ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > ਅਗਲੇ ਸਾਲ ਚੀਨ ਸਨਅਤੀ ਪੈਦਾਵਾਰ ਵਿਚ ਅਮਰੀਕਾ ਦੀ ਸੌ ਸਾਲਾ ਪ੍ਰਧਾਨੀ ਮੁਕਾ ਦੇਵੇ ਗਾ
ਗਲੋਬਲ ਅਨਸਾਇਟ ਨੇ ਫ਼ਨਾਨਸ਼ਲ ਟਾਈਮਜ਼ ਨੂੰ ਅਪਣੀ ਪੇਸ਼ਗੋਈ ਦਿੱਤੀ ਹੈ ਜਿਸ ਦੇ ਮੁਤਾਬਿਕ ਅਗਲੇ ਸਾਲ ਚੀਨ ਦੁਨੀਆ ਦੀ ਸਨਅਤੀ ਪੈਦਾਵਾਰ ਦਾ ਸਤਾਰਾਂ ਫ਼ੀਸਦ ਯਾ ਗਿਆਰਾ ਹਜ਼ਾਰ ਸਤ ਸੋ ਤਰਾਸੀ ਬਿਲੀਅਨ ਡਾਲਰ ਪੈਦਾ ਕਰੇ ਗਾ ਤੇ ਅਮਰੀਕਾ ਸੋਲਾਂ ਫ਼ੀਸਦ।
ਪਿਛਲੇ ਸਾਲ ਤਾਈਂ ਵੀ ਇਸੇ ਗਲੋਬਲ ਅਨਸਾਇਟ ਦੀ ਪੇਸ਼ਗੋਈ ਸੀ ਜੋ ਅਮਰੀਕਾ ਵੀਹ ਸੋ ਤੇਰਾਂ ਤੀਕਰ ਦੁਨੀਆ ਵਿੱਚ ਨੰਬਰ ਇਕ ਰਵੇ ਗਾ ਪਰ ਅਮਰੀਕਾ ਵਿਚ ਮੁਈਸ਼ਤ ਵਿਚ ਮੰਦੀ ਨਾਲ ਅੰਦਾਜ਼ਿਆਂ ਤੋਂ ਕਿਤੇ ਵੱਧ ਪੈਦਾਵਾਰ ਵਿਚ ਘਾਟਾ ਪਿਆ ਹੈ।
ਇਸ ਤਬਦੀਲ ਨਾਲ ਅਮਰੀਕਾ ਦੀ ਪੈਦਾਵਾਰ ਵਿਚ ਸੌ ਸਾਲ ਦੀ ਪ੍ਰਧਾਨੀ ਮੁੱਕ ਜਾਵੇਗੀ ਤੇ ਚੀਨ ਅਪਣੀ ਪੁਰਾਣੀ ਹੈਸੀਅਤ ਤੇ ਆਜਾਵੇ ਗਾ। ਮੁਆਸ਼ੀ ਤਾਰੀਖ਼ ਦਾਨ ਕਹਿੰਦੇ ਹਨ ਜੋ ਚੀਨ ਅਠਾਰਾਂ ਸੌ ਸਾਲ ਮੁਆਸ਼ੀ ਪੈਦਾਵਾਰ ਵਿਚ ਪ੍ਰਧਾਨ ਰਿਹਾ। ਇਸ ਦੀ ਪ੍ਰਧਾਨੀ ਅਠਾਰਾਂ ਸੋ ਚਾਲੀਹਾ ਦੇ ਲਾਗੇ ਮੱਕੀ ਜਦੋਂ ਬਰਤਾਨੀਆ ਸਨਅਤੀ ਇਨਕਲਾਬ ਨਾਲ ਨੰਬਰ ਇਕ ਹੋ ਗਿਆ।
ਫ਼ਾਨਾਸ਼ਲ ਟਾਈਮਜ਼ ਤੇ ਪੀਟਰ ਮਾਰਸ਼ ਦੇ ਸ਼ਕਰੀਏ ਨਾਲ
More