کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > ਨਸੀਰ ਰਾਣਾ: ਖੱਲ ਨਾਲ ਖੱਲ ਮਿਲਾ ਤੇ ਰੱਜ ਕੇ ਡਾਲਰ ਕਮਾ

ਨਸੀਰ ਰਾਣਾ: ਖੱਲ ਨਾਲ ਖੱਲ ਮਿਲਾ ਤੇ ਰੱਜ ਕੇ ਡਾਲਰ ਕਮਾ

ਨਸੀਰ ਰਾਣਾ

September 11th, 2008

 

 

ਦੋਹਵਾਂ ਖੋਤਿਆਂ ਦੀ ਆਪੋ ਵਿਚ ਮੁਲਾਕਾਤ ਹੋਈ, ਇਕ ਦੂਜੇ ਨੂੰ ਹਾਲ ਚਾਲ ਪੁੱਛਿਆ ਕਿ ਸੁਣਾਉ ਯਾਰਕੀਵੇਂ ਲੰਘ ਰਹੀ ਹੈ? ਇਕ ਬੋਲਿਆ ' ਬਹੁਤ ਸਵਾਦ ਵਿਚ ਆਂ, ਬੜਾ ਚੰਗਾ ਮਾਲਿਕ ਮਿਲਿਆ ਹੈ, ਬਹੁਤਾ ਕੰਮ ਨਹੀਂ ਲੈਂਦਾ, ਛਾਂ ਵਿਚ ਬਣਨ ਦਾ ਹੈ ,ਹਰਾ ਹਰਾ ਘਾਹ ਤੇ ਪਾਣੀ ਵਾਣੀ ਵੇਲ਼ੇ ਸਿਰ ਦਿੰਦਾ ਹੈ।'' ਤੂੰ ਸੁਣਾ ਤੇਰੀ ਕਿਵੇਂ ਲੰਘ ਰਹੀ ਹੈ ? ਦੂਜਾ ਬੋਲਿਆ ' ਕੁਛ ਨਾ ਪੁੱਛ ਬਹੁਤ ਔਖਾ ਵਾਂ, ਇਕ ਘਟੀਆ ਕਿਸਮ ਦੇ ਧੋਬੀ ਦੇ ਹੱਥੇ ਚੜ੍ਹਿਆ ਹੋਇਆ ਹਾਂ , ਗੰਦੇ ਕੱਪੜੇ ਲੱਦ ਦਿੰਦਾ ਹੈ ਧੁੱਪ ਵਿੱਚ ਬਣਨ ਦਾ ਹੈ ਨਾ ਘਾਹ ਨਾ ਪਾਣੀ ਸਗੋਂ ਮਾਰਦਾ ਵੀ ਹੈ।

ਪਹਿਲੇ ਵਾਲੇ ਨੇ ਕਹਿਆ ਭਰਾ ਇਹੋ ਜਈ ਕਿਹੜੀ ਮਜਬੂਰੀ ਹੈ ਜਿਹੜਾ ਉਹਦੇ ਕੋਲ ਰੁਕਿਆ ਹੋਇਆਂ, ਦਫ਼ਾ ਕਰ ਛੱਡ ਪਰਾਂ ''। ਮਜ਼ਲੂਮ ਖੋਤੇ ਨੇ ਬੜੀ ਮਾਅਸੂਮੀਅਤ ਨਾਲ ਅਪਣੀ ਮਜਬੂਰੀ ਦੱਸੀ ਕਿ '' ਭਰਾ ਅਸਲ ਵਿਚ ਧੋਬੀ ਤੇ ਧੋਬਣ ਵਿਚ ਕਈ ਵਾਰ ਲੜਾਈ ਹੁੰਦੀ ਹੈ। ਅਖ਼ੀਰਲੀ ਵਾਰ ਲੜਾਈ ਵਿਚ ਧੋਬੀ ਨੇ ਧੋਬਣ ਨੂੰ ਤੜ੍ਹੀ ਲਾਈ ਸੀ ਕਿ ਜੇ ਅੱਗੇ ਤੂੰ ਤੂੰ ਮੇਰੇ ਨਾਲ ਲੜਾਈ ਕੀਤੀ ਤੇ ਸਾਰੀ ਉਮਰ ਲਈ ਖੋਤੇ ਨਾਲ ਬਣਨ ਦੇਵਾਂ ਗਾ, ਬੱਸ ਇਸੇ ਆਸਰੇ ਵਿਚ ਰਹਿ ਰਹੀਆਂ ਕਿ ਕਦੋਂ ਦੋਹਵਾਂ ਵਿਚ ਲੜਾਈ ਹੋਵੇ ਤੇ ਮੇਰੇ ਦਿਨ ਫਿਰਨ। ਇਕ ਬੰਧਨ ਨਾ ਸਹੀ ਇਕ ਕਿੱਲੇ ਤੇ ਇਕ ਨਾਲ ਬੱਝ ਸਕਾਂਗੇ। 

