ਮੁਢਲਾ ਵਰਕਾ > ਗੁਰਮੁਖੀ ਵਿਚਾਰ > ਜ਼ਨਾਨੀ ਸੰਸਾਰ > ਬਲਦੀਆਤੀ ਚੋਣਾਂ ਲੜਨ ਲਈ ਸਾਊਦੀ ਜ਼ਨਾਨੀਆਂ ਦੀ ਵੈੱਬ ਮੁਹਿਮ
ਸਾਊਦੀ ਅਰਬ ਵਿਚ ਜ਼ਨਾਨੀਆਂ ਦੀ ਇਕ ਢਾਣੀ ਨੇ ਸਾਊਦੀ ਅਰਬ ਵਿਚ ਬਲਦੀਆਤੀ ਚੋਣਾਂ ਵਿੱਚ ਜ਼ਨਾਨੀਆਂ ਦੇ ਰਲਤੀ ਹੋਣ ਲਈ ਇਕ ਵੈਬ ਸਾਈਟ ਮੁਹਿਮ ਛੋਹੀ ਹੈ। 'ਬਲਾਦੀ' ਨਾਂ ਦੀ ਇਸ ਵੈਬ ਸਾਈਟ ਤੇ ਹਾਲੇ ਤੀਕਰ 2000 ਜ਼ਨਾਨੀਆਂ ਮੈਂਬਰ ਬਣੀਆਂ ਹਨ ਅਤੇ ਪ੍ਰਬੰਧੀਆਂ ਦਾ ਆਖਣਾ ਹੈ ਪਈ ਇਹ ਮੁਹਿਮ ਜ਼ਨਾਨੀਆਂ ਆਪਣੇ ਤੌਰ ਤੇ ਚਲਾ ਰਹੀਆਂ ਹਨ। ਪ੍ਰਬੰਧੀਆਂ ਦਾ ਆਖਣਾ ਹੈ ਪਈ ਉਹ ਚਾਹੁੰਦੇ ਹਨ ਪਈ ਜ਼ਨਾਨੀਆਂ ਜਿਵੇਂ ਘੱਰ ਦਾਰੀ ਨੂੰ ਸਾਂਭਦੀਆਂ ਹਨ ਉਸੇ ਤਰ੍ਹਾਂ ਮਿਊਂਸਪਲ ਸੇਵਾਵਾਂ ਵਿਚ ਵੀ ਆਉਣ। ਇਸ ਵੈਬ ਸਾਈਟ ਤੇ ਸਰਕਾਰ ਵੱਲੋਂ ਜ਼ਨਾਨੀਆਂ ਨੂੰ ਦਿੱਤੇ ਜਾਣ ਵਾਲੇ ਵੱਡੇ ਅਹੁਦਿਆਂ ਉੱਤੇ ਜ਼ਨਾਨੀਆਂ ਦੇ ਕਾਰਨਾਮਿਆਂ ਦੇ ਦਸ ਵੀ ਪਾਈ ਗਈ ਹੈ। ਸਾਈਟ ਦੇ ਪ੍ਰਬੰਧੀਆਂ ਦਾ ਆਖਣਾ ਹੈ ਪਈ ਜ਼ਨਾਨੀਆਂ ਵਸੇਬ ਵਿਚ ਪਹਿਲਾਂ ਈ ਵੱਡੇ ਅਹੁਦਿਆਂ ਤੇ ਆ ਗਈਆਂ ਹਨ ਇਸ ਲਈ ਉਨ੍ਹਾਂ ਨੂੰ ਬਲਦੀਆਤੀ ਚੋਣਾਂ ਲੜਨ ਦਾ ਵੀ ਹੱਕ ਦਿੱਤਾ ਜਾਣਾ ਚਾਹੀਦਾ ਹੈ। ਜ਼ਨਾਨੀਆਂ ਆਪਣਾ ਰਵਾਇਤੀ ਕਿਰਦਾਰ ਲੰਘ ਕੇ ਅੱਗੇ ਆ ਗਈਆਂ ਹਨ ਅਤੇ ਵਸੇਬ ਨੂੰ ਚਲਾਉਣ ਜੋਗੀਆਂ ਹੋ ਗਈਆਂ ਹਨ। ਮੁਹਿਮ ਮੂਜਬ ਸਊਦੀਆ ਵੱਲੋਂ ਦਸਤਖ਼ਤ ਕੀਤੇ ਗਏ ਆਲਮੀ ਕਨਵੈਨਸ਼ਨ ਮੂਜਬ ਜ਼ਨਾਨੀਆਂ ਨੂੰ ਜਣਿਆਂ ਦੇ ਸਾਹਵੇਂ ਹੱਕ ਮਿਲਣੇ ਚਾਹੀਦੇ ਹਨ। ਇਨ੍ਹਾਂ ਹੱਕਾਂ ਵਿਚ ਜ਼ਨੀਆਂ ਦਾ ਬਲਦੀਆਤੀ ਚੋਣਾਂ ਲੜਨ ਦਾ ਹੱਕ ਵੀ ਰਲਤੀ ਹੈ। ਇਹਦੇ ਨਾਲ ਫ਼ੈਸਲੇ ਕਰਨ ਦੇ ਅਮਲ ਵਿਚ ਜ਼ਨਾਨੀਆਂ ਸਿੱਧੀਆਂ ਸਾਹਵੀਆਂ ਰਲਤੀ ਹੋ ਸਕਣ ਗਿਆਂ ਅਤੇ ਸਾਊਦੀ ਜ਼ਨਾਨੀਆਂ ਬਾਰੇ ਮਸ਼ਹੂਰ ਭੈੜੇ ਵਿਚਾਰ ਮੁਕਾਏ ਜਾ ਸਕਣਗੇ। ਇਸ ਤੋਂ ਪਹਿਲਾਂ ਵੀ ਇਕ ਮੁਹਿਮ ਜ਼ਨਾਨੀਆਂ ਦੀ ਬਲਦੀਆਤੀ ਚੋਣਾਂ ਵਿੱਚ ਰਲਣ ਲਈ ਚਲਾਈ ਗਈ ਸੀ ਪਰ ਉਹ ਤੋੜ ਨਹੀਂ ਚੜ੍ਹ ਸਕੀ। ਸਾਊਦੀ ਲਿਬਰਲ ਗਰੁੱਪ ਸਣੇ ਕਈ ਢਾਣੀਆਂ ਵੱਲੋਂ ਇਸ ਨਾਅਰੇ ਤੇ ਚੋਣਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ ਹੈ ਪਈ ਜੇ ਜ਼ਨਾਨੀਆਂ ਨੂੰ ਚੋਣਾਂ ਨਹੀਂ ਲੜਨ ਦਿੱਤੀਆਂ ਜਾਂਦੀਆਂ ਤਾਂ ਚੋਣਾਂ ਵਿਚ ਕੋਈ ਵੀ ਨਹੀਂ ਰੁਲੇ ਗਾ।
More