کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਜ਼ਨਾਨੀ ਸੰਸਾਰ > ਹਕੂਮਤਾਂ ਜ਼ਨਾਨੀਆਂ ਦੇ ਬਚਾ ਦੇ ਕਨੋਨਾਂ ਤੇ ਅਮਲ ਕਰਵਾਣ: ਅਕਵਾਮ ਮੁਤਹਿਦਾ

ਹਕੂਮਤਾਂ ਜ਼ਨਾਨੀਆਂ ਦੇ ਬਚਾ ਦੇ ਕਨੋਨਾਂ ਤੇ ਅਮਲ ਕਰਵਾਣ: ਅਕਵਾਮ ਮੁਤਹਿਦਾ

ਵਿਚਾਰ ਡੈਸਕ

November 26th, 2008

 

 

ਜ਼ਨਾਨੀਆਂ ਤੇ ਮਾਰਾ ਮਾਰ ਦੇ ਜੁਰਮ ਵਿਚ ਦੁਨੀਆ ਵਿੱਚ ਸਬ ਤੋਂ ਘੱਟ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਅਕਵਾਮ ਮੁਤਹਿਦਾ ਦੇ ਅਹਿਲਕਾਰਾਂ ਨੇ ਜ਼ਨਾਨੀਆਂ ਤੇ ਮਾਰਾ ਮਾਰ ਰੋਕਣ ਦੇ ਆਲਮੀ ਦਿਹਾੜੇ ਤੇ ਆਪਣੇ ਸੁਨੇਹਾ ਵਿਚ ਹਕੂਮਤਾਂ ਤੇ ਜ਼ੋਰ ਦਿੱਤਾ ਹੈ ਜੋ ਜ਼ਨਾਨੀਆਂ ਦੀ ਹਿਫ਼ਾਜ਼ਤ ਲਈ ਬਣਾਏ ਗਏ ਕਨੋਨਾਂ ਤੇ ਅਮਲ ਦਰਾਮਦ ਕਰਵਾਣ।

ਉਨ੍ਹਾਂ ਦਾ ਕਹਿਣਾ ਸੀ ਜੋ ਇਹ ਇਕ ਇੰਜ ਦਾ ਜੁਰਮ ਹੈ ਜਿਹੜਾ ਜ਼ਨਾਨੀਆਂ ਦੀ ਸਿਹਤ ਤੇ ਬਹੁਤ ਹੀ ਭੈੜਾ ਅਸਰ ਪਾਉਂਦਾ ਹੈ ਤੇ ਹਰਖ ਵਾਲੀ ਗੱਲ ਇਹ ਹੇ ਜੋ ਬਿਨ ਅਲਾਕਵਾਮੀ ਇਨਸਾਨੀ ਹੱਕਾਂ ਦੀ ਕਰਾਦਾਦ ਪਾਸ ਹੋਵਣ ਤੋਂ ਮਗਰੋਂ ਵੀ ਇਨਸਾਨੀਅਤ ਨੂੰ ਇਹ ਮਰਜ਼ ਲੱਗੀ ਹੈ ।''

ਜ਼ਨਾਨੀਆਂ ਲਈ ਅਕਵਾਮ ਮੁਤਹਿਦਾ ਦੇ ਫ਼ੰਡ ਦੀ ਡਾਇਰੈਕਟਰ ਇਨੀਸ ਅਲਬਰਡੀ ਮੂਜਬ ' ਇਹ ਸਾਡੇ ਸਾਰਿਆਂ ਲਈ ਇਕ ਚੈਲੰਜ ਹੈ। ਹਕੂਮਤ ਲਈ, ਵਸੇਬ ਲਈ ਤੇ ਆਲਮੀ ਬਰਾਦਰੀ ਲਈ ਕਿ ਉਹ ਇਨਸਾਨੀ ਹੱਕਾਂ ਦੀ ਇਸ ਖ਼ਿਲਾਫ਼ ਵਰਜ਼ੀ ਨੂੰ ਰੋਕਣ।'

ਇਸ ਫ਼ੰਡ ਦੀ ਇਕ ਮੁਹਿਮ ਰਾਹੀਂ ਜ਼ਨਾਨੀਆਂ ਤੇ ਮਾਰਾ ਮਾਰ ਦੇ ਖ਼ਿਲਾਫ਼ ਇਕ ਵੈਬ ਸਾਈਟ ਤੇ ਦੱਸ ਲੱਖ ਦਸਤਖ਼ਤ ਜਮਾ ਕਰ ਕੇ ਅਕਵਾਮ ਮੁਤਹਿਦਾ ਦੇ ਸੈਕਟਰੀ ਬਾਣ ਦੀ ਮੋਨ ਦੇ ਹਵਾਲੇ ਕੀਤੇ ਗਏ। ਮੋਹਤਰਮਾ ਅਲਬਰਡੀ ਮੂਜਬ ਭਾਵੇਂ ਦੁਨੀਆ ਦੀਆਂ ਬਹੁਤ ਸਾਰੀਆਂ ਹਕੂਮਤਾਂ ਨੇ ਜ਼ਨਾਨੀਆਂ ਦੇ ਹੱਕ ਵਿਚ ਕਨੂੰਨ ਪਾਸ ਕੀਤੇ ਹਨ ਪਰ ਉਨ੍ਹਾਂ ਤੇ ਅਮਲ ਨਹੀਂ ਕੀਤਾ ਜਾਂਦਾ।

ਅਕਵਾਮ ਮੁਤਹਿਦਾ ਦੇ ਸੈਕਟਰੀ ਬਾਣ ਕੀ ਮੋਨ ਨੇ ਆਪਣੇ ਸੁਨੇਹਾ ਵਿਚ ਕਹਿਆ ਜੋ ' ਸਾਨੂੰ ਇੰਜ ਦੇ ਵਰਤਾਰਿਆਂ ਤੋਂ ਬਦਲਣਾ ਹੋਵੇ ਗਾ ਜਿਹੜਾ ਜ਼ਨਾਨੀਆਂ ਦੇ ਖ਼ਿਲਾਫ਼ ਮਾਰਾ ਮਾਰ ਨੂੰ ਝੁੱਲਦੇ ਹਨ ਯਾਂ ਹਮਾਇਤ ਕਰਦੇ ਹਨ।

 

More

Powered by: PHPCow.com