ਇਕ ਖ਼ਬਰਾਂ ਦੀ ਏਜੰਸੀ ਮੂਜਬ ਅਫ਼ਗ਼ਾਨਿਸਤਾਨ ਤੇ ਵਸਤ ਏਸ਼ੀਆ ਵਿਚ ਪਾਕਿਸਤਾਨੀ ਖੋਤਿਆਂ ਦੀ ਮਾਂਗ ਵੱਧ ਰਹੀ ਹੈ ਤੇ ਉਨ੍ਹਾਂ ਦੀਆਂ ਕੀਮਤਾਂ ਵਿਚ ਦੋਨਾ ਵਾਧਾ ਹੋਰਹਿਆ ਹੈ। ਅਫ਼ਗ਼ਾਨ ਤਾਜਰ ਮੂੰਹ ਮੰਗੀ ਕੀਮਤ ਦੇ ਕੇ ਪਾਕਿਸਤਾਨ ਤੋਂ ਖੋਤੇ ਖ਼ਰੀਦ ਰਹੇ ਹਨ ਤੇ ਅਫ਼ਗ਼ਾਨਿਸਤਾਨ ਤੇ ਰੂਸੀ ਰਿਆਸਤਾਂ ਵਿਚ ਦੁਨੀ ਕੀਮਤ ਵਿਚ ਵੇਚ ਰਹੇ ਹਨ। ਖ਼ਬਰ ਮੂਜਬ ਬਾਹਰਲੇ ਮੁਲਕ ਪਾਕਿਸਤਾਨੀ ਖੋਤਿਆਂ ਦੀ ਕਦਰ ਵਧਣ ਨਾਲ ਖੋਤਿਆਂ ਦੀ ਅਸਮਗਲਨਗ ਵੀ ਹੋਰਹੀ ਹੈ। ਕਦੀ ਇਨਸਾਨ ਅਸਮਗਲ ਹੁੰਦੇ ਸਨ ਅੱਜ ਖੋਤੇ ਹੋਰਹੇ ਹਨ। ਬੇ ਸ਼ੱਕ ਅੱਲ੍ਹਾ ਜਿਨੂੰ ਚਾਹੇ ਇੱਜ਼ਤ ਦੇਵੇ ਜਿਨੂੰ ਚਾਹੇ ਜ਼ਿੱਲਤ ਦੇਵੇ, ਮੰਨਿਆ ਕਿ ਪਾਕਿਸਤਾਨੀ ਰੁਪਏ ਦੀ ਕੀਮਤ ਘਟੀ ਹੈ ਪਰ ਅਸੀਂ ਇਸ ਗੱਲ ਤੇ ਫ਼ਖ਼ਰ ਕਰਸਕਨੇ ਆਂ ਜੋ ਸਾਡੇ ਖੋਤਿਆਂ ਦੀ ਕੀਮਤ ਵਧੀ ਹੈ। ਬਿਨ ਅਲਾਕਵਾਮੀ ਮਾਰਕੀਟ ਵਿਚ ਇੱਜ਼ਤ ਮਿਲੀ ਹੈ। ਭਾਵੇਂ ਖੋਤਿਆਂ ਰਾਹੀਂ ਹੀ ਮਿਲੀ ਹੈ। ਦੁਨੀਆ ਵਿੱਚ ਸੋਨਾ ਚਾਂਦੀ, ਇਨਸਾਨ ਕਰੰਸੀ ਤੇ ਡਰੱਗ ਵਗ਼ੈਰਾ ਦੀ ਸਮਗਲਿੰਗ ਹੁੰਦੀ ਹੈ, ਸਾਡੇ ਏਥੇ ਖੋਤੇ ਸਮਗਲ ਹੋਰਹੇ ਹਨ। ਇਕ ਵੇਲਾ ਸੀ ਕਿ ਸਾਡੇ ਤੇ ਇਲਜ਼ਾਮ ਸੀ ਜੋ ਸਾਡੇ ਏਥੇ ਬਨਗਾਲਨਾਂ ਅਸਮਗਲ ਹੁੰਦਿਆਂ ਹਨ ਸਾਡੀ ਪੂਰੀ ਕੌਮ ਨੂੰ ਖੋਤਿਆਂ ਦਾ ਸ਼ੁਕਰੀਆ ਅਦਾ ਕਰਨਾ ਚਾਹੀ ਦਾ ਜੋ ਉਨ੍ਹਾਂ ਨੇ ਆਪੋਂ ਅਸਮਗਲ ਹੋ ਕੇ ਬਨਗਾਲਨਾਂ ਵਾਲੀ ਤੁਹਮਤ ਲਾ ਦਿੱਤੀ। ਪਰ ਇਸ ਗੱਲ ਤੇ ਹਰਖ ਵੀ ਹੈ ਜੋ ਜਿਸ ਮੁਲਕ ਵਿਚ ਖੋਤਿਆਂ ਨੂੰ ਮਜ਼ਦੂਰੀ ਨਹੀਂ ਮਿਲ ਰਹੀ ਉਥੇ ਇਨਸਾਨ ਨੂੰ ਕੀਹ ਮਿਲੇ ਗਾ।

