کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > ਜੈ ਚੰਦ ਨਾ ਹੁੰਦਾ ਤੇ ਕੀਹ ਹੁੰਦਾ?

ਜੈ ਚੰਦ ਨਾ ਹੁੰਦਾ ਤੇ ਕੀਹ ਹੁੰਦਾ?

ਜ਼ੀਫ਼ ਸਈਅਦ

August 30th, 2008

 

 

ਤੁਸੀਂ ਕਦੀ ਸੋਚਿਆ ਜੋ ਜੇ ਵਾਕਈ ਚੰਦ ਨਾ ਹੁੰਦਾ ਤੇ ਕੀਹ ਹੁੰਦਾ? ਜ਼ਮੀਨ ਤੇ ਚੰਦ ਦਾ ਸਾਥ ਬੜਾ ਪੁਰਾਣਾ ਹੈ। ਜ਼ਮੀਨ ਤਕਰੀਬਾ ਸਾਢੇ ਚਾਰ ਅਰਬ ਸਾਲ ਪਹਿਲੋਂ ਵਜੂਦ ਵਿਚ ਆਈ ਸੀ,ਚੰਦ ਜ਼ਮੀਨ ਦੇ ਸਿਰਫ਼ ਤ੍ਰਹਿ ਕਰੋੜ ਸਾਲ ਮਗਰੋਂ ਬਣ ਗਿਆ ਸੀ। ਜੇ ਫ਼ਰਜ਼ ਕੀਤਾ ਜਾਵੇ ਜੋ ਜ਼ਮੀਨ ਦੀ ਕੁੱਲ ਉਮਰ ਚੌਵੀਹ ਘੰਟੇ ਹੈ, ਤੇ ਚੰਦ ਪਹਿਲੇ ਦਸ ਮਿੰਟ ਦੇ ਮਗਰੋਂ ਹੀ ਬਣ ਗਿਆ ਸੀ।

ਹਨ ਇਹ ਸਵਾਲ ਪੈਦਾ ਹੁੰਦਾ ਹੈ ਜੋ ਅਖ਼ੀਰ ਚੰਦ ਆਇਆ ਕਿਥੋਂ ?

ਜ਼ਮੀਨ ਨੂੰ ਬਣੀਆਂ ਬਹੁਤਾ ਵੇਲਾ ਨਹੀਂ ਲੰਘਿਆ ਸੀ ਜੋ ਇਹਦੀ ਤਾਰੀਖ਼ ਦਾ ਸਬ ਤੋਂ ਖ਼ੌਫ਼ਨਾਕ ਵਾਕਿਆ ਪੇਸ਼ ਆਇਆ। ਹੋਇਆ ਇੰਜ ਕਿ ਮਰੀਖ਼ ਦੀ ਜਸਾਮਤ ਦਾ ਇਕ ਸਿਆਰਾ ਪੰਜ ਲੱਖ ਕਿਲੋਮੀਟਰ ਦੀ ਰਫ਼ਤਾਰ ਨਾਲ ਆਇਆ ਤੇ ਜ਼ਮੀਨ ਨਾਲ ਟਕਰਾ ਗਿਆ। ਇਹ ਧਮਾਕਾ ਏਨਾ ਸ਼ਦੀਦ ਸੀ ਜੋ ਉਹਦੇ ਨਾਲ ਜ਼ਮੀਨ ਦਾ ਬਹੁਤ ਵੱਡਾ ਹਿੱਸਾ ਟੁੱਟ ਕੇ ਵੱਖਰਾ ਹੋ ਗਿਆ। ਮਗਰੋਂ ਇਹ ਟੁੱਟਿਆ ਹੋਇਆ ਹਿੱਸਾ ਤੇ ਕੁੱਝ ਟਕਰਾਵਨ ਵਾਲੇ ਸੀਆਰੇ ਦੇ ਟੋਟੇ ਜ਼ਮੀਨ ਦੇ ਦੁਆਲੇ ਫਿਰੇ ਲਾਵਣ ਲੱਗੇ ਤੇ ਮਗਰੋਂ ਉਨ੍ਹਾਂ ਨੇ ਚੰਦ ਦੀ ਸ਼ਕਲ ਫੜ ਲਈ।

