کلاسک

    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > ਸੈਨੇਟਰ ਜ਼ਹਿਰੀ ਦੇ ਅਸਤਾਫ਼ੇ ਦੀ ਮੰਗ

ਸੈਨੇਟਰ ਜ਼ਹਿਰੀ ਦੇ ਅਸਤਾਫ਼ੇ ਦੀ ਮੰਗ

ਵਿਚਾਰ ਡੈਸਕ

September 2nd, 2008

 

 

ਬਲੋਚਿਸਤਾਨ ਵਿਚ ਪੰਜਾਂ ਜ਼ਨਾਨੀਆਂ ਨੂੰ ਗੋਲੀਆਂ ਮਾਰਨ ਤੋਂ ਮਗਰੋਂ ਜਿਉਂਦਿਆਂ ਕਬਰ ਵਿਚ ਪਾ ਦੇਵਨ ਦੇ ਵਾਕੇ ਦੇ ਖ਼ਿਲਾਫ਼ ਪੈਰ ਨੂੰ ਲਹੌਰ, ਇਸਲਾਮ ਆਬਾਦ ਤੇ ਕਰਾਚੀ ਵਿਚ ਸਹਾਫ਼ੀ ਜ਼ਨਾਨੀਆਂ ਦੀ ਇਕ ਸੱਥ ਨੇ ਇਹਤਜਾਜੀ ਵਿਖਾਲੇ ਕੀਤੇ। ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਨਾਲ ਤਾਅਲੁੱਕ ਰੱਖਣ ਵਾਲੀਆਂ ਜ਼ਨਾਨੀਆਂ ਨੇ ਇਹਨਾਂ ਪੰਜਾਂ ਜ਼ਨਾਨੀਆਂ ਦੇ ਨਾਲ ਹੋਵਣ ਵਾਲੇ ਜ਼ੁਲਮ ਦੀ ਬਹੁਤ ਮਜ਼ਮਤ ਕੀਤੀ।

ਵਖਾਲੀਆਂ ਦਾ ਕਹਿਣਾ ਸੀ ਜੋ ਇਸ ਵਾਕੇ ਦੀ ਖੱਲ ਖੁੱਲਾ ਕੇ ਪੁਣ ਛਾਣ ਕਰਵਾਈਆਂ ਜਾਵਣ ਤੇ ਜ਼ਿੰਮੇ ਵਾਰ ਬੰਦਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਵਣ ਤਾਂ ਜੋ ਫਿਰ ਅੱਗੇ ਤੋਂ ਕੋਈ ਜ਼ਨਾਨੀ ਦੇ ਨਾਲ ਇੰਜ ਜ਼ੁਲਮ ਕਰਨ ਦੀ ਜਰਾਤ ਨਾ ਕਰੇ।

ਸਹਾਫ਼ੀ ਜ਼ਨਾਨੀਆਂ ਸੈਨੇਟਰ ਇਸਰਾਰ ਅੱਲ੍ਹਾ ਜ਼ਹਿਰੀ ਦੇ ਅਸਤਾਫ਼ੇ ਦੀ ਮੰਗ ਕਰ ਰਹੀਆਂ ਸਨ।ਉਨ੍ਹਾਂ ਦਾ ਕਹਿਣਾ ਸੀ ਜੋ ਰੀਤਾਂ ਦੀ ਆੜ ਵਿਚ ਪਾਕਿਸਤਾਨੀ ਜ਼ਨਾਨੀਆਂ ਦੇ ਨਾਲ ਇੰਜ ਦੇ ਜ਼ੁਲਮ ਦੀ ਇਜਾਜ਼ਤ ਨਹੀਂ ਦਿੱਤੀ ਜਾਸਕਦੀ। ਉਨ੍ਹਾਂ ਮੂਜਬ ਇਸਰਾਰ ਅੱਲ੍ਹਾ ਜ਼ਹਿਰੀ ਦੇ ਉਂਜ ਦੇ ਬਿਆਨ ਨਾਲ ਪਾਕਿਸਤਾਨ ਦੀ ਸਾਖ ਨੂੰ ਹੋਰ ਨੁਕਸਾਨ ਹੋਇਆ ਹੈ ਜਿਹੜਾ ਕਿ ਪਹਿਲੋਂ ਹੀ ਉਨ੍ਹਾਂ ਮੁਲਕਾਂ ਵਿਚ ਸਮਝਿਆ ਜਾਂਦਾ ਹੈ ਜਿਥੇ ਇਨਸਾਨੀ ਹੱਕਾਂ ਤੇ ਉਚੇਚਾ ਜ਼ਨਾਨੀਆਂ ਦੇ ਹੱਕਾਂ ਦੀ ਪਾਮਾਲੀ ਹੁੰਦੀ ਹੈ।