ਖੋਤੇ ਨੂੰ ਅਕਲ ਵਿਚ ਪੈਦਲ ਤੇ ਭਾਰ ਚੁੱਕਣ ਵਿੱਚ ਪਹਿਲੇ ਨੰਬਰ ਤੇ ਸਮਝਿਆ ਜਾਂਦਾ ਹੇ ਪਰ ਮਹਿੰਗਾਈ ਦਾ ਭਾਰ ਉਹ ਵੀ ਨਹੀਂ ਚਕ ਸਕਿਆ। ਜੇ ਹਕੂਮਤ ਪਾਕਿਸਤਾਨ ਮਹਿੰਗਾਈ ਨਹੀਂ ਮੁਕਾ ਸਕਦੀ ਤੇ ਇਨਸਾਨ ਨੂੰ ਰੁਜ਼ਗਾਰ ਨਹੀਂ ਦੇ ਸਕਦੀ ਤੇ ਘੱਟੋ ਘੱਟ ਖੋਤਿਆਂ ਦੇ ਜਜ਼ਬਾ ਕੁਰਬਾਨੀ ਤੋਂ ਹੀ ਫ਼ਿਦਾ ਚੁੱਕਣ ਦੀ ਕੋਸ਼ਿਸ਼ ਕਰੇ ਤੇ ਖੋਤਿਆਂ ਨੂੰ ਡਾਲਰਾਂ ਨਾਲ ਕੈਸ਼ ਕਰਨ ਦੀ ਮਨਸੂਬਾ ਬਣਦੀ ਕਰੇ। ਅਫ਼ਗ਼ਾਨਿਸਤਾਨ ਤੇ ਰੂਸੀ ਰਿਆਸਤਾਂ ਦੀ ਬਜਾਏ ਰਿਆਸਤ ਹਾਏ ਮੁਤਹਿਦਾ ਨਾਲ '' ਖੋਤਾ ਸਪਲਾਈ ''ਦਾ ਕੋਈ ਮੁਆਹਿਦਾ ਕਰ ਲੈ ਤੇ ਪਾਕਿਸਤਾਨੀ ਖੋਤਿਆਂ ਨੂੰ ਅਮਰੀਕਾ ਦੇ ਹਥ ਵੇਚ ਕੇ ਡਾਲਰ ਛਾਪਣਾ ਸ਼ੁਰੂ ਕਰੇ ਫਿਰ ਅਮਰੀਕਾ ਦੀਆਂ ਖੋਤਿਆਂ ਹੋਵਣ ਗਈਆਂ ਤੇ ਸਾਡਾ ਖੋਤਾ ਹੋਵੇ ਗਾ।