ਜਦੋਂ ਚੰਦ ਵਜੂਦ ਵਿਚ ਆਇਆ, ਇਸ ਵੇਲ਼ੇ ਉਹ ਜ਼ਮੀਨ ਦੇ ਬਹੁਤ ਨੇੜੇ ਸੀ। ਯਾਨੀ ਤਕਰੀਬਾ ਪੰਝੀ ਹਜ਼ਾਰ ਕਿਲੋ ਮੀਟਰ ਦੂਰ। ਤੇ ਉਹਦੀ ਜਸਾਮਤ ਅਸਮਾਨ ਵਿਚ ਮੌਜੂਦ ਚੰਦ ਦੇ ਮੁਕਾਬਲੇ ਤੇ ਪੰਦਰਾਂ ਗੁਣਾ ਵੱਧ ਨਜ਼ਰ ਆਉਂਦੀ ਸੀ। ਪਰ ਇਸ ਵੇਲ਼ੇ ਜ਼ਮੀਨ ਤੇ ਕੋਈ ਜਾਨਦਾਰ ਨਹੀਂ ਸੀ ਜੋ ਉਹਦੇ ਮਨ ਖਿੱਚਵੇਂ ਨਜ਼ਾਰੇ ਤੋਂ ਸਵਾਦ ਲੈ ਸਕਦਾ।

ਇਹ ਤੇ ਹਰ ਕੋਈ ਜਾਣਦਾ ਹੈ ਜੋ ਚੰਦ ਜ਼ਮੀਨ ਦੀ ਪੱਧਰ ਤੇ ਮੌਜੂਦ ਪਾਣੀ ਨੂੰ ਮੁਤਾਸਿਰ ਕਰਦਾ ਹੇ ਤੇ ਸਮੁੰਦਰ ਦੇ ਮਦੋਜਜ਼ਰ ਵੀ ਚੰਦ ਦੀ ਕਸ਼ਿਸ਼ ਦੇ ਕਾਰਨ ਹੀ ਪੈਦਾ ਹੁੰਦੇ ਹਨ। ਪਰ ਇਹਦੇ ਤੋਂ ਵਖ ਜ਼ਮੀਨ ਦਾ ਠੋਸ ਖ਼ੋਲ ਵੀ ਚੰਦ ਦੀ ਕਸ਼ਿਸ਼ ਤੋਂ ਮੁਤਾਸਿਰ ਹੁੰਦਾ ਹੈ। ਇਸ ਖਿੱਚ ਧਰੂ ਦੇ ਕਾਰਨ ਜ਼ਮੀਨ ਦੇ ਖ਼ੋਲ ਵਿਚ ਹਰਾਰਤ ਪੈਦਾ ਹੁੰਦੀ ਹੈ,ਜਿਹਦੇ ਨਾਲ ਜ਼ਮੀਨ ਦਾ ਦਰਜਾ ਹਰਾਰਤ ਵਧਦਾ ਹੈ। ਕੁੱਝ ਅਰਜ਼ੀਆਤ ਦੇ ਮਾਹਿਰਾਂ ਨੇ ਨਜ਼ਰੀਆ ਪੇਸ਼ ਕੀਤਾ ਹੈ ਜੋ ਚੰਦ ਦੇ ਇਸੇ ਖਿਚਾਉ ਦੇ ਕਾਰਨ ਬਰਾਆਜ਼ਮਾਂ ਦੀ ਹਰਕਤ, ਯਾਨੀ ਪਲੇਟ ਟੀਕਟੋਨਕਸ ਅਮਲ ਵਿਚ ਆਈ ਹੈ। ਦੂਜੇ ਸੀਆਰੀਆਂ ਦਾ ਖ਼ੋਲ ਇੰਜ ਹਰਕਤ ਨਹੀਂ ਕਰਦਾ ਸਗੋਂ ਉੱਕਾ ਸਾਕਿਨ ਰਹਿੰਦਾ ਹੈ।

ਇਹ ਤੇ ਤੁਹਾਨੂੰ ਪਤਾ ਹੋਵੇ ਗਾ ਜੋ ਬਰ-ਏ-ਆਜ਼ਮ ਬਹੁਤ ਸਸਤੀ ਨਾਲ ਮੁਸਲਸਲ ਸਫ਼ਰ ਵਿੱਚ ਹਨ ਅੱਜ ਤੂੰ ਕਰੋੜਾਂ ਸਾਲ ਪਹਿਲੋਂ ਬਰ-ਏ-ਸਗ਼ੀਰ ਅਫ਼ਰੀਕਾ ਦੇ ਜਨੂਬ ਵਿਚ ਸੀ। ਪਰ ਇਹ ਉਥੋਂ ਟੁਰਦਾ ਹੋਇਆ ਆਇਆ ਤੇ ਏਸ਼ੀਆ ਨਾਲ ਟਕਰਾ ਗਿਆ।ਹਿਮਾਲਿਆ ਦਾ ਅਜ਼ੀਮ ਪਹਾੜੀ ਸਿਲਸਿਲਾ ਇਸੇ ਟਕਰਾ ਦੇ ਤੱਤ ਵਿਚ ਪੈਦਾ ਹੋਇਆ ਹੈ।

