ਵਿਚ ਰੱਖ ਦਿੱਤਾ ਜਾਂਦਾ ਏ। ਜਦੋਂ ਤੰਬਾਕੂ ਦੇ ਪੱਤੇ ਨੂੰ ਥੋੜਾ ਜਹਿਆ ਛਲਿਆ ਜਾਂਦਾ ਏ ਤੇ ਇਹ ਪ੍ਰੋਟੀਨ ਵਾਲੀ ਫ਼ੈਕਟਰੀ ਬਣ ਜਾਂਦਾ ਏ ਜਿਹਦੇ ਨਾਲ ਕੈਂਸਰ ਦੇ ਇਲਾਜ ਲਈ ਵੈਕਸੀਨ ਬਣਦੀ ਏ।

ਪ੍ਰੋਟੀਨ ਬਣਾਉਣ ਦੇ ਦੂਜੇ ਤਰੀਕੇ ਜਿਵੇਂ ਕਿ ਜਾਨਵਰਾਂ ਦੇ ਪਿੰਡੇ ਵਿਚ ਵਾਇਰਸ ਰੱਖ ਕੇ ਪ੍ਰੋਟੀਨ ਬਣਾਉਣਾ ਇਕ ਲਮਾ ਕੰਮ ਏ ਤੇ ਇਹਦੇ ਵਿੱਚ ਮਹੀਨੇ ਲੱਗ ਜਾਂਦੇ ਨੇਂ। ਪਰ ਤੰਬਾਕੂ ਦੇ ਬੂਟੇ ਵਾਲਾ ਤਰੀਕਾ ਸੌਖਾ ਤੇ ਛੇਤੀ ਕੰਮ ਕਰਨ ਵਾਲਾ ਏ। ਇਹਦੇ ਨਾਲ ਇਕ ਹਫ਼ਤੇ ਵਿੱਚ ਈ ਪ੍ਰੋਟੀਨ ਬਣ ਜਾਂਦਾ ਏ।

ਜਦੋਂ ਇਸ ਵੈਕਸੀਨ ਨੂੰ ਕੈਂਸਰ ਦੇ ਸੋਲਾਂ ਰੋਗੀਆਂ ਤੇ ਵਰਤਿਆ ਗਿਆ ਤੇ ਉਨ੍ਹਾਂ ਵਿਚੋਂ 70 ਫ਼ੀਸਦ ਰੋਗੀਆਂ ਦਾ ਮਦਾਫ਼ਾਤੀ ਨਿਜ਼ਾਮ ਚੰਗਾ ਹੋਣਾ ਸ਼ੁਰੂ ਹੋ ਗਿਆ ਤੇ ਕਿਸੇ ਤੇ ਕੋਈ ਭੈੜਾ ਅਸਰ ਨਹੀਂ ਪਿਆ। ਡਾਕਟਰ ਲੇਵੀ ਦਾ ਆਖਣਾ ਹੈ ਕਿ ਇਸੀ ਤਰੀਕੇ ਨਾਲ ਸਸਤੀ ਤੇ ਸੁਖੀ ਵੈਕਸੀਨ ਬਣਾਈ ਜਾ ਸਕਦੀ ਏ।

 

More

Your Name:
Your E-mail:
Subject:
Comments:


Powered by: PHPCow.com