کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > ਦਵਾਈਆਂ ਦੇ ਨਾਂ ਕਿਵੇਂ ਰੱਖੇ ਜਾਂਦੇ ਹਨ?

ਦਵਾਈਆਂ ਦੇ ਨਾਂ ਕਿਵੇਂ ਰੱਖੇ ਜਾਂਦੇ ਹਨ?

ਜ਼ੀਫ਼ ਸਈਅਦ

August 14th, 2008

 

 

ਡਾਕਟਰੀ ਦਵਾਈਆਂ ਦੇ ਰੰਗ ਬਰੰਗੇ ਨਾਵਾਂ ਤੋਂ ਹਰ ਬੰਦੇ ਨੂੰ ਨਿੱਤ ਵਾਸਤਾ ਪੀਂਦਾ ਰਹਿੰਦਾ ਹੈ, ਕੌਣ ਹੈ ਜਿਹੜਾ ਬਰੋਫ਼ੀਨ, ਵੀਲੀਮ, ਫ਼ਲੀਜਲ, ਜ਼ੀਨਟੀਕ, ਜ਼ੋਕੋਰ, ਪਰੋਜ਼ੀਕ ਵਰਗੇ ਨਾਵਾਂ ਤੋਂ ਜਾਣੂੰ ਨਹੀਂ ਹਨ। ਪਰ ਕੀਹ ਤੁਸੀਂ ਕਦੀ ਸੋਚਿਆ ਜੋ ਇਹ ਨਾਂ ਕੌਣ ਰੱਖਦਾ ਹੈ ਤੇ ਉਨ੍ਹਾਂ ਨਾਵਾਂ ਦਾ ਚੋਣ ਕਿਵੇਂ ਹੁੰਦਾ ਹੈ ?

ਤੇ ਜੇ ਅਸੀਂ ਤੁਹਾਨੂੰ ਦਸ ਦੀਏ ਜੋ ਅੱਜਕਲ੍ਹ ਇੱਕ ਦਵਾਈ ਦੇ ਨਾਂ ਦੇ ਚੋਣ ਤੇ ਢਾਈ ਲੱਖ ਤੋਂ ਲੈ ਕੇ ਪੰਝੀ ਲੱਖ ਡਾਲਰ ਖ਼ਰਚਾ ਆਉਂਦਾ ਹੈ ਤੇ ਖ਼ੋਰੇ ਤੁਹਾਨੂੰ ਯਕੀਨ ਨਾ ਆਵੇ।

ਪਹਿਲੋਂ ਇਹ ਹੁੰਦਾ ਸੀ ਜੋ ਕੰਪਨੀਆਂ ਦਵਾ ਬਣਾਉਂਦੀਆਂ ਹੋਇਆਂ ਆਪਣੇ ਨੌਕਰਾਂ ਨੂੰ ਕਹਿੰਦਿਆਂ ਸਨ ਜੋ ਉਹ ਆਪਣੇ ਮਨ ਪਸੰਦ ਨਾਵਾਂ ਦੀ ਲਿਸਟ ਪੇਸ਼ ਕਰਨ, ਜਿਨ੍ਹਾਂ ਵਿਚੋਂ ਇਕ ਨਾਂ ਚੁਣ ਲਿਆ ਜਾਂਦਾ ਸੀ। ਪਰ ਅੱਜਕਲ੍ਹ ਫ਼ਾਰਮਾਸੀਵਟੀਕਲ ਕੰਪਨੀਆਂ ਦਵਾਈਆਂ ਦੇ ਨਾਂ ਰੱਖਣ ਲਈ ਦੋ ਤਿੰਨ ਵਰ੍ਹੇ ਪਹਿਲੋਂ ਉਚੇਚੀਆਂ ਕੰਪਨੀਆਂ ਦੀਆਂ ਖ਼ਿਦਮਤਾਂ ਲੈਂਦੀਆਂ ਹਨ, ਜਿਥੇ ਸਿੱਖੇ ਹੋਏ ਮਾਹਿਰ ਕਈ ਮਹੀਨੇ ਸਿਰ ਜੋੜ ਕੇ ਬਹਿਣ ਤੋਂ ਮਗਰੋਂ ਕਿਸੇ ਨਾਂ ਤੇ ਇਕ ਹੁੰਦੇ ਹਨ।