ਇਹਦੇ ਤੋਂ ਵਖ ਚੰਦ ਦਾ ਮੌਸਮ ਤੇ ਵੀ ਅਸਰ ਹੁੰਦਾ ਹੈ। ਤੁਸੀਂ ਉਲ ਨੈਣੋ ਦਾ ਜ਼ਿਕਰ ਸੁਣਿਆ ਹੋਵੇ ਗਾ। ਬਹਰਾਲਕਾਹਲ ਵਿਚ ਪੈਦਾ ਹੋਵਣ ਵਾਲੇ ਇਸ ਮੌਸਮੀ ਨਿਸ਼ਾਨ ਪਿੱਛੇ ਵੀ ਚੰਦ ਦਾ ਹਥ ਹੈ ਕਿਉਂ ਜੋ ਚੰਦ ਦੀ ਕਸ਼ਿਸ਼ ਨਾਲ ਬੱਦਲਾਂ ਤੇ ਹਵਾਉਆਂ ਤੇ ਵੀ ਅਸਰ ਪੈਂਦਾ ਹੈ ਜਿਹੜਾ ਅੱਗੇ ਜਾ ਕੇ ਤੂਫ਼ਾਨ ਦੀ ਸ਼ਕਲ ਫੜ ਸਕਦੀਆਂ ਹਨ।

ਇਸ ਤੋਂ ਵਖ ਚੰਦ ਜ਼ਮੀਨ ਦੀ ਹਰਕਤ ਨੂੰ ਮਤਵਾਜ਼ਨ ਰੱਖਣ ਦਾ ਕੰਮ ਵੀ ਕਰਦਾ ਹੇ। ਜ਼ਮੀਨ ਦੇ ਆਪਣੇ ਮਹਿਵਰ ਤੇ ਮੁਸਤਕਿਲ 23 ਦਰਜੇ ਦੇ ਜ਼ਾਵੀਏ ਤੇ ਬਰਕਰਾਰ ਰਹਿਣ ਦੇ ਕਾਰਨ ਚਾਰ ਮੌਸਮ ਵਜੂਦ ਵਿਚ ਆਉਂਦੇ ਹਨ। ਜੇ ਚੰਦ ਨਾ ਹੁੰਦਾ ਤੇ ਇਹ ਜ਼ਾਵੀਆ ਕਾਇਮ ਨਾ ਰਹਿ ਸਕਦਾਤੇ ਜ਼ਮੀਨ ਇਕ ਬੇ ਕਾਬੂ ਲਾਟੂ ਵਾਂਗੂੰ ਘਮਦੀ ਜਿਸ ਦੇ ਕਾਰਨ ਮੌਸਮ ਬਹੁਤ ਬੇ ਤਰਤੀਬ ਹੁੰਦੇ। ਅੱਜ ਕੜਾਕੇ ਦੀ ਗਰਮੀ ਤੇ ਕੁਲ ਠੰਡ।
ਮੌਸਮਾਂ ਦਾ ਜ਼ਿੰਦਗੀ ਦੇ ਇਰਤਕਾ ਤੇ ਵੀ ਡ਼ੂਹੰਗਾ ਅਸਰ ਹੋਇਆ ਹੈ ਕੀਉਂਕਾ ਜੇ ਜ਼ਮੀਨ ਦੇ ਮੌਸਮ ਵੱਖਰੇ ਹੁੰਦੇ, ਤੇ ਇਸ ਤੇ ਪਾਈ ਜਾਵਣ ਵਾਲੀ ਜ਼ਿੰਦਗੀ ਵੀ ਕੁੱਝ ਵੱਖਰੀ ਹੁੰਦੀ। ਕਈ ਸਾਇੰਸ ਦਾਨਾਂ ਦਾਖ਼ੀਆਲ ਹੈ ਜੋ ਇਸ ਵੇਲ਼ੇ ਜ਼ਮੀਨ ਤੇ ਜਿਹੜੀ ਗੁੰਜਲ ਦਾਰ ਜ਼ਿੰਦਗੀ, ਸਣੇ ਇਨਸਾਨਾਂ ਦੇ, ਮੌਜੂਦ ਹੈ, ਉਹ ਚੰਦ ਦੇ ਬਗ਼ੈਰ ਮੁਮਕਿਨ ਨਾ ਹੁੰਦੀ। ਭਾਵੇਂ ਇਸ ਨਜ਼ਰੀਏ ਮੂਜਬ ਜੈ ਚੰਦ ਨਾ ਹੁੰਦਾ, ਤੇ ਅਸੀਂ ਵੀ ਨਾ ਹੁੰਦੇ।

