ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > ਚੰਦ ਤੇ ਗ਼ੈਰ ਇਨਸਾਨੀ ਮਖ਼ਲੂਕ ਦਾ ਵਾਸਾ ਹੈ: ਖ਼ਲਾਈ ਸਾਇੰਸਦਾਨ ਦਾ ਦਾਅਵਾ
ਨਾਸਾ ਦੇ ਪੁਰਾਣੇ ਖ਼ਲਾਈ ਸਾਇੰਸਦਾਨ ਅਤੇ ਚੰਦ ਤੇ ਜਾਵਣ ਵਾਲੇ ਡਾਕਟਰ ਇਡਗਰ ਮਚਲ ਜਿਹੜੇ ਅਪਾਲੋ 14 ਮਿਸ਼ਨ ਵਿਚ ਰਲਤੀ ਸਨ ਨੇ ਦਾਅਵਾ ਕੀਤਾ ਹੈ ਕਿ ਗ਼ੈਰ ਇਨਸਾਨੀ ਮਖ਼ਲੂਕ ਦਾ ਵਜੂਦ ਹੈ। ਉਨ੍ਹਾਂ ਦਾ ਆਖਣਾ ਹੈ ਕਿ ਕਈ ਮੌਕਿਆਂ ਤੇ ਇਹ ਧਰਤੀ ਤੋਂ ਬਾਹਰਲੀ ਮਖ਼ਲੂਕ ਧਰਤੀ ਤੇ ਆਈ ਵੀ ਹੈ। ਡਾਕਟਰ ਮਚਲ ਨੇ ਜਿਹੜੇ ਹੁਣ 77 ਵਰ੍ਹਿਆਂ ਦੇ ਨੇਂ, ਇਕ ਰੇਡੀਓ ਇੰਟਰਵਿਊ ਵਿਚ ਆਖਿਆ ਹੈ ਕਿ ਖ਼ਲਾਈ ਏਜੰਸੀ ਜਿਹਦਾ ਗ਼ੈਰ ਇਨਸਾਨੀ ਮਖ਼ਲੂਕ ਨਾਲ ਰਾਬਤਾ ਹੈ ਨੇ ਦੱਸਿਆ ਹੈ ਕਿ ਮਧਰੇ ਕੱਦ ਦੇ ਅਜੀਬ ਜਿਹੇ ਲੋਕ ਨੇਂ। ਉਨ੍ਹਾਂ ਗਵੇੜ ਲਾਉਂਦਿਆਂ ਦੱਸਿਆ ਕਿ ਗ਼ੈਰ ਇਨਸਾਨੀ ਮਖ਼ਲੂਕ ਦਾ ਜਿਹੜਾ ਖ਼ਿਆਲੀ ਮੁਹਾਂਦਰਾ ਬਣਾਇਆ ਗਿਆ ਹੈ ਉਹ ਅਸਲ ਵਿਚ ਵੀ ਇੰਜ ਦੇ ਈ ਮਧਰੇ ਤੇ ਵੱਡੇ ਸਿਰ ਤੇ ਵੱਡੀਆਂ ਅੱਖਾਂ ਵਾਲੇ ਨੇਂ। ਹੱਸਦਿਆਂ ਹੱਸਦਿਆਂ ਉਨ੍ਹਾਂ ਆਖਿਆ ਕਿ ਗ਼ੈਰ ਇਨਸਾਨੀ ਮਖ਼ਲੂਕ ਦੀ ਟੈਕਨਾਲੋਜੀ ਵੀ ਸਾਡੇ ਤੋਂ ਬਹੁਤ ਅੱਗੇ ਹੈ। ਜੇ ਉਨ੍ਹਾਂ ਨਾਲ ਵੈਰ ਪਾ ਲਿਆ ਹੁੰਦਾ ਤੇ ਹੁਣ ਤੀਕਰ ਅਸੀਂ ਮਰ ਮੁੱਕ ਗਏ ਹੋਣਾ ਸੀ। ਉਨ੍ਹਾਂ ਦੱਸਿਆ ਕਿ ਸੱਠ ਵਰ੍ਹਿਆਂ ਤੋਂ ਸਾਡੀਆਂ ਹਕੂਮਤਾਂ ਦੇ ਉਨ੍ਹਾਂ ਨਾਲ ਰਾਬਤੇ ਹਨ। ਪਰ ਹੌਲੀ ਹੌਲੀ ਇਹ ਗੱਲ ਬਾਹਰ ਨਿਕਲ ਗਈ ਤੇ ਸਾਡੇ ਵਿਚੋਂ ਕੁੱਝ ਬੰਦਿਆਂ ਨੂੰ ਇਹਦੇ ਬਾਰੇ ਥੋੜਾ ਬਹੁਤ ਬਾਹਰ ਦੱਸਣ ਦੀ ਇਜਾਜ਼ਤ ਮਿਲ ਗਈ। ਉਨ੍ਹਾਂ ਆਖਿਆ ''ਮੈਂ ਫ਼ੌਜ ਤੇ ਇੰਟੈਲੀ ਜਿਣਸ ਵਿਚ ਰਹੀਆਂ ਜਿਹਨਾਂ ਨੂੰ ਉਨ੍ਹਾਂ ਗੱਲਾਂ ਦਾ ਵੀ ਪਤਾ ਹੁੰਦਾ ਏ ਜਿਹੜੀਆਂ ਆਮ ਲੋਕਾਈ ਨੂੰ ਨਹੀਂ ਪਤਾ ਹੁੰਦਿਆਂ। ਬਾਹਰਲੀ ਮਖ਼ਲੂਕ ਧਰਤੀ ਤੇ ਆਈ ਹੈ। ਹਾਲੀਂ ਉਨ੍ਹਾਂ ਨੇ ਕੁੱਝ ਮੁਕਾਲੇ ਵੀ ਪੜ੍ਹੇ ਹਨ ਤੇ ਕੁੱਝ ਚਿਰ ਤੋਂ ਇਹ ਹੋ ਰਿਹਾ ਹੈ।'' ਨਾਸਾ ਦੇ ਪ੍ਰਬੰਧੀਆਂ ਨੇ ਡਾਕਟਰ ਮਚਲ ਦੇ ਦਾਅਵੇ ਦਾ ਤੁਰੰਤ ਜਵਾਬ ਦਿੰਦਿਆਂ ਆਖਿਆ ਹੈ ਕਿ ''ਨਾਸਾ ਗ਼ੈਰ ਇਨਸਾਨੀ ਮਖ਼ਲੂਕ ਨੂੰ ਨਹੀਂ ਲੱਭਦਾ ਤੇ ਨਾ ਈ ਨਾਸਾ ਦਾ ਇਸ ਸੀਆਰੇ ਯਾਂ ਪੂਰੀ ਕਾਇਨਾਤ ਵਿਚ ਗ਼ੈਰ ਇਨਸਾਨੀ ਮਖ਼ਲੂਕ ਨਾਲ ਕੋਈ ਰਾਬਤਾ ਹੈ। ਡਾਕਟਰ ਮਚਲ ਇਕ ਅਜ਼ੀਮ ਅਮਰੀਕੀ ਹੈ ਪਰ ਅਸੀਂ ਇਸ ਮਾਮਲੇ ਵਿਚ ਉਹਦੇ ਵਿਚਾਰਾਂ ਨਾਲ ਸਹਿਮਤ ਨਹੀਂ।
More