ਇਥੇ ਅਮਰੀਕੀ ਸਿਆਸਤ ਵਿਚ ਖੋਤੇ ਦਾ ਬੜਾ ਅਮਲ ਦਖ਼ਲ ਹੈ। ਡੈਮੋਕਰੇਟਿਕ ਦਾ ਇੰਤਖ਼ਾਬੀ ਨਿਸ਼ਾਨ ਖੋਤਾ ਤੇ ਰੀ ਪਬਲਕਨ ਦਾ ਹਾਥੀ ਹੈ। ਕਲਿੰਟਨ ਵੀ ਖੋਤੇ ਤੇ ਬਹਿ ਕੇ ਹੀ ਆਇਆ ਸੀ। ਮੁਨੀਕਾ ਕਲਿੰਟਨ ਦੀ ਇਸੇ ਅਦਾ ਤੇ ਮਰੀ ਸੀ। ਅਜੀਬ ਗੱਲ ਹੈ ਜੋ ਸਾਡੇ ਮਾਆਸ਼ਰੇ ਵਿਚ ਚੋਰ ਨੂੰ ਖੋਤੇ ਤੇ ਬਹਾਵਨਦੇ ਹਨ। ਇਥੇ ਆਗੂਆਂ ਨੂੰ ਖੋਤੇ ਤੇ ਬਹਾਇਆ ਜਾਂਦਾ ਹੇ। ਖ਼ੋਰੇ ਇਥੋਂ ਦੇ ਲੋਕ ਬਹੁਤੇ ਸਿਆਣੇ ਹਨ ਤੇ ਆਪਣੇ ਲੀਡਰਾਂ ਦੇ ਅੰਦਰ ਦਾ ਚੋਰ ਪਹਿਲੇ ਹੀ ਵੇਖ ਲੈਂਦੇ ਹਨ। ਅੱਜਕਲ੍ਹ ਵੀ ਖੋਤੇ ਤੇ ਹਾਥੀ ਦਾ ਮੁਕਾਬਲਾ ਜ਼ੋਰਾਂ ਤੇ ਹੈ। ਖੋਤਾ ਵਾਹਵਾ ਪਹਿਲੋਂ '' ਖੋ' ਵਿਚ ਲਮਕਣ ਦੇ ਮਗਰੋਂ ਹੁਣ ਰਿਟਾਇਰ ਹੋਇਆ ਸੀ। ਹਾਥੀ ਵਾਲੇ ਤੇ ਖੋਤੇ ਵਾਲੇ ਕੁੱਝ ਬੁਸ਼ ਨੂੰ ਖ਼ੁਸ਼ ਤੇ ਕੁੱਝ ਬੁਸ਼ ਨੂੰ ਹਸ਼ ਹਸ਼ ਕਰ ਰਹੇ ਹਨ।

ਪਾਕਿਸਤਾਨੀ ਖੋਤੇ ਅਮਰੀਕਾ ਆਉਣ ਤੇ ਪੱਕੀ ਗੱਲ ਹੈ ਇੱਜ਼ਤ ਪਾਵਨਗੇ।  ਸਿਆਸਤ ਤੇ ਛਾਵਨਗੇ  ਇਲੈਕਸ਼ਨ ਲੜਵਾਨਗੇ  ਤੇ ਨਵਾਂ ਸਦਰ ਚਨਵਾਨਗੇ  ਤੇ ਹਾਥੀ ਦਾ ਖੋਤਾ ਵਾਰ ਮੁਕਾਬਲਾ ਕਰ ਕੇ ਵਖਾਵਨਗੇ।  ਹਾਥੀ ਤੇ ਖੋਤੇ ਨੂੰ ਏਨੀ ਅਹਿਮੀਅਤ ਅਮਰੀਕੀ ਕਿਉਂ ਦਿੰਦੇ ਹਨ? ਇਹਦਾ ਕਾਰਨ ਖ਼ੋਰੇ ਇਹ ਹੇ ਜੋ ਇਹ ਔਖੇ ਵੇਲ਼ੇ ਖੋਤੇ ਨੂੰ ਵੀ ਪਿਓ ਬਣਾ ਲੈਂਦੇ ਹੀ ਤੇ ਬਦਲਾ ਲੈਣ ਵਿਚ ਹਾਥੀ ਦਾ ਸੁਭਾ ਰੱਖਦੇ ਹਨ। ਉਨ੍ਹਾਂ ਦੀ ਵੀ ਹਾਥੀ ਵਾਂਗੂੰ ਖਿਲਰਨ ਤੇ ਖੋਤੇ ਦੀ ਲੁੱਟਣ ਤੇ ਲੇਟਿਨ ਦੀ ਵਾਹਵਾ ਆਦਤ ਹੈ। ਇਹਦੇ ਤੋਂ ਵਖ ਅਮਰੀਕੀਆਂ ਨੂੰ ਖ਼ੋਰੇ ਹਾਥੀ ਤੇ ਖੋਤੇ ਦੀ ਮੁਸਤਕਿਲ ਮਿਜ਼ਾਜ਼ੀ ਨੇ ਬਹੁਤਾ ਮੁਤਾਸਿਰ ਕੀਤਾ ਹੈ ਕਿਉਂ ਕਿ ਹਾਥੀ ਦੀ ਇਹ ਆਦਤ ਹੈ ਜੇ ਬਹਿ ਜਾਵੇ ਤੇ ਛੇਤੀ ਅਠ ਦਾ ਨਹੀਂ ਤੇ ਖੋਤੇ ਦੀ ਇਹ ਆਦਤ ਹੈ ਜੋ ਅਠ ਜਾਵੇ ਤੇ ਫਿਰ ਛੇਤੀ ਨਹੀਂ ਬੀਹਨਦਾ।

ਜੇ ਅਮਰੀਕਾ ਨੇ ਵਾਕਈ ਹੀ ਪਾਕਿਸਤਾਨ ਤੋਂ ਖੋਤੇ ਮੰਗਵਾਏ ਸ਼ੁਰੂ ਕਰ ਦਿੱਤੇ ਤੇ ਇਮੀਗਰੇਸ਼ਨ ਵਾਲਿਆਂ ਲਈ ਇਕ ਹੋਰ ਮਸਅਲਾ ਹੋ ਜਾਵੇ ਗਾ। ਆਏ ਦਿਨ ਕਿਸੇ ਨਾ ਕਿਸੇ ਖੋਤੇ ਦੀ ਖੱਲ ਵਿਚੋਂ ਗ਼ੈਰ ਕਨੁਨੀ ਤੌਰ ਤੇ ਆਉਣ ਵਾਲਾ ਪਾਕਿਸਤਾਨੀ ਨਿਕਲਿਆ ਕਰੇ ਗਾ ਤੇ ਅਮਰੀਕਾ ਆਉਣ ਦੇ ਜ਼ਨੂਨ ਵਿਚ ਕਈ ਲੋਕ ਖੋਤੇ ਦੀ ਖੱਲ ਪਾ ਕੇ ਅਠਾਰਾਂ ਘੰਟੇ ਚਵਾਂ ਹੱਥਾਂ ਪੈਰਾਂ ਤੇ ਖਲੋਤੇ ਰਹਿਣ ਦਾ ਰਿਸਕ ਲੈਣ ਵੀ ਵੀ ਸ਼ਰਮ ਮਹਿਸੂਸ ਨਹੀਂ ਕਰਨਗੇ। 

'' ਲਾਟਰੀ ਵੀਜ਼ਾ'' ਤੋਂ ਵੱਧ '' ਖੋਤਾ ਵੀਜ਼ਾ'' ਦੀ ਡਿਮਾਂਡ ਹੋਵੇਗੀ।  ਨਾ ਪਾਸਪੋਰਟ ਦਾ ਚੱਕਰ ਨਾ ਫ਼ੋਟੋ ਨਾ ਇੰਟਰਵਿਊ ਬੱਸ ਖੱਲ ਪਾ ਕੇ ਜਹਾਜ਼ ਵਿੱਚ ਚੜ੍ਹਦੇ ਲੱਥਦੇ ਅਮਲੇ ਨੂੰ ਦੋ ਚਾਰ ਦੋਲਤੀਆਂ ਮਾਰਨੀਆਂ ਹੋਵਣ ਗਈਆਂ ਤਾਂ ਜੋ ਪੱਕ ਹੋ ਜਾਵੇ ਕਿ ਇਸ ਖੱਲ ਵਿਚ ਅਸਲੀ ਖੋਤਾ ਰਹਿੰਦਾ ਹੈ।ਹੁਣ ਤੀਕਰ ਤੇ ਹਰਨ ਦੀ ਖੱਲ, ਸ਼ੇਰ ਦੀ ਖੱਲ ਤੇ ਚੇਤੇ ਦੀ ਖੱਲ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ ਫਿਰ ਖੋਤੇ ਦੀ ਖੱਲ ਸਬ ਤੋਂ ਬਹੁਤੀ ਅਹਿਮ ਹੋ ਜਾਵੇਗੀ।  ਕਿਉਂ ਕਿ ਬਾਕੀ ਜਾਨਵਰਾਂ ਦੀ ਖੱਲ ਤੇ ਸਿਰਫ਼ ਦਰੋਦੀਵਾਰ ਸਜਾਵਨਦੀ ਹੈ ਪਰ ਖੋਤੇ ਦੀ ਖੱਲ ਬੰਦੇ ਨੂੰ ਸਤ ਸਮੁੰਦਰ ਪਾਰ ਕਰਵਾਂਦੀ ਹੈ ਤੇ ਡਾਲਰਾਂ ਦੇ ਦੇਸ ਅਪੜਾਵਨਦੀ ਹੈ ਤੇ ਗੋਰੀ ਖੱਲ ਦੇ ਨਾਲ ਤਾਲ ਨਾਲ ਤਾਲ ਮਲਦੋਨਦੀ ਹੈ।

ਖੱਲ ਨਾਲ ਖੱਲ ਮਿਲਾ ਤੇ ਰੱਜ ਕੇ ਡਾਲਰ ਕਮਾ


 

More

Powered by: PHPCow.com