ਜਦੋਂ ਮਾਹਿਰ ਕਿਸੇ ਨਾਂ ਦਾ ਚੋਣ ਕਰ ਲੈਂਦੇ ਹਨ ਤੇ ਮਾਰਕੀਟਿੰਗ ਦੇ ਮਾਹਿਰ ਇਸ ਨਾਂ ਨੂੰ ਲੈ ਕੇ ਲੋਕਾਂ ਤੀਕਰ ਅੱਪੜ ਜਾਂਦੇ ਹਨ ਤੇ ਨਾਂ ਵੱਲੋਂ ਉਨ੍ਹਾਂ ਦੀ ਮਰਜ਼ੀ ਪੁੱਛਦੇ ਹਨ ਜੋ ਨਾਂ ਸੁਣ ਕੇ ਉਨ੍ਹਾਂ ਤੇ ਕੀਹ ਅਸਰ ਪੈਂਦਾ ਹੈ। ਫਿਰ ਇਹੋ ਨਾਂ ਮਤਾਲਕਾ ਡਾਕਟਰਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੇ , ਕਿ ਅਖ਼ੀਰ ਕਿਸੇ ਦਵਾਈ ਦੀ ਕਾਮਯਾਬੀ ਯਾਂ ਨਾਕਾਮੀ ਦਾ ਦਾਰੋਮਦਾਰ ਡਾਕਟਰਾਂ ਹੀ ਤੇ ਹੁੰਦਾ ਹੈ।

ਇਹਦੇ ਮਗਰੋਂ ਇਸ ਨਾਂ ਨੂੰ ਫ਼ਰਜ਼ੀ ਡਾਕਟਰੀ ਨੁਸਖਿਆਂ ਵਿਚ ਵਰਤ ਕੇ ਵੇਖਿਆ ਜਾਂਦਾ ਹੇ ਜੋ ਕਿਤੇ ਇਸ ਦਵਾਈ ਦਾ ਨਾਂ ਕਿਸੇ ਹੋਰ ਦਵਾਈ ਦੇ ਨਾਲ ਖ਼ਲਤ ਮਲਤ ਤੇ ਨਹੀਂ ਹੋਰਹਿਆ। ਕਿਉਂ ਜੋ ਇੰਜ ਦੀਆਂ ਗ਼ਲਤੀਆਂ ਦੇ ਨਤੀਜੇ ਜਾਨ ਵੀ ਲੈ ਸਕਦੇ ਹਨ।

ਮਿਸਾਲ ਦੇ ਤੌਰ ਤੇ ਪਾਕਿਸਤਾਨ ਵਿਚ ਇਕ ਪੀੜ ਮੁਕਾਵਨ ਦੀ ਦਵਾਈ Ansaid ਦੇ ਨਾਂ ਤੋਂ ਮਿਲਦੀ ਹੈ ਕਿਉਂ ਜੋ ਦੂਜੇ ਸਰਕਾਰੀ ਮਹਿਕਮਿਆਂ ਵਾਂਗੂੰ ਪਾਕਿਸਤਾਨੀ ਮਹਿਕਮਾ ਸਿਹਤ ਦੀ ਕਾਰਕਰਦਗੀ ਵੀ ਰਸ਼ਕ ਦੇ ਕਾਬਲ ਨਹੀਂ ਹੈ, ਇਸ ਲਈ ਇਹਨੇ ਇਕ ਹੋਰ ਕੰਪਨੀ ਨੂੰ Encid ਨਾਂ ਦੀ ਦਵਾ ਰਜਿਸਟਰ ਕਰਵਾਣ ਦੀ ਇਜਾਜ਼ਤ ਦੇ ਦਿੱਤੀ ਜਿਹੜੇ ਮਾਦੇ ਦੀ ਤੀਜ਼ਾਬੀਤ ਘਟਾਵਨ ਦੇ ਕੰਮ ਆਉਂਦੀ ਹੈ। ਜ਼ਾਹਿਰ ਹੈ ਜੋ ਸ਼ਬਦ ਤੇ ਉੱਡ ਹਨ ਪਰ ਬੋਲਣ ਵਿਚ ਦੋਹਵਾਂ ਦੇ ਨਾਂ ਉੱਕਾ ਇਕੋ ਜਏ ਹਨ ਜਿਸ ਨਾਲ ਭੁਲੇਖੇ ਦੇ ਇਮਕਾਨ ਵੱਧ ਜਾਂਦੇ ਹਨ।