ਤੇ ਜਿਥੋਂ ਤੀਕਰ ਇਨਸਾਨਾਂ ਦੀ ਗੱਲ ਹੈ, ਤੇ ਇਨਸਾਨੀ ਤਾਰੀਖ਼ ਵਿਚ ਸ਼ੁਰੂ ਹੀ ਤੂੰ ਚੰਦ ਦੀ ਬਹੁਤ ਅਹਿਮੀਅਤ ਰਹੀ ਹੈ ਇਹੋ ਕਾਰਨ ਹੈ ਜੋ ਮੁਸਲਮਾਨਾਂ ਸਣੇ ਕਈ ਮਜ਼ਹਬਾਂ ਦੇ ਕੈਲੰਡਰ ਦਾ ਅਨਹਸਾਰ ਚੰਦ ਤੇ ਹੁੰਦਾ ਹੈ। ਇਸ ਤੋਂ ਵਖ ਚੰਦ ਦਾ ਸਾਇੰਸ ਦੀ ਤਰੱਕੀ ਤੇ ਵੀ ਡ਼ੂਹੰਗਾ ਅਸਰ ਪਿਆ ਹੈ। ਚੰਦ ਦਾ ਮੁਸ਼ਾਹਿਦਾ ਕਰ ਕੇ ਹੀ ਫ਼ਲਕੀਆਤ ਦੇ ਮਾਹਿਰ ਇਸ ਕਾਬਲ ਹੋਏ ਹਨ ਉਹ ਦੂਜੇ ਅਜਰਾਮਿ ਫ਼ਲਕੀ ਦਾ ਮੁਤਾਲਾ ਕਰ ਸਕਣ ਤੇ ਉਨ੍ਹਾਂ ਦੀ ਜਸਾਮਤ ਤੇ ਫ਼ਾਸਲੀਆਂ ਦਾ ਗਵੇੜ ਲਾ ਸਕਣ।

ਅਸੀਂ ਸ਼ੁਰੂ ਵਿਚ ਜ਼ਿਕਰ ਕੀਤਾ ਸੀ ਜੋ ਚੰਦ ਵਜੂਦ ਵਿਚ ਆਉਣ ਤੋਂ ਮਗਰੋਂ ਜ਼ਮੀਨ ਤੋਂ ਸਿਰਫ਼ ਪੰਝੀ ਹਜ਼ਾਰ ਕਿਲੋਮੀਟਰ ਦੂਰ ਸੀ, ਪਰ ਇਸ ਵੇਲ਼ੇ ਚੰਦ ਜ਼ਮੀਨ ਤੋਂ ਤਿੰਨ ਲੱਖ ਛਹਤਰ ਹਜ਼ਾਰ ਕਿਲੋ ਮੀਟਰ ਦੂਰ ਹੈ। ਇਸ ਤੋਂ ਸਾਫ਼ ਜ਼ਾਹਰ ਹੈ ਜੋ ਚੰਦ ਜ਼ਮੀਨ ਤੋਂ ਦੂਰ ਹਟ ਦਾ ਜਾ ਰਿਹਾ ਹੈ। ਨਾਸਾ ਦੇ ਸਾਇੰਸ ਦਾਨਾਂ ਨੇ ਤਖ਼ਮੀਨਾ ਲਾਇਆ ਹੈ ਜੋ ਚੰਦ ਦੇ ਜ਼ਮੀਨ ਤੋਂ ਦੂਰ ਹਟ ਦੀ ਰਫ਼ਤਾਰ ਡੇਢ ਇੰਚ ਵਰ੍ਹੇ ਵਾਰ ਹੈ।

ਯਾਨੀ ਇਕ ਦਿਨ ਵਾਕਈ ਇੰਜ ਦਾ ਆਵੇ ਗਾ ਜੋ ਚੰਦ ਨਹੀਂ ਰਵੇ ਗਾ। ਪਰ ਇਸ ਵੇਲ਼ੇ ਪੱਕੀ ਗੱਲ ਹੈ ਅਸੀਂ ਵੀ ਨਹੀਂ ਹੋਵਾਂਗੇ। 


 

More

Powered by: PHPCow.com