ਉਨ੍ਹਾਂ ਕਹਿਆ ਕਿਸੇ ਸੈਨੇਟਰ ਯਾਂ ਅਵਾਮੀ ਨੁਮਾਇੰਦੇ ਨੂੰ ਇਹ ਜ਼ੇਬ ਨਹੀਂ ਦਿੰਦਾ ਜੋ ਓ ਇੰਜ ਗੱਲ ਕਰੇ। ਇਸ ਰੋਸ ਵਿਖਾਲੇ ਵਿਚ ਸਮਾਜੀ ਕਾਰਕੁਨ ਇਡੋਕੀਟ ਆਸਮਾ ਜਹਾਂਗੀਰ ਨੇ ਵੀ ਸ਼ਿਰਕਤ ਕੀਤੀ। ਆਸਮਾ ਜਹਾਂਗੀਰ ਦਾ ਕਹਿਣਾ ਸੀ ਜੋ ਇਸ ਭੈੜੇ ਜੁਰਮ ਤੇ ਬਲੋਚਿਸਤਾਨ ਹਾਈ ਕੋਰਟ ਵਿਚ ਮੁਕੱਦਮੇ ਦੀ ਕਾਰਵਾਈ ਸ਼ੁਰੂ ਹੋ ਚੱਕੀ ਹੈ ਤੇ ਪੂਰੇ ਪਾਕਿਸਤਾਨ ਦੀ ਸਹਾਫ਼ੀ ਜ਼ਨਾਨੀਆਂ ਇਸ ਕਾਰਵਾਈ ਤੇ ਨਜ਼ਰ ਰੱਖਣ ਗਈਆਂ ਤੇ ਮੁਜਰਮਾਂ ਨੂੰ ਵਾਕਈ ਸਜ਼ਾ ਮਿਲਣ ਤੀਕਰ ਚੀਨ ਨਾਲ ਨਹੀਂ ਬਹਿਣ ਦੇਵਨ ਗਈਆਂ।

ਸਹਾਫ਼ੀ ਜ਼ਨਾਨੀਆਂ ਦੀ ਸੱਥ ਸਾਊਥ ਏਸ਼ੀਅਨ ਵੂਮੈਨ ਇਨ ਮੀਡੀਆ ਦੀ ਰੁਕਣ ਸ਼ਹਿਰ ਬਾਨੋ ਦਾ ਕਹਿਣਾ ਸੀ ਜੋ ਇਸ ਵਾਕੇ ਦੇ ਜ਼ਿੰਮੇ ਦਾਰ ਬੰਦਿਆਂ ਤੇ ਇਸਰਾਰ ਅੱਲ੍ਹਾ ਜ਼ਹਿਰੀ ਤੀਕਰ ਹਾਲੀ ਤੀਕਰ ਮਜ਼ਹਬ ਦਾ ਇਹ ਸੁਨੇਹਾ ਨਹੀਂ ਅਪੜਿਆ ਤੇ ਹਾਲੀ ਵੀ ਇਹ ਉਸੇ ਦੌਰ ਵਿੱਚ ਰਹਿ ਰਹੇ ਹਨ ਜਦੋਂ ਜ਼ਨਾਨੀਆਂ ਤੇ ਧੀਆਂ ਨੂੰ ਜੀਊਂਦਿਆਂ ਗੱਢ ਦਿੱਤਾ ਜਾਂਦਾ ਸੀ।

ਉਨ੍ਹਾਂ ਦਾ ਕਹਿਣਾ ਸੀ ਕਿ ਪਾਕਿਸਤਾਨ ਜਿਨੂੰ ਇਸਲਾਮ ਦੇ ਨਾਂ ਤੇ ਹਾਸਲ ਕੀਤਾ ਗਿਆ ਉਥੇ ਜ਼ਨਾਨੀਆਂ ਦੇ ਨਾਲ ਇੰਜ ਦੇ ਭੈੜੇ ਵਰਤਾਰੇ ਇਹਦੇ ਮੁੱਢਲੇ ਨਜ਼ਰੀਏ ਤੋਂ ਮੁਕਰਨ ਦੇ ਬਰੋਬਰ ਹਨ। ਸ਼ਹਿਰ ਬਾਨੋ ਦਾ ਕਹਿਣਾ ਸੀ ਜੋ ਇਸ ਜ਼ਾਲਮ ਵਾਕੇ ਦੀ ਮਜ਼ਮਤ ਵਿਚ ਸਿਆਸੀ ਜਮਾਅਤਾਂ ਦਾ ਕਿਰਦਾਰ ਏਨਾ ਸਾਫ਼ ਨਜ਼ਰ ਨਹੀਂ ਆਰਹੀਆ ਤੇ ਉਚੇਚਾ ਕੌਮੀ ਤੇ ਸੂਬਾਈ ਅਸੈਂਬਲੀਆਂ ਵਿਚ ਬੈਠਿਆਂ ਹੋਈਆਂ ਬੇ ਸ਼ੁਮਾਰ ਜ਼ਨਾਨੀਆਂ ਨੇ ਵੀ ਉਹਦੇ ਖ਼ਿਲਾਫ਼ ਅਵਾਜ਼ ਚੱਕੀ ਤੇ ਨਾ ਹੀ ਕੋਈ ਰੋਸ ਵਿਖਾਲਾ ਕੀਤਾ ਜਦੋਂ ਕਿ ਏਨੀਆਂ ਜ਼ਨਾਨੀਆਂ ਦੀ ਪਾਰਲੀਮਾਨ ਵਿਚ ਮੌਜੂਦਗੀ ਤੋਂ ਮਗਰੋਂ ਵੀ ਜ਼ਨਾਨੀਆਂ ਦੇ ਖ਼ਿਲਾਫ਼ ਇੰਜ ਦੇ ਜੁਰਮ ਹੋਣਾ ਵੀ ਸਮਝੋਂ ਬਾਹਰ ਹੈ ਜਿਹਦੇ ਨਾਲ ਇਹ ਅਹਿਸਾਸ ਹੁੰਦਾ ਹੈ ਜੋ ਉਨ੍ਹਾਂ ਦੀ ਮੌਜੂਦਗੀ ਨਾਲ ਪਾਕਿਸਤਾਨੀ ਜ਼ਨਾਨੀ ਨੂੰ ਕੋਈ ਫ਼ਿਦਾ ਨਹੀਂ ਹੋਰਹਿਆ।


 

More