ਪਰ ਇਸ ਮਾਮਲੇ ਵਿਚ ਅਮਰੀਕਾ ਵਿਚ ਬਹੁਤ ਇਹਤਿਆਤ ਵਰਤੀ ਜਾਂਦੀ ਹੈ ਤੇ ਉਥੇ ਛਾਂ ਫਟਕ ਕੇ ਨਾਂ ਮਨਜ਼ੂਰ ਕੀਤਾ ਜਾਂਦਾ ਹੇ। ਦਵਾਈਆਂ ਦੇ ਨਾਂ ਰੱਖਣ ਵਾਲੇ ਮਾਹਿਰ ਕਈ ਤਰੀਕਿਆਂ ਨਾਲ ਕੰਮ ਲੈਂਦੇ ਹਨ। ਆਮ ਤੌਰ ਤੇ ਉਹ ਉੱਕਾ ਨਵਾਂ ਨਾਂ ਘੜ ਲੈਂਦੇ ਹਨ ਜਿਨੂੰ ਸੁਣ ਕੇ ਮਰੀਜ਼ਾਂ ਦੇ ਜ਼ਿਹਨ ਵਿਚ ਛੇਤੀ ਨਾਲ ਇਸ ਇਲਾਜ ਬਾਰੇ ਮਸਬਤ ਤਾਸਰ ਹੋਵੇ। ਮਿਸਾਲ ਦੇ ਤੌਰ ਤੇ Seroquel ਡਿਪ੍ਰੈਸ਼ਨ ਦੇ ਇਲਾਜ ਲਈ ਵਰਤੀ ਜਾਂਦੀ ਹੇ। ਭਾਵੇਂ ਇਸ ਲਫ਼ਜ਼ ਦਾ ਕੋਈ ਮਤਲਬ ਨਹੀਂ ਪਰ ਇਹਦੇ ਨਾਂ ਤੋਂ serenity (ਸਕੂਨ) ਤੇ quell (ਅੱਗ ਬੁਝਾਣਾ) ਵਰਗੇ ਲਫ਼ਜ਼ਾਂ ਦਾ ਖ਼ਿਆਲ ਜ਼ਿਹਨ ਵਿਚ ਆਉਂਦਾ ਹੈ।

ਇਸ ਤੋਂ ਵਖ ਮਾਹਿਰ ਚਾਹੁੰਦੇ ਹਨ ਜੋ ਨਾਂ ਡਾਕਟਰਾਂ ਤੇ ਬਿਮਾਰਾਂ ਨੂੰ ਛੇਤੀ ਯਾਦ ਹੋ ਜਾਵੇ। ਇਸ ਮਕਸਦ ਲਈ ਅੰਗਰੇਜ਼ੀ ਵਿਚ ਘੱਟ ਵਰਤੇ ਜਾਵਣ ਵਾਲੇ ਹਰਫ਼ X,Z ਵਰਗੇ ਹਰਫ਼ਾਂ ਨੂੰ ਬਹੁਤਾ ਵਰਤਿਆ ਜਾਂਦਾ ਹੈ ਤਾਂ ਜੋ ਨਾਂ ਗ਼ੈਰ ਮਾਅਮੂਲੀ ਹੋਵਣ ਦੇ ਕਾਰਨ ਤੱਵਜਾ ਅਪਣੀ ਵੱਲ ਖਿੱਚ ਲਵੇ। Xanax, Zocor,Zyrtec ਇਹਦੀਆਂ ਮਿਸਾਲਾਂ ਹਨ।

