کلاسک

    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਜ਼ਨਾਨੀ ਸੰਸਾਰ > ਤੁਰਕੀ: ਮੁੰਡਿਆਂ ਨਾਲ ਗੱਲ ਕਰਨ ਤੇ ਕੁੜੀ ਨੂੰ ਜਿਉਂਦੀ ਦੱਬ ਕੇ ਮਾਰ ਦਿੱਤਾ

ਤੁਰਕੀ: ਮੁੰਡਿਆਂ ਨਾਲ ਗੱਲ ਕਰਨ ਤੇ ਕੁੜੀ ਨੂੰ ਜਿਉਂਦੀ ਦੱਬ ਕੇ ਮਾਰ ਦਿੱਤਾ

ਵਿਚਾਰ ਡੈਸਕ

February 6th, 2010

 

 

ਤੁਰਕੀ ਵਿਚ ਇੱਜ਼ਤ ਦੇ ਨਾਂ ਤੇ ਕਤਲ ਦੀ ਇਕ ਭੈੜੀ ਵਾਪਰੀ ਵਿਚ 16 ਵਰ੍ਹਿਆਂ ਦੀ ਇਕ ਕੁੜੀ ਨੂੰ ਮੁੰਡਿਆਂ ਨਾਲ ਗੱਲਾਂ ਕਰਨ ਤੇ ਜਿਉਂਦੀ ਦੱਬ ਕੇ ਮਾਰ ਦਿੱਤਾ ਗਿਆ।

ਬਰਤਾਨਵੀ ਅਖ਼ਬਾਰ ਗਾਰਡੀਨ ਦੀ ਖ਼ਬਰ ਮੂਜਬ ਕੁੜੀ ਘੱਰ ਦੇ ਵਿੱਚ ਕੁਕੜੀਆਂ ਦੇ ਖੁੱਡੇ ਹੇਠਾਂ ਕੱਢੇ ਗਏ ਇਕ ਦੋ ਮੀਟਰ ਡੂੰਘੇ ਟੋਏ ਵਿੱਚੋਂ ਲੱਭੀ ਹੈ ਜਿੱਥੇ ਉਹਨੂੰ ਬਿਠਾ ਕੇ ਉਹਦੇ ਹੱਥ ਪਿੱਛੇ ਬੰਨ੍ਹੇ ਹੋਏ ਸਨ।

ਪੁਲਿਸ ਦਾ ਆਖਣਾ ਹੈ ਪਈ ਉਹਨੂੰ ਇਕ ਗੁੱਝਾ ਇਸ਼ਾਰਾਹ ਲੱਭਾ ਸੇ ਜਿਹਦੇ ਵਿੱਚ ਕੁੜੀ ਨੇ ਲਿਖਿਆ ਸੀ ਪਈ ਉਹਨੂੰ ਟੱਬਰ ਦੀ ਇਕ ਪੰਚਾਇਤ ਮਗਰੋਂ ਮਾਰਿਆ ਗਿਆ ਹੈ। ਕੁੜੀ ਦੇ ਪੋਸਟ ਮਾਰਟਮ ਦੀ ਰਿਪੋਰਟ ਵਿਚ ਪਤਾ ਲੱਗਾ ਹੈ ਪਈ ਉਹਦਾ ਮਾਦਾ ਅਤੇ ਫੇਫੜੇ ਮਿੱਟੀ ਨਾਲ ਭਰੇ ਹੋਏ ਸਨ ਜਿਹਦੇ ਤੋਂ ਪਤਾ ਲਗਦਾ ਹੈ ਪਈ ਜਦੋਂ ਉਹਨੂੰ ਦੱਬਿਆ ਗਿਆ ਔਰ ਜਿਉਂਦੀ ਜਾਗਦੀ ਸੀ। ਉਹਦੇ ਪਿੰਡੇ ਤੇ ਹੋਰ ਕੋਈ ਫੱਟ ਨਹੀਂ ਲੱਭਾ। ਇਸ ਕੁੜੀ ਬਾਰੇ ਪਹਿਲਾਂ ਦੱਸਿਆ ਗਿਆ ਸੀ ਪਈ ਉਹ ਗਵਾਚ ਗਈ ਹੈ।

ਕੁੜੀ ਦੇ ਪਿਓ ਅਤੇ ਦਾਦੇ ਨੂੰ ਫੜ ਲਿਆ ਗਿਆ ਹੈ ਤੇ ਉਨ੍ਹਾਂ ਦੇ ਖ਼ਿਲਾਫ਼ ਮੁਕੱਦਮਾ ਚਲਾਇਆ ਜਾ ਰਿਹਾ ਹੈ। ਕੁੜੀ ਦੀ ਮਾਂ ਨੂੰ ਵੀ ਫੜਿਆ ਗਿਆ ਸੀ ਪਰ ਮਗਰੋਂ ਛੱਡ ਦਿੱਤਾ ਗਿਆ।

ਮੀਡੀਆ ਰਿਪੋਰਟਾਂ ਮੂਜਬ ਕੁੜੀ ਦੇ ਪਿਓ ਨੇ ਰਿਸ਼ਤੇ ਦਾਰਾਂ ਨੂੰ ਦੱਸਿਆ ਸੀ ਪਈ ਉਹ ਅਪਣੀ ਧੀ ਤੋਂ ਰਾਜ਼ੀ ਨਹੀਂ ਹੈ ਕਿਉਂ ਜੇ ਉਹਨੇ ਮੁੰਡੇ ਬੇਲੀ ਬਣਾਏ ਹੋਏ ਨੇਂ। ਕੁੜੀ ਦੇ ਦਾਦੇ ਨੇ ਵੀ ਕਈ ਵਾਰੀ ਉਹਨੂੰ ਮੁੰਡਿਆਂ ਨਾਲ ਯਾਰੀ ਰੱਖਣ ਤੇ ਫੈਂਟੀ ਲਾਈ ਸੀ। ਇਸ ਕਤਲ ਮਗਰੋਂ ਇਕ ਵਾਰੀ ਫਿਰ ਤੁਰਕੀ ਵਿਚ ਇੱਜ਼ਤ ਦੇ ਨਾਂ ਤੇ ਕਤਲ ਬਾਰੇ ਬਹਿਸ ਛਿੜ ਗਈ ਹੈ।

 

More

Your Name:
Your E-mail:
Subject:
Comments: