ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > ਕਾਰ ਦੇ ਖ਼ਰਚੇ ਤੇ ਜਹਾਜ਼ ਦੀਆਂ ਮੌਜਾਂ
ਇਕ ਜਹਾਜ਼ ਜਿਹੜਾ ਕਾਰ ਦੇ ਤੇਲ ਨਾਲ ਚਲਦਾ ਹੈ ਤੇ 1400 ਕਿਲੋਮੀਟਰ ਦੀ ਉਡਾਰੀ ਮਾਰ ਸਕਦਾ ਹੈ ਤੇ ਇਕ ਘੰਟੇ ਵਿੱਚ 245 ਕਿਲੋਮੀਟਰ ਦਾ ਪੈਂਡਾ ਕਰਦਾ ਹੇ। ਲਗਦਾ ਹੈ ਨਾਂ ਕਿ ਬੰਦਾ ਮਖ਼ੌਲ ਕਰ ਰਿਹਾ।
ਜਮਹੋਰਆ ਚੈੱਕ ਦੀ ਇਕ ਕੰਪਨੀ ਨੇ ਇਹੋ ਜਹਿਆ ਇਕ ਜਹਾਜ਼ ਬਣਾਇਆ ਹੈ ਜਿਹਦਾ ਨਾਂ UL-JIH ਰੱਖਿਆ ਗਿਆ ਹੇ। 450 ਕਿਲੋ ਦਾ ਇਹ ਦੋ ਸੀਟਾਂ ਵਾਲਾ ਜਹਾਜ਼ ਇਕ ਘੰਟਾ ਉੱਡਣ ਲਈ ਕਾਰ ਦਾ 15 ਲਿਟਰ ਪੈਟਰੋਲ ਵਰਤਦਾ ਹੈ। ਕੰਪਨੀ ਦੇ ਮੀਨਜਨਗ ਡਾਇਰੈਕਟਰ ਦਾ ਆਖਣਾ ਹੈ ਕਿ ਤੁਸੀਂ ਇਸ ਜਹਾਜ਼ ਵਿੱਚ ਕਿਸੇ ਵਪਾਰ ਲਈ ਗੱਲ ਬਾਤ ਕਰਨ ਜਾਉ ਭਾਵੇਂ ਸੈਰ ਸਪਾਟਾ ਕਰਨ। ਇਹਦੇ ਵਿਚ ਤੁਹਾਨੂੰ ਲੀਮੋਜ਼ੀਨ ਕਾਰ ਵਾਲਾ ਸਵਾਦ ਮਿਲੇ ਗਾ।
More