Xanax ਦਾ ਨਾਂ ਮੈਨੂੰ ਇਸ ਲਈ ਵੀ ਪਸੰਦ ਹੈ ਜੋ ਇਹਨੂੰ ਚਾਹੀ ਦਾ ਪੁੱਠਾ ਪੜ੍ਹੋ ਯਾਂ ਸਿੱਧਾ, ਦੋਹਵਾਂ ਪਾਸਿਉਂ ਇਕ ਹੀ ਲਫ਼ਜ਼ ਬਣ ਦਾ ਹੈ।

ਨਾਂ ਦੇ ਚੋਣ ਵਿੱਚ ਉਹਦੇ ਵਰਤਣ ਵਾਲੇ ਤਬਕੇ ਨੂੰ ਧਿਆਨ ਵਿੱਚ ਰੱਖਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ।ਮਿਸਾਲ ਦੇ ਤੌਰ ਤੇ ਡਿਪ੍ਰੈਸ਼ਨ ਦੀ ਦਵਾ Prozac ਬਹੁਤ ਮਸ਼ਹੂਰ ਸੀ। ਪਰ ਜਦੋਂ ਉਹਨੂੰ ਜ਼ਨਾਨੀਆਂ ਵਿਚ ਉਚੇਚਾ ਵਰਤਣ ਲਈ ਮਾਰਕੀਟ ਵਿਚ ਲਿਆਂਦਾ ਗਿਆ ਤੇ ਪਰੋਜ਼ੀਕ ਨਾਂ ਕੁੱਝ ਬਹੁਤਾ ਹੀ ਮਰਦਾਨਾ ਲੱਗਿਆ। ਇਸ ਲਈ ਕੰਪਨੀ ਨੇ ਦਵਾਈ ਦਾ ਜ਼ਨਾਨੀਆਂ ਵਿਚ ਵਰਤਣ ਲਈ ਥੋੜਾ ਜਿਆ ' ਜ਼ਨਾਨਾ' ਚੁਣਿਆ। Sarafem ਜਿਸ ਵਿੱਚ ਕੁੜੀਆਂ ਦਾ ਨਾਂ ਸਾਰਾ ਵੀ ਰਲਤੀ ਹੈ ਤੇ fem ਵੀ, ਜਿਸ ਨਾਲ ਜ਼ਨਾਨੀਆਂ ਵੱਲ ਇਸ਼ਾਰਾ ਹੁੰਦਾ ਹੈ।

ਪਰ ਨਾਂ ਰੱਖਣ ਵਾਲੇ ਮਾਹਿਰਾਂ ਦੇ ਮਸਅਲੇ ਇਥੇ ਨਹੀਂ ਮੁੱਕ ਜਾਂਦੇ ਕਿਉਂ ਜੋ ਦਵਾਈਆਂ ਬਣਾਉਣ ਵਾਲੇ ਅਦਾਰੇ ਸਾਰੀ ਦੁਨੀਆ ਵਿਚ ਕੰਮ ਕਰਰਹੇ ਹਨ, ਇਸ ਲਈ ਦਵਾਈ ਦੇ ਨਾਂ ਨੇ ਵੀ ਸਾਰੀ ਦੁਨੀਆ ਵਿੱਚ ਸਫ਼ਰ ਕਰਨਾ ਹੁੰਦਾ ਹੈ ਇਸ ਲਈ ਮਾਹਿਰ ਵੇਖਦੇ ਹਨ ਜੋ ਕਿਤੇ ਉਨ੍ਹਾਂ ਦੇ ਚੁਣੇ ਹੋਏ ਨਾਂ ਦਾ ਦੁਨੀਆ ਦੀ ਕਿਸੇ ਹੋਰ ਬੋਲੀ ਵਿਚ ਕੋਈ ਗ਼ਲਤ ਮਤਲਬ ਤੇ ਨਹੀਂ ਨਿਕਲਦਾ।

ਇਸ ਲਈ ਤੁਸੀਂ ਵੇਖਿਆ ਜੋ ਦਵਾਈਆਂ ਦਾ ਨਾਂ ਨਿਆਣਿਆਂ ਦੇ ਨਾਂ ਰੱਖਣ ਤੋਂ ਕਿਤੇ ਔਖਾ ਤੇ ਮਹਿੰਗਾ ਕੰਮ ਹੈ।


 

More

Powered by: PHPCow.com