کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > ਪਲਾਸਟਿਕ ਦੀਆਂ ਬੋਤਲਾਂ ਦਿਮਾਗ਼ ਲਈ ਜ਼ਹਿਰ

ਪਲਾਸਟਿਕ ਦੀਆਂ ਬੋਤਲਾਂ ਦਿਮਾਗ਼ ਲਈ ਜ਼ਹਿਰ

ਵਿਚਾਰ ਡੈਸਕ

September 4th, 2008

 

 

ਕੈਨੇਡਾ ਵਿਚ ਹੋਵਣ ਵਾਲੀ ਇਕ ਕਾਹਡ ਵਿਚ ਇਹ ਗੱਲ ਪਤਾ ਲੱਗੀ ਹੈ ਕਿ ਪਲਾਸਟਿਕ ਦੀਆਂ ਬਣੀਆਂ ਹੋਈਆਂ ਬੋਤਲਾਂ ਦਿਮਾਗ਼ ਲਈ ਜ਼ਹਿਰ ਹੋ ਸਕਦੀਆਂ ਨੇਂ। ਪਲਾਸਟਿਕ ਦੀਆਂ ਬੋਤਲਾਂ ਜਿਹਨਾਂ ਵਿੱਚ ਕਈ ਤਰ੍ਹਾਂ ਦੀਆਂ ਖਾਵਣ ਦੀਆਂ ਸ਼ੈਵਾਂ ਰੱਖੀਆਂ ਜਾਂਦੀਆਂ ਹਨ ਨੂੰ ਬਣਾਉਣ ਲਈ ਬਸਫ਼ਨੋਲ ਏ ਨਾਂ ਦਾ ਕੈਮੀਕਲ ਵਰਤਿਆ ਜਾਂਦਾ ਹੇ ਜਿਹਦੇ ਨਾਲ ਦਿਮਾਗ਼ ਦੇ ਕਈ ਕੰਮ ਰੁਕ ਸਕਦੇ ਨੇਂ ਜਿਹਨਾਂ ਵਿੱਚ ਸਿੱਖਣ ਦਾ ਅਮਲ ਤੇ ਚੇਤੇ ਰੱਖਣ ਦਾ ਅਮਲ ਵੀ ਰਲਤੀ ਨੇਂ।

ਕਾਹਡ ਕੱਢਣ ਵਾਲੇ ਸਾਇੰਸਦਾਨਾਂ ਨੇ ਇਸ ਡਰ ਦਾ ਵੀ ਵਿਖਾਲਾ ਕੀਤਾ ਹੈ ਕਿ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਨਾਲ ਨਿੰਦਰ ਨਾ ਆਉਣ ਦੀ ਬਿਮਾਰੀ ਤੇ ਜ਼ਿਹਨੀ ਦਬਾ ਵੀ ਵੱਧ ਸਕਦਾ ਹੈ। ਬਸਫ਼ਨੋਲ ਆਲਮੀ ਪੱਧਰ ਤੇ ਪਲਾਸਟਿਕ ਦੀਆਂ ਪਾਣੀ ਦੀਆਂ ਬੋਤਲਾਂ, ਬਾਲਾਂ ਦੇ ਖਾਣੇ ਰੱਖਣ ਦੀਆਂ ਬੋਤਲਾਂ ਅਤੇ ਹੋਰ ਖਾਵਣ ਪੀਵਣ ਦੀਆਂ ਵਸਤਾਂ ਪੈਕ ਕਰਨ ਵਾਲਿਆਂ ਪਲਾਸਟਿਕ ਦੀਆਂ ਬੋਤਲਾਂ ਤੇ ਡੱਬਿਆਂ ਵਿੱਚ ਵਰਤਿਆ ਜਾਂਦਾ ਹੈ।

ਸਾਇੰਸਦਾਨਾਂ ਦਾ ਆਖਣਾ ਹੈ ਕਿ ਜਦੋਂ ਖਾਵਣ ਪੀਵਣ ਦੀਆਂ ਸ਼ੈਵਾਂ ਇਹਨਾਂ ਪਲਾਸਟਿਕ ਦੀਆਂ ਬੋਤਲਾਂ ਵਿਚ ਰੱਖੀਆਂ ਜਾਂਦੀਆਂ ਨੇਂ ਤੇ ਬਸਫ਼ਨੋਲ ਇਹਨਾਂ ਖਾਵਣ ਪੀਵਣ ਦੀਆਂ ਸ਼ੈਵਾਂ ਵਿਚ ਵੀ ਰਲ ਜਾਂਦਾ ਹੈ। ਜਦੋਂ ਇਹ ਸ਼ੈਵਾਂ ਖਾਹਦੀਆਂ ਪੀਤਿਆਂ ਜਾਂਦੀਆਂ ਨੇਂ ਤੇ ਇਹ ਮਾਦਾ ਬੰਦੇ ਦੇ ਅੰਦਰ ਚਲਾ ਜਾਂਦਾ ਹੈ ਤੇ ਉਸ ਨਿਜ਼ਾਮ ਤੇ ਸੱਟ ਮਾਰਦਾ ਹੈ ਜਿਹਦੇ ਨਾਲ ਬੰਦਾ ਗੱਲਾਂ ਨੂੰ ਸਮਝਦਾ ਤੇ ਚੇਤੇ ਰੱਖਦਾ ਹੈ।

 

More

Powered by: PHPCow.com