ਮੁਢਲਾ ਵਰਕਾ > 13 ਵਰ੍ਹਿਆਂ ਦੀ ਕੁੜੀ ਦੀ ਕਹਾਣੀ ਜਿਹਨੂੰ ਭਰਾ ਆਪ ਮਾਰੂ ਧਾੜਵੀ ਬਣਨ ਲਈ ਮਜਬੂਰ ਕਰਦੇ ਸੀ
ਪਾਕਿਸਤਾਨ ਵਿੱਚ ਇੱਕ ਤੀਰਾਂ ਵਰ੍ਹਿਆਂ ਦੀ ਕੁੜੀ ਮੀਨਾ ਨੇ ਦੱਸਿਆ ਪਈ ਕਿਵੇਂ ਉਹਦੇ ਖ਼ਾਨਦਾਨ ਵਾਲਿਆਂ ਨੇ ਉਹਨੂੰ ਖ਼ੁਦ ਕੱਸ਼ ਬੰਬਾਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਕੁੜੀ ਦੇ ਬਿਆਨ ਦੀ ਆਜ਼ਾਦਾਨਾ ਪੁਣ ਛਾਂ ਤੈ ਨਹੀਂ ਹੋ ਸਕਦੀ ਪਰ ਪੁਲਿਸ ਦਾ ਕਹਿਣਾ ਹੈ ਪਈ ਉਨ੍ਹਾਂ ਦੇ ਖ਼ਿਆਲ ਵਿਚ ਕੁੜੀ ਸੱਚ ਬੋਲ ਰਹੀ ਹੈ ਤੇ ਇਹਦੇ ਤੋਂ ਚੰਗੀ ਜਾਣਕਾਰੀ ਮੱਲ ਸਕਦੀ ਹੈ। ਮੀਨਾ ਨੇ ਬੀ ਬੀ ਸੀ ਦੀ ਨਾਮਾ ਨਿਗਾਰ ਉਰਲਾ ਗਿਰਨ ਨੂੰ ਇਹ ਕਹਾਣੀ ਸੁਣਾਈ ਹੈ: ' ਮੇਰਾ ਭਰਾ ਮੈਨੂੰ ਕਹਿੰਦਾ ਸੀ ਪਈ ਔਰਤ ਦੀ ਥਾਂ ਯਾਂ ਤੇ ਘੱਰ ਵਿਚ ਹੈ ਯਾਂ ਕਬਰ ਵਿਚ। ਮੈਨੂੰ ਹਮੇਸ਼ ਘੱਰ ਦੀ ਹੱਦ ਤੀਕਰ ਰੱਖਿਆ ਜਾਂਦਾ।' ਉਹਨੇ ਕਹਿਆ ਜੇ ਮੈਂ ਕਦੀ ਵੀ ਘਰੋਂ ਬਾਹਰ ਨਿਕਲੀ ਤੇ ਉਹ ਮੇਰਾ ਸਿਰ ਵੱਢ ਕੇ ਮੇਰੇ ਸੀਨੇ ਤੇ ਰੱਖ ਦੇਵੇ ਗਾ।ਮੇਰਾ ਭਰਾ ਮੁਕਾਮੀ ਸਕੂਲ ਵਿਚ ਜਾਂਦਾ ਸੀ ਤੇ ਉਸਤਾਦਾਂ ਤੇ ਪੜ੍ਹਿਆਰਾਂ ਨੂੰ ਕੱਟ ਦਾ ਸੀ ਉਹ ਕਹਿੰਦਾ ਸੀ ਪਈ ਜਿਹੜਾ ਵੀ ਪੜ੍ਹਦਾ ਹੈ ਉਹ ਅਮਰੀਕਾ ਦਾ ਸੰਗੀ ਹੈ। ਮੈਂ ਡਾਕਟਰ ਬਣਨਾ ਚਾਹੁੰਦੀ ਸੀ। ਮੈਨੂੰ ਉਹਦਾ ਏਨਾ ਸ਼ੌਕ ਸੀ ਪਈ ਇਕ ਵਾਰੀ ਮੈਂ ਸੁਫ਼ਨੇ ਵਿਚ ਆਪਣੇ ਆਪ ਨੂੰ ਡਾਕਟਰ ਬਣੇ ਹਸਪਤਾਲ ਵਿਚ ਵੇਖਿਆ। ਮੈਂ ਗ਼ਰੀਬ ਲੋਕਾਂ ਦੀ ਮਦਦ ਕਰਨਾ ਚਾਹੁੰਦੀ ਸੀ ਉਨ੍ਹਾਂ ਦੀ ਜਿਹੜੇ ਇਲਾਜ ਦੀ ਫ਼ੀਸ ਨਹੀਂ ਦੇ ਸਕਦੇ। ਤਾਲਿਬਾਨ ਕਮਾਂਡਰ ਸਾਡੇ ਘੱਰ ਆਉਂਦੇ ਸੀ। ਸਾਡੇ ਘੱਰ ਦੇ ਨਾਲ ਹੀ ਇਕ ਅੰਡਰ ਗਰਾਊਂਡ ਬੰਕਰ ਸੀ ਜਿਹਦੇ ਵਿਚ ਬਿਜਲੀ ਵੀ ਸੀ। ਉਹ ਕੰਕਰੀਟ ਦਾ ਸੀ ਬੜਾ ਪੱਕਾ। ਉਹਦੇ ਉੱਤੇ ਕਾਰਾਂ ਚਲਦੀਆਂ ਸੀ ਪਰ ਕਿਸੇ ਨੂੰ ਪਤਾ ਨਹੀਂ ਲਗਦਾ ਸੀ ਪਈ ਇਹਦੇ ਥੱਲੇ ਕੀ ਹੈ। ਇਸ ਗੁੱਝੀ ਥਾਂ ਤੇ ਉਹ ਆਪ ਮਾਰੂ ਧਾੜਵੀਆਂ ਨੂੰ ਤਿਆਰ ਕਰਦੇ ਸੀ। ਬਹੁਤੇ ਨਿਆਣੇ ਮੇਰੀ ਉਮਰ ਦੇ ਸੀ ਯਾਂ ਮੇਰੇ ਤੋਂ ਵੀ ਨਿੱਕੇ ਸੀ। ਉਨ੍ਹਾਂ ਨੂੰ ਇੰਜ ਦੇ ਕੰਮਾਂ ਲਈ ਵਰਤਿਆ ਜਾਂਦਾ ਕਿਉਂ ਜੋ ਉਹ ਕੁੱਝ ਸੋਚਣ ਸਮਝਣ ਲਈ ਹਾਲੀ ਬਹੁਤ ਨਿੱਕੇ ਸੀ। ਮੈਂ ਉਨ੍ਹਾਂ ਮੁੰਡਿਆਂ ਨੂੰ ਗੱਡੀ ਵਿੱਚ ਬੈਠ ਕੇ ਆਪਣੇ ਮਿਸ਼ਨ ਤੇ ਜਾਂਦੇ ਵੇਖਦੀ ਸੀ। ਉਹ ਉੱਚੀ ਅਵਾਜ਼ ਵਿਚ ਇਸਲਾਮੀ ਸੀ ਡੀਜ਼ ਲਾ ਕੇ ਉਨ੍ਹਾਂ ਨੂੰ ਉਤਸ਼ਾਹਿਤ ਕਰਦੇ ਸੀ। ਤੇ ਮੈਂ ਵਿਚਾਰ ਦੀ ਸੀ ਪਈ ਮੇਰੇ ਅੱਲਾਹ ਹੁਣ ਹੋਰ ਮੁਸਲਮਾਨਾਂ ਨੂੰ ਦਫ਼ਨਾਇਆ ਜਾਵੇ ਗਾ। ਤੇ ਇਹਦੇ ਮਗਰੋਂ ਖ਼ਬਰ ਆਉਂਦੀ ਪਈ ਹੋਰ ਮੁਸਲਮਾਨਾਂ ਨੂੰ ਮੁਕਾ ਦਿੱਤਾ ਗਿਆ ਹੈ। ਮੇਰਾ ਭਰਾ ਤੇ ਭਰਜਾਈ ਬੰਬ ਬਣਾਉਂਦੇ ਸੀ। ਉਨ੍ਹਾਂ ਮੈਨੂੰ ਦੱਸਿਆ ਪਈ ਉਹ ਮੈਨੂੰ ਵੀ ਇਹ ਬਣਾਉਣਾ ਸਿਖਾਉਣਗੇ ਮੈਂ ਕਹਿਆ ਮੈਂ ਨਹੀਂ ਸਿੱਖਣਾ। ਮੈਂ ਵੇਖਦੀ ਵੀ ਨਹੀਂ ਸੀ ਪਈ ਉਹ ਕੀ ਕਰਦੇ ਸੀ। ਮੇਰੇ ਪਿਓ ਤੇ ਭਰਾ ਨੇ ਮੈਨੂੰ ਆਪ ਮਾਰੂ ਧਾੜਾ ਮਾਰਨ ਨੂੰ ਕਹਿਆ। ਉਹ ਮੇਰੇ ਤੇ ਇਹ ਕਰਨ ਲਈ ਦਬਾ ਪਾਉਂਦੇ ਰਹੇ। ਉਹ ਮੈਨੂੰ ਕਹਿੰਦੇ ਪਈ ਜੇ ਮੈਂ ਇੰਜ ਕਰਾਂਗੀ ਤੇ ਮੈਂ ਉਨ੍ਹਾਂ ਤੋਂ ਪਹਿਲਾਂ ਜੰਨਤ ਵਿਚ ਜਾਵਾਂਗੀ। ਉਹ ਮੈਨੂੰ ਇਹ ਰੋਜ਼ ਕਹਿੰਦੇ। ਰੋਜ਼। ਮੈਂ ਉਦੋਂ ਬਹੁਤ ਨਿੱਕੀ ਸੀ ਜਦੋਂ ਤੋਂ ਉਨ੍ਹਾਂ ਮੈਨੂੰ ਇਹ ਕਹਿਣਾ ਸ਼ੁਰੂ ਕੀਤਾ। ਮੈਂ ਉਨ੍ਹਾਂ ਨੂੰ ਕਹਿਆ ਪਈ ਉਨ੍ਹਾਂ ਸਾਰੇ ਲੋਕਾਂ ਦਾ ਕੀ ਹੋਵੇ ਗਾ ਜਿਹਨਾਂ ਨੂੰ ਮੈਂ ਮਾਰਾਂਗੀ? ਉਹ ਸਾਰੇ ਮੁਸਲਮਾਨ ਨੇਂ। ਤੇ ਜਦੋਂ ਮੈਂ ਇਨਕਾਰ ਕੀਤਾ ਤੇ ਉਨ੍ਹਾਂ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ। ਉਹ ਮੈਨੂੰ ਬੜਾ ਮਾਰਦੇ ਸੀ ਉਨ੍ਹਾਂ ਮੇਰੀ ਹਯਾਤੀ ਨਰਕ ਬਣਾ ਦਿੱਤੀ। ਮੇਰੇ ਲਈ ਖ਼ੁਸ਼ੀ ਦੀ ਕੋਈ ਘੜੀ ਨਹੀਂ ਸੀ। ਉਨ੍ਹਾਂ ਮੈਨੂੰ ਜਾਨੋਂ ਮਾਰਨ ਤੋਂ ਅੱਡ ਮੇਰੇ ਨਾਲ ਸਾਰਾ ਕੁੱਝ ਕੀਤਾ। ਉਹ ਕਹਿੰਦੇ ਸੀ ਪਈ ਬੰਬ ਕਿਸੇ ਬਟਨ ਯਾਂ ਟੀ ਵੀ ਦੇ ਰੀਮੋਰਟ ਕੰਟਰੋਲ ਵਰਗੀ ਕਿਸੇ ਸ਼ੈਅ ਦੇ ਨਾਲ ਲਾਇਆ ਜਾਵੇ ਗਾ। ਅਸੀਂ ਤੈਨੂੰ ਇਸ ਕਿਸਮ ਦਾ ਰਿਮੋਟ ਦੇਵਾਂਗੇ ਪਈ ਤੋਂ ਉਧਰ ਜਾਵੇਂਗੀ। ਅਸੀਂ ਤੈਨੂੰ ਇਕ ਮੁਬਾਇਲ ਵੀ ਦੇਵਾਂਗੇ ਤੇ ਫ਼ੋਨ ਤੇ ਘੰਟੀ ਦੇਵਾਂਗੇ ਤੇ ਰਿਮੋਟ ਦਬਾਂਗੇ ਤੇ ਤੋਂ ਬੰਬ ਦੇ ਨਾਲ ਹੀ ਅੱਡ ਜਾਵੇਂਗੀ। ਉਨ੍ਹਾਂ ਮੈਨੂੰ ਕਹਿਆ ਉਹ ਇੰਨਾ ਧਮਾਕੇ ਦਾਰ ਪਦਾਰਥ ਵਰਤਣਗੇ ਕਿ ਕਿਸੇ ਨੂੰ ਪਤਾ ਨਹੀਂ ਲੱਗੇ ਗਾ ਪਈ ਮਰਨ ਵਾਲਾ ਮਰਦ ਸੀ ਜਾਂ ਔਰਤ। ਉਨ੍ਹਾਂ ਮੈਨੂੰ ਕਹਿਆ ਤੋਂ ਇਹ ਜ਼ਰੂਰ ਕਰਨਾ ਹੈ। ਉਹ ਬੰਬਾਰਾਂ ਨੂੰ ਕੋਈ ਦਵਾਈ ਦਿੰਦੇ ਦੀ ਜਿਹਦੇ ਕਾਰਨ ਉਹ ਮਸਕਾਵਨਦੇ ਰਹਿੰਦੇ ਸੀ ਜਿਉਂ ਕਿਸੇ ਜਾਦੂ ਵਿਚ ਹੋਵਣ। ਉਨ੍ਹਾਂ ਮੈਨੂੰ ਕਹਿਆ ਉਹ ਮੈਨੂੰ ਵੀ ਉਹ ਦਵਾਈ ਦੀਵਨਗੇ ਤੇ ਇਹਦੇ ਮਗਰੋਂ ਮੈਂ ਹੱਸਦਿਆਂ ਹੋਈਆਂ ਜਾਣ ਦੇ ਦੀਵਾਨਗੀ ਮੈਂ ਏਨਾ ਡਰ ਗਈ ਪਈ ਮੈਂ ਫ਼ੈਸਲਾ ਕੀਤਾ ਮੈਂ ਅਪਣੀ ਚਾਹ ਤੇ ਖਾਣਾ ਆਪੋਂ ਬਨਾਵਾਂਗੀ ਮੈਨੂੰ ਡਰ ਸੀ ਪਈ ਉਹ ਮੇਰੇ ਖਾਣੇ ਵਿੱਚ ਕੁੱਝ ਪਾ ਦੇਣਗੇ। ਉਨ੍ਹਾਂ ਮੇਰੀ ਭੈਣ ਨਾਹੀਦਾ ਦੇ ਪਿੰਡੇ ਨਾਲ ਵੀ ਬੰਬ ਬੰਨ੍ਹ ਦਿੱਤਾ। ਉਨ੍ਹਾਂ ਨੇ ਉਹਦੀਆਂ ਬਾਹਾਂ ਤੇ ਦੋਹਾਂ ਲੱਤਾਂ ਤੇ ਪੱਟੀਆਂ ਬੰਨ੍ਹ ਦਿੱਤੀਆਂ। ਉਹਨੂੰ ਬੰਨ੍ਹ ਕੇ ਉਨ੍ਹਾਂ ਨੇ ਸਾਰੀਆਂ ਸ਼ੈਵਾਂ ਉਹਦੇ ਨਾਲ ਲਾ ਦਿੱਤੀਆਂ। ਉਹਨੇ ਮੇਰੇ ਭਰਾ ਨੂੰ ਕਹਿਆ ਪਈ ਬੰਬ ਬਹੁਤ ਭਾਰਾ ਹੈ ਤੇ ਉਹ ਤੁਰ ਨਹੀਂ ਸਕਦੀ। ਉਹਨੇ ਕਹਿਆ ਇਕ ਵਾਰੀ ਜਦੋਂ ਉਹ ਕਾਰ ਵਿਚ ਬੈਠ ਜਾਵੇਗੀ ਤੇ ਉਹਨੂੰ ਆਰਾਮ ਆ ਜਾਵੇ ਗਾ। ਉਨ੍ਹਾਂ ਨੇ ਉਹਨੂੰ ਦਵਾਈ ਦਿੱਤੀ। ਪਰ ਇਹਦੇ ਮਗਰੋਂ ਉਹ ਜ਼ੋਰ ਜ਼ੋਰ ਨਾਲ ਮੇਰੀ ਮਾਂ ਲਈ ਰੋਣਾ ਸ਼ੁਰੂ ਹੋ ਗਈ। ਉਹ ਵਾਰ ਵਾਰ ਉਹਦੇ ਕੋਲ ਜਾਂਦੀ ਤੇ ਉਹਦੇ ਗਲ ਲੱਗ ਜਾਂਦੀ ਜਦੋਂ ਮੇਰੀ ਮਾਂ ਨੇ ਬੰਬ ਵੱਲ ਵੇਖਿਆ ਤੇ ਕੰਬ ਗਈ। ਇਹਦੇ ਮਗਰੋਂ ਮੇਰੇ ਪਿਓ ਤੇ ਭਰਾ ਨੇ ਮੇਰੀ ਮਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਪਈ ਕਿਉਂ ਕੁੜੀਆਂ ਦਾ ਮਿਸ਼ਨ ਤੋਂ ਧਿਆਨ ਹਟਾ ਰਹੀ ਏਂ। ਮੈਂ ਅਪਣੀ ਭੈਣ ਨੂੰ ਕਹਿੰਦਿਆਂ ਸੁਣਿਆ ਪਈ ਮੀਨਾ ਕਿੱਥੇ ਆ। ਮੈਂ ਉਹਨੂੰ ਵੇਖਣਾ ਚਾਹੁਨੀ ਆਂ ਪਰ ਮੇਰੀ ਹਿੰਮਤ ਨਹੀਂ ਹੋਈ ਸੀ। ਮੇਰਾ ਦਿਲ ਇਹ ਨਹੀਂ ਸਾ ਸਕਦਾ ਸੀ। ਜਦੋਂ ਉਨ੍ਹਾਂ ਨੇ ਮੇਰੀ ਭੈਣ ਨੂੰ ਕਾਰ ਵਿਚ ਸੁੱਟਿਆ ਤੇ ਮੇਰੀ ਮਾਂ ਬੇ ਸੂਰਤ ਹੋ ਗਈ। ਮੇਰੇ ਭਰਾ ਨੇ ਦੱਸਿਆ ਮੇਰੀ ਭੈਣ ਦਾ ਧਾੜਾ ਅਫ਼ਗ਼ਾਨਿਸਤਾਨ ਵਿਚ ਹੋਇਆ ਸੀ। ਮੇਰਾ ਭਰਾ ਖ਼ੈਬਰ ਬਾਜ਼ਾਰ ਦੇ ਧਾੜੇ ਵਿਚ ਵੀ ਰਲਤੀ ਸੀ। ਸਾਡੇ ਘੱਰ ਵਿਚ ਇਹਦਾ ਜ਼ਿਕਰ ਹੋਇਆ ਸੀ। ਜਦੋਂ ਕਿਸੇ ਨੂੰ ਕਿਤੇ ਘੱਲਿਆ ਜਾਂਦਾ ਤੇ ਉਹ ਨਿਸ਼ਾਨੇ ਬਾਰੇ ਗੱਲ ਕਰਦੇ ਸੀ। ਉਹ ਕਹਿੰਦੇ ਪਈ ਉਹ ਇਕ ਗਰੁੱਪ ਨੂੰ ਉਥੇ ਘੁਲ ਰਹੇ ਨੇਂ। ਆਪ ਮਾਰੂ ਧਾੜੇ ਤੋਂ ਮਗਰੋਂ ਉਹ ਖ਼ੁਸ਼ੀ ਮਨਾਉਂਦੇ। ਉਹ ਇਕ ਦੂਜੇ ਦੇ ਗਲ ਵਿਚ ਹਾਰ ਪਾਉਂਦੇ ਜਿਵੇਂ ਲੋਕ ਹੱਜ ਤੋਂ ਮੁੜਦਿਆਂ ਕਰਦੇ ਨੇਂ। ਜਦੋਂ ਬੇਨਜ਼ੀਰ ਭੁੱਟੋ ਕਤਲ ਹੋਈਆਂ ਤੇ ਮੇਰੇ ਭਰਾ ਨੇ ਸਾਰੇ ਲੋਕਾਂ ਨੂੰ ਸੱਦਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਫ਼ਾਇਰਿੰਗ ਸ਼ੁਰੂ ਕਰ ਦਿੱਤੀ ਉਹ ਫ਼ਾਇਰਿੰਗ ਕਰਦੇ ਜਾਂਦੇ ਤੇ ਨਾਲ ਆਖਦੇ ਬੇਨਜ਼ੀਰ ਮਾਰੀ ਗਈ ਬੇਨਜ਼ੀਰ ਮਾਰੀ ਗਈ। ਇੰਜ ਉਹ ਰਾਤ ਤੀਕਰ ਖ਼ੁਸ਼ੀ ਨਾਲ ਫ਼ਾਇਰਿੰਗ ਕਰਦੇ ਰਹੇ। ਸਾਡਾ ਘੱਰ ਇਕ ਟਿੱਬੇ ਤੇ ਸੀ ਜਿਹਦੇ ਹੇਠ ਇਕ ਨਦੀ ਵਗ ਰਹੀ ਹੈ। ਸਾਡੀ ਬੱਕਰੀ ਥੱਲੇ ਗਈ ਤੇ ਮੈਂ ਵੀ ਉਹਦੇ ਪਿੱਛੇ ਗਈ। ਉਦੋਂ ਇਕ ਜਹਾਜ਼ ਬਹੁਤ ਰੌਲਾ ਪਾਉਂਦਾ ਉਥੇ ਆਇਆ ਤੇ ਹਰ ਸ਼ੈਅ ਕੰਬਣ ਲੱਗੀ ( ਇਹ ਇਕ ਗੁਣ ਸ਼ਿਪ ਹਿੱਲੀ ਕਾਪਟਰ ਦਾ ਧਾੜਾ ਸੀ।) ਜਦੋਂ ਮੈਂ ਆਪਣੇ ਘੱਰ ਵੱਲ ਵੇਖਿਆ ਤੇ ਉਥੋਂ ਬਹੁਤ ਧੂਆਂ ਅਠ ਰਿਹਾ ਸੀ । ਸਾਡਾ ਘੱਰ ਮਲਬੇ ਦਾ ਡਿਘ ਬਣ ਗਿਆ ਸੀ। ਉਦੋਂ ਮੈਨੂੰ ਕੋਈ ਗਵੇੜ ਨਹੀਂ ਸੀ ਪਈ ਮੇਰੇ ਘੱਰ ਦੇ ਕਿੰਨੇ ਜੀ ਮਾਰੇ ਗਏ ਨੇਂ ਤੇ ਕਿੰਨੇ ਜਿਉਂਦੇ ਨੇਂ। ਕਿਉਂ ਜੋ ਸਾਡੇ ਘੱਰ ਵਿਚ ਅਸਲ੍ਹੇ ਤੇ ਗੋਲੇ ਬਾਰੂਦ ਦਾ ਬਹੁਤ ਵੱਡਾ ਜ਼ਖ਼ੀਰਾ ਸੀ ਇਸ ਲਈ ਉਥੋਂ ਬੜਾ ਚਿਰ ਧਮਾਕਿਆਂ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ। ਫਿਰ ਮੈਂ ਉਥੋਂ ਪੈਦਲ ਟੁਰਨਾ ਸ਼ੁਰੂ ਕਰ ਦਿੱਤਾ ਤੇ ਮਗ਼ਰਿਬ ਵੇਲ਼ੇ ਮੈਂ ਨੇੜਲੇ ਕਸਬੇ ਅੱਪੜ ਗਈ।ਜੇ ਮੈਨੂੰ ਮੇਰਾ ਭਰਾ ਲੱਭ ਜਾਵੇ ਤੇ ਮੈਂ ਉਹਨੂੰ ਜ਼ਹਿਰ ਦੇ ਦੀਵਾਨਗੀ ਤੇ ਆਪੋਂ ਵੀ ਖਾਲਵਾਂਗੀ। ਤਾਲਿਬਾਨ ਦੂਜਿਆਂ ਦੇ ਨਿਆਣਿਆਂ ਨੂੰ ਜ਼ਿਬਾਹ ਕਰਦੇ ਨੇਂ ਤੇ ਜ਼ਨਾਨੀਆਂ ਨੂੰ ਰੰਡੀਆਂ ਕਰਦੇ ਨੇਂ ਉਨ੍ਹਾਂ ਨੂੰ ਆਪੋਂ ਵੀ ਸਵਾਦ ਲੈਣਾ ਚਾਹੀਦਾ ਹੈ। ਮੈਂ ਚਾਹੁਨੀ ਆਂ ਤਾਲਿਬਾਨ ਨੂੰ ਜੀਊਂਦਿਆਂ ਸਾੜ ਦਿੱਤਾ ਜਾਵੇ।
More